ਸਹੁਰਿਆਂ ਦੀ ਫੀਲਿੰਗ | sahurean di feeling

ਕੱਲ੍ਹ ਕਈ ਸਾਲਾਂ ਬਾਅਦ ਜਵਾਈ ਭਾਈ ਆਲੀ ਫੀਲਿੰਗ ਆਈ। ਹੋਇਆ ਇੰਜ ਕੇ ਘਰਵਾਲੀ ਦੇ ਸ਼ਰੀਕੇ ਚ ਲਗਦੀ ਤਾਈ ਦੇ ਪੋਤੇ ਦਾ ਹੈਪੀ ਆਲਾ ਬਰਥ ਡੇ ਸੀ। ਅਗਲੇ ਦੋਨੇ ਜੀ ਘਰ ਆਲੀ ਦੇ ਤਾਏ ਦਾ ਮੁੰਡਾ #Rimpy ਤੇ ਬਹੂ #ਮੋਨਿਕਾ ਖੁਦ ਆਕੇ ਸੱਦਾ ਦੇ ਗਏ। “ਅਖੇ ਜੀਜਾ ਜੀ ਜਰੂਰ ਆਇਓ। ਦੀਦੀ ਨੂੰ ਵੀ ਨਾਲ ਲਿਆਇਓ।” ਵਰਗੇ ਸ਼ਬਦਾਂ ਨੇ ਮੈਨੂੰ ਕੀਲ ਕੇ ਰੱਖ ਦਿੱਤਾ। ਨਹੀਂ ਤਾਂ ਅਮੂਮਨ ਸਾਲੇ ਆਪਣੀ ਦੀਦੀ ਨੂੰ ਸੱਦ ਲੈਂਦੇ ਹਨ ਤੇ ਜੀਜੇ ਦੀ ਕੋਈ ਪੂਛ ਨਹੀਂ ਮਾਰਦਾ। ਜੀਜੇ ਦਾ ਕੀ ਹੈ? ਆਪੇ ਆਜੂ ਦੀਦੀ ਦਾ ਡਰਾਈਵਰ ਬਣਕੇ।ਪਰ ਆਹ ਤਾਂ ਸੱਦਾ ਹੀ ਜੀਜਾ ਜੀ ਨੂੰ ਸੀ ਸਿੱਧਾ। ਬੁਢਾਪੇ ਵਿੱਚ ਕੋਈ ਜੀਜਾ ਜੀ ਆਖਕੇ ਸੱਦ ਲਵੇ ਤਾਂ ਮੇਰੇ ਵਰਗਾ 55 ਸਾਲਾ ਵੀ 35 ਦਾ ਹੀ ਲਗਦਾ ਹੈ। ਚਲੋ ਭਾਈ ਮੈਂ ਆਪਣੇ ਸਹੁਰੇ ਚਲਾ ਗਿਆ ਲੋਕਲ ਤੇ ਨਾਲ ਅਥਾਰਟੀ ਨੂੰ ਵੀ ਲੈ ਗਿਆ।
“ਆਓ ਜੀ ਆਓ ਜੀ” ਕਹਿਕੇ ਅਗਲਿਆਂ ਹੱਥਾਂ ਤੇ ਚੁੱਕ ਲਿਆ। ਦੋ ਸਾਲੇ ਚਾਹੇ ਚਚੇਰੇ ਹੀ ਸਹੀ । ਪੂਰਾ ਮਾਣ ਬਖਸ਼ਿਆ।ਘਰਵਾਲੀ ਦੇ ਤਾਏ ਦੀਆਂ ਲੜਕੀਆਂ ਜੋ ਇਸਨੇ ਨਾਲ ਪੜ੍ਹੀਆਂ ਸਨ ਨੇ ਵੀ ਪੂਰੀ ਇੱਜਤ ਬਖਸ਼ੀ। ਤੇ ਤਾਈ ਜੀ ਨੇ ਵੀ ਸੱਸ ਦੀ ਤਰਾਂ ਦੋਹਾਂ ਹੱਥਾਂ ਨਾਲ ਸਿਰ ਪਲੁਸਿਆ। ਮੈਨੂੰ ਈਓ ਲਗਿਆ ਜਿਵੇਂ ਮੈਂ ਨਵਾਂ ਨਵਾਂ ਜਵਾਈ ਬਣਿਆ ਹੋਵਾਂ। ਪੂਰੇ ਮਾਣ ਨਾਲ ਰੋਟੀ ਖਵਾਈ। ਦਾਲ, ਸਬਜ਼ੀ ਪਨੀਰ ਮੱਖਣ ਤੇ ਲਸਣ ਦੀ ਚਟਣੀ ਸਲਾਦ। ਬੁਢਾਪੇ ਵਿੱਚ ਜਦੋ ਬੰਦਾ ਫੁਫੜ ਬਣ ਜਾਵੇ ਤੇ ਉਸ ਦਾ ਜੀਜੇ ਆਲਾ ਮਾਣ ਤਾਣ ਹੋਵੇ ਤਾ ਰੂਹ ਖਿੜ ਜਾਂਦੀ ਹੈ।
ਇਹ ਸੇਵਾ ਤਾਂ ਉਮਰ ਯਾਦ ਰਹੇਗੀ।
ਥੈਂਕੁ ਜਸਬੀਰ ਰਿੰਪੀ ਤੇ ਬਲਜੀਤ Harshit Grover ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *