ਮੈਂ ਕੋਈਂ ਇਹਨਾਂ ਆਲੂਆਂ ਦਾ ਬ੍ਰਾਂਡ ਅੰਬੈਸਡਰ ਨਹੀਂ ਜਿਹੜਾ ਇਹਨਾਂ ਬਾਰੇ ਲਿਖਦਾ ਰਹਿੰਦਾ ਹਾਂ। ਮੇਰਾ ਮਕਸਦ ਸਿਰਫ ਸਵਾਦ ਤੇ ਗੁਣਕਾਰੀ ਭੋਜਨ ਬਾਰੇ ਲਿਖਣਾ ਹੈ। ਜਦੋਂ ਨਵੇਂ ਆਲੂ ਆਉਂਦੇ ਹਨ ਤਾਂ ਉਹਨਾਂ ਵਿੱਚ ਕੁਝ ਛੋਟੇ ਆਲੂ ਵੀ ਹੁੰਦੇ ਹਨ। ਗੋਲ ਗੋਲ ਸ਼ੱਕਰਪਾਰਿਆਂ ਵਰਗੇ। ਬਣਗੀ ਗੱਲ। ਬੱਸ ਓਹੀ ਖਰੀਦੋ ਥੌੜੇ ਜਿਹੇ। ਇੱਕ ਤਾਂ ਹਰ ਸਬਜ਼ੀ ਨੂੰ ਛਿੱਲਕੇ ਖਾਣ ਦਾ ਰਿਵਾਜ ਵੀ ਗਲਤ ਹੀ ਆ ਗਿਆ। ਹੁਣ ਜੇ ਉਹ ਗੋਲ ਆਲੂ ਧੋਕੇ ਸੁੱਕੇ ਸਰੋਂ ਦੇ ਤੇਲ ਵਿੱਚ ਬਣਾਏ ਹੋਣ ਤਾਂ ਯਕੀਨਨ ਇੱਕ ਅੱਧਾ ਫੁਲਕਾ ਵੱਧ ਰਗੜਿਆ ਜਾ ਸਕਦਾ ਹੈ।
“ਨਹੀਂ, ਮੈਨੂੰ ਤਾਂ ਭੁੱਖ ਨਹੀਂ।”
“ਮੇਰਾ ਤਾਂ ਕੁਝ ਵੀ ਖਾਣ ਨੂੰ ਦਿਲ ਨਹੀਂ ਕਰਦਾ।”
ਵਰਗੇ ਡਾਇਲੋਗ ਇਹੋ ਜਿਹੇ ਅਲੂਆਂ ਦੀ ਸੁੱਕੀ ਸਬਜ਼ੀ ਖਤਮ ਹੋ ਜਾਂਦੇ ਹਨ। ਜੇ ਕਿਸੇ ਦਾ ਸਰੀਰ ਝੱਲਦਾ ਹੋਵੇ ਤਾਂ ਇਹੋ ਜਿਹੀ ਸਬਜ਼ੀ ਤੇ ਤਾਜ਼ਾ ਮੱਖਣ ਯ ਘਿਓ ਦਾ ਚਮਚਾ ਪਾਕੇ ਖਾਣ ਦਾ ਸਵਾਦ ਤਾਂ ਕੋਈਂ ਭੁਗਤ ਭੋਗੀ ਹੀ ਦੱਸ ਸਕਦਾ ਹੈ। ਉਂਜ ਮੇਰੇ ਵਰਗੇ ਗੂੰਗੇ ਨੂੰ ਗੁੜ ਦਾ ਸਵਾਦ ਬਾਰੇ ਕੀ ਪਤਾ। ਹੁਣ ਇਸਦੀ ਵੀ ਰੈਸਿਪੀ ਨਾ ਪੁੱਛਿਓ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