ਸ਼ੀਸ਼ ਮਹਿਲ ਆਸ਼ਰਮ | sheesh mehal

#ਗੱਲ_114_ਸ਼ੀਸ਼ਮਹਿਲ_ਆਸ਼ਰਮ_ਦੀ।
ਲੱਗਭੱਗ ਪਿਛਲੇ ਇੱਕ ਸਾਲ ਤੋਂ ਮੰਡੀ ਡੱਬਵਾਲੀ ਆਸ਼ਰਮ ਛੱਡਕੇ ਮੈਂ ਬਠਿੰਡਾ 114 ਸ਼ੀਸ਼ ਮਹਿਲ ਆਸ਼ਰਮ ਵਿੱਚ ਪਰਵਾਸ ਕਰ ਰਿਹਾ ਹਾਂ। ਇਹ ਆਸ਼ਰਮ ਤਿੰਨ ਮੰਜਿਲਾ ਹੈ। ਫਿਲਹਾਲ ਗਰਾਉਂਡ ਫਲੋਰ ਨੂੰ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਸੀ। ਹੁਣ ਕੁਝ ਤਕਨੀਕੀ ਅਤੇ ਘਰੇਲੂ ਕਾਰਨਾਂ ਕਰਕੇ ਆਸ਼ਰਮ ਫਸਟ ਫਲੋਰ ਤੇ ਚਲਾ ਗਿਆ ਹੈ। ਕੱਲ੍ਹ 16 ਜੁਲਾਈ ਐਤਵਾਰ ਦੀ ਛੁੱਟੀ ਦਾ ਲਾਹਾ ਤੱਕਦੇ ਹੋਏ ਉਪਰਲੀ ਮੰਜਿਲ ਤੇ ਸ਼ਿਫਟਿੰਗ ਕਰ ਲਈ ਹੈ। ਇਸ ਲਈ ਕੋਈਂ ਧਾਰਮਿਕ ਪ੍ਰੋਗਰਾਮ ਕਰਨ ਦੀ ਬਜਾਇ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਨਵੇਂ ਚੁੱਲ੍ਹੇ ਦੀ ਸ਼ੁਰੂਆਤ ਪਵਿੱਤਰ ਕੜਾਹ ਪ੍ਰਸ਼ਾਦ ਬਣਾਕੇ ਕੀਤੀ ਗਈ। ਮੇਰੀ ਛੋਟੀ ਪੋਤੀ ਤੋਂ ਹੱਥ ਸਪਰਸ਼ ਕਰਵਾਕੇ ਪਾਣੀ ਦਾ ਘੜਾ ਭਰਵਾਕੇ ਰਖਵਾਇਆ ਗਿਆ। ਬੱਸ ਹੋਰ ਕੁਝ ਖਾਸ ਨਹੀਂ ਬਦਲਿਆ ਸਿਰਫ ਡੋਰ ਬੈੱਲ ਜਰੂਰ ਬਦਲ ਗਈ ਹੈ। ਭਾਰੀ ਭਰਕਮ ਦੇਹਿ ਅਤੇ ਕਮਜ਼ੋਰ ਗੋਡਿਆਂ ਨੂੰ ਵੇਖਦੇ ਹੋਏ ਅੱਗੇ ਤੋਂ ਆਉਣ ਵਾਲੇ ਮਹਿਮਾਨ ਨੂੰ ਆਸ਼ਰਮ ਦੇ ਮੇਨ ਗੇਟ ਤੇ ਰਸੀਵ ਕਰਨ ਦੀ ਬਜਾਇ ਉਸਦਾ ਸਵਾਗਤ ਫਸਟ ਫਲੋਰ ਤੇ ਹੀ ਕੀਤਾ ਜਾਇਆ ਕਰੇਗਾ। ਬਾਕੀ #ਕੌਫ਼ੀ_ਵਿਦ ਦਾ ਪ੍ਰੋਗਰਾਮ ਲਗਾਤਾਰ ਜਾਰੀ ਰਹੇਗਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *