ਹੁਣ ਮੈਂ ਕੀ ਕਹਾਂ | hun mai ki kahan

ਕਿਸੇ ਜਮਾਨੇ ਵਿੱਚ ਔਰਤਾਂ ਪਤੀ ਦਾ ਨਾਮ ਨਹੀਂ ਸੀ ਲੈਂਦੀਆਂ। ਇਥੋਂ ਤੱਕ ਕੇ ਉਸ ਨਾਮ ਵਾਲੇ ਕਿਸੇ ਹੋਰ ਸਖਸ਼ ਦਾ ਨਾਮ ਲੈਣ ਤੋਂ ਗੁਰੇਜ਼ ਕਰਦੀਆਂ ਸਨ। ਕਈ ਵਾਰੀ ਜਿੱਥੇ ਨਾਮ ਦੱਸਣਾ ਜਰੂਰੀ ਹੋ ਜਾਂਦਾ ਤਾਂ ਨਾਮ ਇਸ਼ਾਰੇ ਨਾਲ ਸਮਝਾਉਂਦੀਆਂ। ਜਿਵੇਂ ਸੂਰਜ ਸਿੰਘ ਲਈ ਸੂਰਜ ਵੱਲ ਤੇ ਚੰਦ ਸਿੰਘ ਲਈ ਚੰਨ ਵੱਲ। ਮੱਖਣ ਸਿੰਘ ਦੇ ਘਰਵਾਲੀ ਵੀ ਕਹਿੰਦੀ ਕਿ ਜਿਹੜਾ ਸਵੇਰੇ ਚਾਟੀ ਵਿੱਚ ਨਿਕਲਦਾ ਹੁੰਦਾ ਹੈ। ਫਿਰ ‘ਸਾਡੇ ਇਹ’ ‘ ਸੋਨੂੰ ਦੇ ਪਾਪਾ’ ਕਹਿਕੇ ਬੁੱਤਾ ਸਾਰਦੀਆਂ। ਫਿਰ ਹੋਲੀ ਹੋਲੀ ਉਹ ਸੰਧੂ ਸਾਹਿਬ, ਸੇਠੀ ਸਾਹਿਬ ਯ ਮਿੱਤਲ਼ ਸਾਹਿਬ ਯਾਨੀ ਆਪਣੀ ਸਬ ਕਾਸਟ ਦੱਸਕੇ ਸਮਝਾਉਣ ਲੱਗ ਪਈਆਂ। 1982-83 ਵਿੱਚ ਸਾਡੀ ਇੱਕ ਮੈਡਮ ਜੋ ਨਵੀ ਨਵੀ ਵਿਆਹੀ ਸੀ ਆਪਣੇ ਪਤੀ ਦਾ ਨਿੱਕ ਨੇਮ ਲੈਂਦੀ। ਨੰਨ੍ਹੇ ਦੀ ਆ ਗੱਲ, ਨੰਨ੍ਹੇ ਨੇ ਆਹ ਕਿਹਾ। ਅਸੀਂ ਬਹੁਤ ਹੈਰਾਨ ਹੁੰਦੇ। ਹੋਲੀ ਹੋਲੀ ਮਾਹੌਲ ਤੇ ਰਿਵਾਜ ਬਦਲਦਾ ਗਿਆ। ਬਹੁਤੀਆਂ ਔਰਤਾਂ ਆਪਣੇ ਪਤੀ ਦਾ ਪੂਰਾ ਨਾਮ ਲੈਣ ਦੀ ਬਜਾਇ ਆਪਣੀ ਸੱਸ ਦੀ ਰੀਸ ਨਾਲ ਨਿੱਕ ਨੇਮ ਲੈਣ ਹੀ ਲੱਗੀਆਂ। ਦੀਪੂ ਆਹ ਤੇ ਦੀਪੂ ਉਹ। ਹਾਲਾਂਕਿ ਕਈ ਮਾਵਾਂ ਨੇ ਪੁੱਤ ਦੀ ਵਡਿਆਈ ਲਈ ਉਸਦਾ ਪੂਰਾ ਨਾਮ ਯਾਨੀ ਮੇਰਾ ਨਰੇਸ਼ ਕੁਮਾਰ ਮੇਰਾ ਸੱਤਪਾਲ ਮੇਰਾ ਸੋਮ ਪ੍ਰਕਾਸ਼ ਕਹਿਣ ਲੱਗ ਪਈਆਂ। ਮੇਰੀ ਇੱਕ ਕੁਲੀਗ ਵਾਰੀ ਵਾਰੀ ਸਾਡਾ ਨਿਊਟੀ ਇੰਜ ਤੇ ਸਾਡਾ ਨਿਊਟੀ ਇੰਜ ਦਾ ਜ਼ਿਕਰ ਕਰਿਆ ਕਰੇ। ਕਈ ਸਾਲ ਮੈਨੂੰ ਸਮਝ ਨਾ ਆਇਆ ਕਿ ਇਹ ਨਿਊਟੀ ਕੌਣ ਹੈ ਤੇ ਇਸ ਦਾ ਕੀ ਲਗਦਾ ਹੈ। ਹੌਲੀ ਹੌਲੀ ਪਤਾ ਲੱਗਿਆ ਕਿ ਇਹ ਆਪਣੇ ਇਕਲੋਤੇ ਪੁੱਤਰ ਦਾ ਬਹੁਤਾ ਜਿਕਰ ਕਰਦੀ ਹੈ।
