ਮੇਰਾ ਗੁਆਂਢੀ ਨਾਲ਼ ਰੌਲਾ | mera guandi naal rola

ਗੱਲ ਬਹੁਤ ਵਾਰੀਂ ਹੋਗਿ ਸੀ ਸੋਚਦਾਂ ਸੀ ਪਗਾ ਨਾ ਲਵਾ ਪਰ ਇਹ ਨਾ ਮੰਨਣਾ ਵਾਲਿਆ ਚ ਸੀ ਰੋਜ ਦੀ ਤਰਾਂ ਇਸ ਵਾਰੀ ਵੀ ਦਲਜੀਤ ਸਿੰਘ ਵਾਸਿੰਗ ਮਸਿੰਨ ਸਵੇਰ ਵੇਲੇ ਹਿ ਲਹਿ ਬੈਠਾ ਸੀਂ, ਇੱਕ ਤਾਂ ਮੈ ਬਿਮਾਰੀ ਨਾਲ ਜੂਝ ਰਿਹਾ ਸੀ ਦੂਸਰਾ ਹੈ ਟਾਇਮ ਹੋਣਾ ਕੋਈ 4.39ਮਿੰਟ ਦਾ ਆਪਣੀ ਮਸ਼ੀਨ ਲਹੀ ਬੈਠਾ ਸੀ ਦਲਜੀਤ ਸਿੰਘ, ਦੀ ਆਦਤ ਸੀ ਸਵੇਰੇ ਕੱਪੜੇ ਧੋਣਦੀ ਘਰਵਾਲੀ ਅਰਾਮ ਕਰਦੀ ਉ ਕੱਪੜੇ ਦੋਧਾ ਸੀ ਰੋਜ ਦੀ ਤਰਾਂ ਇਸ ਵਾਰੀ ਮੈ ਤੰਗ ਆ ਕੇ ਉਸ ਦਾ ਗੇਟ ਕੜਕਾ ਦਿੱਤਾ ਸੀ ਮੇਰਾ ਗੁੱਸਾ ਤਾ ਸਤਵੇ ਅਸਮਾਨ ਤੇ ਸੀ ਕਿ ਅੱਜ ਮੈਂ ਨਹੀਂ ਜਾਂ ਇਸ ਦੀ ਕੱਪੜੇ ਧੋਣ ਵਾਲੀ ਮਸ਼ੀਨ? ਇਨ੍ਹਾ ਰੌਲਾ ਕਿ ਆਦਮੀ ਨੂੰ ਅਟੈਕ ਆ ਜੈ, ਦਰਵਾਜ਼ਾ ਖੜਕਾ ਦਿੱਤਾ ਦਲਜੀਤ ਸਿੰਘ ਕੱਪੜੇ ਧੋਣ ਚ ਮਗਣ ਸੀ ਮੈ ਜੋਰ ਦੀ ਲੱਤ ਮਾਰੀ ਤੇ ਦਰਵਾਜ਼ਾ ਖੜਕਾ ਦਿੱਤਾ ਦਲਜੀਤ ਸਿੰਘ ਘਾਬਰ ਕੇ ਦੌੜਦਾ ਆਇਆ ਬੋਲਦਾ ਕੌਣ ਆ ਕੌਣ ਇਨਹੀ ਸਵੇਰ ਦੀ ਜੌ ਦਰਵਾਜਾ ਖੜਕਾ ਰਹਾ! ਮੈ ਕੁੱਝ ਨਾਂ ਬੋਲਦਾ ਹੋਇਆ ਇੱਕ ਲੱਤ ਹੋਰ ਮਾਰੀ ਉ ਡਰ ਗਿਆ ਤੇ ਦਰਵਾਜ਼ਾ ਖੋਲ੍ਹ ਦਿੱਤਾ, ਮੈਨੂੰ ਵੇਖ ਬੋਲਦਾ ਦੀਪ ਕੀ ਗੱਲ ਕੌਈ ਗੱਲ ਕਰਣੀ ਸੀ ਜੌ ਦਰਵਾਜ਼ਾ ਖੜਕਾ ਰਹਾ, ਮੈ ਉਸ ਦੇ ਮਹੋ ਤੇ ਡਰ ਵੇਖ ਰਹਾ ਤੇ ਬੋਲ ਰਿਹਾ ਸੇ ਉ ਦਲਜੀਤ ਸਿੰਘ ਜੀ ਰੱਬ ਦੇ ਵਾਸਤੇ ਆ ਰੌਲਾ ਬੰਦ ਕਰਦੋ ਨਹੀ ਤਾਂ ਗਲੀ ਚ ਇਸ ਦੀ ਵਾਇਬ੍ਰੇਸ਼ਨ ਨਾਲ਼ ਕੋਈ ਇੱਕ ਅੱਧਾ ਪੱਕਾ ਸਹੀਦ ਹੋ
ਜਾਣਾ ! ਬੋਲਦਾ ਉ ਕਿਵੇਂ ਮੈਂ ਬੋਲਿਆ ਇਹ ਕੰਮ ਘੱਟ ਰੌਲਾ ਰੱਪਾ ਬਹੁਤ ਕਰਦੀਐ ,ਦਲਜੀਤ ਸਿੰਘ ਹੱਸ ਕੇ ਬੋਲਦਾ ਕਾਕਾ’ ਜੀ ਐ ਰੌਲਾ ਨੀ ਰੱਬ ਦਾ ਨਾਮ ਜਾਪਦੀ ਐ ? ਬੱਸ ਫਿਰ ਕੀ ਸੀ ਮੈ ਉਸ ਵੱਲ ਵੇਖਦਾ ਗੇਟ ਤੋ ਬਾਹਰ ਹੋਗਿਆ ਤੇ ਸੋਚਣ ਲੱਗਾ ਕਿ ! ਦਲਜੀਤ ਸਿੰਘ ਰੱਬ ਦਾ ਨਾਮ ਸਿਮਰਣ ਕਰਨ ਵਾਲਾ ਬੰਦਾ ਹੈ ਜੌ ਕਿ ਆਜ ਦੇ ਟਾਈਮ c ਵੀ ਸਵੇਰ ਵੇਲੇ ਘਰ ਦੇ ਕੰਮ ਤੇ ਰੱਬ ਦਾ ਨਾਮ ਜਪਦਾ ਹੈ! ਤੇ ਮੈ ਜੌ ਕੰਮ ਤੇ ਕੀ ਕਰਨਾ ਓਸ ਨਾਲ਼ ਲੜਨ ਵਾਲਿਆਂ ਵਿੱਚ ਸ਼ਾਮਿਲ ਸੀ ! ਪਰ ਉਸ ਦੀ ਇਸ ਹਰਕਤ ਨੇ ਮੈਨੂੰ ਸਵੇਰ ਹੋਣ ਦਾ ਅਹਿਸਾਸ ਕਰਵਾ ਦਿੱਤਾ
ਟਾਈਮ ਕੋਈ ਵੀ ਹੋ ਆਦਮੀ ਨੂੰ ਟਾਇਮ ਦੀ ਵਰਤੋਂ ਕਰਨੀ ਚਾਹੀਦੀ ਹੈ
ਸਤਿ ਸ੍ਰੀ ਆਕਾਲ
ਹਰਦੀਪ ਸਿੰਘ ਭੱਟੀ
7888481961

Leave a Reply

Your email address will not be published. Required fields are marked *