ਵਿੰਅਗ | vyang

G 20 ਕਹਿੰਦੇ ਦਿਲੀ ਵਿੱਚ ਮਿਟਿਗਾ ਹੋ ਰਹੀਆਂ ਹਨ ! ਗਰੀਬ ਲੋਕਾਂ ਨੂੰ ਹਰੇ ਪਰਦੇ ਪਿਛੇ ਲਗਾ ਲਗਾ ਕੰਧਾਂ ਕਰ ਦਿੱਤੀ ! ਕਿਸੇ ਕਿਸੇ ਗਰੀਬ ਦਾ ਘਰ ਢਾਹ ਦਿੱਤਾ ਗਿਆ ਹੈ ! ਪਾਣੀ ਦੇ ਫੁਹਾਰੇ ਸ਼ਰਾਟੇ ਫਰਾਟੇ ਮਾਰਦੇ ਨੇੜੇ ਲੇਜਰ ਲਾਇਟਾ ਲਗਾ ਦਿੱਤੀਆਂ ਝਿਲਮਿਲ ਰੰਗ ਬਿੰਰਗੇ ਤਾਰੇ ਛੱਡਦੀ ਲਾਇਟਾ ਅਜਿਹਾ ਵਾਤਾਵਰਣ ਬਣ ਗਿਆ !ਜਿਵੇ ਭਾਰਤ ਦੇ ਲੋਕ ਬਹੁਤ ਅਮੀਰ ਫੁਹਾਰਿਆਂ ਦੇ ਹੇਠ ਸੈਰਾਂ ਕਰਦੇ ਸੁੱਧ ਹਵਾਂ ਸੁੱਧ ਭੋਜਨ ਮਿਲਦਾ ਹੋਵੇ ! ਕੀ ਭਾਰਤ ਦੇ ਲੋਕ ਚਾਂਦੀ ਦੇ ਭਾਂਡਿਆਂ ਚ ਖਾਣਾ ਖਾਦੇ ਹਨ ?
ਲੋਕ ਖੜੇ ਹੋ ਹੋ ਕੇ ਤਸਵੀਰਾਂ ਲੈਦੇ ਹਨ ! ਥਾਂ ਥਾਂ ਮੋਦੀ ਦੇ ਪੋਸਟਰ ਡੈਲੀਗੇਟ ਆ ਰਹੇ ਹਨ ! ਉੱਥੇ 85% ਤੋ ਵੱਧ ਲੋਕ ਗਰੀਬ ਰਹਿੰਦੇ ਹਨ ਗਰੀਬੀ ਲੁਕਾਉਣ ਛਪਾਉਣ ਲਈ 4100 ਸੋ ਕਰੋੜ ਦਾ ਖ਼ਰਚਾ ਤਾਂ ਲੋਕੋ ਵੱਟ ਤੇ ਖੜਿਆ ਦੋ ਦਿਨਾ ਲਈ ਖ਼ਰਚਾ ਹੈ ! ਇਲਾਜ ਨੂੰ ਹਸਪਤਾਲ ਨਹੀਂ , ਮਨੀਪੁਰ ਵਰਗੇ ਇਲਾਕੇ ਚ ਔਰਤਾਂ ਦੀ ਦਸ਼ਾ ਖ਼ਰਾਬ ,ਪੁਲਿਸ ਵਾਲੀ ਦਾ ਰੇਪ ਹੋ ਗਿਆ , ਬੇਟੀ ਬਚਾਉ ਕੋਈ ਮੁਹਿੰਮ ਨਹੀਂ ਹੈ , ਇਕ ਵੀ ਸੋਚਾਲਯ ਬਣਾਇਆ ਹੋਵੇ ? ਭੁੱਖਮਰੀ ਗਰੀਬੀ ਬੇਰੁਜ਼ਗਾਰੀ ਕੋਰੋਨਾ ਤੋ ਬਾਅਦ ਸਕੂਲਾਂ ਚ ਕੋਈ ਪੜਾਈ ਨਹੀਂ ਹੋ ਰਹੀ ! 70% ਵੱਧ ਔਰਤਾਂ ਗਰੀਬੀ ਰੇਖਾ ਤੋ ਥੱਲੇ
ਇਸ ਗਰੀਬ ਮੁਲਕ ਦੀਆਂ ਤਸਵੀਰਾਂ ਸੋਸਲ ਮੀਡੀਆ ਤੇ ਅਪਲੋਡ ਕਰੋ ਹੈਸਟੈਗ # G 20 #G20 ਕਰਿਓ !
ਚਾਂਦੀ ਦੇ ਭਾਂਡਿਆਂ ਵਿੱਚ ਉਨ੍ਹਾਂ ਮੁਲਕਾ ਦੇ ਮੰਤਰੀ ਆ ਕੇ ਖਾਣਾ ਖਾਣਗੇ
ਜਿਹੜੇ ਅਪਣੇ ਘਰਾਂ ਚ ਅਪਣੇ ਭਾਂਡੇ ਆਪ ਮਾਂਜਦੇ ਹਨ ! ਜਿਹੜੇ ਅਪਣਾ ਖਾਣਾ ਆਪ ਬਣਾਉਂਦੇ ਹਨ ! ਜਿਹੜ੍ਹੇ ਲੋਕਾਂ ਨੂੰ ਪਿਛਲੇ ਸੋ ਸਾਲ ਤੋ ਝੁੱਗੀਆਂ ਝੋਪੜੀਆ ਤੋ ਪੀੜੀ ਦਰ ਪੀੜੀ ਸਰਕਾਰਾਂ ਬਦਲ ਨਹੀਂ ਸਕੀਆਂ ਕਿ ਉਹਨਾਂ ਲੋਕਾਂ ਕੋਲ ਇਕ ਸਮੇ ਦੀ ਹਰੇ ਪੱਤਿਆਂ ਦੀ ਥਾਲੀ ਚ ਭੋਜਨ ਹੈ ? ਕੀ ਭਾਰਤੀ 100% ਲੋਕਾਂ ਕੋਲ ਕੁੱਲੀ ਜੁੱਲੀ ਗੁੱਲੀ ਹੈ ?
ਕੀ ਕਿਸੇ ਵੀ ਪੰਜਾਬੀ ਲਿਖਾਰੀ ਸਾਹਿਤਕ ਨੇ ਜੀ ਟਵਟੀ ਤੇ ਲਿਖਿਆ ਹੈ ? ਕਿਸੇ ਨੂੰ ਪਤਾ ਇਹ ਬੈਂਕਾਂ ਵਾਲੇ ਉਦਯੋਗਾਂ ਵਾਲੇ ਤੁਹਾਡੀ
ਜੇਬਾਂ ਤੋ ਕਿਵੇ ਕਿਵੇ ਪੈਸਾ ਕਢਾਉਣਾ ਉਸੇ ਤੇ ਜੀ ਟੱਵਟੀ ਮੈਚ ਰੱਖਦੇ ਹਨ !
ਚਰਨਜੀਤ ਕੌਰ ਮੈਲਬਰਨ
9.9.2023

Leave a Reply

Your email address will not be published. Required fields are marked *