ਮਿੰਨੀ ਕਹਾਣੀ – ਦੁਖਦੀ ਰਗ | dukhdi rag

ਇਸ਼ਨਾਨ ਕਰਕੇ ਸਵਾਸ ਤੇ ਸਵਾਸ ਤੇ ਉਸ ਦੀ ਗੁਰਦੁਆਰੇ ਜਾਣ ਦੀ ਨਿੱਤ ਦੀ ਆਦਤ ਸੀ। ਅੱਜ ਬਚਨੀ ਵੀ ਉਸ ਦੇ ਪਿੱਛੇ ਚਾਣ ਚੱਕ ਗੁਰਦੁਆਰੇ ਜਾਂ ਖੜ੍ਹੀ , ” ਉਸ ਨੂੰ ਕੋਈ ਪਤਾ ਨਹੀਂ ਲੱਗਿਆ ਉਹ ਕਹਿ ਰਹੀ ਸੀ , ਰੱਬਾ ਮੈਨੂੰ ਕਿਹੋ ਜਿਹੀ ਨੂੰਹ ਦਿੱਤੀ ਹੈ ?”
ਕੀ ਮੈਂ ਉਸ ਨੂੰ ਇੱਕ ਪੱਥਰ ਸਮਝਾਂ ਜਾਂ ਨੂੰਹ , ਨਾਲ ਦੀਆਂ ਆਈਆਂ ਦੋ ਦੋ ਬੱਚਿਆਂ ਦੀਆਂ ਮਾਵਾਂ ਬਣ ਗਈਆਂ ? ਇਹ ਗੱਲ ਸੁਣ ਦੀ ਸਾਰ ਹੀ ਉਸ ਨੇ ਖੜ੍ਹੀ ਖੜ੍ਹੀ ਨੇ ਆਪਣਾ ਸ਼ੀਸ਼ ਝੁਕਾਇਆ ਘਰ ਵਾਪਸ ਆ ਗਈ । ਜੀਤੋ ਅਜੇ ਆਪਣੀ ਨੂੰਹ ਨੂੰ ਗੁਰਦੁਆਰੇ ਖੜ੍ਹੀ ਕੋਸ਼ ਹੀ ਰਹੀ ਸੀ । ਬਰਾਂਡੇ ਵਿੱਚ ਪਏ ਮੰਜੇ ਤੇ ਬੈਠ ਗਈ । ਨੂੰਹ ਨੇ ਅਵਾਜ਼ ਦਿੱਤੀ , ਬੀਬੀ ਜੀ ਚਾਹ ਲਿਆਵਾਂ ? ਕੋਈ ਜਵਾਬ ਨਾ ਮਿਲਣ ਤੇ ਵੀ ਚਾਹ ਦਾ ਕੱਪ ਲੈਕੇ ਆਈ । ਕੀ ਦੇਖਿਆ ਅੱਖਾਂ ਸਮੁੰਦਰ ਦੀ ਤਰ੍ਹਾਂ ਪਾਣੀ ਨਾਲ ਭਰੀਆਂ ਹੋਈਆਂ ਵਹਿ ਰਹੀਆਂ ਸੀ । ਹੈਰਾਨ ਹੁੰਦਿਆਂ ਹੋਇਆਂ ਸੁਖਦੀਪ ਨੇ ਕਿਹਾ ਬੀਬੀ ਜੀ ,ਕੀ ਹੋਇਆ ਤੁਹਾਨੂੰ , ਤੁਸੀਂ ਰੋ ਰਹੇ ਹੋ ? ਨਹੀਂ ਪੁੱਤਰ ,
ਕੀ ਤੁਹਾਨੂੰ ਕਿਸੇ ਨੇ ਕੁੱਝ ਕਿਹਾ ?
ਰੋਂਦੀ ਹੋਈ ਨੇ ਨਹੀਂ ਵਿੱਚ ਸਿਰ ਹਿਲਾ ਦਿੱਤਾ । ਮੈਂ ਹੁਣੇ ਬਲਾਉਣੀ ਆ ਨੂਰ ਦੇ ਪਾਪਾਂ ਤੇ ਬਾਪੂ ਜੀ ਉਹਨਾਂ ਨੂੰ ਕਿ ਬੀਬੀ ਜੀ ਪਤਾ ਨਹੀਂ ਕੀ ਹੋਇਆ ਰੋਂਦੇ ਆ । ਨਹੀਂ ਪੁੱਤਰ ਨਹੀਂ ਕੋਈ ਗੱਲ ਨਹੀਂ ਮੈਨੂੰ ਤਾਂ ਅੱਜ ਤੋਂ ਪੰਦਰਾਂ ਸਾਲ ਪਹਿਲਾਂ ਬੀਤੇ ਹੋਏ ਵਕਤ ਦਾ ਚੇਤਾ ਆ ਗਿਆ । ” ਮਾਵਾਂ ਤੋਂ ਧੀਆਂ ਦੇ ਦੁੱਖ ਕਦੇ ਦੇਖੇ ਨਹੀਂ ਜਾਂਦੇ।”
ਕੀ ਹੋਇਆ ਸੀ ਪੰਦਰਾਂ ਸਾਲ ਪਹਿਲਾਂ ?
ਧੀਏ ਤੇਰੀ ਵੱਡੀ ਨਣਦ ਭੋਲੀ ਦੇ ? ਕਹਿ ਕੇ ਚੁੱਪ ਕਰ ਗਈ ।
‘ ਕੀ ਹੋਇਆ ਸੀ ? ਭੋਲੀ ਨੂੰ !
ਉਸਦੇ ਵਿਆਹ ਤੋਂ ਪੰਦਰਾਂ ਸਾਲ ਮਗਰੋਂ ਉਹਦੇ ਸਹੁਰੇ ਘਰ ਦੀ ਦੇਹਲੀ ਵਧੀ ਸੀ । ਉਸਦੀ ਸੱਸ ਨੇ ਉਸ ਨੂੰ ਕਦੇ ਵੀ ਚੈਨ ਨਾਲ਼ ਕਦੇ ਵੀ ਕੋਈ ਦਿਨ ਕੱਟਣ ਨਹੀਂ ਸੀ ਦਿੱਤਾ। ਹਰ ਰੋਜ਼ ਨਾ ਸੁਣਨ ਵਾਲੇ ਬੋਲ ਸਹਾਰ ਦੀ ਗ਼ਮਾਂ ਦੀ ਚੱਕੀ ‘ਚ ਪਿਸ ਦੀ ਰਹੀ ਉਹੀ ਗੱਲ ਪੁੱਤ ਮੈਨੂੰ ਚੇਤੇ ਆ ਗਈ । ਗੁਰਦੁਆਰੇ ਵਿੱਚ ਖੜ੍ਹੀ ਤੇਰੀ ਚਾਚੀ ਬਚਨੀ ਆਪਣੀ ਨੂੰਹ ਨੂੰ ਕੋਸ ਰਹੀ ਸੀ । ਕਿ ਨਾਲ ਦੀਆਂ ਮਾਵਾਂ ਬਣ ਗਈਆਂ ਸਾਡੇ ਘਰ ਇਹ ਕੁਲਹਿਣੀ ਪਤਾ ਨੀ ਕਿੱਥੇ ਆ ਗਈ । ਇਹਦੇ ਵਿੱਚ ਬੀਬੀ ਜੀ ਭੋਲੀ ਦਾ ਕੀ ਕਸੂਰ ਹੈ । ਇਹ ਤਾਂ ਰੱਬ ਦੀ ਮਰਜ਼ੀ ਹੈ ਕਰਣਾ ਕਰਵਾਉਣਾ ਤਾਂ ਉਸ ਵਾਹਿਗੁਰੂ ਦੇ ਹੱਥ ਹੈ । ਧੀਏ ਚਲੋਂ ਰੱਬ ਭਲੀ ਕਰੇਗਾ ? ਸੁਖਦੀਪ, ਹਾਂ ਬੀਬੀ ਜੀ, ਮੈਂ ਤੇਰੀ ਚਾਚੀ ਦੇ ਹੀ ਘਰ ਨੂੰ ਚੱਲੀ ਆ ? ਅੱਛਿਆ ਬੀਬੀ ਜੀ ? ਘਰ ਕੋਲ ਜਾ ਕੇ ਅਵਾਜ਼ ਦਿੱਤੀ ।
ਨੀ ਜੀਤੋ ਘਰੇ ਹੀ ਐਂ ?
ਆਜਾ ਲੰਘ ਆ ਭੈਣੇ ?
ਮੈਂ ਕਿਹੜੇ ਢੱਠੇ ਖੂਹ ਵਿੱਚ ਜਾਣਾ ? ਆਪਣੀ ਨੂੰਹ ਨੂੰ ਜਲੀਲ ਕਰਦੀ ਹੋਈ ਨੇ ਇਹ ਗੱਲ ਆਖੀ । ਉਹ ਸਾਨੂੰ ਦੋਹਾਂ ਨੂੰ ਮੱਥਾ ਟੇਕ ਕੇ ਚਾਹ ਬਣਾਉਣ ਅੰਦਰ ਚਲੇ ਗਈ । ਦੋ ਕੱਪਾਂ ਵਿੱਚ ਚਾਹ ਲੈਕੇ ਆਈ , ਚਾਹ ਫੜਾਕੇ ਮੁੜਨ ਹੀ ਲੱਗੀ ਸੀ । ਧੀਏ ਭੋਲੀ ਆਜਾ ਉਰੇ ਹੀ ਬੈਠ ਜਾ ਸਾਡੇ ਕੋਲ ਮੰਜੇ ਤੇ ਬਚਨੀ ਨੇ ਕਿਹਾ । ਅਜੇ ਬੈਠਣ ਹੀ ਲੱਗੀ ਸੀ , ਜੀਤੋ ਮੈਨੂੰ ਕਹਿਣ ਲੱਗੀ ਮੈਨੂੰ ਦੱਸ ਕਿਹੜਾ ਰਾਤ ਨੂੰ ਨਿਆਣੇ ਇਹਦੀ ਨੀਂਦ ਖਰਾਬ ਕਰਦੇ ਨੇ ਜਿਹੜੀ ਨੀਂਦ ਪੂਰੀ ਨਹੀਂ ਹੁੰਦੀ ,ਨਾਲ ਦੀਆਂ ਆਈਆਂ ਦੋ ਦੋ ਬੱਚਿਆਂ ਆਲੀਆਂ ਹੋ ਗਈਆਂ । ਇਹ ਸੁੱਤੀ ਪਈ ਹੁਣ ਉੱਠੀ ਆ ਅਜੇ ਸਾਰਾ ਕੰਮ ਪਿਆ ਕਰਨ ਨੂੰ, ਚੱਲ ਕੋਈ ਨਾ ਆਪੇ ਕਰਲੂ ? ਬਚਨੀ ਨੇ ਚਾਹ ਪੀਂਦਿਆਂ ਹੋਇਆ ਜਵਾਬ ਦਿੱਤਾ । ਨਾਲੇ ਮੈਨੂੰ ਦੱਸ ਬੱਚਿਆਂ ਬਗੈਰ ਵਿਹੜੇ ਜਚਦੇ ਨੇ ਮੈਨੂੰ ਤਾਂ ਸਾਡੇ ਘਰਦਾ ਵਿਹੜਾ ਬੰਜਰ ਜਿਹਾ ਲੱਗਦਾ ਹੈ । ਉਹਨੇ ਭੋਲੀ ਦੀ ਰਗ ਤੇ ਹੱਥ ਧਰਦਿਆਂ ਕਿਹਾ । ਕੋਈ ਨੀ ਬੀਬੀ ਜੀ ਰੱਬ ਕਦੇ ਮਹਿਰ ਕਰੇਗਾ ਹੱਸਦੀ ਹੋਈ ਆਪਣੇ ਅੰਦਰ ਗ਼ਮਾਂ ਨੂੰ ਸਮਾਉਂਦੀ ਹੋਈ ਅੰਦਰ ਚਲੀ ਗਈ । ਇਹ ਸਾਰੀਆਂ ਗੱਲਾਂ ਉਸਦਾ ਮੀਤ ਬੌਂਦਲੀ ਸੁਣ ਰਿਹਾ ਸੀ । ਉਹ ਸੋਚ ਰਿਹਾ ਸੀ ਕਿ ਭੋਲੀ ਨੂੰ ਮੇਰੇ ਵਾਰੇ ਸਭ ਕੁੱਝ ਪਤਾ ਹੈ ਪਰ ਫਿਰ ਵੀ ਬੀਬੀ ਨੂੰ ਕੋਈ ਜਵਾਬ ਨਹੀਂ ਦਿੱਤਾ । ਹੁਣ ਉਹ ਆਪਣੇ ਆਪ ਨੂੰ ਬਹੁਤ ਹੀ ਛੋਟਾ ਮਹਿਸੂਸ ਕਰ ਰਿਹਾ ਸੀ । ਕਿਉਂਕਿ ਕਮੀ ਖੁਦ ਵਿੱਚ ਸੀ ਦੱਸਣ ਦੀ ਹਿੰਮਤ ਨਹੀਂ ਸੀ । ਪਰ ਪਤਨੀ ਦੇ ਪਿਆਰ ਵਾਰੇ ਜਾਣੂ ਹੋ ਚੁੱਕਿਆ ਸੀ , ਕਿ ਪਤਨੀ ਦੇ ਪਿਆਰ ਦਾ ਕੋਈ ਅਨੁਮਾਨ ਨਹੀਂ ਲਾਇਆ ਜਾਂਦਾ ਇਹ ਵੀ ਸਮੁੰਦਰ ਦੀ ਗਹਿਰਾਈ ਦੇ ਬਰਾਬਰ ਹੈ। ਇਹ ਸੋਚਦਾ ਹੋਇਆ ਮੰਜ਼ੇ ਤੇ ਕੋਲ ਆ ਕੇ ਬੈਠ ਗਿਆ । ਬਚਨੀ ਕਹਿਣ ਲੱਗੀ ਜੀਤੋ ਤੈਨੂੰ ਪਤਾ ਮੈਂ ਕਿੰਨਾ ਚਿਰ ਬਾਅਦ ਨਾਨੀ ਬਣੀ ਸੀ , ਆਪਣੀ ਪੰਮੀ ਦੀ ਸਹੇਲੀ ਇੱਕ ਡਾਕਟਰ ਹੈ । ਪੰਮੀ ਵਾਰੇ ਸਾਰੀ ਗੱਲ ਦੱਸੀ , ਕਿਉਂ ਨਾ ਆਪਾਂ ਵੀ ਭੋਲੀ ਨੂੰ ਪੰਮੀ ਦੀ ਸਹੇਲੀ ਨੂੰ ਦਿਖਾ ਦਈਏ । ਕਿਉਂ ਮੀਤ ਆਪਾਂ ਤੇਰੀ ਤਾਈਂ ਨਾਲ਼ ਕੱਲ ਨੂੰ ਡਾਕਟਰ ਕੋਲ ਜਾਂ ਆਈ ਐ । ਛੱਡ ਬੀਬੀ ਬਹੁਤ ਡਾਕਟਰਾਂ ਦੇ ਘਰ ਭਰ ਦਿੱਤੇ ਨੇ ? ਕੋਈ ਨੀ ਕਦੇ ਤਾਂ ਰੱਬ ਸੁਣੋਗਾ ? ਉਧਰ ਭੋਲੀ ਵੀ ਡਾਕਟਰ ਕੋਲ ਜਾਣ ਤੇ ਨਾਂਹ ਨੁੱਕਰਾਂ ਜਿਹੀਆਂ ਕਰ ਰਹੀ ਸੀ ਕਿਉਂਕਿ ਪਹਿਲਾਂ ਜਾਂ ਚੁੱਕੇ ਸੀ , ਉਹ ਆਪਣੇ ਆਦਮੀ ਦੀ ਕਮਜ਼ੋਰੀ ਕਿਸੇ ਨੂੰ ਦੱਸਣਾ ਨਹੀਂ ਸੀ ਚਾਹੁੰਦੀ ਸੀ । ਪਰ ਸੱਸ ਨਾ ਸੁਣਨ ਯੋਗ ਬੋਲ ਬੋਲ ਰਹੀ ਸੀ , ਉਹ ਵਿਚਾਰੀ ਹੱਸ ਹੱਸਕੇ ਟਾਲ ਰਹੀ ਸੀ । ਪਰ ਅੜਵੈੜੀ ਸੱਸ ਅੱਗੇ ਕੋਈ ਵਾਹ ਪੇਸ਼ ਨਾ ਚੱਲੀ ਉਹ ਵੀ ਪੋੋੋਤਾ ਪੋਤੀ ਦੀਆਂ ਕਿਲਕਾਰੀਆਂ ਆਪਣੇ ਵਿਹੜੇ ਵਿੱਚ ਸੁਣਨਾ ਚਾਹੁੰਦੀ ਸੀ। ਫਿਰ ਆਪਣੀ ਸੱਸ ਨੂੰ ਨਾਲ ਲੈਕੇ ਚਾਚੀ ਨਾਲ ਦੋਂਵੇਂ ਜੀਅ ਡਾਕਟਰ ਕੋਲ ਪਹੁੰਚ ਗਏ । ਅੰਦਰ ਬੜਦੀ ਸਾਰ ਹੀ ਲੇਡੀਜ਼ ਡਾਕਟਰ ਨੇ ਭੋਲੀ
ਦਾ ਨਾਉਂ ਲੈਕੇ ਬੁਲਾਇਆ ਕਿਹਾ ਹੋਰ ਕੀ ਹਾਲ ਹੈ । ਬਚਨੀ ਨੇ ਡਾਕਟਰ ਨੂੰ ਪੁੱਛਿਆ ਤੁਸੀਂ ਭੋਲੀ ਨੂੰ ਕਿਵੇਂ ਜਾਣ ਦੇ ਹੋ । ਤੁਹਾਡੇ ਤੋਂ ਪਹਿਲਾਂ ਇੱਥੇ ਇਹਨਾਂ ਨੂੰ ਆਪਣੀ ਪੰਮੀ ਹੀ ਮੇਰੇ ਲੈਕੇ ਆਈ ਸੀ । ਮੈਂ ਇਹਨਾਂ ਨੂੰ ਸਭ ਕੁੱਝ ਦੱਸ ਦਿੱਤਾ ਸੀ । ਕੀ ਭੋਲੀ ਨੇ ਤੁਹਾਨੂੰ ਦੱਸਿਆ ਤੱਕ ਨਹੀਂ ? ਭੋਲੀ ਨੂੰ ਪੁੱਛਣ ਤੇ ਅੱਖਾਂ ਵਿੱਚੋਂ ਆਪ ਮੁਹਾਰੀ ਦੁਨੀਆਂ ਵਾਂਗੂੰ ਅੱਥਰੂ ਵਹਿ ਤੁਰੇ । ਸੱਸ ਕੋਲੋਂ ਚੁੱਪ ਰਿਹਾ ਨਾ ਕਹਿਣ ਲੱਗੀ ਮੈਨੂੰ ਪਤਾ ਸੀ ਤੂੰ ਰੋਣਾ ਸੀ । ਤੇਰੇ ਪੱਲੇ ਰੋਣਾ ਹੈ ? ਗੁੱਸੇ ਵਿੱਚ ਬੋਲਦੀ ਨੇ ਕਿਹਾ ਡਾਕਟਰ ਨੇ ਗੱਲ ਕੱਟਦਿਆਂ ਕਿਹਾ ਤੁਸੀਂ ਸੱਚ ਕਿਹਾ , ” ਇਸ ਵਿਚਾਰੀ ਦੇ ਪੱਲੇ ਰੋਣਾ ਹੀ ਹੈ ?” ਨਾਲੇ ਸੁਕਿਆਂ ਹੋਇਆ ਦਰਖ਼ਤ ਕਦੇ ਫਲ ਨਹੀਂ ਦੇ ਸਕਦਾ ਉਹ ਇੱਕ ਦਿਖਾਵੇ ਲਈ ਹੁੰਦਾ ਪਰ ਦੁਖ ਦੂਜਿਆਂ ਨੂੰ ਦੁੱਖ ਸ਼ਹਿਣ ਕਰਨਾ ਪੈਂਦਾ । ਇਹੀ ਕਾਰਨ ਤੇਰੇ ਪੁੱਤ ਦਾ ਹੈ ,” ਭੋਲੀ ਨੂੰ ਕਦੇ ਮਾਂ ਬਣੀ ਹੋਈ ਨਹੀਂ ਦੇਖ ਸਕਦਾ ।
ਹਾਏਂ ਡਾਕਟਰ ਸਾਬ !
