ਬਚਪਨ | bachpan

ਛੋਟੇ ਹੁੰਦਿਆਂ ਬਚਪਨ ਵਿੱਚ ਤਕਰੀਬਨ ਹਰ ਬੱਚੇ ਦੇ ਮਨ ਵਿੱਚ ਹੁੰਦਾ ਹੈ ਕਿ ਮੈਂ ਵੀ ਵੱਡਾ ਹੋਵਾਂਗਾ ਤੇ ਓਹ ਚਾਹੁੰਦਾ ਹੈ ਕਿ ਮੈਂ ਜਲਦੀ ਵੱਡਾ ਹੋ ਜਾਵਾਂ
ਕਿਉਂਕਿ ਉਸਨੂੰ ਕਿਸੇ ਗਲਤੀ ਕਰਨ ਤੇ ਡਾਂਟ ਜਾਂ ਕੁੱਟ ਪੈਂਦੀ ਹੈ ਤਾਂ ਓਹ ਸੋਚਦਾ ਹੈ ਕਿ ਇਸ ਤੋਂ ਕਦ ਛੁਟਕਾਰਾ ਮਿਲੂ , ਪਰ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਵਿਆਹ ਕਰਵਾ ਕੇ ਕਬੀਲਦਾਰੀ ਦੀਆਂ ਜੂਮੇਵਾਰੀਆਂ ਵਿੱਚ ਫਸਦਾ ਜਾਂਦਾ ਹੈ ਤੇ ਕਈ ਵਾਰੀ ਉਸ ਨੂੰ ਆਪਣਾ ਆਪ ਵੀ ਭੁੱਲ ਜਾਂਦਾ ਹੈ
ਕਿਉਂਕਿ ਕਬੀਲਦਾਰੀ ਇੱਕ ਅਜਿਹੀ ਜਿਮੇਵਾਰੀ ਹੈ ਵਿਆਹ ਤੋਂ ਬਾਅਦ ਜੀਵਨਸਾਥੀ ਬੱਚੇ ਮਾਂ ਬਾਪ ਸਭ ਦਾ ਧਿਆਨ ਰੱਖਣਾ ਓਨਾਂ ਦੀਆਂ ਲੋੜਾਂ ਪੂਰੀਆਂ ਕਰਨਾ ਉਸ ਦਾ ਫਰਜ਼ ਬਣ ਜਾਂਦਾ ਹੈ
ਆਪਣੀ ਕਬੀਲਦਾਰੀ ਬਿਜਨਸ ਜਾਂ ਨੌਕਰੀ ਤੋਂ ਇਲਾਵਾ ਕੁਝ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ, ਓਹ ਸੋਚਦਾ ਹੈ ਕਿ ਕੁਝ ਟਾਈਮ ਕੱਢ ਕੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਹੱਸ ਖੇਡ ਕੇ ਬਿਤਾ ਲਵਾਂ ਪਰ ਚਾਹੁੰਦੇ ਹੋਏ ਵੀ ਇਹ ਨਹੀਂ ਕਰ ਪਾਉਂਦਾ
ਫ਼ੇਰ ਉਸਨੂੰ ਯਾਦਾਂ ਦੇ ਝਰੋਖੇ ਚੋਂ ਆਪਣਾ ਬਚਪਨ ਯਾਦ ਆਉਂਦਾ ਹੈ ਕਿ ਕਿ ਬਚਪਨ ਕਿੰਨਾ ਵਧੀਆ ਸੀ ਕਾਸ਼ ਸਾਰੀ ਉਮਰ ਬੱਚੇ ਹੀ ਰਹਿੰਦੇ
ਪਰ ਨਿਕਲਿਆ ਸਮਾਂ ਮੂੜ ਕਦੇ ਨੀ ਆਉਂਦਾ ਜੋ ਅੱਜ ਹੈ ਓਹ ਕੱਲ ਨਹੀਂ ਜੋ ਕੱਲ ਹੈ ਓਹ ਪਰਸੋਂ ਨਹੀਂ ਜੋ ਪਰਸੋਂ ਹੈ ,,,,,,,,,,,,,,,,,,,,,,,,,,,,,,,,,,,,,,,,
ਜਸਪਾਲ ਸਿੰਘ ਢੰਡਾਲ ਮੰਡੀ ਕਿਲਿਆਂਵਾਲੀ
+1-431-866-5077
98721-56077

Leave a Reply

Your email address will not be published. Required fields are marked *