ਲੇਖਕ ਰਮੇਸ਼ ਸੇਠੀ ਬਾਦਲ | lekhak ramesh sethi badal

ਚਲੋ ਅੱਜ ਗੱਲ ਕਰਦੇ ਹਾਂ ਹਰਿਆਣੇ ਵਿੱਚ ਮਾਲ ਪਟਵਾਰੀ ਤੇ ਘੁਮਿਆਰੇ ਵਾਲੇ ਸੇਠ ਹਰਗੁਲਾਲ ਜੀ ਦੇ ਪੋਤਰੇ ਰਮੇਸ਼ ਸੇਠੀ ਬਾਦਲ ਹੁਣਾਂ ਦੀ।
ਇਹਨਾਂ ਦਾ ਜਨਮ ਓਮ ਪ੍ਰਕਾਸ਼ ਸੇਠੀ ਤੇ ਸ੍ਰੀਮਤੀ ਕਰਤਾਰ ਕੌਰ ਦੇ ਘਰ 14 ਦਿਸੰਬਰ 1960 ਨੂੰ ਨਾਨਕੇ ਪਿੰਡ ਬਾਦੀਆਂ (ਸ੍ਰੀ ਮੁਕਤਸਰ ਸਾਹਿਬ) ਵਿੱਚ ਹੋਇਆ। ਮਾਮੇ ਨੇ ਪਿਆਰ ਤੇ ਲਾਡ ਦਾ ਨਾਮ ਡੀ. ਸੀ. ਰੱਖ ਦਿੱਤਾ ਜੋ ਜਵਾਨੀ ਪਹਿਰੇ ਤੱਕ ਮਸ਼ਹੂਰ ਰਿਹਾ।
ਸਕੂਲ ਅਤੇ ਕਾਲਜ਼ ਦੀ ਪੜਾਈ ਦੌਰਾਨ ਅਧਿਆਪਕ ਤੇ ਪ੍ਰੋਫੈਸਰ ਸਹਿਬਾਨਾਂ ਦਾ ਬਹੁਤ ਸਹਿਯੋਗ ਰਿਹਾ।
ਬਹੁਤ ਮਿਹਨਤ ਕਰਕੇ ਇਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ B.COM ਕੀਤੀ ਤੇ ਦਾਦਕੇ ਪਰਿਵਾਰ ਵਿੱਚ ਪਹਿਲੇ ਗਰੇਜੂਏਟ ਬਣੇ।
ਰਮੇਸ਼ ਆਪਣੇ ਵਿਆਹ ਬਾਰੇ ਦੱਸਦੇ ਹਨ ਕਿ ਜਦੋਂ ਮੇਰੇ ਰਿਸ਼ਤੇ ਦੀ ਗੱਲ ਚੱਲੀ ਤਾਂ ਮੁੱਖ ਰੂਪ ਵਿੱਚ ਖਾਨਦਾਨ ਕੁੜਮ ਕਬੀਲਾ ਦੇਖਿਆ ਗਿਆ। ਦੇਣ ਲੇਣ, ਪੇਂਡੂ ਸ਼ਹਿਰੀ ਤੇ ਸਰਕਾਰੀ ਨੌਕਰੀ ਵਾਲੀ ਕੋਈ ਵੀ ਗੱਲ ਨਹੀਂ ਸੀ। । ਵਿਚੋਲਣ ਇਹਨਾਂ ਦੀ ਮਾਂ ਦੇ ਨਾਨਕਿਆਂ ਵਿੱਚੋਂ ਮਾਸੀ ਦੀ ਜਗ੍ਹਾ ਲੱਗਦੀ ਸੀ ਤੇ ਇਹਨਾਂ ਦੀ ਹਮਸਫਰ ਦੀ ਮਾਮੀ ਲੱਗਦੀ ਸੀ। ਇਹ ਗੱਲ ਹੀ ਰਿਸ਼ਤੇ ਦਾ ਮੁੱਢ ਸੀ।
ਉਮਰ ਦੇ ਪੰਝੀਵੇ ਸਾਲ ਵਿੱਚ 24 ਮਾਰਚ 1985 ਨੂੰ ਰਮੇਸ਼ ਸੇਠੀ ਦਾ ਵਿਆਰ ਸਰੋਜ ਰਾਣੀ ਜੀ ਨਾਲ ਹੋਇਆ।
ਦੋ ਬੇਟੇ ਲਵਗੀਤ ਤੇ ਨਵਗੀਤ ਦੇ ਆਉਣ ਨਾਲ ਜਿੰਦਗੀ ਖੁਸ਼ਨੁਮਾ ਹੋ ਗਈ।
ਰਮੇਸ਼ ਦੇ ਪਾਪਾ ਦੀ ਦਰਘਟਨਾ ਕਾਰਨ ਹੋਈ ਮੌਤ ਨੇ ਇਹਨਾਂ ਤੇ ਬਹੁਤ ਡੂੰਘਾ ਅਸਰ ਕੀਤਾ। ਕੁੱਝ ਸਮੇਂ ਬਾਆਦ ਇਹਨਾਂ ਦੇ ਮਾਂ ਜੀ, ਭਣਵਈਆ ਤੇ ਸਹੁਰਾ ਸਾਬ ਵੀ ਇਸ ਸੰਸਾਰ ਤੋਂ ਰੁਖਸਤ ਹੋ ਗਏ। ਇਹਨਾਂ ਲਈ ਇਹ ਬਹੁਤ ਭਾਰੀ ਸਦਮਾ ਸੀ ।ਇਸ ਤਰਾਂ ਲਗਾਤਾਰ ਵੱਡਿਆਂ ਦੇ ਅਲੋਪ ਹੋ ਜਾਣ ਕਾਰਣ ਇਹਨਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ।
ਜਿੰਦਗੀ ਦੇ ਚਲਦੇ ਕੁੱਝ ਘਰੇਲੂ ਪਰੇਸ਼ਾਨੀਆਂ ਨਾਲ ਵੀ ਇਹਨਾਂ ਦਾ ਵਾਹ ਪਿਆ ਪਰ ਇਸ ਨਿਰਾਸ਼ਾ ਦੇ ਆਲਮ ਵਿੱਚ ਇਹਨਾਂ ਨੇ ਆਪਣਾ ਰੁੱਖ ਸਾਹਿਤ ਵੱਲ ਮੋੜ ਲਿਆ। ਮਨ ਵਿੱਚ ਲਿਖਣ ਵਾਲਾ ਕੀੜਾ ਤਾਂ ਸ਼ੁਰੂ ਤੋਂ ਹੈਗਾ ਹੀ ਸੀ। ਬੱਸ ਫਿਰ ਇਹਨਾਂ ਨੇ ਕਲਮ ਨੂੰ ਦਿਲ ਦਾ ਹਮਰਾਜ ਬਣਾ ਲਿਆ। ਪੁਰਾਣੀਆਂ ਲਿਖਤਾਂ ਇਕੱਠੀਆਂ ਕੀਤੀਆਂ ਤੇ ਗਮ_ ਏ_ ਜਿਗਰ ਨੂੰ ਕਾਗਜ ਤੇ ਉਲੀਕਿਆ। ਬੱਚਿਆਂ ਦੀ ਹੱਲਾ ਸ਼ੇਰੀ ਨਾਲ ਸੰਨ 2013 ਇਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ “ਇੱਕ ਗੰਧਾਰੀ ਹੋਰ” ਪਾਠਕਾਂ ਦੀ ਕਚਿਹਰੀ ਵਿੱਚ ਆਇਆ। ਜਿਸਨੇ ਬਹੁਤ ਨਾਮਣਾ ਖੱਟਿਆ। ਅਖਬਾਰਾਂ ਰਸਾਲਿਆਂ ਵਿੱਚ ਇਹਨਾਂ ਦੇ ਲੇਖ ਕਹਾਣੀਆਂ ਛਪਣ ਲੱਗੇ। 2015 ਵਿੱਚ ਦੂਜਾ ਕਹਾਣੀ ਸੰਗ੍ਰਹਿ “ਕਰੇਲਿਆਂ ਵਾਲੀ ਆਂਟੀ” ਆਇਆ। ਜਿਸਨੂੰ ਪਾਠਕ ਵਰਗ ਨੇ ਹੱਥੋ ਹੱਥ ਲਿਆ। ਫਿਰ 2016 ਵਿੱਚ ਇਹਨਾਂ ਦੀ ਸਵੈਜੀਵਨੀ ਦੇ ਅੰਸ਼ “ਬਾਬੇ ਹਰਗੁਲਾਲ ਦੀ ਹੱਟੀ” ਪਾਠਕਾਂ ਦੀ ਪਸੰਦ ਬਣੀ। ਤੀਜੇ ਕਹਾਣੀ ਸੰਗ੍ਰਹਿ “149 ਮਾਡਲ” ਟਾਊਣ ਤੋਂ ਬਾਦ “ਬਾਬੇ ਹਰਗੁਲਾਲ ਦੀ ਹੱਟੀ” ਦਾ ਭਾਗ ਦੂਜਾ ਦੀ ਤਿਆਰੀ ਵੀ ਇਹਨਾਂ ਸ਼ੁਰੂ ਕਰ ਦਿੱਤੀ ਹੈ। ਇੱਕ ਮਿੰਨੀ ਕਹਾਣੀਆਂ ਦੀ ਕਿਤਾਬ ਤੇ ਵੀ ਕੰਮ ਚੱਲ ਰਿਹਾ ਹੈ।
ਰਮੇਸ਼ ਸੇਠੀ ਕਲ਼ਮ 5ਆਬ ਦੀ ਗਰੁੱਪ ਨਾਲ ਜੁੜ ਕੇ ਖੁਸ਼ੀ ਮਹਿਸੂਸ ਕਰਦੇ ਨੇ। ਗਰੁੱਪ ਵਿੱਚ ਇਹਨਾਂ ਦੀਆਂ ਬਹੁਤ ਹੀ ਆਮ ਸਧਾਰਨ ਤੇ ਰੋਜ਼ਾਨਾ ਜਿੰਦਗੀ ਨਾਲ ਸਬੰਧਿਤ ਲਿਖਤਾਂ ਨੂੰ ਪਾਠਕ ਬਹੁਤ ਪਸੰਦ ਕਰਦੇ ਹਨ ।
ਦੁਆ ਹੈ ਕਿ ਇਹ ਕਲ਼ਮ ਹਮੇਸ਼ਾ ਚਲਦੀ ਰਹੇ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *