ਭਰੋਸਾ | bharosa

ਮਾਲਕ ਕੋਲੋਂ ਤਿੰਨ ਚਾਰ ਠੁਡੇ ਖਾ ….ਚੂੰ ਚੂੰ ਕਰਦਾ ਕਾਲੂ ਖੇਤਾਂ ਵੱਲ ਨੂੰ ਦੋੜ ਗਿਆ ….(ਪਿਓਰ ਕਾਲੇ ਰੰਗ ਦਾ ਸੱਤ ਅੱਠ ਸਾਲ ਦਾ ਤਿੰਨ ਫੁੱਟ ਉੱਚਾ ਡਗ ਕੁੱਤਾ ਕਾਲੂ ) ਅੱਖਾਂ ਵਿੱਚ ਪਾਣੀ ਹੌਲੀ ਹੌਲੀ ਭੋਕਦਾ…. ਜਿਵੇਂ ਬੁੜਬੜਾ ਰਿਹਾ ਹੋਵੇ ਕਿੱਕਰ ਦੀ ਛਾਵੇਂ ਛੱਪੜ ਕੰਢੇ ਜਾ ਬੈਠਾ …..ਜਿੱਥੇ ਪਹਿਲਾਂ ਹੀ ਮੋਤੀ ਲੇਟਿਆ ਹੋਇਆ ਸੀ …..ਜੋ ਕਿ ਉਮਰ ਵਿੱਚ ਇਸ ਨਾਲੋਂ ਤਿੰਨ ਚਾਰ ਸਾਲ ਵੱਡਾ ਇਸ ਦਾ ਬਜ਼ੁਰਗ ਸੀ ….ਮੋਤੀ ਨੇ ਕਾਲੂ ਨੂੰ ਗੁਸੇ ਦਾ ਕਾਰਨ ਪੁੱਛਿਆ …..ਮੈਂ ਕਦੀ ਨਹੀਂ ਜਾਣਾ ਉਸ ਘਰ ਜਿਸ ਘਰ ਵਿੱਚ ਮੈਨੂੰ ਪਾਣੀ ਵੀ ਨਹੀਂ ਪੁੱਛਦੇ ….ਰੋਟੀ ਵੀ ਬਚੀ ਖੁਚੀ ਮੇਰੇ ਅੱਗੇ ਸੁੱਟ ਦਿੰਦੇ ਆ ….ਮੈਨੂੰ ਕਦੀ ਕਮਰੇ ਵਿੱਚ ਨਹੀਂ ਵੜਨ ਦਿੰਦੇ…. ਚੋਂ ਚੋਂ ਚੋਂ ਚੋਂ
..ਮੋਤੀ…ਨਾ ਜਾਵੀਂ ਨਾ ਜਾਵੀਂ ……ਇੱਕ ਗੱਲ ਦੱਸ ਮੈਂ ਸੁਣਿਆ ਤੇਰੇ ਮਾਲਕ ਨੇ ਟਾਈਸਨ ਨੂੰ ਛੱਡ ਦਿੱਤਾ
ਕਾਲੁੂ…ਹਾਂ ਸੱਚ ਏ….ਉਹ ਕਮਬਖ਼ਤ ਨੇ ਬਹੁਤ ਮਾੜਾ ਕੰਮ ਕੀਤਾ ….ਮਾਲਕ ਉਸ ਲਈ ਕੀ ਨਹੀਂ ਸੀ ਕਰਦਾ…..4 ਸਾਲ ਦਾ18000 ਦਾ ਮਿਲਿਆ ਸੀ ਟਾਇਸਨ…ਤੇ ਸੁਣਿਆਂ ਏ ਕਿ ਚੌਥਾ ਮਾਲਕ ਬਦਲਿਆ ਸੀ ਉਸ ਨੇ .. ..ਸਾਲ ਡੇਢ ਸਾਲ ਹੋ ਗਿਆ ਲਿਆਦੇ ਨੁੂੰ ….ਲਗਾਤਾਰ ਉਸ ਨੂੰ ਹਫਤੇ ਚ ਦੋ ਤਿੰਨ ਵਾਰ ਮੀਟ …ਰਜਵੀਂ ਰੋਟੀ…. ਸਵੇਰੇ ਸ਼ਾਮ ਦਹੀਂ -ਦੁੱਧ ….ਆਪਣੇ ਨਾਲ ਕਮਰੇ ਚ ਬੈੱਡ ਤੇ ਸਵਾਉਦੇ ਵੀ ਸੀ…….ਸੱਚ ਜਾਣੀ ਮੈਨੂੰ ਉਸ ਤੋਂ ਬਹੁਤ ਜਲਨ ਵੀ ਹੁੰਦੀ ਸੀ ..!
ਮੋਤੀ ….ਉੇਏ ਘਰੋਂ ਕਿਉਂ ਕੱਢ ਤਾ ਉਹ ਤੇ ਦੱਸ ….,,,????
ਕਾਲੁੂ…ਉਹ ਤਾਇਆ….. ਮਾਲਕ ਦੇ ਪੋਤਰੇ ਨੇ ਮੇਰੇ ਭੁਲਾਵੇਂ ਉਸ ਦੇ ਕੰਨ ਨੂੰ ਫੜ੍ਹ ਲਿਆ ਸੀ …..ਕੰਬਖ਼ਤ ਨੇ ਬਾਂਹ ਵੱਢ ਖਾਦੀ ….ਮੇਰਾ ਮਾਲਕ ਭੁੱਬਾਂ ਮਾਰ ਮਾਰ ਰੋਂਦਾ ਰਿਹਾ ਪਰ ਉਸ ਨੇ ਬਾਂਹ ਨਹੀਂ ਛੱਡੀ ….ਤਾਂ ਹੀ ਗੁੱਸੇ ਵਿੱਚ ਮਾਲਕ ਨੇ ਘਰੋਂ ਭਜਾ ਦਿੱਤਾ…
ਮੋਤੀ…ਹੈ… ਹੈਰਾਨ ਹੋ ਕੇ …ਬੱਚਾ ਬਚ ਗਿਆ…… ਬੱਚੇ ਦਾ ਕੀ ਹਾਲ ਹੁਣ…
ਕਾਲੂ…..ਕਾਸ਼ ਕਿ ਟਾਇਸਨ ਮੈਨੂੰ ਵੱਡ ਖਾਂਦਾ..ਭਾਂਵੇ ਮੈਨੂੰ ਮਾਰ ਮੁਕਾਉਦਾ…ਪਰ ਮੇਰੇ ਮਾਲਕ ਦੇ ਬੱਚੇ ਨੁੂੰ ਬਖਸ਼ ਦਿੰਦਾ..ਬਖਸ਼ ਦਿੰਦਾ …ਅੱਖਾਂ ਵਿੱਚੋਂ ਪਾਣੀ ਸਿਮ ਆਇਆ ………ਥੋੜ੍ਹਾ ਜਿਹਾ ਪਸੀਜੇ ਜਿਹੇ ਮਨ ਨਾਲ ਠੀਕ ਤਾਂ ਏ ਬੱਚਾ…..ਪਰ ਇੱਕ ਬਾਂਹ ਕੱਟਣੀ ਪਈ ਸੀ….. ਮਾਲਕ ਹੁਣ ਮੇਰੇ ਨਾਲ ਖੇਡਣ ਤੋ ਵੀ ਰੋਕਦਾ ਏ ਉਸਨੂੰ…ਉਸ ਨੂੰ ਮੇਰੇ ਉੱਤੇ ਵੀ “”””!ਭਰੋਸਾ””””” ਨਹੀਂ ਰਿਹਾ …ਸਾਰੀ ਕੁੁੂਕਰ ਬਰਾਦਰੀ ਤੋਂ ਵਿਸ਼ਵਾਸ ਉੱਠ ਗਿਆ ਉਸ ਦਾ .. ਜੋ ਮੇਰੇ ਤੋਂ ਬਰਦਾਸ਼ਤ ਨਹੀ ਹੁੰਦਾ…ਕਾਲੂ ਜੋਰ ਜੋਰ ਦੀ ਰੋਣ ਲੱਗਾ……
ਮੋਤੀ …ਲਾਗੇ ਆ ਕਿ ਸਿਰ ਤੇ ਪੰਜਾ ਫੇਰਦਾ …ਕਾਲੁੂ…. ਬੱਸ ਕਰ ਏਦਾਂ ਨੀ ਕਰੀਦਾ…ਚੱਲ ਉੱਠ ਚੱਲੀੇਏ… ਆਪਾਂ ਉਹ ਦੂਰ ਡੇਰੇ ….ਕਿਸੇ ਗੁਰਦੁਆਰੇ ਜਾ ਕੇ ਰੋਟੀ ਪਾਣੀ ਛਕਦੇ ਆਂ ਉੱਥੇ ਰਿਹਾ ਕਰਾਂਗੇ ……
ਕਾਲੁੂ….ਉੱਠ ਕੇ ਪਿੰਡਾਂ ਜਿਹਾ ਝਾੜ ਕੇ ……ਨਹੀਂ ਓਏ ਤਾਇਆ ਮੈਂ ਤਾਂ ਘਰ ਨੂੰ ਚੱਲਿਆ …..ਭੁੱਖਾਂ ਰੱਖੇ ਭਾਵੇਂ ਪਿਆਸਾ ਪਰ ਮੇਰਾ ਖਸਮ ਇੱਕ ਹੀ ਹੋਵੇਗਾ ….ਮੇਰਾ ਮਾਲਕ
ਮੋਤੀ ….ਤੂੰ ਤਾਂ ਕਹਿੰਦਾ ਸੀ ਮੈਂ ਕਦੀ ਉਸ ਘਰ ਵਾਪਸ ਨਹੀਂ ਜਾਣਾ …??
ਕਾਲੁੂ….ਉਏ ਤਾਇਆ ਉਨ੍ਹਾਂ ਦਾ ਮੇਰੇ ਤੋਂ ਬਗੈਰ ਸਰ ਵੀ ਜਾਣਾ ਆ….. ਪਰ ਮੇਰਾ ਆਪਣੇ ਮਾਲਕ ਤੇ ਉਸ ਦੇ ਬੱਚਿਆਂ ਨੂੰ ਵੇਖੇ ਬਗੈਰ ਨਹੀਂ ਸਰਨਾ …..!!!!
ਮੋਤੀ …ਹੱਸਦਾ ਹੋਇਆ ਮੈਨੂੰ ਤੇਰੇ ਤੋਂ ਇਹੀ ਉਮੀਦ ਸੀ !!!
…ਸੁੱਣ ਕੇ ਦੌੜਦਾ ਹੋਇਆ ਕਾਲੂ ਆਪਣੇ ਮਾਲਕ ਦੇ ਘਰ ਦੇ ਬੂਹੇ ਦੀ ਸਰਦਲ ਤੇ ਸਿਰ ਰੱਖ ਕੇ ਜਾ ਲੇਟਿਆ ……ਇੰਝ ਮਹਿਸੂਸ ਹੋਇਆ ਜਿਵੇਂ ਕਹਿ ਰਿਹਾ ਹੋਵੇ …….ਮਾਲਕਾ ਮੈਨੂੰ ਮੁਆਫ਼ ਕਰੀਂ …ਮੇਰੇ ਤੇ ਭਰੋਸਾ ਕਰ…ਮੈਂ ਡਗ ਹਾਂ …ਭਾਵੇਂ ਮੇਰੀ ਕੀਮਤ ਕੌਡੀ ਵੀ ਨਹੀਂ …..ਪਰ ਮੇਰੀ ਵਫ਼ਾਦਾਰੀ ਲੱਖਾਂ ਤੋਂ ਵੀ ਵੱਧ ਹੋਵੇਗੀ ਤੇਰੇ ਦਰ ਵਾਸਤੇ ….ਕਿਉਂਕਿ . . ਮੈਂ ਸਿਰਫ ਤੇਰੇ ਦਰ ਦਾ ਕੁੱਤਾ ਆ…..ਸਿਰਫ ਤੇਰੇ ਦਰ ਦਾ….!
……….ਕਾਸ਼ ???
…ਕਾਸ਼ ਕਿਤੇ ਇਨਸਾਨ ਦਾ ਭਰੋਸਾ ਵੀ ਇਕ ਤੇ ਅਡੋਲ ਹੋਜੇ🙏
…✍ਹਰਦੀਪ ਸ਼ੁੱਭ
ਗੋਇੰਦਵਾਲ ਸਾਹਿਬ
98153-38993

Leave a Reply

Your email address will not be published. Required fields are marked *