ਮੈਂ ਕਨੇਡਾ ਜਾਣਾ | mai canada jana

ਪੈਲੀ ਵੀ ਕਰਮੇਂ ਕੋਲ ਕੁੱਝ ਖਾਸ ਨਹੀਂ ਸੀ ,ਬਸ ਖਾਣ ਜੋਗੇ ਹੀ ਦਾਣੇ ਹੁੰਦੇ ਸਨ । ਮਿੰਹਨਤੀ ਹੋਣ ਕਰਕੇ ਉਸਨੇ ਆਪਣੇ ਪੁੱਤਰ ਨੂੰ ਪੜ੍ਹਾ ਜ਼ਰੂਰ ਲਿਆ ਸੀ । ਰੱਬ ਦੀ ਕਿਰਪਾ ਸਰਕਾਰੀ ਨੌਕਰੀ ਵੀ ਮਿਲ ਗਈ ਸੀ । ਹੁਣ ਬੰਸੋ ਸੋਚਿਆ ਕਰਦੀ ਸੀ ਕਿ ਮੈਂ ਆਪਣੇ ਪੁੱਤਰ ਰੋਕੀ ਨੂੰ ਵਿਆਹ ਲਵਾਂ ਚਾਰ ਦਿਨ ਮੈਂ ਵੀ ਨੂੰਹ ਦੀਆਂ ਪੱਕੀਆਂ ਰੋਟੀਆਂ ਖਾਣ ਲਵਾਂ । ਪਰ ਨਹੀਂ..… ਇਹ ਰੱਬ ਨੂੰ ਮਨਜ਼ੂਰ ਨਹੀਂ ਸੀ । ਇੱਕ ਦਿਨ ਦਫ਼ਤਰੋਂ ਆਕੇ ਕਹਿਣ ਲੱਗਿਆ ਮੰਮੀ ਮੈਂ ਇਹ ਨੌਕਰੀ ਨਹੀਂ ਕਰਨੀ ਮੇਰੇ ਸਾਰੇ ਦੋਸਤ ਕਨੇਡਾ ਚਲੇ ਗਏ ਮੈਂ ਵੀ ਕਨੇਡਾ ਜਾਣਾ ਹੈ । ਬਸ ਤੂੰ ਬਾਪੂ ਨੂੰ ਮਨਾਲੇ ਪੈਸਿਆਂ ਦਾ ਇੰਤਜ਼ਾਮ ਕਰੇ ਬੰਦਾ ਮੇਰੇ ਕੋਲ ਹੈ ਭੇਜਣ
ਰੀ ਦੇ ਦਿੱਤੀ ਹੈ । ਬੰਸੋ ਨੇ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ ਪੁੱਤਰ ਤੇਰੇ ਬਾਪੂ ਜੀ ਠੀਕ ਹੀ ਕਹਿ ਰਹੇ ਨੇ , ” ਤੈਨੂੰ ਨੌਕਰੀ ਮਿਲ ਗਈ ਆਪਣੀ ਇਹੀ ਕਨੇਡਾ ? ਨਾਲੇ ਸਾਨੂੰ ਕੋਣ ਸਾਂਭੇਗਾ । ਪਰ ਉਹ ਨਾ ਮੰਨਿਆ ਜ਼ਿੱਦ ਕਰਨ ਤੇ ਕਰਮ ਨੇ ਸਾਰੀ ਪੈਲੀ ਵੇਚ ਦਿੱਤੀ , ” ਕਨੇਡਾ ਦਾ ਵਿਜਾ ਅਪਲਾਈ ਕਰ ਦਿੱਤਾ । ” ਹੁਣ ਉਹ ਬਹੁਤ ਖੁਸ਼ ਸੀ । ਪਰ ਮਾਤਾਪਿਤਾ ਅੰਦਰੋਂ ਅੰਦਰੀ ਬਹੁਤ ਡਰੇ ਹੋਏ ਸੀ ਅਕਸਰ ਉਹ ਬਦੇਸ਼ ਜਾਣ ਵਾਲਿਆਂ ਵਾਰੇ ਸੁਣਦੇ ਰਹਿੰਦੇ ਸੀ , ਕਿਤੇ ਸਾਡੇ ਪੁੱਤ ਨਾਲ ਧੌਖਾ ਨਾ ਹੋ ਜਾਵੇ । ਦਫਤਰ ਜਾਂ ਕੇ ਆਪਣੇ ਦੋਸਤ ਨੂਰ ਨੂੰ ਕਨੇਡਾ ਜਾਣ ਵਾਰੇ ਦੱਸ ਰਿਹਾ ਸੀ । ਗੱਲਾਂ ਕਰਦੇ ਕਰਦੇਂ ਦੋਵੇਂ ਦਫ਼ਤਰ ਤੋਂ ਬਾਹਰ ਆ ਗਏ। ਕਹਿਣ ਲੱਗਿਆ ਨੂਰ ਥੋੜਾ ਖਿਆਲ ਰੱਖਣਾ ਮੈਂ ਪੰਡਤ ਕੋਲ ਜਾਕੇ ਪੁੱਛਕੇ ਆਉਂਣਾ ਕਿ ਮੇਰੇ ਵਿਜਾ ਕਦੋਂ ਤੱਕ ਆ ਜਾਵੇਗਾ , ਕਿਉਂਕਿ ਉਸ ਦੇ ਸਿਰ ਤੇ ਕਨੇਡਾ ਜਾਣ ਦਾ ਭੂਤ ਸਵਾਰ ਹੋ ਗਿਆ ਸੀ । ਤੇਰਾ ਦਿਮਾਗ ਠੀਕ ਹੈ ? ਪੜਿਆ ਲਿਖਿਆ ਸਰਦਾਰ ਹੋਕੇ ਵੀ ਤੁਸੀਂ ਇਹ ਪਾਖੰਡ ਨਹੀਂ ਛੱਡਦੇ , ਬੰਦਾ ਅਣਪੜ੍ਹ ਹੋਵੇ ਫਿਰ ਮਨ ਲਿਆ ਜਾਂਦਾ । ਤੂੰ ਤਾਂ ਇੱਕ ਪੜਿਆ ਲਿਖਿਆ ਇਨਸਾਨ ਹੈ । ਪਰ ਕੱਨ ਤੇ ਜੂੰ ਨਾ ਸਰਕੀ , ਤੂੰ ਪਹਿਲਾਂ ਹੀ ਨਾ ਟੋਕਿਆ ਕਰ ? ਕਹਿਕੇ ਚਲਾ ਗਿਆ । ਨੂਰ ਸੋਚ ਰਿਹਾ ਸੀ ਸਾਡੇ ਮਜ਼ਬ ਵਿੱਚ ਕੋਈ ਨੀ ਜਾਂਦਾ ਪੰਡਤਾਂ ਕੋਲ ਕਰਨਾ ਕਰਵਾਉਣਾ ਤਾਂ ਅੱਲ੍ਹਾ ਤਾਲਾ ਦੇ ਹੱਥ ਵਿੱਚ ਹੈ । ਜਦੋਂ ਪੰਦਰਾਂ ਵੀਹ ਮਿੰਟ ਬਾਅਦ ਵਾਪਸ ਆਇਆ ਉਸ ਨੇ ਹੱਸਦੇ ਹੋਏ ਨੇ ਪੁੱਛਿਆ, ” ਕੀ ਕਹਿੰਦਾ ਤੇਰਾ ਪੰਡਤ ? ਬਸ ਚੌਲ ਪਾਣੀ ਵਿੱਚ ਤਾਰਨ ਲਈ ਕਿਹਾ , ” ਕਿ ਨਿਆਜ਼ ਬਣਾਕੇ ਪਾਣੀ ਵਿੱਚ ਤਾਰ ਦੇਵੀਂ । ਚਲੋ ਠੀਕ ਹੈ ਕਹਿਕੇ ਆਪਣੇ ਦਫ਼ਤਰ ਦੇ ਕੰਮ ਵਿੱਚ ਜੁੱਟ ਗਿਆ । ਉਸ ਨੂੰ ਚਾਈਨ ਨਹੀਂ ਆ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਕਿਹੜਾ ਘਰ ਜਾਕੇ ਬਣਾਵਾਂਕੇ ਲੈਕੇ ਆਵੇਗਾ , ਕਿਉਂ ਨਾ ਹੋਟਲ ਤੇ ਹੀ ਆਡਰ ਦੇ ਦੇਵਾਂ । ਉਸ ਨੇ ਹੋਟਲ ਤੋਂ ਨਿਆਜ਼ ਤਿਆਰ ਕਰਵਾ ਲਈ । ਕਿਉਂਕਿ ਪੰਡਤ ਨੇ ਦੋ ਦਿਨ ਦੇ ਅੰਦਰ ਅੰਦਰ ਪਹੁੰਚ ਦਾ ਵਾਅਦਾ ਕੀਤਾ ਸੀ ਅਤੇ ਉਸ ਨੇ ਪੰਡਤ ਨੂੰ ਇੱਕੀ ਸੌ ਰੁਪਏ ਦੀ ਦੱਸਣਾ ਵੀ ਦਿੱਤੀ ਸੀ । ਉਹ ਇਹ ਗੱਲ ਨੂੰ ਲੈਕੇ ਬਹੁਤ ਖੁਸ਼ ਸੀ । ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਨਹਿਰ ਵਿਚ ਨਿਆਜ਼ ਪਾਉਣ ਲਈ ਚਲਾ ਗਿਆ । ਪਰ ਨਿਆਜ਼ ਪਾਉਣ ਸਮੇਂ ਜੋ ਭਾਣਾ ਵਾਪਰਿਆ ਉਹ ਨਾ ਭੁੱਲਣ ਯੋਗ ਸੀ । ਜਦੋਂ ਦੇਰ ਤੱਕ ਘਰ ਵਾਪਸ ਨਾ ਗਿਆ ਮਾਤਾ-ਪਿਤਾ ਬਹੁਤ ਸੋਚਾਂ ਵਿੱਚ ਘਿਰੇ ਹੋਏ ਸਨ । ਅਖੀਰ ਨੂੰ ਉਸਦੇ ਦੋਸਤ ਨੂੰ ਫੋਨ ਲਾਇਆ ਉਸ ਨੇ ਸਾਰਾ ਕੁਝ ਦੱਸ ਦਿੱਤਾ ਕਿ ਨਿਆਜ਼ ਨਹਿਰ ਵਿੱਚ ਪਾਉਣ ਗਿਆ ਰੋਕੀ ਵਾਪਸ ਨਹੀਂ ਆਇਆ । ਇੰਤਜ਼ਾਰ ਦੀਆਂ ਘੜੀਆਂ ਤਾਂ ਉੱਦੋ ਖਤਮ ਹੋ ਗਈਆਂ ਜਦੋਂ ਨਹਿਰ ਤੇ ਜਾਕੇ ਵੇਖਿਆ ਮੋਟਰਸਾਈਕਲ ਦੇ ਕੋਲ ਚੱਪਲਾਂ ਪਈਆਂ ਸੀ ਅਤੇ ਚੌਲ ਖਿਲਰੇ ਹੋਏ ਸੀ । ਐਨੇ ਨੂੰ ਦੋ ਮੁੰਡੇ ਆਏ ਜਿਨ੍ਹਾਂ ਨੇ ਦੇਖਿਆ ਅਤੇ ਦੱਸਿਆ ਕਿ ਜਦੋਂ ਚੌਲ ਨਹਿਰ ਵਿੱਚ ਪਾਉਣ ਲੱਗਿਆ ਉਸਦਾ ਪੈਰ ਫਿਸਲ ਗਿਆ ਅਤੇ ਆਪ ਵੀ ਨਹਿਰ ਵਿੱਚ ਡਿੱਗ ਗਿਆ ਬਚਾਉਣ ਦੀ ਕੋਸ਼ਿਸ਼ ਬਹੁਤ ਕੀਤੀ ਲੈਕਿਨ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਨਹਿਰ ਦੇ ਵਿਚਕਾਰ ਚਲਾ ਗਿਆ ਸਾਡੇ ਵੇਖਦੇ ਵੇਖਦੇ ਪਾਣੀ ਵਿੱਚ ਡੁੱਬ ਗਿਆ । ਜਦੋਂ ਮਾਤਾ-ਪਿਤਾ ਨੂੰ ਪਤਾ ਚੱਲਿਆ ਕਿ ਸਾਡੇ ਪੁੱਤ ਦੁਨੀਆਂ ਤੇ ਨਹੀਂ ਰਿਹਾ । ਉਹ ਬਹੁਤ ਉੱਚੀ ਉੱਚੀ ਭੁੱਬਾਂ ਮਾਰਕੇ ਰੋ ਰਹੇ ਸੀ । ਹੁਣ ਕੁੱਝ ਵੀ ਦਿਖਾਈ ਨਹੀਂ ਦੇ ਰਿਹਾ ਸੀ । ਕਿਉਂਕਿ ਉਹਨਾਂ ਦੀ ਇੱਥੇਂ ਹੀ ਕਨੇਡਾ ਸੀ ਪੁੱਤ ਦੇ ਨਾ ਮੰਨਣ ਕਰਕੇ ਜਿਹੜੀ ਹੱਸਦੀ ਵੱਸਦੀ ਉੱਜੜ ਗਈ । ਮਾਂ ਦੇ ਕੰਨਾਂ ਵਿਚ ਇੱਕੋ ਅਵਾਜ਼ ਗੂੰਜ ਰਹੀ ਸੀ ,‌” ਮਾਂ ਬਾਪੂ ਨੂੰ ਮਨਾ ਲਏ ” ਮੈਂ ਕਨੇਡਾ ਜਾਣਾ‌ ।।

ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

Leave a Reply

Your email address will not be published. Required fields are marked *