ਦ ਸੰਗੀਤ | the sangeet

ਪਤਾ ਨਹੀਂ ਜਿੰਦਗੀ ਦਾ ਨਵਾਂ ਸਬਕ ਕਿਥੋਂ ਮਿਲ ਜਾਵੇ। ਗੱਲ ਬਹੁਤੀ ਪੁਰਾਣੀ ਨਹੀਂ। ਮੈਂ ਇੱਕ ਦਿਨ ਸ੍ਰੀ Ved Parkash Bharti ਜੀ ਨੂੰ ਮਿਲਣ ਓਹਨਾ ਦੀ ਰਿਹਾਇਸ਼ ਤੇ ਗਿਆ। ਬਾਹਰ ਰਸੋਈ ਵਿੱਚ ਕੰਮ ਕਰ ਰਹੀ ਆਇਆ ਨੂੰ ਨਸੀਅਤ ਦਿੰਦੇ ਹੋਏ ਮੈਡਮ Chander Kanta Bharti ਮਿਲ ਗਏ। ਓਹਨਾ ਨੇ ਦੱਸਿਆ ਕਿ ਭਾਰਤੀ ਜੀ ਨਾਲ ਵਾਲੇ ਕਮਰੇ ਵਿਚ ਅਰਾਮ ਕਰ ਰਹੇ ਹਨ। ਉਹਨਾਂ ਤੋਂ ਆਗਿਆ ਲੈ ਕੇ ਮੈਂ ਭਾਰਤੀ ਜੀ ਕੋਲ ਚਲਾ ਗਿਆ। ਵੇਦ ਭਾਰਤੀ ਜੀ ਸੋਫ਼ੇ ਤੇ ਲੇਟੇ ਹੋਏ ਹਨ ਅੱਖਾਂ ਅੱਧ ਖੁਲੀਆਂ ਜਿਹੀਆਂ ਸਨ। ਸਿਰਹਾਣੇ ਪੁਰਾਣੇ ਜਿਹੇ ਟੇਪ ਰਿਕਾਰਡਰ ਤੇ ਕੋਈ ਗ਼ਜ਼ਲ ਚਲ ਰਹੀ ਸੀ। ਮੇਰੇ ਆਉਣ ਦਾ ਓਹਨਾ ਦਾ ਨੂੰ ਪਤਾ ਨਹੀਂ ਲੱਗਿਆ।ਮੈਨੂੰ ਲੱਗਿਆ ਸ਼ਾਇਦ ਓਹਨਾ ਦੀ ਅੱਖ ਲੱਗ ਗਈ ਹੋਵੇਗੀ। ਪਰ ਉਹ ਇੱਕ ਦਮ ਉਠਕੇ ਬੈਠ ਗਏ। ਮੈਂ ਮਿਊਜ਼ਿਕ ਇਨਜੋਯ ਕਰ ਰਿਹਾ ਸੀ। ਭਾਰਤੀ ਜੀ ਨੇ ਦੱਸਿਆ। ਪਰ ਅਸੀਂ ਤਾਂ ਵੱਡੇ ਸਪੀਕਰ ਲਗਾਕੇ ਫੁੱਲ ਆਵਾਜ਼ ਕਰਕੇ ਗਾਣੇ ਸੁਣਨ ਨੂੰ ਹੀ ਇਨਜੋਯ ਕਰਨਾ ਹੀ ਸਮਝਦੇ ਹਾਂ। ਅਕਸਰ ਜਿੰਨੀ ਦੇਰ ਲੋਕਾਂ ਦੇ ਕੰਨ ਪਾੜਵੀ ਆਵਾਜ਼ ਵਿੱਚ ਗਾਣੇ ਨਾ ਲਗਾਈਏ ਤਸੱਲੀ ਨਹੀਂ ਹੁੰਦੀ। ਹੋਲੀ ਹੋਲੀ ਆਵਾਜ਼ ਵਿਚ ਗ਼ਜ਼ਲ ਸੁਣ ਰਹੇ ਭਾਰਤੀ ਜੀ ਹੱਥ ਦੀਆਂ ਉਂਗਲਾਂ ਨਾਲ ਹੀ ਕੋਈ ਹਾਰਮੋਨੀਅਮ ਵਜਾ ਰਹੇ ਸਨ। ਚੇਹਰੇ ਤੇ ਸਕੂਨ ਅਤੇ ਪੂਰੀ ਮਸਤੀ ਨਜ਼ਰ ਆ ਰਹੀ ਸੀ। ਵਾਕਿਆ ਹੀ ਉਹ ਮਿਊਜ਼ਿਕ ਇਨਜੋਯ ਕਰਨ ਵਿਚ ਮਸਤ ਸਨ। ਮੈਂ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕੀਤਾ। ਮੈਨੂੰ ਲੱਗਿਆ ਕਿ ਮੈਂ ਕਿਸੇ ਦੀ ਇਬਾਦਤ ਵਿਚ ਵਿਘਨ ਪਾ ਦਿੱਤਾ ਹੋਏ। ਯ ਕਿਸੇ ਨਵਾਜ਼ ਪੜ੍ਹਦੇ ਮੌਲਵੀ ਨੂੰ ਟੋਕ ਦਿੱਤਾ ਹੋਵੇ। ਉਸ ਦਿਨ ਪਤਾ ਚਲਿਆ ਕਿ ਲੋਕ ਸੰਗੀਤ ਨੂੰ ਰੂਹ ਦੀ ਖੁਰਾਕ ਕਿਉਂ ਕਹਿੰਦੇ ਹਨ। ਭਾਰਤੀ ਜੀ ਗ਼ਜ਼ਲ ਦੀ ਕਿਸੇ ਤਾਲ ਧੁੰਨ ਵਿਚ ਨਹੀਂ ਉਸਦੇ ਸ਼ਬਦਾਂ ਵਿਚ ਮਸਤ ਸਨ। ਉਹਨਾਂ ਮੈਨੂੰ ਗ਼ਜ਼ਲ ਦੇ ਬੋਲ ਤੇ ਅਰਥ ਵੀ ਦੱਸੇ।
ਸੰਗੀਤ ਵੀ ਨਸ਼ਾ ਹੈ। ਉਸ ਦਿਨ ਪਤਾ ਲਗਿਆ। ਪਰ ਬਹੁਤੇ ਉੱਚੀ ਕੰਨ ਪਾੜਵੀ ਆਵਾਜ਼ ਜਿਸ ਨਾਲ ਕੰਧਾਂ ਵੀ ਕੰਬਣ, ਵਿੱਚ ਸਪੀਕਰ ਲਾਉਣ ਨੂੰ ਹੀ ਸੰਗੀਤ ਕਹਿੰਦੇ ਹਨ।
ਊਂ ਗੱਲ ਆ ਇੱਕ।
ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *