ਇਕ ਵਾਰ ਮੇਰੇ ਦੋ ਨਜ਼ਦੀਕੀ ਜਰਮਨੀ ਯਾਤਰਾ ਤੇ ਗਏ,ਇਕ ਫਨ ਪਾਰਕ ‘ਚ ਘੁੰਮਦੇ ਘੁਮਾਉਂਦੇ ਆਪਣੀ ਬੱਸ ਮਿਸ ਕਰ ਬੈਠੇ,ਅਗਲੀ ਬੱਸ ਦਾ ਟਾਇਮ ਉਹਨਾਂ ਦੇ ਦੱਸਣ ਮੁਤਾਬਿਕ ਦੋ ਘੰਟੇ ਬਾਅਦ ਸੀ,ਇਕ ਤਾਂ ਥਕਾਵਟ,ਦੂਜੀ ਵੇਟਿੰਗ,ਅੱਕ ਗਏ,ਜਦੋਂ ਬੱਸ ਕਾਊਂਟਰ ਤੇ ਲੱਗੀ,ਤੁਰਨ ਆਲੇ ਟਾਈਮ ਤੋਂ ਸਮਾਂ ਉਪਰ ਹੋ ਗਿਆ,ਪਰ ਡਰੈਵਰ ਬਿਕਰ ਸਿਉਂ ਸੀਟ ਤੇ ਆਵੇ ਹੀ ਨਾ,ਦੁਖੀ ਹੋ ਕੇ,ਇਕ ਮਿੱਤਰ ਨੇ ਸੋਚਿਆ ਇੱਥੇ ਕਿਹੜਾ ਕੋਈ ਪੰਜਾਬੀ ਹੋਣਾ,ਉਠ ਕੇ ਉੱਚੀ ਦੇਣੇ ਪੰਜਾਬੀ ਗਾਲ ਜੇਹੀ ਕੱਢਕੇ ਆਪਣੇ ਅੰਦਾਜ਼ ‘ਚ ਬੋਲਿਆ,ਤੋਰ ਲਾ ਖਸਮਾਂ ਆਪਣੀ ਮਾਂ ਨੂੰ,ਜਦੋਂ ਸਾਡੇ ਆਲੇ ਨੇ ਸੁਭ ਬਚਨ ਬੋਲੇ,ਤਦੇ ਇਕ ਸ਼ਕਲੋਂ ਗੋਰਾ ਲੱਗਦਾ,ਪਰ ਆਪਣਾ ਦੇਸੀ ਉਠਕੇ ਬੋਲਿਆ,ਭਾਜੀ ਨਜ਼ਾਰਾ ਆ ਗਿਆ,ਇਕ ਵਾਰ ਫੇਰ ਕੱਢਿਓ ਜਰਾਂ 😜😃
✍ਅਜੀਤ ਸਿੰਘ ਸੋਹਲ