ਇਹ ਤੁਸੀਂ ਕੀ ਕਹਿ ਰਹੇ ਹੋ ?
ਮੈਂ ਠੀਕ ਹੀ ਕਿਹਾ ਰਹੀ ਹਾਂ ?
ਤੇਰਾ ਪੁੱਤ ਘੁਣ ਖਾਦੀ ਲੱਕੜੀ ਵਾਂਗ ਹੈ , ” ਭੋਲੀ ਇਹ ਗੱਲ ਆਪਣੀ ਜ਼ਬਾਨ ‘ਚੋ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਸੀ ਕਿਉਂਕਿ ਤੁਹਾਡੇ ਦਿਲ ਤੇ ਸੱਟ ਮਾਰਨ ਵਾਲੀ ਗੱਲ ਸੀ ।” ਉਹ ਫਿਰ ਵੀ ਸਬਰ ਕਰੀਂ ਤੁਹਾਨੂੰ ਘਰ ਬੈਠੀ ਸਾਂਭ ਰਹੀ ਹੈ। ਇਹ ਗੱਲ ਸੁਣਦਿਆਂ ਜੀਤੋ ਦੇ ਪੈਰਾਂ ਥੱਲਿਓਂ ਜ਼ਮੀਨ ਨਿੱਕਲ ਗਈ । ਚਿਹਰੇ ਦਾ ਰੰਗ ਉੱਡ ਗਿਆ , ਬਚਨੀ ਉਸਦੇ ਮੂੰਹ ਵੱਲ ਵੇਖ ਰਹੀ ਸੀ । ਜਿਹੜੀ ਇੱਕ ਸੱਸ ਆਪਣੀ ਸਮਝਦਾਰ ਨੂੰਹ ਜਿਹੜੀ ਆਪਣੇ ਪਤੀ ਦੇ ਦਿਲ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੀ ਸੀ ਉਸ ਦੀ ਦੁਖਦੀ ਰਗ ਤੇ ਹਮੇਸ਼ਾ ਹੱਥ ਧਰਦੀ ਰਹੀ । ਹੁਣ ਉਸ ਕੋਲ ਕੋਈ ਵੀ ਜਵਾਬ ਨਹੀਂ ਸੀ ਡਾਕਟਰ ਦੀ ਦੁਕਾਨ ਵਿੱਚ ਨੂੰਹ ਸਾਹਮਣੇ ਮਿੱਟੀ ਦਾ ਬੁੱਤ ਬਣੀ ਖੜ੍ਹੀ ਸੀ । ਹੁਣ ਸੋਚ ਰਹੀ ਸੀ ਕਿ ਮੈ ਕਿੰਨੀ ਪਾਪਣ ਆ ਆਪਣੇ ਪੁੱਤ ਦੀ ਦੁਖਦੀ ਰਗ ਉੱਪਰ ਹੀ ਹੱਥ ਧਰਦੀ ਰਹੀ । ਧੀਏ ਮੈਨੂੰ ਮੁਆਫ਼ ਕਰਦੀ ਮੈਂ ਤੈਨੂੰ ਬਹੁਤ ਗ਼ਲਤ ਬੋਲਦੀ ਰਹੀ । ਮੈ ਤੈਨੂ ਪਹਿਚਾਣ ਨਾ ਸਕੀ । ਬਸ ਬੀਬੀ ਜੀ ,ਕੋਈ ਪਹਿਚਾਣ ਪਹਿਲਾ ਕਰ ਲੈਂਦਾ , ਕੋਈ ਬਾਅਦ ਵਿੱਚ ਫਰਕ ਇਹੀ ਹੈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

Leave a Reply

Your email address will not be published. Required fields are marked *