ਹੁਣ ਫਬ ਦੀ ਗੱਲ ਕਰਦੇ ਹਾਂ। ਆਪਣੀ Kiran Punia Brar ਨੇ #ਗੋਲਡੀ ਜੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਹੀ ਬਣਾ ਰੱਖਿਆ ਹੈ। ਲੋਕ ਕਿਰਨ ਨੂੰ ਘੱਟ ਜਾਣਦੇ ਹਨ ਤੇ ਗੋਲਡੀ ਜੀ ਦੇ ਬਾਹਲੇ ਫੈਨ ਹਨ।
ਗੱਲ ਸਿਰਫ ਔਰਤਾਂ ਦੀ ਨਹੀਂ। ਸਮੱਸਿਆ ਮਰਦਾਂ ਨੂੰ ਵੀ ਆਉਂਦੀ ਹੈ। ਉਹ ਆਪਣੀ ਧਰਮਪਤਨੀ ਦਾ ਜਿਕਰ ਕਿਵ਼ੇਂ ਕਰਨ। ਕਈ ਸਿੱਧੇ ਬੰਦੇ ਮੇਰੀ ਵਾਈਫ ਮੇਰੀ ਵਾਈਫ ਹੀ ਕਹਿੰਦੇ ਹਨ। ਕੁਝ ਕੁ ਮੇਰੀ ਬੇਗਮ ਸ਼ਬਦ ਵਰਤਦੇ ਹਨ। ਮੈਂ ਅਕਸਰ ਮੇਰੀ ਹਮਸਫਰ, ਮੇਰੀ ਗ੍ਰਹਿ ਮੰਤਰੀ, ਮੇਰੀ ਅਮਿਤ ਸ਼ਾਹ, ਮੇਰੀ ਬੇਗਮ ਯ ਮੇਰੀ ਕਾੰਟੋ ਕਲੇਸ਼ਨੀ ਜਿਹੇ ਸ਼ਬਦ ਵਰਤ ਲੈਂਦਾ ਹਾਂ। ਕੱਲ੍ਹ ਕਿਸੇ ਨੇ ‘ਮੇਰੇ ਨਾਲਦੀ ਨੇ’ ਵਰਗਾ ਸ਼ਬਦ ਵਰਤਿਆ। ਮੈਨੂੰ ਸ਼ਬਦ ਨਵਾਂ ਤੇ ਸੋਹਣਾ ਲੱਗਿਆ। ਸਾਡੇ ਇੱਕ ਐਂਕਲ ਮੇਰੇ ਕੋਲ ਤੁਹਾਡੇ ਅੰਟੀ ਸ਼ਬਦ ਵਰਤਣ ਦੀ ਬਜਾਇ ਮੇਰੀ ਵਾਈਫ ਸ਼ਬਦ ਵਰਤਦੇ ਅਜੀਬ ਜਿਹਾ ਲੱਗਦਾ। ਮੇਰਾ ਇੱਕ ਕਜਨ ‘ਮੇਰੇ ਵਾਈਫ ਜੀ’ ਸ਼ਬਦ ਵਰਤਦਾ ਹੈ।
ਜੀ ਜੀ ਕਰਨ ਵਾਲੇ ਵੀ ਬਹੁਤ ਹੁੰਦੇ ਹਨ। ਗੱਲ ਸਮਝਣ ਆਉਣੀ ਚਾਹੀਦੀ ਹੈ ਉਂਜ ਪਤਨੀ ਨੁਬ ਨਾਮ ਲ਼ੈਕੇ ਬੁਲਾਇਆ ਕੋਈਂ ਗਲਤ ਨਹੀਂ ਹੁੰਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *