ਮਹਿਮਾਨ | mehmaan

“ਹੈਲੋ ਐਂਕਲ ਜੀ।”
“ਹਾਂਜੀ।”
“ਐਂਕਲ ਜੀ ਮੈਂ ਮੇਰੇ ਮੋਬਾਈਲ ਨਾਲ ਕੁਝ ਤਸਵੀਰਾਂ ਕਲਿੱਕ ਕੀਤੀਆਂ ਹਨ NAVGEET ਸੇਠੀ ਭਾਜੀ ਦੇ ਵਿਆਹ ਦੀਆਂ। ਮੈਨੂੰ ਚੰਗੀਆਂ ਲੱਗੀਆਂ। ਭੇਜ ਰਿਹਾ ਹਾਂ।”
“ਪਰ ਬੇਟਾ ਤੂੰ?”
“ਐਂਕਲ ਮੈਂ ਟੈਂਟ ਵਾਲੀ ਲੇਬਰ ਨਾਲ ਆਇਆ ਸੀ। ਤੁਹਾਡੇ ਘਰ ਹੀ ਰਿਹਾ ਚਾਰ ਦਿਨ। ਤੁਹਾਡਾ ਨੰਬਰ ਮੈਂ ਤੁਹਾਡੇ ਗੇਟ ਤੇ ਲੱਗੀ ਨੇਮ ਪਲੇਟ ਤੋਂ ਲਿਆ।”
“ਬਹੁਤ ਸ਼ੁਕਰੀਆ ਬੇਟਾ।”
“ਐਂਕਲ ਸਾਡੀ ਬਹੁਤ ਸੇਵਾ ਹੋਈ। Ravi Bawa ਨੇ ਰੋਟੀ ਪਾਣੀ ਚਾਹ ਮਿਠਾਈ ਵੇਲੇ ਸਾਡਾ ਬਹੁਤ ਖਿਆਲ ਰੱਖਿਆ। ਨਹੀਂ ਕੋਈ ਲੇਬਰ ਦੀ ਪਰਵਾਹ ਨਹੀਂ ਕਰਦਾ। ਐਂਕਲ ਅਸੀਂ Mr Caterers & Wedding Planners ਵਾਲੇ Sanju Sethi 09888959820 ਨਾਲ ਕੰਮ ਕਰਦੇ ਹਾਂ।”
“ਅੱਛਾ ਅੱਛਾ”
“ਸ਼ੁਕਰੀਆ ਐਂਕਲ। ਮੈਨੂੰ ਵਿਆਹ ਬਹੁਤ ਚੰਗਾ ਲੱਗਿਆ। ਭਾਵੇਂ ਅਸੀਂ ਨਿੱਤ ਵਿਆਹ ਵਿੱਚ ਹੀ ਹੁੰਦੇ ਹਾਂ। ਪਰ ਪਤਾ ਨਹੀਂ ਕਿਓੰ ਮੈਨੂੰ ਇਹ ਵਿਆਹ ਚੰਗਾ ਲੱਗਿਆ ਜਿਵੇਂ ਆਪਣੇ ਘਰੇ ਹੋਵੇ।”
“ਜੀ”
“ਚੰਗਾ ਐਂਕਲ ਰਾਮ ਰਾਮ।”
“ਰਾਮ ਰਾਮ ਬੇਟਾ।” ਕਹਿਕੇ ਮੈਂ ਭਾਵੇਂ ਫੋਨ ਕੱਟ ਦਿੱਤਾ। ਪਰ ਮੈਨੂੰ ਉਹ ਲੇਬਰ ਵਾਲਾ ਵੀ ਆਪਣਾ ਮਹਿਮਾਨ ਲੱਗਿਆ। ਹੋਰ ਮਹਿਮਾਨ ਕੀ ਹੁੰਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *