ਦੂਜਾ ਵਿਆਹ | duja vyah

ਅਜੇ ਸੂਰਜ ਦੇਵਤਾ ਨੇ ਧਰਤੀ ਤੇ ਪੈਰ ਪਸਾਰੇ ਹੀ ਸੀ ਕਿ ਪਾਲੋ ਦੇ ਘਰ ਦੇ ਬਾਹਰ ਗੱਡੀ ਦਾ ਹਾਰਨ ਵੱਜਿਆ ।ਹਾਰਨ ਦੀ ਆਵਾਜ਼ ਸੁਣ ਕੇ ਪਾਲੋ ਗੇਟ ਖੋਲ੍ਹ ਕੇ ਬਾਹਰ ਵੇਖਦੀ ਹੈ ਕਿ ਕੌਣ ਆਇਆ ਹੈ ।ਜਿਉਂ ਹੀ ਉਸਨੇ ਬੂਹੇ ਤੋਂ ਬਾਹਰ ਝਾਕਿਆ ਤਾਂ ਉਹ ਦੇਖ ਕੇ ਹੱਕੀ -ਬੱਕੀ ਰਹਿ ਗਈ ਕਿ ਏਨੇ ਸਵੱਖਤੇ ਉਸਦੇ ਪੁੱਤ ਧੀਰੇ ਦਾ ਸਹੁਰਾ ਗੱਡੀ ਲੈ ਕੇ ਬਾਹਰ ਖੜ੍ਹਾ ਸੀ ।ਪਾਲ ਕੌਰ ਵੀ ਉਸ ਨੂੰ ਵੇਖ ਕੇ ਸਤਿ ਸ੍ਰੀ ਅਕਾਲ ਬੁਲਾਉਂਦੀ ਹੋਈ ਬੂਹੇ ਤੋਂ ਵਾਪਸ ਘਰ ਅੰਦਰ ਮੁੜ ਆਉਂਦੀ ਹੈ ਤੇ ਫੇਰ ਉਸ ਤੋਂ ਉਸ ਘਰ ਦੇ ਬਾਲ ਬੱਚਿਆਂ ਬਾਰੇ ਪੁੱਛਦੀ ਹੈ ।ਉਹ ਹੌਲੀ ਦੇ ਕੇ ਆਖਦਾ ਹੈ ,”ਸਭ ਕੁਝ ਠੀਕ ਹੈ ਪਰ ਮੇਰੀ ਵੱਡੀ ਲੜਕੀ ਦੇ ਹਾਲ ਚਾਲ ਦਾ ਤਾਂ ਆਪ ਨੂੰ ਪਤਾ ਈ ਐ ਉਹ ਤਾਂ ਤੁਹਾਡੇ ਕੋਲ ਹੀ ਹੈ |”
ਇਹ ਕਹਿੰਦੇ -ਕਹਿੰਦੇ ਹਰਜੀਤ ਕੌਰ ਦਾ ਪਿਤਾ ਤੇ ਪਾਲੋ ਦਾ ਕੁੜਮ ਗੁਰਦੀਪ ਅੰਦਰ ਆ ਜਾਂਦਾ ਹੈ ਉਹ ਡਰਾਇੰਗ ਰੂਮ ਦੇ ਵਿਚ ਆ ਕੇ ਸੋਫੇ ਤੇ ਬੈਠਦਾ ਹੈ ਕਿ ਇੰਨੇ ਨੂੰ ਉਨ੍ਹਾਂ ਦਾ ਕੁੜਮ ਵੀ ਅੰਦਰ ਆ ਉਨ੍ਹਾਂ ਕੋਲ ਆ ਬੈਠਦਾ ਹੈ ਜੋ ਕਿ ਲਾਗਲੇ ਸਕੂਲ ਦੇ ਵਿਚ ਪ੍ਰਿੰਸੀਪਲ ਦੇ ਅਹੁਦੇ ਤੇ ਸੀ ਜਿਸ ਦੇ ਪੁੱਤਰ ਨੂੰ ਗੁਰਦੀਪ ਸਿੰਘ ਨੇ ਆਪਣੀ ਪੁੱਤਰੀ ਹਰਜੀਤ ਕੌਰ ਨੂੰ ਇਕ ਸਾਲ ਪਹਿਲਾਂ ਵਿਆਹ ਕੇ ਤੋਰਿਆ ਸੀ |ਹਰਜੀਤ ਕੌਰ ਦੀ ਸੱਸ ਵੀ ਨੇੜੇ ਹੀ ਕਿਸੇ ਹੋਰ ਸਕੂਲ ਦੀ ਪ੍ਰਿੰਸੀਪਲ ਸੀ
ਹਰਜੀਤ ਆਪਣੇ ਪਿਤਾ ਨੂੰ ਚਾਹ ਲੈ ਕੇ ਡਰਾਇੰਗ ਰੂਮ ਵਿੱਚ ਆ ਕੇ ਪਿਤਾ ਕੋਲ ਬੈਠ ਜਾਂਦੀ ਹੈ ।ਹਰਜੀਤ ਦਾ ਪਿਤਾ ਚਾਹ ਦੇ ਘੁੱਟ ਪੀ ਤਾਂ ਰਿਹਾ ਸੀ ਅੱਜ ਉਹ ਚਾਹ ਉਸ ਨੂੰ ਮਿੱਠੀ ਹੋਣ ਦੇ ਬਾਵਜੂਦ ਵੀ ਕੌੜੀ ਲੱਗ ਰਹੀ ਸੀ ।
ਹਰਜੀਤ ਨੂੰ ਬੀ ਐੱਸਸੀ ਨਰਸਿੰਗ ਦਾ ਕੋਰਸ ਉਸ ਦੇ ਪਿਤਾ ਨੇ ਕਰਾਇਆ ।ਹਰਜੀਤ ਦੇ ਦੋ ਛੋਟੇ ਭਰਾ ਵੀ ਸਨ ਜਿਸ ਨੂੰ ਉਸ ਦੇ ਪਿਤਾ ਨੇ ਉਨ੍ਹਾਂ ਨੂੰ ਬਹੁਤਾ ਨਹੀਂ ਪੜ੍ਹਾਇਆ ਸਗੋਂ ਉਨ੍ਹਾਂ ਨੂੰ ਖੇਤੀ ਦੇ ਕੰਮ ਵਿਚ ਲਗਾ ਦਿੱਤਾ ।ਮਾਪੇ ਆਪਣੀਆਂ ਧੀਆਂ ਨੂੰ ਇਸ ਕਰਕੇ ਪੜ੍ਹਾਉਂਦੇ ਨੇ ਉਨ੍ਹਾਂ ਨੂੰ ਚੰਗਾ ਘਰ- ਬਾਰ ਤੇ ਚੰਗਾ ਵਰ ਮਿਲ ਜਾਵੇ ਤਾਂ ਜੋ ਆਪਣੀ ਧੀ ਦਾ ਭਵਿੱਖ ਵਧੀਆ ਬਣ ਜਾਵੇ ।
ਸਾਲ ਕੁ ਪਹਿਲਾਂ ਹਰਜੀਤ ਦੇ ਪਿਤਾ ਨੇ ਹਰਜੀਤ ਦਾ ਰਿਸ਼ਤਾ ਬਹੁਤ ਤਕੜੇ ਘਰ ਕਰ ਦਿੱਤਾ ਲੜਕਾ ਵੀ ਚੰਗਾ ਪੜ੍ਹਿਆ ਲਿਖਿਆ ਸੀ ਉਸ ਨੇ ਵੀ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਹੋਈ ਸੀ ।ਘਰ ਦੇ ਵਿਚ ਵੀ ਖੇਤੀ ਦਾ ਬਹੁਤ ਵੱਡਾ ਕੰਮ ਸੀ ਪਰ ਕਿਸੇ ਨੂੰ ਇਹ ਨਹੀਂ ਸੀ ਪਤਾ ਕਿ ਮੁੰਡਾ ਨਸ਼ੇ ਖਾਣ ਦਾ ਆਦੀ ਹੈ । ਹਰਜੀਤ ਦੇ ਪਿਤਾ ਨੇ ਆਪਣੀ ਧੀ ਦਾ ਵਿਆਹ ਬਹੁਤ ਵਧੀਆ ਕੀਤਾ ਉਸ ਦੀ ਬਰਾਤ ਵਿਚ ਲਗਪਗ ਪੰਜ ਸੌ ਵਿਅਕਤੀ ਸ਼ਾਮਲ ਹੋਇਆ ਸੀ ਪਿੰਡ ਵਿੱਚ ਵੀ ਮੰਨਿਆ ਪਰਿਵਾਰ ਸੀ ਪਿੰਡ ਦੇ ਸਾਰੇ ਲੋਕ ਇਕ ਦੂਜੇ ਨਾਲ ਘੁਸਰ ਮੁਸਰ ਗੱਲਾਂ ਕਰ ਰਹੇ ਸਨ ਕਿ ਮੁੰਡਾ ਤਾਂ ਨਸ਼ੱਈ ਆ ਕੁੜੀ ਕਿੰਨੀ ਸੋਹਣੀ ਸੁਨੱਖੀ ਤੇ ਪੜ੍ਹੀ ਲਿਖੀ ਮਿਲ ਗਈ? ਦੇਖੋ ਇਸ ਨਸ਼ੱਈ ਦੇ ਭਾਗ! ਹਰਜੀਤ ਦੇ ਪਿਤਾ ਨੇ ਆਪਣੀ ਧੀ ਨੂੰ ਵਿਆਹ ਸਮੇਂ ਦਾਜ ਦਹੇਜ ਦੇਣ ਦੀ ਕੋਈ ਕਸਰ ਨਹੀਂ ਛੱਡੀ ।ਛੋਟੀ ਚੀਜ਼ ਤੋਂ ਲੈ ਕੇ ਵੱਡੀ ਹਰ ਚੀਜ਼ ਉਸ ਦੇ ਪਿਤਾ ਨੇ ਆਪਣੀ ਧੀ ਨੂੰ ਦਾਜ ਵਿੱਚ ਦਿੱਤੀ ।
ਵਿਆਹ ਹੋਣ ਤੋਂ ਬਾਅਦ ਹਰਜੀਤ ਆਪਣੇ ਸਹੁਰੇ ਘਰ ਰਹਿੰਦੀ ਹੈ ਉਸ ਦਾ ਪਤੀ ਸਾਰਾ ਸਾਰਾ ਦਿਨ ਅੰਦਰ ਕਮਰੇ ਵਿੱਚ ਪਿਆ ਰਹਿੰਦਾ ਸੀ। ਹਰਜੀਤ ਘਰ ਦੇ ਕੰਮਕਾਰ ਵਿੱਚ ਲੱਗੀ ਰਹਿੰਦੀ ਸੀ ।ਹਰਜੀਤ ਦਾ ਪਤੀ ਭਾਵੇਂ ਉਸ ਨਾਲ ਪਤੀ ਵਰਗਾ ਵਰਤਾ ਤਾਂ ਨਹੀਂ ਕਰਦਾ ਸੀ ਪਰ ਉਸ ਨੂੰ ਉਹ ਮਾੜਾ ਚੰਗਾ ਵੀ ਨਹੀਂ ਆਖਦਾ ਸੀ।
ਹਰਜੀਤ ਵੀ ਹਰ ਰੋਜ਼ ਇਹ ਸੋਚ ਲੈਂਦੀ ਕਿ ਕਿਸੇ ਨਾ ਕਿਸੇ ਦਿਨ ਉਸ ਦਾ ਪਤੀ ਉਸ ਨੂੰ ਚੰਗੀ ਤਰ੍ਹਾਂ ਬੁਲਾਵੇਗਾ ।ਇਸ ਤਰ੍ਹਾਂ ਹਰ ਰੋਜ਼ ਦਿਨ ਮਹੀਨੇ ਸਾਲ ਲੰਘ ਗਿਆ ।ਹਰਜੀਤ ਨੇ ਵੀ ਆਪਣੇ ਮਾਪਿਆਂ ਨੂੰ ਕੁਝ ਨਾ ਦੱਸਿਆ ।ਹਰਜੀਤ ਦੇ ਸਹੁਰੇ ਨੇ ਹਰਜੀਤ ਨੂੰ ਅੱਗੇ ਹੋਰ ਪੜ੍ਹਾਉਣ ਬਾਰੇ ਸੋਚਿਆ ।ਉਹ ਅੱਗੇ ਈ .ਟੀ. ਟੀ ਦਾ ਕੋਰਸ ਕਰਨ ਲੱਗ ਗਈ ।ਹਰ ਰੋਜ਼ ਉਸ ਦੇ ਸਹੁਰੇ ਨੇ ਹੀ ਉਸ ਨੂੰ ਗੱਡੀ ਵਿਚ ਛੱਡ ਕੇ ਆਉਣਾ ਤੇ ਲੈ ਕੇ ਆਉਣਾ ।
ਇੱਕ ਰਾਤ ਨੂੰ ਹਰਜੀਤ ਦੇ ਪਤੀ ਨੇ ਹਰਜੀਤ ਨੂੰ ਉਸ ਘਰ ਦੇ ਵਿਚੋਂ ਜਾਣ ਨੂੰ ਕਿਹਾ ।ਪਹਿਲਾਂ ਤਾਂ ਉਹ ਇਹ ਗੱਲ ਸੁਣ ਕੇ ਸੁੰਨ ਹੋ ਜਾਂਦੀ ਹੈ ਫੇਰ ਉਹ ਉਸ ਨੂੰ ਇਸ ਬਾਰੇ ਜਾਣ ਦਾ ਕਾਰਨ ਪੁੱਛਦੀ ਹੈ ਤਾਂ ਉਹ ਦੱਸਦਾ ਹੈ ,” ਮੈਂ ਇਸ ਵਿਆਹ ਨੂੰ ਕਰਨ ਲਈ ਰਾਜ਼ੀ ਨਹੀਂ ਸੀ ।ਪਰ ਮੇਰਾ ਵਿਆਹ ਮੇਰੇ ਘਰਦਿਆਂ ਨੇ ਧੱਕੇ ਨਾਲ ਕਰ ਦਿੱਤਾ ਹੈ ।ਮੈਂ ਤੇਰੇ ਕਾਬਲ ਵੀ ਨਹੀਂ ਹੈ।”
ਉਸ ਰਾਤ ਹਰਜੀਤ ਸਾਰੀ ਰਾਤ ਆਪਣੇ ਮਨ ਵਿਚ ਤਰ੍ਹਾਂ ਤਰ੍ਹਾਂ ਦੇ ਖਿਆਲ ਸੋਚ ਦੀ ਰਹੀ ਕਿ ਹੁਣ ਉਹ ਪਿੱਛੇ ਮੁੜੇ ਜਾਂ ਅੱਗੇ ਜਾਵੇ ।
ਅਗਲੇ ਦਿਨ ਹਰਜੀਤ ਸਵੇਰੇ ਆਪਣੇ ਸੱਸ ਸਹੁਰੇ ਨੂੰ ਚਾਹ -ਪਾਣੀ ਤੇ ਨਾਸ਼ਤਾ ਤਿਆਰ ਕਰਕੇ ਦਿੱਤਾ ।ਉਨ੍ਹਾਂ ਨੇ ਡਿਊਟੀ ਤੇ ਜਾਣਾ ਸੀ ।ਸੁਰਜੀਤ ਦਾ ਪਤੀ ਵੀ ਘਰ ਤੋਂ ਬਾਹਰ ਕਿਸੇ ਕੰਮ ਲਈ ਚਲਾ ਗਿਆ ।ਹੁਣ ਉਸ ਨੇ ਇਸ ਗੱਲ ਦਾ ਜ਼ਿਕਰ ਆਪਣੀ ਮਾਂ ਨਾਲ ਕਰਨਾ ਠੀਕ ਸਮਝਿਆ ।ਆਖਰ ਉਸ ਦੀ ਮਾਂ ਨੇ ਉਸ ਨੂੰ ਉਹ ਘਰ ਛੱਡਣ ਲਈ ਕਿਹਾ ।ਅਗਲੇ ਦਿਨ ਹੀ ਉਸ ਦਾ ਪਿਤਾ ਉਸ ਨੂੰ ਲੈਣ ਲਈ ਆ ਜਾਂਦਾ ਹੈ ।ਉਹ ਅੰਦਰੋ ਅੰਦਰੀ ਬਹੁਤ ਪਛਤਾ ਰਿਹਾ ਹੈ ਕਿ ਅਸੀਂ ਬਿਨਾਂ ਸੋਚੇ ਸਮਝੇ ਉੱਚੀ ਹਵੇਲੀ ਦੇਖ ਕੇ ਆਪਣੀ ਧੀ ਨੂੰ ਨਰਕ ਦੇ ਖੂਹ ਚ ਸੁੱਟ ਦਿੱਤਾ ।ਬੜੇ ਦੁਖੀ ਹਿਰਦੇ ਨਾਲ ਹਰਜੀਤ ਦਾ ਪਿਤਾ ਆਪਣੀ ਧੀ ਨੂੰ ਆਪਣੇ ਨਾਲ ਗੱਡੀ ਵਿੱਚ ਲੈ ਕੇ ਘਰ ਆ ਜਾਂਦਾ ਹੈ ।ਘਰ ਆ ਕੇ ਹਰਜੀਤ ਆਪਣੀ ਮਾਂ ਨੂੰ ਦੱਸਦੀ ਹੈ ,” ਮਾਂ ਤੁਸੀਂ ਤਾਂ ਮੈਨੂੰ ਇਕ ਸਾਲ ਪਹਿਲਾਂ ਵਿਆਹ ਦਿੱਤਾ ਸੀ ਪਰ ਮੈਂ ਅਜੇ ਵੀ ਕੁਆਰੀ ਹਾਂ ।