ਕੁੜੀਆਂ ਦੀ ਅਜ਼ਾਦੀ | kudiyan di zindagi

ਕੁੜੀਆਂ ਦੀ ਜ਼ਿੰਦਗੀ ਦੇ ਰਾਹ ਵੀ ਬੜੇ ਕੰਡਿਆਂ ਭਰੇ ਹੁੰਦੇ ਨੇ ਭਾਵੇ ਕਿ ਬਾਬੇ ਨਾਨਕ ਤੋਂ ਰੀਤ ਚੱਲੀ ਕਿ ਕੁੜੀਆਂ ਨੂੰ ਬਰਾਬਰ ਦਾ ਅਧਿਕਾਰ ਮਿਲੇ । ਪਰ ਸਾਡੇ ਸਮਾਜ ਨੇ ਓਸ ਟਾਇਮ ਵੀ ਕੋਈ ਬਹੁਤ ਧਿਆਨ ਨੀ ਦਿੱਤਾ ਤੇ ਅੱਜ ਵੀ ਇਹੀ ਹਾਲ ਏ । ਕੁਝ ਕੁ ਲੋਕਾਂ ਨੇ ਕੁੜੀਆਂ ਨੂੰ ਬਣਦਾ ਸਤਿਕਾਰ ਦਿੱਤਾ ਤੇ ਉਹਨਾਂ ਨੂੰ ਸਮਝਿਆ ਵੀ ਕਿ ਹਾਂ ਇਹਨਾਂ ਕੁੜੀਆਂ ਨੂੰ ਵੀ ਅਜ਼ਾਦੀ ਹੋਣੀ ਚਾਹੀਦੀ ਏ । ਪਰ ਕੁਝ ਕੁ ਲੋਕ ਹਾਲੇ ਵੀ ਕੁੜੀਆਂ ਨੂੰ ਉਹ ਅਜ਼ਾਦੀ ਦੇਣ ਤੋਂ ਡਰਦੇ ਨੇ ।
ਕਦੇ ਕਦੇ ਮਾਂ-ਬਾਪ ਸਮਾਜ ਦੇ ਨਾਲ ਚੱਲਦੇ ਨੇ ਤਾ ਉਹ ਗਲਤ ਹੁੰਦੇ ਨੇ ਪਰ ਕਦੇ ਕਦੇ ਉਹ ਸਹੀ ਕਿਉਂਕਿ ਕਿ ਸਮਾਜ ਚੰਗੇ ਤੇ ਬੁਰਾ ਕੰਮਾਂ ਦੀ ਭਰਮਾਰ ਨਾਲ ਭਰਿਆ ਪਿਆ। ਜਿੱਥੇ ਕੁੜੀਆਂ ਨੇ ਅਜ਼ਾਦੀ ਦਾ ਫ਼ਾਇਦਾ ਲੈਕੇ ਚੰਦ ਤੱਕ ਪਹੁੰਚ ਕੀਤੀ , ਦੁਨੀਆ ਦੀਆਂ ਉੱਚੀਆਂ ਚੋਟੀਆਂ ਸਰ ਕੀਤੀਆਂ , ਜਹਾਜ਼ ਚਲਾਉਣ ਚ ਮੁਹਾਰਤ ਹਾਸਿਲ ਕੀਤੀ , ਉਲੰਪਿਕ ਦੀ ਦੁਨੀਆ ਚ ਮਹਾਨ ਖਿਡਾਰੀਆਂ ਵਜੋਂ ਆਪਣਾ ਨਾਮ ਪੂਰੀ ਦੁਨੀਆ ਚ ਚਮਕਾਇਆ । ਪਰ ਉੱਥੇ ਹੀ ਕੁਝ ਕੁੜੀਆਂ ਨੇ ਸੋਸਲ ਮੀਡੀਆ ਦਾ ਸ਼ਿਕਾਰ ਹੋ ਕੇ ਇੱਜ਼ਤਾਂ ਤੇ ਸ਼ਰਮਾ ਦੀਆਂ ਧੱਜੀਆਂ ਉਡਾ ਦਿੱਤੀਆਂ ਤੇ ਮਾਪਿਆ ਨੂੰ ਫ਼ਿਕਰਾ ਚ ਪਾ ਦਿੱਤਾ ਕਿ ਕੁੜੀਆਂ ਨੂੰ ਅਜ਼ਾਦੀ ਦਿੱਤੀ ਜਾਣੀ ਠੀਕ ਹੈ ਜਾ ਫਿਰ ਗਲਤ ।
