ਖਿਲਰੇ ਮਣਕੇ ਭਾਗ -2

ਪੜ ਚੁਕੇ ਹੋ– ਗਰੀਬਾਂ ਦੇ ਨਾਂ ਇਸ ਤਰਾਂ ਦੇ ਨਾ ਵੀ ਹੋਣ ਤਾਂ ਬਣ ਜਾਂ ਦੇ ਨੇ—ਮੈ ਵੀ ਅਣ ਪੜ੍ਹ ਮਾਪੇਆਂ ਦੀ ਅਣਪੜਤਾ ਦ ਸਿਕਾਰ ਹੋਈ ਆਂ ।
ਅੱਗੇ ਪੜ੍ਹੋ —
ਮੈਂ ਵਾ ਜੱਟ ਜਿੰਮੀਦਾਰਾਂ ਦੀ ਧੀ ਹਾਂ। ਦਸਵੀਂ ਕਰਨ ਪਿਛੋਂ ਮਾਂ ਨਾਲ ਘਰ ਦੇ ਕੰਮਾਂ ਵਿਚ ਹੱਥ ਵਟਾਊਣ ਲੱਗ ਪਈ ।ਸਾਡੇ ਘਰ ਦੇ ਨਾਲ ਪਿੰਡ ਦਾ ਸਕੂਲ ਸੀ। ਜਿਸ ਵਿਚ ਇਕੱ ਮਾਸਟਰ ਪੜ੍ਹਾਊਂਦਾ ਸੀ ਜੋ ਕਿਸੇ ਦੂਰ ਦੇ ਪਿੰਡ ਦਾ ਸੀ। ਉਸ ਦਾ ਨਾਂ ਗੁਰਵੀਰ ਸੀ। ਮੈਂ ਅਣਭੋਲ ਹੀ ਉਸ ਦੀਆਂ ਗੱਲਾਂ ਵਿੱਚ ਆ ਗਈ। ਤੇ ਉਸ ਨੂੰ ਪਿਆਰ ਸਮਝ ਬੈਠੀ। ਮੈਨੂੰ ਗੁਰਵੀਰ ਤੋਂ ਬਿਨ੍ਹਾਂ ਹੋਰ ਕੁਝ ਨਾ ਸੁਝਦਾ,ਮੈਂ ਹਰ ਵਕਤ ਉਸ ਬਾਰੇ ਹੀ ਸੋਚਦੀ ਰਹਿਦੀੰ। ਜਿਮੇ ਕਿਮੇ ਦੋ ਸਾਲ ਬੀਤ ਗਏ। ਗੁਰਵੀਰ ਦੀ ਬਦਲੀ ਕਿਸੇ ਹੋਰ ਥਾਂ ਹੋ ਗਈ। ਤੇ ਫਿਰ ਸਾਡੀ ਮਿਲਣੀ ਚਿਠੀਆੰ ਰਾਹੀ ਹੋ ਗਈ। ਉਹਨਾਂ ਚਿਠੀਆਂ ਬਾਰੇ ਮੇਰੇ ਅਣਪੜ੍ਹ ਮਾਪੇ ਕਦੇ ਕੁਝ ਵੀ ਨਾਂ ਸਮਝ ਸਕੇ। ਫਿਰ ਇਕ ਦਿਨ ਮੈਨੂੰ ਪਤਾ ਲੱਗਿਆ ਮੇਰੇ ਮਾਪੇ ਮੇਰਾ ਰਿਸਤਾ ਕਹਨ ਦੀਆਂ ਗੱਲਾਂ ਕਰਨ ਲੱਗ ਪਏ ਨੇ, ਉਸ ਦਿਨ ਮੈ ਗੁਰਵੀਰ ਨੂੰ ਲਿਖ ਦਿਤਾ, ਉਸ ਨੇ ਮੈਂਨੂੰ ਮੋੜਵਾਂ ਖੱਤ ਲਿਖਿਆ। ਮੈਂ ਪੁਰਨਮਾਸੀ ਦੇ ਸਮਾਧਾਂ ਦੇ ਮੇਲੇ ਤੇ ਤੈਨੂੰ ਮਿਲਾਂਗਾ, ਜਰੂਰ ਮਿਲੀ ਨਹੀਂ ਤਾਂ ਗੁਰਵੀਰ ਦਾ ਮਰੇ ਦਾ ਮੂੰਹ ਵੇਖੇਂਗੀ। ਤੇ ਉਸ ਸਮਾਧਾਂ ਦੇ ਮੇਲੇ ਤੇ ਅਸੀਂ ਮਿਲੇ, ਤੇ ਅਸੀਂ ਐਸੇ ਮਿਲੇ ਕਿ ਨਾਂ ਵਿਛੜਨ ਦੀਆੰ ਕਸਮੀਂ ਖਾ ਗਏ। ਫਿਰ ਅਚਾਨਕ ਗੁਰਵੀਰ ਨੇ ਕਿਹਾ, ਜਦੋਂ ਅਸੀਂ ਇਕੱਠੇ ਜਿਊਣ ਮਰਨ ਦੀਆਂ ਕਸਮੀਂ ਖਾ ਹੀ ਲਈਆਂ ਕਿਉਂ ਨਾ ਇਥੋਂ ਹੀ ਭੱਜ ਚੱਲੀਏ। ਮੇਰੇ ਦਿਮਾਗ ਤੇ ਪਿਆਰ ਦਾ ਐਸਾ ਭੂਤ ਸਵਾਰ ਸੀ, ਕਿ ਮੈਂ ਗੁਰਵੀਰ ਨੂੰ ਇਕ ਵਾਰ ਵੀ ਮਨਾ ਨਾ ਕਰ ਸਕੀ, ਤੇ ਉਸੇ ਦਿਨ ਘਰ ਛੱਡ ਦਿਤਾ। ਅਸੀਂ ਅਪਣੀ ਜਿੰਦਗੀ ਦੇ ਦਿਨ ਕੱਟਨ ਲੱਗੇ। ਗੁਰਵੀਰ ਨੇ ਕਿਸੇ ਪਰਾਈਵੇਟ ਸਕੂਲ ਵਿੱਚ ਨੌਕਰੀ ਕਰ ਲਈ ਤੇ ਮੈਂ ਛੋਟੇ ਮੋਟੇ ਕੰਮ ਕਰਦੀ , ਸਾਨੂੰ ਪਤਾ ਵੀ ਨਾ ਲੱਗਾ ਕਦੋਂ ਸਾਲ ਬੀਤ ਗਿਆ। ਫਿਰ ਉਹ ਸਮਾਂ ਵੀ ਆ ਗਿਆ ਜਦੋਂ ਗੁਰਵੀਰ ਆਨੇ ਬਹਾਨੇ ਬਾਹਰ ਸਮਾਂ ਬਿਤਾਊਣ ਲੱਗਿਆ ਤੇ ਸਾਡੇ ਘਰ ਕਲੇਸ਼ ਰਹਣ ਲੱਗਾ। ਹੋਰ ਛੇ ਮਹੀਨੇ ਵਾਧ ਮੇਰੀ ਘੁਗੀ ਨੇ ਜਨਮ ਲਿਆ, ਬਸ ਉਸ ਦਿਨ ਤੋਂ ਵਾਧ ਤਾਂ ਜਿਵੇਂ ਗੁਰਵੀਰ ਦਾ ਦਿਮਾਗ ਘੁੰਮ ਗਿਆ ਹੁੰਦੈ। ਉਹ ਗੱਲ ਗੱਲ ਤੇ ਲੜ੍ਹਨ ਲੱਗਾ ਬੇਮਤਲਵੀਆਂ ਗਾਲਾਂ ਕਢਦਾ, ਮੈਂ ਬੜ੍ਹਾ ਸਮਝਾਂਊਦੀ, ਉਹ ਤਾਂ ਜਿਵੇਂ ਕੋਈ ਹੋਰ ਹੋ ਗਿਆ ਸੀ। ਅੰਤ ਇਕ ਦਿਨ ਉਸ ਨੇ ਮੈਨੂੰ ਤਾਹਨੇ ਦਿਤੇ,” ਜੋ ਮੇਰੇ ਨਾਲ ਨਿਕਲ ਤੁਰੀ ਕਿਸੇ ਹੋਰ ਨਾਲ ਨਾ ਜਾਉਗੀ ਕੀ ਵਸਾਹ ਏ।” ਤੇ ਕੁਟ ਮਾਰ ਕਰਕੇ ਘਰੋਂ ਨਿਕਲ ਗਿਆ, ਤੇ ਫਿਰ ਕਦੇ ਨਾ ਬੌਹੜਿਆ। ਮੇਰੀ ਜਿੰਦਗੀ ਟੁੱਟੀ ਮਾਲ੍ਹਾ ਦੇ ਮਣਕਿਆਂ ਵਾਂਗ ਖਿਲਰ ਗਈ। ਨਾ ਮੈਂ ਮਰ ਸਕਦੀ ਸੀ ਤੇ ਨਾ ਹੀ ਮਾਪਿਆਂ ਦੇ ਘਰ ਵਾਪਸ ਜਾ ਸਕਦੀ ਸੀ। ਸੋਚਦੀ ਉਹ ਕਿਹੜਾ ਚੰਦਰਾ ਪਲ੍ਹ ਸੀ ਜਦੋਂ ਇਹ ਚੰਦਰੇ ਦੀਦੀ ਜੁੜ ਗਏ ਤੇ ਮੈਂ ਘਰੋਂ ਪੈਰ ਪੁਟਿਆ , ਮੈਂ ਦਿਮਾਗ ਸਾੜ ਸੁਟਣ ਵਾਲੀਆਂ ਸੋਚਾਂ ਨਾਲ ਗੁਰਵੀਰ ਨੂੰ ਉਡੀਕਦੀ ਰਹਿੰਦੀ
ਉਸ ਕੁਝ ਸਮੇਂ ਲਈ ਰੁਕੀ ਤੇ ਲੰਮਾ ਹੌਕਾ ਲੈ ਕੇ ਫਿਰ ਬੋਲੀ ” ਸੋਚਦੀ ਸ਼ਾਇਦ ਗੁਰਵੀਰ ਕਿਸੇ ਪਾਸਿਓਂ ਆ ਹੀ ਜਾਵੇ, ਪਰ ਨਾ ਹੀ ਉਸ ਆਉਣਾ ਸੀ ਨਾ ਹੀ ਉਹ ਆਇਆ। ਮੇਰੀ ਵਫਾ ਹਰ ਵਕਤ ਮਹੱਬਤ ਨੂੰ ਸ਼ੀਨੇ ਚ ਸਾੜਨ ਲਈ ਕਾਹਲੀ ਰਹਿੰਦੀ। ਸੋਚਿਆ ਹੁਣ ਔਰਤ ਨਹੀ ਮਰਦ ਬਣ ਕੇ ਜੀਣਾ ਪਵੇਗਾ, ਤਾਂ ਹੀ ਧੀ ਨੂੰ ਪਾਲ੍ਹ ਸਕਾਂਗੀ। ਬੀਰੋ ਦੀਆਂ ਅੱਖਾਂ ਭਰ ਗਈਆਂ ਇਕ ਹੌਕੇ ਵਰਗੇ ਸਾਹ ਨੇ ਕੁਝ ਪਲ੍ਹ ਰੁਕਣ ਲਈ ਮਜਬੂਰ ਕਰ ਦਿਤਾ ਆਪੇ ਨੂੰ ਸਾਂਵੇ ਕੀਤਾ ਫਿਰ ਕਹਿਣਾ ਸ਼ੁਰੂ ਕੀਤਾ । ਸੋਚਦੀਆ ਮੈ ਧੀ ਨੂੰ ਅਜਿਹੀ ਸਿਖਿਆ ਦੇਵਾਂਗੀ ਕਿ ਕਦੇ ਵੀ ਅਜਿਹੇ ਰਾਹ ਨਾ ਤੁਰੇ ਜਿਸ ਨੂੰ ਖੁਦਗਰਜ ਲੋਕ ਪਿਆਰ ਕਹਿੰਦੇ ਨੇ।ਮੋਟੀ ਸੂਤਲੀ ਨਾਲ ਬੰਨੇ ਪਾਟੇ ਸ਼ਾਲ ਦੀ ਬੁਕਲ ਠੀਕ ਕਰਦਿਆਂ ਦੂਰ ਲਹਿੰਦੇ ਸੂਰਜ ਵੱਲ ਤੱਕ ਉਠਣ ਲਈ ਸੋਚਦਿਆਂ ਗੱਲ ਨੂੰ ਖਾਤਮੇ ਵੱਲ ਲਿਜਾਣ ਦੀ ਨੀਅਤ ਨਾਲ, ਬੀਰੋ ਨੇ ਫਿਰ ਕਿਹਾ, ਅੱਲੜ ਉਮਰ ਵਿਚ ਚੁਕਿਆ ਮੇਰਾ ਗ਼ਲਤ ਕਦਮ ਜਿਸ ਨੇ ਮੇਰੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ, ਹੱਸਦੀ ਖੇਡਦੀ ਜ਼ਿੰਦਗੀ ਸ਼ਰਾਪੀ ਗਈ , ਜਿਸ ਦਾ ਦਰਦ ਹੁਣ ਸਾਰੀ ਉਮਰ ਹੰਢਾਊਣਾ ਪਉ। ਬਸ ਸੁਖਰਾਜ ਫੱਕਰ ਦੀ ਪੜੀ ਕਾਫੀ ਦੀਆਂ ਕੁਝ ਲਈਨਾ ਦੁਹਰਾ ਕੇ ਮਨ ਨੂੰ ਢਾਰਸ ਦੇ ਲਈਦਾ ਏ।
ਕਿੰਨ੍ਹਾ ਚਿਰ ਦੀਵਾ ਮੱਚੂ ਜ਼ਿੰਦਗੀ ਦਾ,
ਜਾਵੇ ਮੱਚਿਆ ਸਵਾਸਾਂ ਦਾ ਤੇਲ ਭਾਈ।
ਕਿੰਨ੍ਹਾਂ ਚਿਰ ਕਬੂਤਰਾਂ ਪਾਊਣਾ ਝੁਰਮਟ,
ਵੱਜੂ ਸੀਸ ਤੇ ਕਾਲ ਗਲੇਲ ਭਾਈ।
ਬਸ ਇਹ ਜਿੰਦਗੀ ਪਤਾ ਨੀ ਕਿੰਨੇ ਚਿਰ ਦੀ ਐ ਭਗਤਾਂ ਦੀ ਸੰਗਤ ਨੇ ਮੇਰੇ ਮਨ ਦੀ ਸਤਿਥੀ ਬਦਲ ਕੇ ਰੱਖ ਦਿੱਤੀ। ਹੁਣ ਕਿਰਤ ਕਰਕੇ ਧੀ ਨੂੰ ਪਾਲਦੀ ਆਂ ।
“ਬੀਰੋ ਤੂੰ ਆਪਣੇ ਮਾਪਿਆੰ ਨੂੰ ਮਿਲਣਾ ਚਾਹੁੰਨੀ ਏ” ਉਸ ਦੀਆਂ ਗੱਲਾਂ ਸੁਣ ਕੇ ਸਰਦਾਰਨੀ ਭਾਵੂਕਤਾ ਦੇ ਵਹਿਣ ਚ ਵਹਿ ਗਈ। ਸਰਦਾਰਨੀ ਨੂੰ ਲੱਗਿਆ ਜਿਵੇਂ ਬੀਰੋ ਦੀਆਂ ਗੱਲਾਂ ਦਾ ਘੁੰਮਦਾ ਵਰਮਾਂ ਉਸ ਦੇ ਦਿਲ ਚੋਂ ਪਾਰ ਹੋ ਗਿਆ ਹੁੰਦਾ। ” ਨਹੀ ਸਰਦਾਰਨੀ ਜੀ , ਹੁਣ ਕੇਹੜਾ ਮੂੰਹ ਲੈ ਕੇ ਜਾਂਵਾ ਆਪਣੇ ਮਾਪਿਆਂ ਦੇ ਸਾਹਮਣੇ “। ਬੀਰੋ ਦੇ ਹੰਝੂ ਵਗ ਪਏ ਤੇ ਉਹ ਭੁਬੀਂ ਰੋ ਪਈ। ” ਪਤਾ ਨਹੀ ਗਰੀਬ ਮਾਪੇ ਜਿਉਦੇਵੀ ਹੋਣੇ ਨੇ ਜਾ ਬਦਨਾਮੀ ਦੇ ਮਾਰੇ ਮਰ ਗਏ ਹੋਣੇ ਨੇ, ਕਿਨ੍ਹਾਂ ਚੰਗਾ ਹੁੰਦਾ ਜੇ ਮੈਂ ਜਿਊਦਿਆਂ ਹੀ ਮਰ ਗਈ ਹੁੰਦੀ। ਮੈਂ ਇਸ ਧਰਤੀ ਤੇ ਬੋਝ ਹਾਂ ਜੇ ਰੱਬ ਨੇ ਮੇਰੇ ਗਲ੍ਹ ਇਹ ਧੀ ਦਾ ਪਿਆਰ ਨਾ ਪਾਇਆ ਹੁੰਦਾ , ਮੈਂ ਕਦੋਂ ਦੀ ਇਸ ਸ਼ੰਸਾਰ ਨੂੰ ਅਲਵਿਦਾ ਕਹਿ ਚੁਕੀ ਹੁੰਦੀ, ਮੈਨੂੰ ਮਾਫ ਕਰ ਦੇਵੀਂ ਸਰਦਾਰਨੀ ਜੀ ਮੈ ਨਫਰਤ ਦੀ ਪਾਤਰ ਹਾਂ, ਮੈਂ ਮਾਪਿਆੰ ਦੀ ਦੋਖੀ ਹਾਂ “। ਬੀਰੋ ਨੇ ਦੋਵੇਂ ਹੱਥ ਜੋੜ ਕੇ ਅਸਮਾਨ ਵੱਲ ਚੁਕ ਦਿਤੇ। ” ਹੇ ਵਹਿਗੁਰੂ ਮੈਨੂੰ ਮਾਫ ਕਰ ਦੇਂਵੀ”। ਬੀਰੋ ਹਟਕੋਰੇ ਲੈਣ ਲੱਗ ਪਈ , ਸਰਦਾਰਨੀ ਨੇ ਉਸ ਨੂੰ ਬੁਕਲ ਚ ਲੈ ਲਿਆ ਤੇ ਕਿਹਾ,” ਬੀਰੋ ਅੱਜ ਤੋਂ ਤੂੰ ਇਸ ਘਰ ਚ ਹੀ ਰਹਿਣਾ ਏ ਤੈਨੂੰ ਮੈਂ ਅਪਣੀ ਧੀ ਵਾਂਗ ਰੱਖਾਂਗੀ, ਇਥੇ ਰਹਿ ਕੇ ਅਪਣੀ ਘੁੱਗੀ ਨੂੰ ਪਾਲ੍ਹ ਕਿਸੇ ਦੇ ਘਰ ਕੰਮ ਕਰਨ ਨਹੀ ਜਾਣਾ”। ਬੀਰੋ ਸਰਦਾਰਨੀ ਦੇ ਪੈਰਾਂ ਵੱਲ ਝੁਕਦੀ ਚਲੀ ਗਈ। ਸਰਦਾਰਨੀ ਨੇ ਉਸ ਨੂੰ ਰੋਕ ਦਿਤਾ ਬੀਰੋ ਹੰਝੂ ਵਹਾਊਂਦੀ ਕਿਸੇ ਅਹਿਸਾਨ ਦੇ ਸਮੂੰਦਰ ਵਿਚ ਗੋਤੇ ਖਾਂਦੀ ਰਹੀ।
ਫੋਨ–0064226227099
wts upp +919417761498

Leave a Reply

Your email address will not be published. Required fields are marked *