ਰੇਲਵੇ ਸਟੇਸ਼ਨ ਚੱਲੋਗੇ ? | railway station chaloge

ਉਹ ਹਲੇ ਬਸ ਸਟੈਡ ਤੇ ਆ ਕੇ ਰੁਕਿਆ ਹੀ ਸੀ ਕਿ ਇਹ ਆਵਾਜ ਉਸ ਦੇ ਕੰਨਾ ਵਿੱਚ ਪਈ ਜਿਸ ਨੂੰ ਸੁਣ ਉਸ ਦੇ ਚੇਹਰੇ ਤੇ ਹਲਕਾ ਜਿਹਾ ਹਾਸਾ ਆ ਗਿਆ,ਇਕ ਰਿਕਸ਼ਾ ਚਲਾਉਣ ਵਾਲੇ ਲਈ ਸਵਾਰੀ ਦਾ ਮਿਲਣਾ ਕਿਸੇ ਖਜਾਨੇ ਤੋ ਘੱਟ ਨਹੀ ਹੁੰਦਾ।
ਉਹ ਵੀ ਉਸ ਵਕਤ ਜਦੋ ਉਹ ਹਲੇ ਆਇਆ ਹੀ ਹੋਵੇ ਬੋਨੀ ਦਾ ਟਾਇਮ‌ ਸੀ ਸਵਾਰੀ ਨੂੰ ਦੇਖ ਉਹ ਬੋਲਿਆ…” ਹਾਜੀ ਜਨਾਬ ਜਰੂਰ ਚੱਲਾਗਾ”।..”ਕਿੰਨੇ ਰੁਪਏ ਲਏਗਾ”?
ਸਵਾਰੀ ਨੇ ਪੁੱਛਿਆ‌।…”ਅੱਗੋ ਬੋਲਿਆ..”ਤੁਸੀ ਮੇਰੀ ਪਹਿਲੀ ਸਵਾਰੀ ਹੋ ਇਸ ਕਰਕੇ ਤੁਹਾਡੇ ਤੋ ਮੈ ਸਿਰਫ 20 ਰੁਪਏ ਹੀ ਲਵਾਂਗਾ।ਨਹੀ ਤਾ ਸਟੇਸ਼ਨ ਜਾਣ ਲਈ ਮੈ 30 ਜਾ 50 ਰੁਪਏ ਹੀ ਲੈਨਾ ਗਾ।
ਉਸ ਦੀ ਗਲ ਸੁਣ ਸਵਾਰੀ ਬੋਲੀ…”ਮੈ ਤਾ ਪੰਦਰਾ ਰੁਪਏ ਦੇਵਾਗਾ ਜੇ ਲੈ ਕੇ ਜਾਣਾ ਤਾ ਦੱਸ‌ ਨਹੀ ਮੈ ਦੂਸਰੇ ਆਟੋ ਤੇ ਚਲਾ ਜਵਾਗਾ”? ਜਿੱਦ ਤਾ ਬਹੁਤ ਕੀਤੀ ਪਰ ਦੂਸਰੇ ਆਟੋ ਦਾ ਨਾਮ ਸੁਣ ਉਹ ਥੋੜਾ ਢਿੱਲਾ ਜਿਹਾ ਪੈ ਗਿਆ।
ਖੈਰ ਪੰਦਰਾ ਰੁਪਏ ਵਿੱਚ ਉਹ ਮੰਨ ਗਿਆ ਸਵਾਰੀ ਨੂੰ ਰਿਕਸ਼ੇ ਉੱਤੇ ਬਿਠਾ ਉਹ ਰੇਲਵੇ ਸਟੇਸ਼ਨ ਵੱਲ ਚੱਲ ਪਿਆ। ਰੇਲਵੇ ਸਟੇਸ਼ਨ ਅੱਪੜ ਉਸ ਸਵਾਰੀ ਨੇ ਰਿਕਸ਼ੇ ਵਾਲੇ ਨੂੰ 20 ਰੁਪਏ ਦਾ ਨੋਟ ਫੜਾਉਦੇ ਕਿਹਾ…”ਲੈ ਆਪ ਦੇ ਪੰਦਰਾ ਰੁਪਏ ਕੱਟ ਲੈ”?
ਪਰ ਉਸ ਰਿਕਸ਼ੇ ਵਾਲੇ ਨੇ ਪੈਸੇ ਖੁੱਲੇ ਨਾ ਹੋਣ ਕਰਕੇ ਮਨਾ ਕਰ ਦਿੱਤਾ‌। ਸਾਹਮਣੇ ਹੀ ਇਕ ਛੋਟੀ ਜਿਹੀ ਦੁਕਾਨ ਸੀ ਜਿਸ ਉੱਤੇ ਸਿਰਫ ਨਸੀਲੇ ਪਦਾਰਥ ਮਿਲਦੇ ਸਨ..”ਪਰ ਉਸ ਦੁਕਾਨ ਦੇ ਮਾਲਿਕ ਨੇ ਵੀ ਪੈਸੇ ਖੁੱਲੇ ਨਾ ਕੀਤੇ..”ਆਖੇ..ਪਹਿਲਾਂ ਕੁਝ ਖਰੀਦਣਾ ਪਵੇਗਾ।‌
ਸਵਾਰੀ ਨੇ ਬਹੁਤ ਕਿਹਾ..”ਕਿ ਮੈ ਇਹ ਸਭ ਨਹੀ ਖਾਦਾ ਪਰ ਮਜਬੂਰ ਹੋ ਕੇ ਸਵਾਰੀ ਨੇ ਪੰਜ ਰੁਪਏ ਦਾ ਇਕ ਗੁਟਕਾ ਫੜ‌ ਲਿਆ ਤੇ ਪੰਦਰਾ ਰੁਪਏ ਉਸ ਰਿਕਸ਼ੇ ਨੂੰ ਫੜਾ ਦਿੱਤੇ।‌
ਹੱਥ ਵਿੱਚ ਫੜੇ ਉਸ ਗੁਟਕੇ ਨੂੰ ਸਵਾਰੀ ਨੇ ਹੱਥ ਨਾਲ ਪਾੜ ਕੇ ਥੋੜਾ ਜਿਹਾ ਟੇਸਟ ਕੀਤਾ ਫਿਰ ਮੱਥੇ ਉੱਤੇ ਤਿਉੜੀਆਂ ਪਾਉਦੇ ਹੋਏ ਉਸ ਪੰਜ ਰੁਪਏ ਵਾਲੀ ਚੀਜ ਨੂੰ ਪਰਾ ਸੁੱਟ ਦਿੱਤਾ।
ਇਹ ਸਭ‌ ਉਹ ਰਿਕਸ਼ੇ ਵਾਲਾ ਵੀ ਖੜਾ ਦੇਖ ਰਿਹਾ ਸੀ ਫਿਰ ਇਕਦਮ ਉਸ ਨੇ ਹਲਕਾ ਜਿਹਾ ਮੁਸਕਰਾ ਕੇ ਮਿਲੇ ਪੈਸਿਆ ਨੂੰ ਮੱਥੇ ਨਾਲ ਲੈ ਲਿਆ। ਉਸ ਵਾਹਿਗੁਰੂ ਦਾ ਧੰਨਵਾਦ ਕਰਦੇ ਹੋਏ ਉਹ ਵਾਪਸ ਆਪਣੇ ਟਿਕਾਣੇ ਵੱਲ ਚਲ ਪਿਆ।
ਕੁਲਦੀਪ ✍️

Leave a Reply

Your email address will not be published. Required fields are marked *