ਕੁਦਰਤ | kudrat

ਹਰ ਇਨਸਾਨ ਆਪਣੀ ਜਿੰਦਗੀ ਵਿੱਚ ਆਪਣੇ ਪਰਿਵਾਰਿਕ ਰਿਸ਼ਤਿਆ ਦੇ ਨਾਲ -ਨਾਲ ਸਮਾਜਿਕ ਰਿਸ਼ਤੇ ਵੀ ਨਿਭਾਉਂਦਾ ਆ ਰਿਹਾ ਹੈ ਪਰ ਕਈਂ ਵਾਰ ਇਹ ਪਰਿਵਾਰਿਕ ਜਿੰਮੇਵਾਰੀਆਂ ਦੇ ਬੋਝ ਤਲੇ ਕੁਝ ਰਿਸ਼ਤੇ ਮਤਲਬ ਤੇ ਕੁਝ ਰਿਸ਼ਤੇ ਆਤਮਿਕ ਹੋ ਨਿਬੜਦੇ ਹਨ l ਪਰ ਕਈਂ ਵਾਰ ਇਨਸਾਨ ਇਹਨਾਂ ਰਿਸ਼ਤਿਆ ਹੱਥੋਂ ਖਾਲੀ ਹੱਥ ਜਾ ਧੋਖਾ ਖਾ ਕੇ ਟੁੱਟ ਹਾਰ ਕੇ ਬਹਿ ਜਾਂਦਾ ਹੈ,… ਫਿਰ ਅਸੀਂ ਇਹ ਕਮੀ ਦਾ ਅਹਿਸਾਸ ਕਰ ਕਰਕੇ ਖੁਦ ਨੂੰ ਦੁੱਖੀ ਕਰਦੇ ਰਹਿੰਦੇ ਹਨ l ਤੁਹਾਡੀ ਹਰ ਰਿਸ਼ਤੇ ਪ੍ਰਤੀ ਕੀਤੀ ਵਫ਼ਾਦਾਰੀ ਤੇ ਖਾਂਦੇ ਧੋਖ਼ਿਆ ਨੂੰ ਦੇਖ ਹੋਏ ਕੁਦਰਤ ਤੁਹਾਡੇ ਨਾਲ ਇਨਸਾਫ਼ ਕਰਨ ਲਈ ਖੁਦ ਕਿਸੇ ਨਾ ਕਿਸੇ ਇਨਸਾਨੀ ਰੂਪ ਵਿੱਚ ਤੁਹਾਡੇ ਨਾਲ ਆ ਜੁੜਦੀ ਹੈ ਤੇ ਕੁਦਰਤ ਦੁਆਰਾ ਜੋੜੇ ਰਿਸ਼ਤੇ ਹੀ ਤੁਹਾਡੇ ਪ੍ਰਤੀ ਸਮਰਪਿਤ ਭਾਵ ਰੱਖਦੇ ਹੋਏ ਤੁਹਾਨੂੰ ਰੱਬ ਦੇ ਨੇੜੇ ਕਰ ਦਿੰਦੇ ਹਨ ਤੇ ਇਹੀ ਕੁਦਰਤ ਦਾ ਪ੍ਰੇਮ ਹੈ ਤੁਹਾਡੇ ਲਈ l ਕੁਦਰਤ ਦੁਆਰਾ ਜੋੜੇ ਰਿਸ਼ਤੇ ਕਦੇ ਵੀ ਟੁੱਟਦੇ ਨਹੀਂ ਤੇ ਵੱਧਦੇ ਸਮੇਂ ਦੇ ਹੋਰ ਵੀ ਪਰਪੱਕ ਹੁੰਦੇ ਚਲੇ ਜਾਂਦੇ ਹਨ l ਇਹ ਮੇਰਾ ਖੁਦ ਦਾ ਤਰਜਬਾ ਹੈ ਜੋ ਮੈਂ ਆਪ ਸਭ ਨਾਲ ਸਾਂਝਾ ਕੀਤਾ ਹੈ l ਅਸਲ ਪ੍ਰੇਮ ਸਿਰਫ਼ ਕੁਦਰਤ ਨੂੰ ਕਰਕੇ ਹੀ ਉਸਦੇ ਰੰਗਾਂ ਨੂੰ ਮਾਣਿਆਂ ਜਾ ਸਕਦਾ ਹੈ l

ਪਰਮਜੀਤ ਕੌਰ

Leave a Reply

Your email address will not be published. Required fields are marked *