ਮੌਂਟੀ ਇੱਕ ਨਾਮ | monty ikk naam

“ਡਿੰਗ ਡੋਂਗ…..”
“ਕੌਣ ਹੈ ਬਾਹਰ।”
“ਤੁਸੀਂ ਜਾਕੇ ਵੇਖ ਲਓ।”
ਉਸਨੇ ਤੇ ਮੈਂ ਬੈਡਰੂਮ ਚ ਲੱਗੇ ਸੀ ਸੀ ਟੀ ਵੀ ਚ ਵੇਖਿਆ।
“ਤੁਸੀਂ ਜਾਓ, ਕੋਈ ਮੋਟਰ ਸਾਈਕਲ ਤੇ ਹੈ। ਤੁਹਾਡਾ ਹੀ ਕੋਈ ਹੋਵੇਗਾ।”
ਹਰ ਆਗਿਆਕਾਰੀ ਪਤੀ ਦੀ ਤਰਾਂ ਮੈਂ ਗੇਟ ਤੇ ਚਲਾ ਗਿਆ।
“ਅੰਕਲ ਨਮਸਤੇ” ਉਸਨੇ ਮੈਨੂੰ ਝੁੱਕਕੇ ਪੈਰੀਂ ਪੈਣਾ ਕੀਤਾ ਤੇ ਮੈਂ ਆਦਤਨ ਉਸਦੇ ਮੋਢੇ ਤੇ ਹੱਥ ਰੱਖਕੇ ਅਸ਼ੀਰਵਾਦ ਦਿੱਤਾ।
“ਅੰਕਲ ਆ ਲਵੋ ਸਾਡੀ ਸੇਵਾ।” ਕਹਿਕੇ ਇੱਕ ਕਾਲਾ ਲਿਫ਼ਾਫ਼ਾ ਮੇਰੇ ਹੱਥ ਪਕੜਾ ਦਿੱਤਾ।
“ਕੀ ਹੈ ਇਹ।” ਮੈਂ ਜਗਿਆਸਾ ਵਸ ਪੁੱਛਿਆ।
“ਅੰਕਲ ਮਿੱਠੇ ਪਾਣ ਹਨ ਤੁਹਾਡੇ ਲਈ।” ਮੇਰੇ ਰੋਕਦੇ ਰੋਕਦੇ ਹੀ ਮੌਂਟੀ ਛਾਬੜਾ ਮੋਟਰ ਸਾਈਕਲ ਦੀ ਕਿੱਕ ਮਾਰਕੇ ਓਹ ਗਿਆ।
“ਕੌਣ ਸੀ?” ਅੰਦਰ ਖੜੀ ਵੇਖ ਰਹੀ ਨੇ ਪੁੱਛਿਆ।
“ਇੱਕ ਪ੍ਰਸ਼ੰਸ਼ਕ ਸੀ ਮਿੱਠੇ ਪਾਣ ਦੇ ਕੇ ਗਿਆ ਹੈ। ਮੇਰਾ ਫਬ ਦੋਸਤ ਹੈ।” ਮੈਂ ਖੁਸ਼ੀ ਨਾਲ ਦੱਸਿਆ।
“ਫਿਰ ਅੰਦਰ ਕਿਉਂ ਨਹੀਂ ਬੁਲਾਇਆ। ਚਾਹ ਪਾਣੀ ਤਾਂ ਪਿਲਾਉਣਾ ਸੀ। ਬਾਹਰੋਂ ਹੀ ਵਾਪਿਸ ਮੋੜ ਦਿੱਤਾ। ਤੁਸੀਂ ਵੀ ਨਾ ਬਸ ……..।”
ਉਸਦੀ ਮਿੱਠੀ ਜਿਹੀ ਝਿੜਕ ਨੇ ਮੈਨੂੰ ਮੇਰੀ ਕਮਜ਼ੋਰੀ ਦਾ ਅਹਿਸਾਸ ਕਰਵਾ ਦਿੱਤਾ।
ਪਰ ਪਾਨ ਵਾਕਿਆ ਹੀ ਸਵਾਦ ਸੀ। ਕਿਉਂਕਿ ਜਵਾਨੀ ਤੋਂ ਬਹੁਤ ਦੇਰ ਬਾਅਦ ਪਾਨ ਦਾ ਸਵਾਦ ਚਖਿਆ ਸੀ ਅੱਜ।
ਰਮੇਸ਼ ਸੇਠੀ ਬਾਦਲ
9876627233

Leave a Reply

Your email address will not be published. Required fields are marked *