ਹਿਜ਼ਰਤ | hizrat

ਗੱਲ ਪੰਜਾਬ ਦੇ ਕਾਲੇ ਦਿਨਾਂ ਦੀ ਹੈ। ਓਦੋ ਪੰਜਾਬ ਵਿਚੋਂ ਕਈ ਹਿੰਦੂ ਲੋਕ ਆਪਣੀ ਸੁਰੱਖਿਆ ਲਈ ਯਾ ਡਰਦੇ ਹੋਏ ਪੰਜਾਬ ਵਿਚੋਂ ਪਲਾਂ ਕਰ ਰਹੇ ਸਨ। ਬਾਹਰਲੇ ਸੂਬਿਆਂ ਦੇ ਸਿਖ ਭਾਈਚਾਰਾ ਦੇ ਲੋਕ ਪੰਜਾਬ ਨੂ ਆ ਰਹੇ ਸਨ. ਵੈਸੇ ਪਿੰਡਾ ਵਿਚ ਲੋਕ ਹਿੰਦੂ ਭਰਾਵਾਂ ਨੂ ਜਾਨ ਮਾਲ ਦੀ ਰਖਿਆ ਦੀ ਜਿੰਮੇਦਾਰੀ ਲੈਂਦੇ ਹੋਏ ਪਲਾਂ ਨਹੀ ਸੀ ਕਰਨ ਦਿੰਦੇ। ਸਾਡੇ ਪਿੰਡ ਸਾਡੇ ਹਿੰਦੂ ਭਾਈਚਾਰੇ ਦਾ ਇੱਕ ਪਰਿਵਾਰ ਰਹਿੰਦਾ ਸੀ ਜੋ ਸਿਖੀ ਰਹਿਤ ਦਾ ਡੇਰਾ ਪ੍ਰੇਮੀ ਸੀ। ਉਸਦੇ ਮਨ ਵਿਚ ਵੀ ਡਰ ਆਇਆ ਤੇ ਉਸ ਨੇ ਚੁਪਕੇ ਜਿਹੇ ਪਲਾਨ ਕਰਨ ਦੀ ਸੋਚੀ। ਕਿਸੇ ਜਾਣਕਾਰ ਦਾ ਟਰੈਕਟਰ ਟਰਾਲੀ ਮੰਗ ਕੇ ਓਹ ਸਵੇਰੇ ਢਾਈ ਤਿੰਨ ਵਜੇ ਪਿੰਡ ਵਾਲਿਆਂ ਤੋਂ ਚੋਰਿਓਂ ਹਿਜਰਤ ਕਰਨ ਲੱਗਿਆ। ਸੁਬੇਹ੍ਕੀ ਇਸ ਗੱਲ ਦੀ ਕਨਸੋ ਆਂਡ ਗੁਆਂਡ ਨੂ ਮਿਲ ਗਈ। ਤੇ ਓਹਨਾ ਪੰਜ ਛੇ ਘਰਾਂ ਨੇ ਇੱਕਠੇ ਹੋ ਕੇ ਉਸ ਹਿੰਦੂ ਪਰਿਵਾਰ ਨੂ ਹਿਜਰਤ ਤੋਂ ਵਰਜਿਆ ਤੇ ਕਿਹਾ ਜੇ ਤੁਸੁ ਜਾਣਾ ਹੀ ਹੈ ਤਾਂ ਦਿਨੇ ਜੋ ਪਰ ਅਧਿ ਰਾਤੀ ਚੋਰਿਓਂ ਨਹੀ। ਤੁਸੀਂ ਤਾਂ ਸਾਡੇ ਵਿਸ਼ਵਾਸ ਦਾ ਕਤਲ ਕਰਕੇ ਚੱਲੇ ਹੋ। ਅਜੇ ਅਸੀਂ ਜਿਓੰਦੇ ਬੈਠੇ ਹਾਂ। ਓਹ ਡੇਰਾ ਪ੍ਰੇਮੀ ਹਿੰਦੂ ਪਰਿਵਾਰ ਓਹਨਾ ਦੇ ਕਹਿਣ ਤੇ ਰੁਕ ਗਿਆ। ਤੇ ਉਸਨੇ ਓਥੋਂ ਹਿਜਰਤ ਨਾ ਕੀਤੀ। ਧਰਮ ਦਾ ਅਸਲੀ ਮੰਤਵ ਰਖਿਆ ਕਰਨਾ ਹੁੰਦਾ ਹੈ ਨਾ ਕੀ ਕਿਸੇ ਨੂ ਡਰਾਉਣਾ।
ਨਾ ਹਿੰਦੂ ਬੁਰਾ ਹੈ ਨਾ ਸਿਖ ਇਸਾਈ ਮੁਸਲਮਾਨ ਬੁਰਾ ਹੈ।
ਬੁਰਾਈ ਪੈ ਉਤਰ ਆਏ ਜੋ , ਵੋ ਇਨਸਾਨ ਬੁਰਾ ਹੈ।

Leave a Reply

Your email address will not be published. Required fields are marked *