ਸਬਰ ਦੀ ਇੰਤੇਹਾ | sabar

ਜ਼ਿੰਦਗੀ ਦੇ ਮੁੱਢ ਤੋਂ ਹੀ ਸਾਨੂੰ ਸਭ ਨੂੰ ਆਪਣੇ ਮਾਤਾ ਪਿਤਾ, ਦਾਦਾ ਦਾਦੀ ਤੇ ਹੋਰ ਵਡੇਰਿਆਂ ਤੋਂ ਇਹੀ ਸੁਣਨ ਨੂੰ ਮਿਲਦਾ ਹੈ ਕਿ ਕੋਈ ਸਮੱਸਆ ਹੋਵੇ “ਸਬਰ” ਰੱਖੋ। ਸਬਰ ਦਾ ਫਲ਼ ਮਿੱਠਾ ਹੁੰਦਾ ਹੈ, ਜਦੋਂ ਅਸੀਂ ਸਬਰ ਕਰਦੇ ਹਾਂ ਤਾਂ ਸਭ ਸਹੀ ਹੁੰਦਾ ਹੈ, ਜ਼ਿੰਦਗੀ ਵਿੱਚ ਸਭ ਠੀਕ ਹੋ ਜਾਂਦਾ ਹੈ। ਇਹੀ ਵਚਨਾਂ ਨੂੰ ਨਾਲ ਲੈ ਕੇ ਹਰ ਇਨਸਾਨ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦਾ ਹੈ। ਉੱਚੇ ਨੀਵੇਂ ਰਾਹਾਂ ਤੇ ਚਲਦੇ, ਅਨੇਕਾਂ ਰੁਕਾਵਟਾਂ ਨੂੰ ਸਰ ਕਰਦੇ, ਲੋਕਾਂ ਦੀਆਂ ਪੁੱਠੀਆਂ ਸਿੱਧੀਆਂ ਸੁਣਦੇ ਆਪਣੀ ਜ਼ਿੰਦਗੀ ਨੂੰ ਅੱਗੇ ਤੋਰੀ ਜਾਂਦਾ ਹੈ। ਪਰ ਸਬਰ ਰੱਖਦੇ ਰੱਖਦੇ ਉਹ ਮੌਕਾ ਵੀ ਆਉਂਦਾ ਹੈ ਕਿ ਜਦੋਂ ਅਸੀਂ ਸਭ ਸਬਰ ਕਰਦੇ ਕਰਦੇ ਵੀ ਥੱਕ ਜਾਂਦੇ ਹਾਂ। ਅਸਲ ਵਿੱਚ ਸਬਰ ਦੀ ਇੰਤੇਹਾ ਹੋ ਜਾਂਦੀ ਹੈ ਫ਼ਿਰ ਵੀ ਇੱਕਾ ਦੁੱਕਾ ਸਮਝਦਾਰ, ਸਾਡੇ ਆਪਣੇ ਉਸ ਇੰਤੇਹਾ ਵਿੱਚ ਵੀ ਸਾਨੂੰ ਸਬਰ ਰੱਖਣ ਲਈ ਆਖਦੇ ਹਨ।
ਪਰ ਫ਼ਿਰ ਵੀ ਜਦੋਂ ਸਾਡੇ ਨਾਲ ਬੁਰੇ ਤੋਂ ਵੀ ਹੋਰ ਬੁਰਾ ਹੁੰਦਾ ਰਹਿੰਦਾ ਹੈ ਭਾਵ ਸਬਰ ਦੀ ਇੰਤੇਹਾ ਦੀ ਵੀ ਇੰਤੇਹਾ ਹੋ ਜਾਂਦੀ ਹੈ, ਬੱਸ ਹੋ ਜਾਂਦੀ ਹੈ, ਅਸੀਂ ਹਾਰ ਜਾਂਦੇ ਹਾਂ। ਫ਼ਿਰ ਇੱਕੋ ਇੱਕ ਆਸਰਾ ਰੱਬ ਦਾ ਲੈਣ ਨੂੰ ਕਿਹਾ ਜਾਂਦਾ ਹੈ । ਪਰ ਉਸ ਸਮੇਂ ਏਦਾਂ ਲੱਗਦਾ ਹੈ ਕਿ ਰੱਬ ਵੀ ਸ਼ਾਇਦ ਸਾਡੀ ਸਮੱਸਿਆ ਨਹੀਂ ਦੇਖ ਰਿਹਾ, ਨਾ ਹੀ ਸੁਣ ਰਿਹਾ ਹੈ। ਅਸੀਂ ਉਸਨੂੰ ਵੀ ਬੁਰਾ ਬੋਲਦੇ ਹਾਂ।
ਪਰ ਹੁਣ ਤਾਂ ਸਬਰ ਬਿਲਕੁਲ ਖ਼ਤਮ ਹੋ ਗਿਆ ਹੁੰਦਾ। ਹੁਣ ਆਪਣਿਆਂ ਦੇ ਵਾਰ ਸਹਿੰਦੇ ਸਹਿੰਦੇ ਜਦੋਂ ਇਹ ਸਬਰ ਖ਼ਤਮ ਹੋ ਜਾਂਦਾ ਹੈ ਤਾਂ ਕੀ ਹੱਲ ਬਚਦਾ ਹੈ ਸਾਡੇ ਕੋਲ? ਆਤਮ ਹੱਤਿਆ ਨੂੰ ਤਾਂ ਓਦਾਂ ਹੀ ਹਰਾਮ ਮੰਨਿਆ ਜਾਂਦਾ ਹੈ, ਬੁਜ਼ਦਿਲੀ ਮੰਨਿਆ ਜਾਂਦਾ ਹੈ। ਉਹ ਵੀ ਉਸ ਇਨਸਾਨ ਲਈ ਜਿਸਨੇ ਇੰਨਾ ਸਬਰ ਕੀਤਾ ਹੋਵੇ, ਇੰਨੇ ਵਾਰ ਆਪਣੇ ਪਿੰਡੇ ਤੇ ਹੰਢਾਏ ਹੋਣ। ਉਹ ਇੰਨਾ ਕੁੱਝ ਸਹਿਣ ਤੋਂ ਬਾਅਦ ਤਾਂ ਆਪਣੇ ਆਪ ਨੂੰ ਬੁਜ਼ਦਿਲ ਨਹੀਂ ਕਹਾ ਸਕਦਾ।
ਫ਼ਿਰ ਹੁਣ ਤੁਸੀਂ ਸਭ ਹੀ ਦੱਸੋ ਕਿ ਇਸਦਾ ਕੀ ਹੱਲ ਹੋ ਸਕਦਾ ਹੈ?? ਕਿਸ ਤਰ੍ਹਾਂ ਆਪਣੇ ਆਪ ਨੂੰ ਅਸੀਂ ਇਸ ਡਿਪਰੈਸ਼ਨ ਵਿਚੋਂ ਕੱਢ ਸਕਦੇ ਹਾਂ?? ਜਦ ਕਿ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹੋਣ। ਸਬਰ ਤੁਹਾਡੇ ਅੰਦਰ ਨੂੰ ਘੁਣ ਵਾਂਗ ਲੱਗ ਗਿਆ ਹੋਵੇ ਤਾਂ ਕੀ ਹੱਲ ਹੋ ਸਕਦਾ ਹੈ ਇਹਨਾਂ ਸਮੱਸਿਆਵਾਂ ਤੋਂ ਬਚਣ ਲਈ??
ਲਿਖਤ
ਮੁਨੱਜ਼ਾ ਇਰਸ਼ਾਦ

Leave a Reply

Your email address will not be published. Required fields are marked *