ਮੇਰਾ ਪਤੀ ਹਰ ਰੋਜ਼ ਨਸ਼ਾ ਕਰ ਕੇ ਮੇਰੇ ਕੋਲ ਸਾਰੀ ਰਾਤ ਸੁੱਤਾ ਪਿਆ ਰਹਿੰਦਾ ਸੀ ਉਸ ਨੂੰ ਮੇਰੇ ਨਾਲੋਂ ਨਸ਼ਾ ਜ਼ਿਆਦਾ ਪਿਆਰਾ ਸੀ । ਮੈਂ ਇੰਤਜ਼ਾਰ ਕਰਦੀ ਸੀ ਉਸ ਦੀ ਠੀਕ ਹੋਣ ਦੀ ਪਰ ਉਹ ਠੀਕ ਨਹੀਂ ਹੋਇਆ |ਉਂਜ ਮੈਨੂੰ ਉਸ ਨੇ ਆਪਣੇ ਹੱਥਾਂ ਨਾਲ ਹੀ ਉਸ ਘਰ ਚੋਂ ਤੋਰ ਰਿਹਾ ਹੈ ਕਿ ਤੂੰ ਮੇਰੇ ਪਿੱਛੇ ਆਪਣੀ ਜ਼ਿੰਦਗੀ ਬਰਬਾਦ ਨਾ ਕਰ ਤੂੰ ।ਤੂੰ ਇੱਥੋਂ ਚਲੀ ਜਾ |”ਹਰਜੀਤ ਆਪਣੀ ਮਾਂ ਨੂੰ ਇਹ ਗੱਲਾਂ ਰੋ- ਰੋ ਕੇ ਦੱਸ ਰਹੀ ਸੀ ।ਹਰਜੀਤ ਦੀ ਮਾਂ ਸੁਣ ਸੁਣ ਕੇ ਆਪਣੀ ਗ਼ਲਤੀ ਤੇ ਪਛਤਾ ਰਹੀ ਸੀ ।ਕਿ ਉਨ੍ਹਾਂ ਨੇ ਵਿਚੋਲਣ ਦੀਆਂ ਗੱਲਾਂ ਸੁਣ ਕੇ ਹੀ ਆਪਣੀ ਧੀ ਦਾ ਰਿਸ਼ਤਾ ਕਰ ਦਿੱਤਾ ਸੀ ।
ਬਾਅਦ ਵਿੱਚ ਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਵਿਚੋਲਣ ਨੇ ਵੀ ਇਸ ਵਿਆਹ ਨੂੰ ਕਰਾਉਣ ਲਈ ਇਕ ਲੱਖ ਰੁਪਏ ਵਿਚੋਲਗੀ ਦਾ ਮੁੰਡੇ ਦੇ ਪਿਤਾ ਤੋਂ ਲਿਆ ਸੀ ।ਹਰਜੀਤ ਦਾ ਪਿਤਾ ਬਾਹਰੋਂ ਆ ਜਾਂਦਾ ਹੈ ਆਪਣੀ ਧੀ ਦੇ ਮੂੰਹੋਂ ਸੁਣ ਕੇ ਗੱਲਾਂ ਅੰਦਰੋ- ਅੰਦਰੀ ਪਛਤਾਅ ਰਿਹਾ ਹੈ ।ਆਪਣੀ ਧੀ ਨੂੰ ਵੀ ਹੌਸਲਾ ਦੇ ਰਿਹਾ ਹੈ ਕਹਿ ਰਿਹਾ ਸੀ,” ਕੋਈ ਨਾ ਪੁੱਤ ਹੁਣ ਅਸੀਂ ਦੇਖ ਕੇ ਤੇਰਾ ਦੂਜਾ ਵਿਆਹ ਕਰਾਂਗੇ |”
ਲੇਖਕ ਦਿਆਲ ਕੌਰ

Leave a Reply

Your email address will not be published. Required fields are marked *