ਗੂੜ੍ਹਾ ਰੰਗ | goorha rang

ਮੈਨੂੰ ਨਾ ਬੜੀ ਨਫ਼ਰਤ ਸੀ ਜਦੋਂ ਮੇਰੇ ਪਰਿਵਾਰ ਵਿੱਚੋਂ ਕੋਈ ਮਹਿੰਦੀ ਲਗਾ ਲੈਂਦਾ ਸੀ ਹੱਥਾਂ ਤੇ! ਇਸ ਗੱਲ ਤੋਂ ਅਣਜਾਣ ਸੀ ਕਿ ਇਹ ਲੜਕੀਆਂ ਦੇ ਅੰਦਰ ਇੱਕ ਸ਼ੋਂਕ ਹੁੰਦਾ, ਮੈਂ ਫਿਰ ਵੀ ਵਿਰੋਧ ਕਰਦਾ ਰਿਹਾ, ਸਮਾਂ ਬੀਤਿਆ ,ਅੱਜ ਵਰਤ ਸੀ ! ਮੁਬਾਰਕ ਓਨਾ ਨੂੰ ਜਿਹਨਾਂ ਇਹ੍ਹ ਵਰਤ ਰੱਖਿਆ , ਮੇਰੇ ਪਰਿਵਾਰ ਵਿੱਚ ਕਿਸੇ ਨੇ ਨਾ ਰੱਖਿਆ ਸੀ!
ਅੱਜ ਸ਼ਾਮ ਨੂੰ ਜਦੋਂ ਮੈਂ ਘਰ ਆਇਆ ਤਾਂ ਘਰਵਾਲੀ ਕਹਿੰਦੀ ਸਰਦਾਰ ਜੀ ਮੇਰੀ ਮਹਿੰਦੀ ਵੇਖੋ ,ਮੈਂ ਕਿਹਾ ਬਹੁਤ ਸੋਹਣੀ ਆ!
ਕਹਿੰਦੀ ਤੁਹਾਡੀ ਧੀ ਨੇ ਵੀ ਲਗਾਈ!
ਮੈਂ ਅਜੇ ਬੋਲਣ ਹੀ ਲੱਗਾ ਸੀ ਏਨੇ ਨੂੰ ਮੇਰੀ ਧੀ ਦੌੜੀ ਆਈ , ਪਾਪਾ ਆਹ ਵੇਖੋ ਮੇਰੇ ਹੱਥਾਂ ਤੇ ਮਹਿੰਦੀ, ਕਿੰਨਾ ਗੂੜਾ ਰੰਗ ਚੜਿਆ
ਜਦੋਂ ਮੈਂ ਨਿੱਕੇ ਨਿੱਕੇ ਹੱਥ ਵੇਖੇ ਮੈਨੂੰ ਬਹੁਤ ਖੁਸ਼ੀ ਹੋਈ, ਪਤਾ ਕਿਉਂ
ਕਿਉਂਕਿ ਓਨੇ ਆਪਣੇ ਨਿੱਕੇ ਨਿੱਕੇ ਹੱਥਾਂ ਤੇ ਮਹਿੰਦੀ ਨਾਲ ਪਾਪਾ ਲਿਖਿਆ ਸੀ।
ਮੈਂਨੂੰ ਬਹੁਤ ਖੁਸ਼ੀ ਹੋਈ ਮੈਂ ਪਿਆਰ ਨਾਲ ਕਿਹਾ ਪੁੱਤ ਤੁਸੀਂ ਇੱਕ ਹੱਥ ਤੇ ਮਾਂ ਲਿਖਣਾ ਸੀ ਨਾ
ਕਹਿੰਦੀ ਮੈਂ ਪਾਪਾ ਦਾ ਪੁੱਤ ਹਾਂ
ਬਸ! ਅੱਗੇ ਜੋ ਮੈਨੂੰ ਖ਼ੁਸ਼ੀ ਮਿਲੀ ਓਹ ਬਿਆਨ ਨਹੀਂ ਕਰ ਸਕਦਾ😊
ਨਵਨੀਤ ਸਿੰਘ
9646865500

Leave a Reply

Your email address will not be published. Required fields are marked *