ਇਥੇ ਕਈਆਂ ਕੁੜੀਆਂ ਦੇ ਸੁਪਨੇ ਮਿੱਟੀ ਹੋਣ ਲੱਗੇ ਤੇ ਉਹਨਾਂ ਦੀ ਅਜ਼ਾਦੀ ਦੇ ਰਾਹਾਂ ਚ ਕੁਝ ਕੁ ਕੁੜੀਆਂ ਦੀ ਵਜ੍ਹਾ ਨਾਲ ਕੰਡੇ ਵਿਛ ਗਏ ।
ਖ਼ੈਰ ਇਸੇ ਹੀ ਸਮਾਜ ਚੋ ਇਕ ਕੁੜੀ ਦੀ ਜ਼ਿੰਦਗੀ ਤੇ ਚਾਣਨਾ ਪਾਉਣਾ ਚਾਹੁੰਨਾ ਜਿਸ ਨੇ ਆਪਣੀ ਜ਼ਿੰਦਗੀ ਦੀਆਂ ਉਲਝਣਾ ਭਰੀ ਦਾਸਤਾਨ ਮੇਰੇ ਨਾਲ ਸਾਂਝੀ ਕੀਤੀ । ਇਹ ਇਕੱਲੀ ਕੁੜੀ ਨਹੀਂ ਮੈਂ ਜੋ ਵੀ ਕਵਿਤਾ ਲਿਖਦਾ ਉਹ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੀ ਕਹਾਣੀ ਹੁੰਦੀ ਏ । ਬਾਕੀ ਕੋਈ ਲਿਖਾਰੀ ਜਾ ਲੇਖਕ ਤਾ ਨਹੀਂ ਆ ਪਰ ਕਿਸੇ ਦੇ ਦਰਦ ਸੁਣ ਕੇ ਉਹਨਾਂ ਨੂੰ ਕਵਿਤਾ ਦੇ ਰੂਪ ਚ ਉਹਨਾਂ ਨਾਲ ਸਨਮੁੱਖ ਕਰਕੇ ਉਹਨਾਂ ਨੂੰ ਰਾਹਤ ਜ਼ਰੂਰ ਦਿੰਦਾ ਰਹਿੰਦਾ ਹਾਂ । ਉਹਨਾਂ ਨੂੰ ਹੌਸਲਾ ਦੇਣਾ ਤੇ ਉਹਨਾ ਲਈ ਦੁਆਵਾਂ ਕਰਨਾ ਇਹੀ ਮੇਰਾ ਮਕਸਦ ਹੁੰਦਾ ।
ਤਾ ਇਹ ਕੁੜੀ ਦੀ ਉਮਰ ਜ਼ਿਆਦਾ ਨਹੀਂ ਆ ਮਸਾਂ 22 ਕੁ ਸਾਲਾ ਦੀ ਹੋਣੀ ਏ ਪਰ ਜੋ ਉਸ ਨੇ ਹੁਣ ਤੱਕ ਦੁੱਖ ਝੱਲੇ ਨੇ ਉਹਨਾਂ ਦੀ ਦਾਸਤਾਨ ਉਸਨੇ ਆਪਣੀ ਜੁਬਾਨੀ ਸੁਣਾਈ ਕਿ ਮਸਾਂ 6 ਜਾ 7 ਸਾਲ ਉਮਰ ਹੋਣੀ ਜਦ ਉਸਦੀ ਮਾਂ ਕਿਸੇ ਬਿਮਾਰੀ ਨਾ ਜੂਝ ਰਹੀ ਤਾ ਉਹਨੇ ਮਾਂ ਦੀ ਸੰਭਾਲ਼ ਦੇ ਨਾਲ ਨਾਲ ਘਰ ਨੂੰ ਵੀ ਸੰਭਾਲ਼ਿਆ ਤੇ ਪੜਾਈ ਵੀ ਜਾਰੀ ਰੱਖੀ । ਸਮਾਂ ਪੈਣ ਤੇ ਜਦ ਮਾਂ ਠੀਕ ਹੋਈ ਤਾ ਸਭ ਸਹੀ ਸੀ ਪਰ ਕੁਝ ਸਮਾ ਬੀਤਣ ਤੇ ਇਕ ਬੜੀ ਹੀ ਅਜੀਬ ਜਹੀ ਘਟਨਾ ਘਟੀ ਜਦ ਇਕ ਰਾਤ ਉਸ ਬੱਚੀ ਦੀ ਅਚਾਨਕ ਰਾਤ ਨੂੰ ਅੱਖ ਖੁੱਲ੍ਹੀ ਤਾ ਉਸਦੀ ਮਾਂ ਕਿਸੇ ਨਾਲ ਫੌਨ ਤੇ ਗੱਲ ਕਰ ਰਹੇ ਸੀ । ਪਰ ਜਦ ਇਹ ਸਿਲਸਿਲਾ ਰੋਜ ਚੱਲਦਾ ਰਿਹਾ ਦਾ ਸ਼ੱਕ ਯਕੀਨ ਚ ਬਦਲ ਗਿਆ । ਉਸ ਬੱਚੀ ਤੇ ਜੋ ਬੀਤੀ ਉਹ ਬੜੀ ਹੀ ਸਦਮੇ ਵਿੱਚ ਸੀ ਤਾ ਹੌਸਲਾ ਕਰਕੇ ਉਸ ਬੱਚੀ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਇਹ ਸਭ ਕੀ ਇਹ ਹੈ ਉਸ ਟਾਈਮ ਉਹ ਬੱਚੀ ਵੀ ਸਮਝਦਾਰ ਹੋ ਚੁੱਕੀ ਸੀ ਤਾ ਉਸ ਦੀ ਮਾਂ ਨੇ ਜਵਾਬ ਚ ਕਿਹਾ ਕਿ ਮੈਂ ਇਥੇ ਨਹੀਂ ਰਹਿਣਾ ਕਿਸੇ ਹੋਰ ਘਰ ਚੱਲੇ ਜਾਣਾ ।
ਤਾਂ ਉਸ ਰਾਤ ਤੋਂ ਪਿੱਛੋਂ ਸਵੇਰੇ ਉਸ ਦੀ ਮਾਂ ਉਸਦੇ ਕੋਲ ਨਹੀਂ ਸੀ ਸਾਰੇ ਉਸ ਨੂੰ ਲੱਭਣ ਚ ਲੱਗੇ ਹੋਏ ਸਨ ਤੇ ਉਹ ਮਾਸੂਮ ਬੱਚੀ ਵੀ ਦਿਮਾਗੀ ਤੋਰ ਤੇ ਕਿਸੇ ਖੋਹ ਗਈ ਜਾਪਦੀ ਸੀ । ਤਾ ਕੁਝ ਦਿਨਾਂ ਦੀ ਭਾਲ ਮਗਰੋਂ ਜਦ ਉਹ ਘਰਦਿਆਂ ਨੂੰ ਨਾ ਮਿਲੀ ਤਾ ਇਕ ਦਿਨ ਇਕ ਅਣਜਾਣ ਨੰਬਰ ਤੋਂ ਫ਼ੋਨ ਆਉਂਦਾ ਤੇ ਇਕ ਵਿਅਕਤੀ ਕਹਿੰਦਾ ਕਿ ਉਸਦੀ ਭਾਲ ਨਾ ਕਰੋ ਨਹੀਂ ਤਾ ਉਸਦੀ ਮਾਂ ਕੁਝ ਖਾ ਕੇ ਮਰਜੂ । ਇਸ ਗੱਲ ਨੇ ਉਸ ਮਾਸੂਮ ਬੱਚੀ ਨੂੰ ਇਕ ਗੰਭੀਰ ਸਦਮਾ ਦਿੱਤਾ ।
ਤੇ ਸਮਾਜ ਦੇ ਘਟੀਆ ਵਤੀਰੇ ਨੇ ਉਸ ਬੱਚੀ ਤੇ ਬੁਰੀਆਂ ਨਿਗ੍ਹਾਵਾਂ ਰੱਖੀਆਂ ਕਿ ਇਹ ਕਿਸੇ ਬਦਚਲਨ ਔਰਤ ਦੀ ਬੱਚੀ ਹੈ । ਲੋਕਾਂ ਦੇ ਤਾਨੇ ਮੇਹਣਿਆ ਨੇ ਬੱਚੀ ਨੂੰ ਬੁਰੀ ਤਰਾਂ ਤੰਗ ਪਰੇਸ਼ਾਨ ਕੀਤਾ ਸੀ । ਗਲਤੀ ਸਿਰਫ ਇਹ ਸੀ ਕਿ ਉਹ ਬੱਚੀ ਉਸ ਔਰਤ ਦੀ ਸੀ ਜੋ ਇਕ ਰਾਤ ਕਿਸੇ ਹੋਰ ਮਰਦ ਨਾਲ ਘਰੋਂ ਭੱਜ ਗਈ ਸੀ । ਸਮਾਂ ਬੀਤਦਾ ਗਿਆ ਤਾ ਉਸ ਬੱਚੀ ਨੇ ਇਕ ਸਕੂਲ ਵਿੱਚ ਇਕ ਪ੍ਰਾਈਵੇਟ ਟੀਚਰ ਦੀ ਨੌਕਰੀ ਲੱਭੀ ਸਭ ਠੀਕ ਸੀ ਪਰ ਇਕ ਦਿਨ ਇਕ ਘਟੀਆ ਸੋਚ ਤੇ ਮਰੀ ਜ਼ਮੀਰ ਵਾਲੇ ਨਾਮਰਦ ਟੀਚਰ ਨੇ ਉਸ ਨੂੰ ਪਿੱਛੋਂ ਫੜਿਆ ਤੇ ਬੱਚੀ ਦੇ ਰੋਲਾ ਪਾਉਣ ਤੇ ਉਹਨੇ ਕਿਹਾ ਕਿ ਤੇਰੀ ਕਿਸੇ ਨੇ ਨੀ ਸੁਣਨੀ ਤੂੰ ਇਕ ਬਦਚਲਨ ਔਰਤ ਦੀ ਔਲਾਦ ਏ ।
ਉਹ ਬੱਚੀ ਕਿਵੇਂ ਨਾ ਕਿਵੇਂ ਉਸ ਕੋਲ਼ੋਂ ਆਪਣੀ ਜਾਨ ਛੁਡਵਾ ਕੇ ਭੱਜੀ ਤੇ ਘਰ ਆ ਕੇ ਪੱਖੇ ਦੇ ਸਹਾਰੇ ਰੱਸੀ ਨਾਲ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤਾ ਗੁਆਂਢ ਚ ਇਕ ਔਰਤ ਨੇ ਉਸ ਨੂੰ ਬਚਾਇਆ ।
ਕਈ ਦਿਨ ਉਸ ਸਦਮੇ ਨਾਲ ਜੂਝਦੀ ਡਰੀ ਹੋਈ ਬੱਚੀ ਕਈ ਦਿਨ ਆਪਣੇ ਘਰਾਂ ਦੀ ਚਾਰ ਦਿਵਾਰੀ ਵਿੱਚ ਕੈਦ ਰਹੀ ਤੇ ਆਪਣੇ ਬਾਪ ਜਾ ਕਿਸੇ ਨੂੰ ਇਸ ਬਾਰੇ ਨਾ ਦੱਸ ਸਕੀ ਕਿ ਉਸ ਸਕੂਲ ਵਿੱਚ ਕੀ ਬਦਸਲੂਕੀ ਹੋਈ । ਕਿਉਂਕਿ ਗਰੀਬ ਪਰਿਵਾਰ ਚ ਹੋਣ ਕਰਕੇ ਡਰ ਸੀ ਤੇ ਸਪੋਟ ਕਰਨ ਵਾਲਾ ਵੀ ਕੋਈ ਨਹੀਂ ਤੇ ਦੂਜਾ ਪੁਲਿਸ ਕੋਲ ਜਾਓ ਤਾ ਉੱਥੇ ਵੀ ਇੱਜ਼ਤਾਂ ਸੇਫ ਰਹਿਣ ਇਕ ਕੁੜੀ ਦੀਆਂ ਇਹ ਬਹੁਤ ਔਖਾ ਜਿਹਾ ਸਵਾਲ ਹੋ ਜਾਂਦਾ ।
ਇਹ ਡਰ ਮਾਰੇ ਚੁੱਪ ਚਾਪ ਦਿਨ ਕੱਢੇ ਪਰ ਦੁੱਖਾਂ ਦਾ ਜਿਵੇਂ ਕਿਤੇ ਉਸ ਬੱਚੀ ਨਾਲ ਗੂੜਾ ਪਿਆਰ ਹੁੰਦਾ ਤਾ ਇਕ ਰਾਤ ਉਸ ਦੀ ਮਾਂ ਘਰ ਵਾਪਿਸ ਆ ਜਾਂਦੀ ਤੇ ਕਹਿੰਦੀ ਕਿ ਉਹ ਮਰਦ ਉਸ ਨੂੰ ਰੋਜ ਕੁੱਟਦਾ ਮਾਰਦਾ ਸੀ । ਹੁਣ ਫਿਰ ਉਹ ਨਾਲ ਰਹਿਣ ਲੱਗੀ ਤੇ ਬੱਚੀ ਨੂੰ ਗਾਲਾ ਕੱਢਣਾ ਤੇ ਉਹਨੂੰ ਮਰ ਜਾਣ ਵਾਲੇ ਤਾਅਨੇ ਦੇਣਾ ਉਸ ਬਦਸਲੂਕੀ ਮਾਂ ਦਾ ਰੋਜ ਕੰਮ ਏ । ਹੁਣ ਦੁਬਾਰਾ ਤੋਂ ਕਿਸੇ ਦੂਜੇ ਪਿੰਡ ਉਸ ਬੱਚੀ ਨੇ ਨੋਕਰੀ ਲੱਭ ਲਈ ਤੇ ਘਰ ਬੱਚਿਆਂ ਨੀ ਟਿਊਸਨ ਪੜਾਉਣ ਦਾ ਕੰਮ ਵੀ ਤੇ ਨਾਲ ਸ਼ਾਮੀਂ ਘਰ ਦੇ ਕੰਮ ਤਾ ਜੋ ਕੁਝ ਸਮਾ ਰਾਹਤ ਮਿਲ ਸਕੇ । ਪਰ ਫਿਰ ਵੀ ਸਮਾਜ ਤੇ ਉਸ ਦੀ ਉਹ ਮਾਂ ਹਰ ਰੋਜ ਉਸ ਨੂੰ ਚੈਨ ਨਾਲ ਨਹੀਂ ਸੌਣ ਦਿੰਦੇ । ਕਈ ਵਾਰ ਆਤਮਹੱਤਿਆ ਕਰਨ ਲਈ ਮਜਬੂਰ ਕਰਦੇ ਰਹਿੰਦੇ ਨੇ। …………………….???
ਅੱਗੇ ਦੀ ਕਹਾਣੀ ਹਾਲੇ ਜ਼ਿੰਦਗੀ ਦਾ ਮੋੜ ਦੱਸੇਗਾ ਕਿ ਵਹਿਗੁਰੂ ਕਿੱਦਾਂ ਦੀ ਬਖਸਦਾ ਬਾਕੀ ਦੁਆਵਾਂ ਨੇ ਉਸ ਬੱਚੀ ਲਈ ਕਿ ਵਹਿਗੁਰੂ ਜਲਦੀ ਇਸ ਗੰਦਗੀ ਦੇ ਚੱਕਰ ਚੋ ਕੱਢ ਕੇ ਇਕ ਵਧੀਆ ਜ਼ਿੰਦਗੀ ਬਖ਼ਸ਼ੇ 🙏🙏🙏
ਬਿੱਟੂ ਸਿੰਘ ਜੰਗੀਆਣਾ ✍️

Leave a Reply

Your email address will not be published. Required fields are marked *