ਮਿੰਨੀ ਕਹਾਣੀ – ਬਾਪ ਦੀ ਪੱਗ , ਮਾਂ ਦੀ ਚੁੰਨੀ | baap di pagg, maa di chunni

ਪਾਲੀ ਇੱਕ ਗ਼ਰੀਬ ਕਿਸਾਨ ਦੀ ਧੀ ਸੀ । ਆਪਣੇ ਪਿਓ ਦੇ ਵਿਛੋੜੇ ਤੋਂ ਬਾਅਦ ਸਾਰੇ ਘਰ ਦੀ ਜ਼ਿੰਮੇਵਾਰੀ ਦਾ ਬੌਂਝ ਉਸਦੀ ਮਾਂ ਬੰਤੋ ਦੇ ਮੋਢਿਆਂ ਤੇ ਆ ਪਿਆ । ਹੁਣ ਆਪਣੀ ਸਕੂਲ ਦੀ ਪੜ੍ਹਾਈ ਖਤਮ ਕਰ ਕੇ ਕਾਲਜ਼ ਜਾਇਆ ਕਰਦੀ ਸੀ‌ । ਇੱਕ ਦਿਨ ਮਾਂ ਸਮਝਾਉਣ ਲੱਗੀ , ਦੇਖ ਪੁੱਤ ਪਹਿਲਾਂ ਤਾਂ ਪਿੰਡ ਹੀ ਸਕੂਲ ਵਿੱਚ ਪੜਦੀ ਸੀ । ਹੁਣ ਤੂੰ ਮਾਲਵਾ ਕਾਲਜ ਬੌਂਦਲੀ ਦਾਖਲ ਲਿਆ , ਕਾਲਜ਼ ਵਿੱਚ ਬਹੁਤ ਤਰ੍ਹਾਂ ਦੀ ਅਜੀਵ ਦੁਨੀਆਂ ਹੁੰਦੀ ਹੈ । ਬਸ ਆਪ ਦੇ ਪਿਓ ਦੀ ਚਿੱਟੀ ਪੱਗ ਦਾ ਧਿਆਨ ਰੱਖੀਂ । ਮਾਂ ਮੈ ਤੇਰੀ ਕੁੜੀ ਨਹੀਂ ਮੈਨੂੰ ਆਪਣਾ ਮੁੰਡਾ ਹੀ ਸਮਝ , ਤੂੰ ਮੇਰਾ ਫ਼ਿਕਰ ਨਾ ਕਰ ? ਚੰਗਾ ਧੀਏ ? ਕਹਿਕੇ ਆਪਣੇ ਘਰਦੇ ਕੰਮ ਵਿੱਚ ਜੁੱਟ ਗਈ।
ਹੁਣ ਪਾਲੀ ਹਰ ਰੋਜ਼ ਕਾਲਜ ਪੜ੍ਹਨ ਜਾਇਆ ਕਰਦੀ ਸੀ । ਇੱਕ ਦਿਨ ਕਾਲਜ਼ ਦੇ ਪ੍ਰੋਗਰਾਮ ਅਧੀਨ ਇੱਕ ਮੁੰਡਾ ਉਹਦੇ ਨੇੜੇ ਆਇਆ ਜਿਹਨੇ ਪਾਲੀ ਨਾਲ ਮਿਰਜ਼ੇ ਦਾ ਰੋਲ ਕੀਤਾ । ਪਾਲੀ ਨਾਲ ਗੱਲਾਂ ਬਾਤਾਂ ਕਰਨ ਤੋਂ , ਉਸ ਇੰਝ ਲੱਗ ਰਿਹਾ ਸੀ ਜਿਵੇਂ ਉਹ ਪਾਲੀ ਦੀ ਜ਼ਿੰਦਗੀ ਦਾ ਇੱਕ ਅੰਗ ਬਣ ਗਿਆ ਹੋਵੇ । ਪਾਲੀ ਵੀ ਉਸ ਨੂੰ ਪਿਆਰ ਕਰਨ ਲੱਗੀ ਇੱਕ ਸੱਚੇ ਦੋਸਤ ਦੇ ਨਾਲ,ਪਰ ਲਾਲੀ ਉਸ ਨੂੰ ਆਪਣੀ ਬਣਾ ਚੁੱਕਿਆ ਸੀ । ਹਰ ਰੋਜ਼ ਇੱਕ ਦੂਜੇ ਨੂੰ ਮਿਲ਼ਦੇ ਗੱਲਾਂ ਬਾਤਾਂ ਕਰਦੇ , ਲਾਲੀ ਤਾਂ ਉਸ ਨੂੰ ਹਰ ਰੋਜ਼ ਕਹਿੰਦਾ ਤੂੰ ਮੇਰੀ ਜਿੰਦਗੀ ਹੈ । ਤੂੰ ਆਪਣੀ ਜ਼ਿੰਦਗੀ ਨੂੰ ਕਿੰਨਾ ਕੁ ਪਿਆਰ ਕਰਦੀ ਹੈ । ਉਹ ਹੱਸਕੇ ਕਹਿ ਛੱਡਦੀ ਜਿੰਨਾ ਮੈਂ ਪਿਆਰ ਪਿਓ ਦੀ ਪੱਗ ਮਾਂ ਦੀ ਚੁੰਨੀ ਨੂੰ ਕਰਦੀ ਹਾਂ । ਤੈਥੋਂ ਵੱਖ ਹੋਕੇ ਮੈਂ ਤਾਂ ਮਰ ਜਾਵਾਂਗਾ । ਹਰ ਪਲ ਖੁਸ਼ੀਆਂ ਵਿੱਚ ਬੀਤ ਰਿਹਾ ਸੀ । ਇੱਕ ਦਿਨ ਪਾਲੀ ਨੇ ਪੁੱਛਿਆ ਤੂੰ ਆਪਣੇ ਬਾਪੂ ਦੀ ਪੱਗ ਅਤੇ ਮਾਂ ਦੀ ਚੁੰਨੀ ਵਾਰੇ ਕਿੰਨਾ ਸੋਚਦਾ ਹੈ । ਹੱਸਕੇ ਜਵਾਬ ਦਿੰਦਿਆਂ ਕਿਹਾ ਜਿੰਨਾ ਤੈਨੂੰ ਪਿਆਰ ਕਰਦਾ । ਬਸ ਮੇਰੇ ਪਿਆਰ ਦੀ ਕੀਮਤ ਦੇ ਬਰਾਬਰ ? ਹੈਰਾਨੀ ਨਾਲ ਪੁੱਛਿਆ ਦਿਆਂ ਕਿਹਾ । ਹਾਂ ਜਿੰਨ੍ਹਾਂ ਮੈਂ ਤੈਨੂੰ ਪਿਆਰ ਕਰਦਾ ? ਤੂੰ ਮੈਨੂੰ ਪਿਆਰ ਨਹੀਂ ਕਰਦਾ ਤੂੰ ਮੇਰੇ ਜਿਸਮ ਨੂੰ ਕਰਦਾ । ਮੈਂ ਤਾਂ ਆਪਣੇ ਬਾਪ ਦੀ ਪੱਗ ਮਾਂ ਚੁੰਨੀ ਤੋਂ ਮੈਂ ਆਪਣੀਆਂ ਸਾਰੀਆਂ ਖੁਸ਼ੀਆਂ ਵਾਰ ਦਿਆਂ । ਐਨੀ ਗੱਲ ਕਹਿਕੇ ਚੰਗਾ ਕੱਲ੍ਹ ਮਿਲੇਂਗੇ ਆਪਣੇ ਘਰ ਵੱਲ ਨੂੰ ਤੁਰ ਪਈ । ਪਾਲੀ ਸੋਚਾਂ ਸੋਚਦੀ ਅੱਗੇ ਵੱਧ ਰਹੀ ਕਿ ਕਿਸੇ ਨੂੰ ਦੋਸਤ ਵਜੋਂ ਪਿਆਰ ਕਰੋ , ਉਹ ਵੀ ਆਪਣੀ ਬਣਾਉਣ ਤੱਕ ਸੋਚਦਾ , ਜਿਹੜਾ ਬਾਪ ਦੀ ਪੱਗ ਮਾਂ ਦੀ ਚੁੰਨੀ ਦੀ ਤੁਲਨਾ ਇੱਕ ਕੁੜੀ ਦੇ ਪਿਆਰ ਨਾਲ ਕਰੇ ਨਾ ਉਹ ਦੋਸਤ ਹੋ ਸਕਦਾ ,ਨਾ ਉਹ ਪਿਆਰ ਕਰ ਸਕਦਾ, ਉਹ ਤਾਂ ਜਿਸਮ ਦਾ ਵਿਪਾਰੀ ਹੈ ।
ਹੁਣ ਪਾਲੀ ਉਸੇ ਦਿਨ ਤੋਂ ਕਾਲਜ਼ ਨਹੀਂ ਆ ਰਹੀ , ਹੁਣ ਉਹ ਉਸ ਤੋਂ ਬਿਨਾਂ ਤਹਿਨਾਈਆਂ ਮਹਿਸੂਸ ਕਰ ਰਿਹਾ ਸੀ । ਉਸਨੇ ਉਸਦੀ ਸਹੇਲੀ ਪੰਮੀ ਨੂੰ ਪੁੱਛਿਆ ਕੀ ਕਾਰਣ ਪਾਲੀ ਕਾਲਜ ਨਹੀਂ ਆ ਰਹੀ । ਉਸ ਦੀ ਸਹੇਲੀ ਨੇ ਸਭ ਕੁੱਝ ਦੱਸ ਦਿੱਤਾ ਕਿ ਉਸ ਦੀ ਮੰਗਣੀ ਹੋ ਚੁੱਕੀ ਹੈ । ਇੱਕ ਹਫ਼ਤੇ ਬਾਅਦ ਉਸਦਾ ਵਿਆਹ ਹੈ । ਇਹ ਸੁਣਕੇ ਉਹ ਹੈਰਾਨ ਹੁੰਦਾ ਹੋਇਆ , ਪਾਗਲਾਂ ਦੀ ਤਰ੍ਹਾਂ ਆਪਣੇ ਘਰ ਪਹੁੰਚਿਆਂ । ਹੁਣ ਪਾਲੀ ਉਸ ਨੂੰ ਕਦੇ ਵੀ ਮਿਲ ਨਾ ਪਾਈਂ । ਕੁੱਝ ਦਿਨਾਂ ਮਗਰੋਂ ਉਸਦਾ ਵਿਆਹ ਹੋ ਗਿਆ । ਉਹ ਇੱਕ ਇੱਜਤਦਾਰ ਘਰਾਣੇ ਘਰ ਵਿੱਚ ਵਿਆਹੀ ਗਈ । ਇੱਕ ਦਿਨ ਪਤਨੀ ਦੋਵੇਂ ਆਪਣੇ ਮੋਟਰਸਾਈਕਲ ਤੇ ਬਜ਼ਾਰ ਗਏ । ਤਾਂ ਉਹਨਾਂ ਦਾ ਮੋਟਰਸਾਈਕਲ ਇੱਕ ਦੂਸਰੇ ਮੋਟਰਸਾਈਕਲ ਨਾਲ ਟਕਰਾ ਗਿਆ ਜਿਸ ਨੂੰ ਇੱਕ ਬਜ਼ੁਰਗ ਚਲਾ ਰਿਹਾ ਸੀ । ਦੋਵੇਂ ਗਿਰ ਪਏ ਪਾਲੀ ਦੇ ਪਤੀ ਬਿੰਦਰ ਨੇ ਪਾਲੀ ਦੀ ਨਾ ਪਰਵਾਹ ਕਰਦਿਆਂ ਹੋਇਆ ਪਹਿਲਾ ਉਸ ਬਜ਼ੁਰਗ ਦੀ ਪੱਗ ਉਸਦੇ ਸਿਰ ਤੇ ਰੱਖੀ ਬਾਅਦ ਵਿੱਚ ਡਾਕਟਰ ਦੀ ਦੁਕਾਨ ਤੋਂ ਦਵਾਈ ਬੂਟੀ ਕਰਵਾਈ ਅਜੇ ਦੁਕਾਨ ਚੋਂ ਬਾਹਰ ਨਿੱਕਲ ਰਹੇ ਸੀ । ਪਾਲੀ ਵੀ ਜ਼ਖਮਾਂ ਦੀ ਪੀੜ ਨਾ ਸਹਾਰ ਦੀ ਹੋਈ ਉਹ ਵੀ ਦੁਕਾਨ ਪਹੁੰਚ ਗਈ । ਪਾਲੀ ਨੂੰ ਦੇਖ ਦਿਆਂ ਹੀ ਡਾਕਟਰ ਦੀ ਦੁਕਾਨ ਅੰਦਰ ਬੈਠਾ ਲਾਲੀ ਬਾਹਰ ਆਕੇ ਪੁੱਛਣ ਲੱਗਿਆ । ਪਾਲੀ ਇਹ ਕੀ ਹੋ ਗਿਆ ? ਪਾਲੀ ਨੇ ਨਾ ਜਵਾਬ ਦਿੰਦੇ ਹੋਏ ਆਪਣਾ ਮੂੰਹ ਫੇਰ ਲਿਆ । ਪਰ ਉਹ ਅੰਦਰੋਂ ਡਰ ਰਹੀ ਸੀ । ਉਸਨੇ ਆਪਣੇ ਪਤੀ ਨੂੰ ਬਿਨਾਂ ਦਵਾਈ ਲਏ ਤੋਂ ਹੀ ਘਰ ਨੂੰ ਜਾਣ ਲਈ ਕਿਹਾ । ਉਹ ਜਲਦੀ ਨਾਲ ਹੀ ਆਪਣੇ ਮੋਟਰਸਾਈਕਲ ਤੇ ਬੈਠ ਕੇ ਘਰ ਵੱਲ ਨੂੰ ਰਵਾਨਾ ਹੋ ਗਏ ।
ਬਜ਼ੁਰਗ ਦੇ ਸਿਰ ਤੇ ਰੱਖੀਂ ਪੱਗ ਤੋਂ ਹੁਣ ਉਸ ਨੂੰ ਇੰਝ ਲੱਗ ਰਿਹਾ ਸੀ । ਜਿਵੇਂ ਉਹ ਪਾਲੀ ਦੇ ਪਿਆਰ ਨਾਲੋਂ ਜ਼ਿਆਦਾ ਪਿਆਰ ਆਪਣੇ ਬਾਪ ਦੀ ਪੱਗ ਤੇ ਮਾਂ ਚੁੰਨੀ ਨੂੰ ਕਰਦਾ ਹੋਵੇ । ਉਹ ਦੇ ਪਿਆਰ ਦੇ ਸਾਹਮਣੇ ਮੇਰੇ ਪਿਆਰ ਦੇ ਕੀਤੇ ਵਾਅਦੇ ਫ਼ਿੱਕੇ ਪੈ ਗਏ ਸਨ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637

Leave a Reply

Your email address will not be published. Required fields are marked *