ਮਾਪੇ | maape

ਮੇਰੀ ਦਸਮੇਸ਼ ਸਕੂਲ ਬਾਦਲ ਦੀ ਨੌਕਰੀ ਦੌਰਾਨ ਮੇਰਾ ਵਾਹ ਉਹਨਾਂ ਹਜ਼ਾਰਾਂ ਮਾਪਿਆਂ ਨਾਲ ਪਿਆ ਜਿੰਨਾ ਦੇ ਬੱਚੇ ਉਸ ਸਕੂਲ ਵਿੱਚ ਪੜ੍ਹਦੇ ਸਨ। 1982 ਤੋਂ 2019 ਤੱਕ ਦਾ ਸਫ਼ਰ ਬਹੁਤ ਵਧੀਆ ਰਿਹਾ। ਇਸ ਦੌਰਾਨ ਪੜ੍ਹੇ ਲਿਖੇ ਅਫਸਰ, ਡਾਕਟਰ, ਵਕੀਲ, ਧਾਰਮਿਕ ਆਗੂ, ਸਿਆਸੀ ਲੀਡਰ, ਸ਼ੋਸ਼ਲ ਵਰਕਰ, ਅਤੇ ਵੱਡੇ ਜਿੰਮੀਦਾਰਾਂ ਦੇ ਬੱਚੇ ਪੜ੍ਹਨ ਲਈ ਆਏ ਅਤੇ ਹਰ ਇੱਕ ਨਾਲ ਮੇਰੇ ਚੰਗੇ ਤਾਲੋਂਕਾਤ ਰਹੇ। ਕਈ ਵਾਰੀ ਇੰਜ ਵੀ ਹੁੰਦਾ ਕਿ ਜਦੋਂ ਹੋਸਟਲ ਵਿੱਚ ਰਹਿੰਦੇ ਕਿਸੇ ਬੱਚੇ ਨੂੰ ਅਸੀਂ ਘਰੇ ਜਾਣ ਲਈ ਛੁੱਟੀ ਨਾ ਦਿੰਦੇ ਯ ਇਨਕਾਰ ਕਰ ਦਿੰਦੇ ਤਾਂ ਬੱਚੀਆਂ ਦੇ ਪਿਤਾ ਰੋਣ ਲੱਗ ਪੈਂਦੇ। ਇੱਕ ਬਾਪ ਦੀਆਂ ਅੱਖਾਂ ਵਿੱਚ ਹੰਝੂ ਬਰਦਾਸ਼ਤ ਨਾ ਹੁੰਦੇ ਤੇ ਅਸੀਂ ਆਪਣਾ ਫ਼ੈਸਲਾ ਬਦਲ ਲੈਂਦੇ। ਇੰਜ ਹੀ ਸੁਨਾਮ ਵਾਲੇ Kirpal Singh Sandhey ਜੀ ਨਾਲ ਹੋਇਆ। ਇਹਨਾਂ ਦੀ ਬੇਟੀ ਦੇ ਦਾਖਿਲਾ ਲਏ ਨੂੰ ਅਜੇ ਕੁਝ ਦਿਨ ਹੀ ਹੋਏ ਸਨ ਕਿ ਇਹ ਬੱਚੀ ਨੂੰ ਲੈਣ ਆ ਗਏ। ਛੁੱਟੀ ਨਾ ਮਿਲਣ ਤੇ ਇਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਉਸਦਿਨ ਇਹ ਬੇਟੀ ਨੂੰ ਲ਼ੈ ਗਏ। ਪਰ ਇਹਨਾਂ ਦਾ ਦਿਲ ਬਹੁਤ ਕਮਜ਼ੋਰ ਸੀ।ਬੇਟੀ ਨੂੰ ਛੱਡਣ ਵੇਲੇ ਅਕਸਰ ਅੱਖਾਂ ਭਰ ਲੈਂਦੇ। ਮੇਰੇ ਕੋਲ ਬੈਠੇ ਆਪਣੀਆਂ ਪਰਿਵਾਰਿਕ ਗੱਲਾਂ ਕਰਦੇ ਰਹਿੰਦੇ। ਸੁਭਾਅ ਦੇ ਮਿਠਬੋਲੇ ਖੂਬ ਗੱਲਾਂ ਕਰਦੇ। ਜਿੰਨੇ ਸੰਜੀਦਾ ਇਹ ਇਕ ਬਾਪ ਸਨ ਬੇਟੀ ਵੀ ਉੱਨੀ ਪਿਆਰੀ ਤੇ ਇਮੋਸ਼ਨਲ ਸੀ। ਸ਼੍ਰੀ ਕ੍ਰਿਪਾਲ ਸਿੰਘ ਦੇਸ਼ ਸੇਵਕ ਅਖਬਾਰ ਦੇ ਪੱਤਰਕਾਰ ਹਨ। ਮੇਰੇ ਨਾਲ ਇਹਨਾਂ ਦੀ ਰਮਜ਼ ਮਿਲਦੀ ਸੀ। ਇਹ ਮੇਰੇ ਨਾਲ ਹਮੇਸ਼ਾ ਇੱਕ ਸੰਜੀਦਾ ਪੇਰੈਂਟਸ ਵਾੰਗੂ ਵਿਚਰਦੇ। ਜਦੋਂ 2019 ਵਿੱਚ ਮੈਂ ਸੇਵਾਮੁਕਤ ਹੋਇਆ ਤਾਂ ਇਹਨਾਂ ਦੀ ਬੇਟੀ ਵੀ ਜਾ ਚੁੱਕੀ ਸੀ। ਪਰ ਕ੍ਰਿਪਾਲ ਸਿੰਘ ਅਤੇ ਬੇਟੀ ਦਾ ਸਕੂਲ ਨਾਲ ਲਗਾਵ ਅਜੇ ਵੀ ਬਰਕਰਾਰ ਹੈ। ਇਹ ਸ਼ਾਇਦ ਪਹਿਲੀ ਵਿਦਿਆਥਣ ਹੋਵੇਗੀ ਜਿਸਨੇ ਸਕੂਲ ਛੱਡਣ ਤੋਂ ਬਾਅਦ ਆਪਣਾ ਜਨਮ ਦਿਨ ਆਪਣੇ ਪੁਰਾਣੇ ਸਕੂਲ ਵਿੱਚ ਆਪਣੀਆਂ ਪੁਰਾਣੀਆਂ ਸਹੇਲੀਆਂ ਨਾਲ ਮਨਾਇਆ।
ਅਜਿਹੇ ਮਾਪੇ ਅਤੇ ਵਿਦਿਆਰਥੀ ਹਰ ਥਾਂ ਆਪਣੇ ਲਈ ਵਿਸ਼ੇਸ਼ ਜਗ੍ਹਾ ਬਣਾ ਲੈਂਦੇ ਹਨ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *