ਬੇਅਦਬੀਆਂ ਅਤੇ ਚਿੱਟਾ | beadvian ate chitta

ਭਾਬੀ ਨੇ ਨਿੱਕੇ ਦਿਓਰ ਲਈ ਪਿੰਡੋਂ ਰਿਸ਼ਤਾ ਲਿਆ ਦਿੱਤਾ..ਜਿੰਨਾ ਨਾਲ ਸਿੱਧੀ ਗੱਲਬਾਤ ਸੀ..ਪੁੱਛਣ ਲੱਗੀਆਂ..ਨੀ ਮਿੰਦੋ ਏਦੇ ਨਾਲੋਂ ਚਾਚੇ ਦੀ ਕੁੜੀ ਦਾ ਲਿਆ ਦਿੰਦੀ..ਬਾਹਲੀ ਸੋਹਣੀ ਏ..!
ਆਖਣ ਲੱਗੀ ਹੈ ਤਾ ਬਾਹਲੀ ਸੋਹਣੀ ਪਰ ਵਾਹਵਾ ਕੁਝ ਜਾਣਦੀ ਮੇਰੇ ਬਾਰੇ..ਡੁੱਬ ਜਾਣੀ ਨੇ ਸਾਰੀ ਉਮਰ ਥੱਲੇ ਲਾ ਰੱਖਣਾ ਸੀ..ਵੈਸੇ ਜਾਣਦੀ ਤੇ ਇਹ ਵੀ ਬੜਾ ਕੁਝ ਪਰ ਏਨਾ ਨਹੀਂ ਜਿੰਨਾ ਮੈਂ ਇਸਦੇ ਬਾਰੇ..ਕੇਰਾਂ ਅੱਖ ਚੱਕ ਕੇ ਵਿਖਾਵੇ..ਖਲਾਰਾ ਨਾ ਪਾ ਦੂ ਮੋਹਿੰਦਰ ਕੌਰ..!
ਸਾਰਾ ਬੰਦੋਬਸਤ ਤੇ ਹੋਇਆ ਹੀ ਪਿਆ..ਕੁਰਸੀਆਂ ਵੀ ਖਾਲੀ ਨੇ..ਮਾਨ ਸਾਬ ਇੰਝ ਕਰੋ ਖਹਿਰਾ ਅਤੇ ਭਾਈ ਅਮ੍ਰਿਤਪਾਲ ਪੈਰੋਲ ਤੇ ਮੰਗਵਾ ਲਓ..ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਹੈ ਹੀ..ਰਹੀ ਗੱਲ ਚੋਥੇ ਦੀ ਓਥੇ ਸਿਧਾਣੇ ਨੂੰ ਸੱਦ ਲਵੋ..ਮੁੱਦਾ ਰੱਖੋਂ ਬੇਅਦਬੀਆਂ ਅਤੇ ਚਿੱਟਾ..ਜਿਹਨਾਂ ਦੇ ਬੇਸ ਤੇ ਏਨੀਆਂ ਬਖਸ਼ਿਸ਼ਾਂ ਪ੍ਰਾਪਤ ਹੋਈਆਂ,,ਤੇ ਕਰੋ ਸਭ ਕੁਝ ਲਾਈਵ,,ਫੇਰ ਪਤਾ ਲੱਗੂ ਕਿਹੜੀ ਵੜੇਵੇਂ ਖਾਣੀ ਨਿੱਤਰਦੀ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *