ਲੰਚ ਤੇ ਮਿਲਣੀ ਨਵਜੀਵਨ ਨਾਲ | lunch te milni

ਪਿੰਡ ਮਹਿਮਾ ਸਰਕਾਰੀ ਦੀਆਂ ਗਲੀਆਂ ਵਿੱਚ ਖੇਡਿਆ ਤੇ ਮਹਿਮਾ ਸਰਜਾ ਦੇ ਸੀਨੀ ਸਕੈਂਡਰੀ ਸਕੂਲ ਤੋਂ ਦਸਵੀਂ ਪਾਸ ਕਰਕੇ ਇੰਜੀਨੀਅਰਿੰਗ ਕਰਨ ਵਾਲੇ Navjeevan Kumar ਲਈ ਪਹਿਲਾਂ ਤਾਂ ਪਿੰਡ ਦੀ ਜੂਹ ਟਪਣੀ ਹੀ ਵੱਡੀ ਗੱਲ ਸੀ। ਫਿਰ ਆਈ ਟੀ ਵਿੰਗ ਦੀਆਂ ਪੌੜ੍ਹੀਆਂ ਚੜਦੇ ਚੜਦੇ ਨੇ ਅੱਜ ਜੋ ਮੁਕਾਮ ਹਾਸਿਲ ਕੀਤਾ ਹੈ ਸ਼ਾਇਦ ਉਸੇ ਨੂੰ ਹੀ ਟੀਸੀ ਵਾਲਾ ਬੇਰ ਤੋੜਨਾ ਆਖਦੇ ਹਨ। ਨਵਜੀਵਨ ਕਈ ਵੱਡੀਆਂ ਕੰਪਨੀਆਂ ਵਿੱਚ ਜਿੰਮੇਦਾਰੀ ਵਾਲੀਆਂ ਪੋਸਟਾਂ ਤੇ ਕੰਮ ਕਰਕੇ ਆਪਣੀ ਕਾਬਲੀਅਤ ਦਾ ਲੋਹਾ ਮਨਵਾ ਚੁੱਕਿਆ ਹੈ।
ਅੱਜ ਦਾ ਲੰਚ ਨਵਜੀਵਨ ਅਤੇ ਉਸਦੀ ਹਮਸਫਰ ਰਜਨੀ ਬਾਲਾ ਡਾਕਟਰ ਬੇਟੀ Mehak Grover ਤੇ ਬੇਟੇ ਨਾਲ ਸੀ। ਕਰੋਨਾ ਕਾਲ ਦੌਰਾਨ ਛੋਟੇ ਬੇਟੇ NAVGEET ਸੇਠੀ ਤੇ Pratima Mureja ਦੀ ਸ਼ਾਦੀ ਚ ਉਹ ਸ਼ਾਮਿਲ ਨਹੀਂ ਸੀ ਹੋ ਸਕੇ। ਨਵਜੀਵਨ ਜੀ ਦੇ ਦੋਨੇ ਬੱਚੇ ਹੀ ਆਪਣੇ ਮਾਪਿਆਂ ਵਾਂਗੂ ਪੂਰੇ ਅਦਬੀ ਤੇ ਮਿਲਾਪੜੇ ਹਨ। ਉਂਜ ਵੀ ਅੱਜ ਉਹ ਭੂਆ ਘਰੇ ਆਕੇ ਡਾਹਢੇ ਖੁਸ਼ ਸਨ। ਦੋਨੇ ਬੱਚਿਆਂ ਨੇ ਵਿਸ਼ਕੀ ਨੂੰ ਖੂਬ ਪਿਆਰ ਕੀਤਾ ਤੇ ਵਿਸ਼ਕੀ ਨੇ ਵੀ ਕੋਈ ਝਿਜਕ ਨਹੀਂ ਦਿਖਾਈ।
ਰਿਸ਼ਤੇ ਪਿਆਰ ਦੇ ਹੁੰਦੇ ਹਨ। ਇਹ ਮੋਹ ਦੀਆਂ ਤੰਦਾਂ ਨਾਲ ਜੁੜੇ ਹੋਏ ਹੁੰਦੇ ਹਨ। ਮੋਹ ਦੀਆਂ ਤੰਦਾਂ ਮਿਲਕੇ ਅਪਣੱਤ ਦਾ ਰੱਸਾ ਬਣਾ ਦਿੰਦੀਆਂ ਹਨ। ਇਸ ਅਪਣੱਤ ਦੇ ਰੱਸੇ ਵਿੱਚ ਨੂੜੇ ਰਿਸ਼ਤੇ ਹੀ ਮਜਬੂਰ ਤੇ ਚਿਰ ਸਥਾਈ ਹੁੰਦੇ ਹਨ।
ਬਾਕੀ ਇਹ ਮੋਹ ਹੀ ਹੁੰਦਾ ਹੈ ਜੋ ਮੋਹਾਲੀ ਤੋਂ ਡੱਬਵਾਲੀ ਤੱਕ ਖਿੱਚ ਲਿਆਉਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *