ਸੁਨੀਲ ਮਹਿਤਾ ਦਾ ਲਛਮਣ | sunil mehta da lachman

ਸ਼ਾਇਦ ਦੋ ਕੁ ਸਾਲ ਪੁਰਾਣੀ ਗੱਲ ਹੈ। ਕੋਈਂ ਅਠਾਈ ਤੀਹ ਸਾਲ ਦਾ ਮੁੰਡਾ ਜਿਹਾ ਘੰਟੀ ਮਾਰਕੇ ਮੇਰੇ ਕੋਲ ਮੇਰੇ ਆਸ਼ਰਮ ਚ ਆਇਆ ਉਸਦੇ ਨਾਲ ਹੀ ਮੇਰਾ ਭਤੀਜਾ ਸੰਗੀਤ ਸੀ। ਉਹ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ ਤੇ ਅਪਣੱਤ ਨਾਲ ਲਬਾਲਬ ਭਰਿਆ ਹੋਇਆ ਸੀ।ਪਰ ਮੈਂ ਆਪਣੇ ਬੁੱਢੇ ਦਿਮਾਗ ਤੇ ਉਸ ਨੂੰ ਪਹਿਚਾਨਣ ਲਈ ਜ਼ੋਰ ਪਾ ਰਿਹਾ ਸੀ। ਪਰ ਉਸਨੂੰ ਆਪਣੇ ਬਾਰੇ ਦੱਸਣ ਦਾ ਖਿਆਲ ਹੀ ਨਹੀਂ ਸੀ ਯ ਇੰਜ ਕਹਿ ਲਵੋ ਉਸਨੇ ਜਰੂਰਤ ਹੀ ਨਹੀਂ ਸਮਝੀ। ਕਿ ਐਂਕਲ ਮੈਨੂੰ ਜਾਣਦੇ ਹੀ ਹਨ। ਕਾਫੀ ਗੱਲਾਂ ਬਾਤਾਂ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਹ Sunil Mehta ਦਾ ਲਛਮਣ ਹੈ ਤੇ ਮੇਰੇ ਭਤੀਜੇ ਦਾ ਲਵਲੀ ਯੂਨੀਵਰਸਿਟੀ ਦਾ ਸਹਿਪਾਠੀ ਵੀ ਹੈ। ਦੋਨੋ ਚੰਗੇ ਬੇਲੀ ਹਨ। ਉਸਨੇ ਦੱਸਿਆ ਕਿ ਉਹਨਾਂ ਨੇ ਸਵਾ ਮਣੀ ਲਗਵਾਈ ਸੀ ਤੇ ਉਹ ਪ੍ਰਸਾਦ ਦੇਣ ਆਇਆ ਸੀ। ਪ੍ਰਸ਼ਾਦ ਦਾ ਡਿੱਬਾ ਸੀ ਉਸਦੇ ਹੱਥ ਵਿੱਚ ਸੀ। ਉਸਨੇ ਆਪਣਾ ਨਾਮ Pankaj Mehta ਦੱਸਿਆ। ਮੈਨੂੰ ਬਹੁਤ ਹੀ ਮਿਲਾਪੜਾ ਜਿਹਾ ਲੱਗਿਆ। ਇੱਕ ਵਾਰੀ ਉਹ ਫਿਰ ਆਇਆ ਸ਼ਾਇਦ ਓਦੋਂ ਵੀ ਪ੍ਰਸ਼ਾਦ ਦੇਣ ਹੀ ਆਇਆ ਸੀ ਇਸ ਵਾਰ ਮੈਂ ਉਸਨੂੰ ਚੇਹਰੇ ਤੋਂ ਤਾਂ ਨਹੀਂ ਪਰ ਉਸਦੀ ਅਪਣੱਤ ਤੋਂ ਪਹਿਚਾਣ ਲਿਆ। ਫਿਰ ਜਦੋਂ ਵੀ ਮੈਂ ਕੁੜਮਚਾਰੀ ਵੱਲ ਜਾਂਦਾ ਤਾਂ ਉਹ ਆਜੋ ਐਂਕਲ ਜੀ ਕਹਿ ਕੇ ਘਰੇ ਆਉਣ ਲਈ ਮਜਬੂਰ ਕਰਦਾ। ਇਸ ਤਰ੍ਹਾਂ ਮੇਰਾ ਉਸ ਨਾਲ ਦਿਲੀ ਮੋਂਹ ਜਿਹਾ ਹੋ ਗਿਆ। ਉਸਨੁ ਵੇਖਦੇ ਹੀ ਮਨ ਖੁਸ਼ ਹੋ ਜਾਂਦਾ ਹੈ। ਅਕਸਰ ਦੇਖਿਆ ਹੈ ਕਿ ਭਰਾਵਾਂ ਦਾ ਦੋਸਤੀ ਦਾ ਸਰਕਲ ਅਲੱਗ ਅਲੱਗ ਹੁੰਦਾ ਹੈ। ਇੱਥੇ ਸੁਨੀਲ ਅਤੇ ਪੰਕਜ ਦੇ ਦੋਸਤ ਓਹੀ ਹਨ Rahul Dhamija Vivek Kareer ਵਗੈਰਾ। ਖੁਸ਼ੀ ਹੁੰਦੀ ਹੈ ਭਰਾਵਾਂ ਦਾ ਪਿਆਰ ਦੇਖਕੇ। ਕਹਿੰਦੇ ਅੱਜ ਇਸ ਦਾ ਜਨਮ ਦਿਨ ਹੈ। ਪਰਮਾਤਮਾ ਇਸ ਨੂੰ ਜਿੰਦਗੀ ਦੀਆਂ ਤਮਾਮ ਖੁਸ਼ੀਆਂ ਦੇਵੇ। ਤੰਦਰੁਸਤੀ ਲੰਮੀ ਉਮਰ ਆਪਸੀ ਇਤਫ਼ਾਕ ਦੇਵੇ। ਹੁਣ ਜਦੋਂ ਰੱਬ ਕੋਲੋ ਮੰਗਣ ਹੀ ਲੱਗੇ ਹਾਂ ਤਾਂ ਇਹਨਾਂ ਦੀ ਮੋਗੇ ਵੱਲ ਹੋਈ ਪੋਸਟਿੰਗ ਤੋਂ ਬਾਅਦ ਰੱਬ ਦੋਹਾਂ ਦੀ ਨੇੜੇ ਦੇ ਸਟੇਸ਼ਨ ਤੇ ਬਦਲੀ ਦੀ ਦੂਆ ਵੀ ਕਰਦੇ ਹਾਂ। ਰਹੀ ਪਾਰਟੀ ਦੀ ਗੱਲ ਇਹ ਤਾਂ #114 ਸ਼ੀਸ਼ ਮਹਿਲ ਵਾਲਾ ਆਸ਼ਰਮ ਰਸਤੇ ਵਿੱਚ ਹੀ ਪੈਂਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *