ਡੇਕੋਰੇਸ਼ਨ | decoration

1984 ਵਿਚ ਜਦੋ ਮੇਰੀ ਮੰਗਨੀ ਦੀ ਰਸਮ ਬਠਿੰਡਾ ਦੇ ਮਹਿਮਾ ਸਰਕਾਰੀ (ਬਠਿੰਡਾ ) ਪਿੰਡ ਵਿਚ ਹੋਈ ਤਾਂ ਅਸੀਂ ਕਈ ਜਣੇ ਮਤਲਬ ਇੱਕ ਮੇਰੀ ਮਾਸੀ, ਇੱਕ ਮਾਮੀ, ਤੇ ਇੱਕ ਭੂਆ ਵੀ ਨਾਲ ਸੀ। ਮੇਰੇ ਪਾਪਾ , ਮਾਤਾ , ਭੈਣ ਜੀਜਾ ਜੀ ਤੇ ਛੋਟਾ ਭਾਈ ਤਾਂ ਨਾਲ ਹੈਗੇ ਹੀ ਸੀ। ਨਾਲ ਹੀ ਮੇਰੇ ਦੋਸਤ ਦੀ ਮਾਤਾ ਵੀ ਸੀ। ਵਾਪਿਸੀ ਵੇਲੇ ਸੋਚਿਆ ਚਲੋ ਸਾਰੇ ਮੇਰੇ ਕੰਮ ਵਾਲੀ ਜਗ੍ਹਾ ਬਾਦਲ ਸਕੂਲ ਹੋਕੇ ਚੱਲਾਗੇ। ਕਿਉਂਕਿ ਸਾਰੇ ਕਹਿੰਦੇ ਸਕੂਲ ਵੇਖਣਾ ਹੈ। ਖੈਰ ਅਸੀਂ ਚਲੇ ਗਏ। ਸ਼ਾਮ ਕੁ ਦਾ ਵੇਲਾ ਸੀ। ਸਕੂਲ ਵਿਚ ਰਹਿੰਦੀਆਂ ਚਾਰ ਪੰਜ ਟੀਚਰਾਂ ਸ਼ਵਿੰਦਰ ਸੰਧੂ , ਬਲਵਿੰਦਰ ਬਾਜਵਾ , ਗੀਤਾ ਸ਼ਰਮਾ ਅਤੇ ਕੁਲਦੀਪ ਕੰਡਾ ਨੇ ਚਾਹ ਬਣਾ ਲਈ ਤੇ ਮੇਰੇ ਪਾਪਾ ਜੀ ਨੇ ਮੇਟਾਡੋਰ ਚੋ ਬਰਫੀ ਦਾ ਡਿੱਬਾ ਕੱਢ ਲਿਆ। ਮੈ ਸਾਰਿਆਂ ਦੀ ਮੇਰੇ ਸਟਾਫ਼ ਨਾਲ ਜਾਣ ਪਹਿਚਾਣ ਕਰਵਾਈ। ਇਹ ਮੇਰੀ ਮਾਤਾ ਇਹ ਪਾਪਾ ਇਹ ਮਾਸੀ ਇਹ ਮਾਮੀ ਇਹ ਮੇਰੀ ਸਿਸਟਰ ਤੇ ਇਹ ਜੀਜਾ ਸਿਰੀ। ਜਲਦੀ ਵਿਚ ਮੈ ਮੇਰੇ ਦੋਸਤ ਦੇ ਮਾਤਾ ਜੀ ਬਾਰੇ ਦੱਸਣਾ ਭੁੱਲ ਗਿਆ। ਤੇ ਓਹ ਇਸ ਗੱਲ ਦਾ ਗੁੱਸਾ ਮੰਨ ਗਈ। ਕਹਿੰਦੀ “ਹੈਂ ਵੇ ਰਮੇਸ਼ ਤੂੰ ਮੇਰੀ ਤਾਂ ਡੇਕੋਰੇਸ਼ਨ (introduction ) ਕਰਵਾਈ ਨਹੀ।”
ਜਦੋ ਉਸਨੇ ਇੰਨਾ ਕਿਹਾ ਤਾਂ ਸਾਰੇ ਹੱਸ ਹੱਸ ਦੂਹਰੇ ਹੋ ਗਏ। ਫਿਰ ਮੈ ਦੱਸਿਆ ਕਿ ਇਹ ਮੇਰੇ ਖਾਸ ਦੋਸਤ ਦੇ ਮਾਤਾ ਜੀ ਹਨ। ਇਸ ਤਰਾਂ ਮਾਤਾ ਜੀ ਨੇ ਆਪਣੀ ਪਹਿਚਾਣ ਕਰਵਾਈ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *