ਕੱਲ੍ਹ ਵਿਸ਼ਕੀ ਦੀ ਟੁੱਟੀ ਬੈਲਟ ਨੂੰ ਟਾਂਕ਼ਾ ਲਗਵਾਉਣ ਲਈ ਮੋਚੀ ਲੱਭਦੇ ਰਹੇ। ਨਹੀਂ ਮਿਲਿਆ। ਪਰ ਸ਼ਾਮੀ ਮਦਰ ਡੇਅਰੀ ਕੋਲ ਐਲ ਈ ਡੀ ਦੀ ਲਾਈਟ ਹੇਠ ਕੰਮ ਕਰਦਾ ਨਜ਼ਰ ਆਇਆ। ਉਸਨੂੰ ਕੰਮ ਸਮਝਾ ਕੇ ਕੋਲ ਪਏ ਬੈੰਚ ਨੁਮਾ ਪੱਥਰਾਂ ਤੇ ਬੈਠ ਗਏ। ਉਸ ਦੀਆਂ ਤੈਹਾਂ ਫਰੋਲਣ ਦੀ ਤਲਬ ਜਿਹੀ ਸੀ।
“ਸਵੇਰੇ ਲੇਟ ਆਉਂਦੇ ਹੋ ਤੇ ਸ਼ਾਮੀ ਦੇਰ ਰਾਤ ਤੱਕ ਕੰਮ ਕਰਦੇ ਹੋ।” ਮੈਂ ਸਿੱਧਾ ਸਵਾਲ ਦਾਗਿਆ।
“ਸਾਬ ਸਵੇਰੇ ਰੋਟੀ ਬਣਾ ਨੀ ਹੋਤੀ ਹੈ। ਕਪੜੇ ਧੋਣੇ ਹੋਤੇ ਹੈ ਇਸ ਲੀਏ ਗਿਆਰਾਂ ਬਜ ਹੀ ਜਾਤੇ ਹੈ।”
“ਰੋਟੀ?”
“ਹਾਂ ਬਾਊ ਜੀ ਅਕੇਲਾ ਹੋਤਾ ਹੂੰ ਨਾ। ਸਭ ਕਾਮ ਮੁਝੇ ਹੀ ਕਰਨੇ ਪੜ੍ਹਤੇ ਹੈ।”
“ਕਹਾਂ ਸੇ ਹੋ।” ਮੈਂ ਪੁੱਛਿਆ।
“ਸਾਬ ਬਿਹਾਰ ਸ਼ੇ ਹੂੰ। ਪਿਛਲੇ ਬਾਈਸ ਬਰਸੋਂ ਸ਼ੇ ਯਹੀਂ ਰਹਿ ਰਹਾ ਹੂੰ। ਇਸੀ ਸੈਕਟਰ ਮੇੰ।”
“ਅਕੇਲਾ ਹੀ?”
“ਹਾਂ ਬਾਊ ਜੀ। ਕਭੀ ਕਭਾਰ ਗਾਂਵ ਜਾਤਾ ਹੂੰ। ਕੋਈ ਨਾ ਕੋਈ ਤਿਉਹਾਰ ਆ ਜਾਤਾ ਹੈ ਖਰਚਾ ਆ ਜਾਤਾ ਹੈ। ਬਸ ਪੈਸੇ ਭੇਜ ਦੇਤਾ ਹੂੰ।”
“ਬੱਚੇ ?”
“ਦੋ ਬੇਟੇ ਥੇ। ਏਕ ਕੀ ਡੈਥ ਹੋ ਗਈ ਪਿਛਲੇ ਵਰਸ਼। ਕਿਡਨੀ ਫੇਲ ਹੋ ਗਈ ਥੀ। ਬਹੁਤ ਇਲਾਜ ਕਰਵਾਇਆ। ਦਿੱਲੀ ਐਮਜ਼ ਮੇੰ। ਫਿਰ ਕਿਸੀ ਔਰ ਹਸਪਤਾਲ ਮੇੰ । ਘਰ ਭੀ ਲਗਾ ਔਰ ਬੱਚਾ ਭੀ ਨਹੀਂ ਬਚਾ।
ਗਰੀਬ ਕ਼ਾ ਤੋਂ ਕੋਈ ਦੁੱਖ ਭੀ ਨਹੀਂ ਸੁਣਤਾ।” ਇੰਨੀ ਦੇਰ ਵਿੱਚ ਉਸਨੇ ਬੈਲਟ ਵੀ ਗੰਢ ਦਿੱਤੀ।
“ਦੁੱਖ ਸੁੱਖ ਜਿੰਦਗੀ ਦਾ ਅੰਗ ਹਨ। ਭਗਵਾਨ ਕੇ ਆਗੇ ਕਿਸੀ ਕ਼ਾ ਜ਼ੋਰ ਨਹੀਂ।” ਮੈਂ ਉਸ ਨਾਲ ਹਮਦਰਦੀ ਵਿਖਾਈ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ ਮੇਰੀਆਂ ਅੱਖਾਂ ਵੀ ਗਿੱਲੀਆਂ ਹੋ ਗਈਆਂ।
ਬਿਹਾਰ ਤੋਂ ਰੋਟੀ ਰੋਜ਼ੀ ਲਈ ਆਇਆ ਉਹ ਮੋਚੀ ਮੈਂਨੂੰ ਚੰਗਾ ਲੱਗਿਆ। ਮਿਹਨਤੀ ਵੀ। ਜੋ ਇੰਨੇ ਦੁੱਖ ਝੱਲਕੇ ਵੀ ਕਰਮ ਕਰ ਰਿਹਾ ਸੀ। ਉਹ ਆਪਣਾ ਦੁੱਖ ਸਾਨੂੰ ਸੁਣਾ ਕੇ ਸ਼ਾਇਦ ਹੋਲਾ ਮਹਿਸੂਸ ਕਰ ਰਿਹਾ ਸੀ। ਸੱਚ ਕਹਿੰਦੇ ਹਨ ਖੁਸ਼ੀ ਵੰਡਾਉਣ ਨਾਲ ਦੁਗਣੀ ਹੋ ਜਾਂਦੀ ਹੈ ਤੇ ਦੁੱਖ ਵੰਡਾਉਣ ਨਾਲ ਅੱਧਾ ਰਹਿ ਜਾਂਦਾ ਹੈ।
#ਰਮੇਸ਼ਸੇਠੀਬਾਦਲ
9876627233
ਛੇ ਫਰਬਰੀ ਵੀਹ ਸੌ ਵੀਹ