ਇੰਡੀਆ ਜਾਂ ਭਾਰਤ ? | India or Bharat

ਚਲੋ ਮੰਨ ਲੈਂਦੇ ਹਾਂ ਕਿ India ਸ਼ਬਦ ਅੰਗਰੇਜ਼ਾਂ ਦਾ ਦਿੱਤਾ ਹੈ, ਪਰ ਇਹ ਗਲਤ ਹੈ। India,( land beyond the Indus) ਸ਼ਬਦ ਯੂਨਾਨੀਆਂ ਦੀ ਦੇਣ ਹੈ ਉਹਨਾਂ ਦੇ ਰਾਜ ਦੀਆਂ ਹੱਦਾਂ ਕਿਸੇ ਵੇਲੇ ਸਿੰਧ ਦਰਿਆ ( Indus river ) ਦੇ ਪੱਛਮੀ ਕਿਨਾਰੇ ਤੀਕ ਫੈਲੀਆਂ ਸਨ ਅਤੇ ਦਰਿਆ ਤੋਂ ਪਾਰ ਸਿੰਧ ਘਾਟੀ ਦੀ ਸਭਿਅਤਾ ਸੀ। ਤਦ ਅਜੇ ਆਰੀਆ ਵੀ ਇਸ ਇਲਾਕੇ ਵਿੱਚ ਨਹੀਂ ਸੀ ਆਏ। ਤਦ ਸਿੰਧ ਦਰਿਆ ਦੇ ਪੂਰਬੀ ਹਿੱਸੇ ਨੂੰ ਇੰਡੀਪਸ ਕਿਹਾ ਜਾਂਦਾ ਸੀ। ਇਹ ਉਹਨਾਂ ਦੇ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ।
ਫਿਰ ਯੂਨਾਨੀਆਂ ਦੀ ਤਾਕਤ ਘਟੀ ਅਤੇ ਅਰਬੀ/ ਫ਼ਾਰਸ ਦੀਆਂ ਨਸਲਾਂ ਤਾਕਤਵਰ ਹੋਈਆਂ। ਉਹਨਾਂ ਦੀ ਭਾਸ਼ਾ ਵਿੱਚ ਸਿੰਧ ਨੂੰ ਇੰਦ ਲਿਖਿਆ ਅਤੇ ਉਚਾਰਣ ਮਿਲਦਾ ਹੈ ਸੋ ਇਹ ਇੰਦ, ਇੰਦੀਆ ਰੋਮਨ ਭਾਸ਼ਾ ਵਿੱਚ INDIA ਵਿੱਚ ਹੀ ਲਿਖਿਆ ਜਾਂਦਾ ਸੀ ਅਤੇ ਲਿਖਿਆ ਜਾਂਦਾ ਹੈ ਪਰ ਹੈ ਇਹ ਇੰਦੀਆ। ਅਰਬੀ ਵਿੱਚ ਇਹ ਇੰਦ ਸ਼ਬਦ ‘ ਹਿੰਦ’ ਲਿਖਿਆ ਜਾਣ ਲਗਾ ਅਤੇ ਸਾਡੇ ਦੇਸ਼ ਨੂੰ ਹਿੰਦ ( ਅਲਬਰੂਨੀ ਜੋ 1200 ਸੋ ਸਾਲ ਪਹਿਲਾਂ ਹਮਲਾਵਰਾਂ ਨਾਲ ਆਇਆ ਉਸਦੀ ਕਿਤਾਬ ” ਅਲਹਿੰਦ” ਇਹਨਾਂ ਸਭ ਗੱਲਾਂ ਦੀ ਗਵਾਹੀ ਦੇਂਦੀ ਹੈ।
ਅੰਗਰੇਜ਼ਾਂ ਦੇ ਭਾਰਤ ਉਪਰ ਕਬਜ਼ੇ 1757 ਪਲਾਸੀ ਦੇ ਯੁੱਧ ਤੋਂ ਪਹਿਲਾਂ 1600 ਈ. ਵਿੱਚ East India Company ਬਣਾਕੇ ਵਪਾਰ ਕਰਨ ਆਏ। ਯਾਨੀ ਕਿ ਸਾਡਾ ਦੇਸ਼ ਵਿਦੇਸ਼ੀਆਂ ਲਈ ਸਦੀਆਂ ਤੋਂ ਇੰਦੀਆ/ ਇੰਡੀਆ ਹੈ ਜਦੋਂ ਅਸੀਂ ਗੁਲਾਮ ਨਹੀਂ ਸਾਂ।
ਫਿਰ ਅਜ ਦੀ ਨੌਜਵਾਨ ਪੀੜ੍ਹੀ ਨੂੰ ਕਿਉਂ ਗੁਮਰਾਹ ਕੀਤਾ ਜਾ ਰਿਹਾ ਹੈ। ਜਿਸ ਹਿੰਦੂ ਰਾਸ਼ਟਰ ਦਾ ਨਾਹਰ ਦਿੱਤਾ ਜਾ ਰਿਹਾ ਹੈ ਉਹ ਸ਼ਬਦ ਵੀ ਮੁਸਲਿਮ ਜਗਤ ਦਾ ਦਿੱਤਾ ਹੈ। ਮੁਸਲਮਾਨ ਜਾਂ ਅਰਬੀ ਫ਼ਾਰਸੀ ਅਤੇ ਯੂਨਾਨੀ ਇਤਿਹਾਸਕਾਰਾਂ ਲਈ ਅਸੀਂ ਹਿੰਦੂ, ਹਿੰਦੋਸਤਾਨ ਅਤੇ ਹਿੰਦ ਵਾਸੀ ਹਾਂ। ਭਾਰਤ, ਭਾਰਤੀ ਸ਼ਬਦ ਲਿਖਤਾਂ ਵਿੱਚ ਬਹੁਤ ਬਾਅਦ ਵਿੱਚ ਹੈ।
ਇਹ ਇਤਿਹਾਸ ਹੈ ਪੰਜਾਬ ਦਾ, ਸਿੰਧ ਤੋਂ ਲੈਕੇ ਜਮਨਾ ਦਰਿਆ ਦੇ ਵਿਚਾਲੇ ਵਸਦੇ ਸਪਤ-ਸਿੰਧੂ ਦਾ।
ਗੁਰਪ੍ਰੀਤ ਸਿੰਘ ਸਿੰਧਰਾ

Leave a Reply

Your email address will not be published. Required fields are marked *