ਮਿੰਨੀ ਕਹਾਣੀ – ਕਨੇਡਾ ਵਾਲੀ ਨੂੰਹ | canada wali nuh

ਬੀਮਾਰ ਰਹਿੰਦੀ ਕਰਤਾਰੋ ਨੇ ਸੋਚਿਆ , ਕਿਉਂ ਨਾਂ ਮੈਂ ਆਪਣੇ ਬੈਠੀ – ਬੈਠੀ ਛੋਟੇ ਮੁੰਡੇ ਦਾ ਵਿਆਹ ਕਰ ਦੇਵਾਂ । ਅੱਜ ਲਾਲੀ ਦਾ ਵਿਆਹ ਸੀ , ਸਾਰੇ ਰਿਸ਼ਤੇਦਾਰ ਮਿੱਤਰ ਮੇੇੇੇਲੀ ਪਹੁੰਚ ਚੁੱਕੇ ਸੀ । ਹੁਣ ਸਾਰੇ ਕਨੇਡਾ ਵਾਲੀ ਵੱਡੀ ਨੂੰਹ ਦੀ ਉਡੀਕ ਕਰ ਰਹੇ ਸੀ । ਜਦੋਂ ਕਨੇਡਾ ਵਾਲੀ ਨੂੰਹ ਪਹੁੰਚੀ , ਇੰਝ ਲੱਗ ਰਿਹਾ ਸੀ ਜਿਵੇਂ ਹੁਣੇ ਹੀ ਬਿਊਟੀ ਪਾਰਲਰ ਤੋਂ ਹੋ ਕੇ ਆਈਂ ਹੋਵੇ ।
ਸਾਰਿਆਂ ਦੀ ਨਜ਼ਰ ਉਸ ਵੱਲ ਉੱਠ ਰਹੀ ਸੀ । ਸਾਰੇ ਰਿਸ਼ਤੇਦਾਰਾਂ ਨੂੰ ਉਹ ਰਸਮੀ ਰਿਵਾਜਾਂ ਨਾਲ ਮਿਲਦੀ ਹੋਈ ਮੰਜੇ ‘ਤੇ ਪਈ ਆਪਣੀ ਸੱਸ ਕੋਲ ਪਹੁੰਚੀ । ਜਦ ਸੱਸ ਨੇ ਪਿਆਰ ਦੇਣ ਲਈ ਆਪਣਾ ਕੰਬਦਾ ਹੋਇਆ ਹੱਥ ਅੱਗੇ ਵਧਾਇਆ ਤਾਂ ਉਹ ਇੱਕ ਕਦਮ ਪਿਛੇ ਹੱਟ ਗਈ ਤੇ ਕਹਿਣ ਲੱਗੀ , ” ਮੰਮੀ ਜੀ , ਰਹਿਣ ਦਿਓ ਮੇਰੇ ਵਾਲਾਂ ਦਾ ਹੇਅਰ ਸਟਾਈਲ ਖ਼ਰਾਬ ਹੋ ਜਾਵੇਗਾ । ”
ਉਸਨੇ ਇੱਕ ਲੰਬਾ ਹੌਂਕਾ ਲਿਆ , ਅਪਣਾ ਕੰਬਦਾ ਹੱਥ ਪਿੱਛੇ ਕਰ ਲਿਆ । ਰੱਬ ਵਰਗੀਆਂ ਅਨੇਕਾਂ ਦੁਆਵਾਂ ਆਪਣੇ ਅੰਦਰ ਹੀ ਦਬਾਕੇ ਸਾਰਿਆਂ ਨੂੰ ਸਦਾ ਲਈ ਵਿਛੋੜਾ ਦੇ ਗਈ , ਆਪਣੇ ਦਿਲ ਦੀਆਂ ਦਿਲ ਵਿਚ ਹੀ ਲੈਂ ਗਈ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
82880,47637

Leave a Reply

Your email address will not be published. Required fields are marked *