ਤਕਰੀਬਨ ਛੇ ਕੁ ਸਾਲ ਪੁਰਾਣੀ ਗੱਲ ਹੈ। ਮੇਰੇ ਵੱਡੇ ਬੇਟੇ ਦਾ ਵਿਆਹ ਰੱਖਿਆ ਹੋਇਆ ਸੀ , ਕਾਰਡ ਵਗੈਰਾ ਛਪਣੇ ਦੇ ਦਿੱਤੇ। ਮੈਂ ਆਪਣੇ ਦਿਮਾਗ਼ ਵਿੱਚ ਰਿਸ਼ਤੇਦਾਰਾਂ ਦੀ ਲਿਸਟ ਬਣਾ ਰਹੀ ਸੀ। ਸਭ ਤੋਂ ਪਹਿਲਾਂ ਮੇਰਾ ਅੰਮਾਂ ਜਾਇਆ ਸਵਾ ਲੱਖ ਵੀਰਾ (ਮੁੰਡੇ ਦਾ ਮਾਮਾ)। ਹੁਣ ਵਾਰੀ ਆਈ ਮਾਸੀਆਂ ਦੀ। ਅਸੀਂ ਸੁੱਖ ਨਾਲ਼ ਪੰਜ ਭੈਣਾਂ ਹਾਂ। ਮੈਂ ਚਾਰ ਭੈਣਾਂ ਗਿਣੀ ਜਾਵਾਂ ਪੰਜਵੀਂ ਸਮਝ ਹੀ ਨਾ ਆਵੇ। ਘੰਟਾ ਮਗਜਾਪੱਚੀ ਕਰਨ ਤੋਂ ਬਾਅਦ ਸੋਚਿਆ ਕਿ ਪਹਿਲਾਂ ਹੋਰ ਰਿਸ਼ਤੇਦਾਰ ਗਿਣ ਲੈਂਦੀ ਹਾਂ। ਭੈਣਾਂ ਬਾਅਦ ਵਿੱਚ ਪੂਰੀਆਂ ਕਰ ਲਵਾਂਗੀ ਪਰ ਮਨ ਨਾ ਮੰਨਿਆਂ। ਮੰਨਦਾ ਵੀ ਕਿੱਦਾਂ ਜੀਹਦੀ ਇੱਕ ਭੈਣ ਗੁਆਚ ਗਈ ਹੋਵੇ ਉਹਨੂੰ ਚੈਨ ਕਿੱਥੇ ਆੳਂਦੀ ਐ ਭਲਾ ? ਫਿਰ ਤੋਂ ਲੱਗ ਪਈ ਮਗਜ਼ ਖਪਾਉਣ।
ਹੁਣ ਮੈਨੂੰ ਇੱਕ ਤਰਕੀਬ ਸੁੱਝੀ। ਮੈਂ ਸਭ ਤੋਂ ਪਹਿਲਾਂ
ਭੈਣ ਨੰਬਰ ਇੱਕ , ਉਹਦਾ ਪਿੰਡ , ਘਰਵਾਲ਼ੇ ਦਾ ਨਾਂ , ਸਭ ਕੁੱਝ।
ਫਿਰ ਭੈਣ ਨੰਬਰ ਦੋ ..
ਜਦ ਚਾਰ ਨੰਬਰ ਤੇ ਪਹੁੰਚੀ ਮੇਰੀ ਖੁਸ਼ੀ ਦੀ ਹੱਦ ਨਾ ਰਹੀ ਰਾਵਿੰਦਰ ਕੌਰ ਰਵੀ ਲੱਭ ਗਈ ਸੀ ਅਤੇ ਪੰਜ ਭੈਣਾਂ ਪੂਰੀਆਂ ਹੋ ਗਈਆਂ ਸਨ। ਫਿਰ ਵੀ ਮੈਂ ਵਿਆਹ ਤੇ ਚਾਰ ਭੈਣਾਂ ਹੀ ਬੁਲਾਈਆਂ ਪੰਜਵੀਂ ਨੂੰ ਮੈਂ ਬੁਲਾ ਨਹੀਂ ਸਕਦੀ ਸੀ।
