ਬਾਬਾ ਮੱਲਾ ਬੋਲਾ | baba malla bola

ਸ਼ੁਰੂ ਸ਼ੁਰੂ ਵਿੱਚ ਸਾਡੇ ਕੋਲ escort 37 ਟਰੈਕਟਰ ਹੁੰਦਾ ਸੀ। ਅਸੀਂ ਤਵੀਆਂ ਕਲਟੀਵੇਟਰ ਨਾਲ਼ ਛੋਟੇ ਜਿੰਮੀਦਾਰਾਂ ਦੀ ਜਮੀਨ ਵਹੁਣ ਜਾਂਦੇ। ਕਿਉਕਿ ਪਿੰਡ ਵਿੱਚ ਸਿਰਫ ਦੋ ਤਿੰਨ ਟਰੈਕਟਰ ਹੀ ਸਨ। ਸਾਡੇ ਖੇਤ ਦੇ ਰਸਤੇ ਵਿਚ ਤੇ ਪਿੰਡ ਦੇ ਬਾਹਰ ਬਾਹਰ ਦੋ ਭਰਾ ਰਹਿੰਦੇ ਸਨ। ਬਾਬਾ ਗਿਆਨਾਂ ਤੇ ਮੱਲਾ ਬੋਲਾ। ਅਸੀਂ ਉਹਨਾਂ ਦੀ ਜਮੀਨ ਵਹੁਣ ਗਏ ਤਵੀਆਂ ਨਾਲ਼। ਕਿਉਂਕਿ ਪਿੰਡ ਦੇ ਦੂਜੇ ਟਰੈਕਟਰਾਂ ਵਾਲੇ ਉਲਟਾਵੀ ਤਵੀਆਂ ਵਰਤਦੇ ਸਨ। ਪਰ ਸਾਡੇ ਕੋਲ ਲਿਫਟ ਵਾਲੀ ਤਵੀਆਂ ਸ਼ਨ। ਆਮ ਕਰਕੇ ਜਮੀਨ ਵਹੁਣ ਵੇਲੇ ਲੋਕ ਤਵੀਆਂ ਉਪਰ ਬੈਠ ਜਾਂਦੇ। ਤਾਂਕਿ ਤਵੀਆਂ ਜਮੀਨ ਵਿੱਚ ਜ਼ਿਆਦਾ ਖੁਬਣ। ਪਰ ਸਿੱਧੇ ਲੋਕ ਲਿਫਟ ਵਾਲੀ ਤਵੀਆਂ ਦੇ ਉਪਰ ਵੀ ਬੈਠਣ ਦੀ ਜ਼ਿੱਦ ਕਰਦੇ। ਲਿਫਟ ਵਾਲੀ ਤਵੀਆਂ ਦਾ ਕੰਟਰੋਲ ਡਰਾਈਵਰ ਕੋਲ ਹੁੰਦਾ ਹੈ। ਇੱਕ ਦਿਨ ਬਾਬਾ ਮੱਲਾ ਬੋਲਾ ਸਾਡੀਆਂ ਲਿਫਟ ਵਾਲੀ ਤਵੀਆਂ ਤੇ ਬੈਠ ਕੇ ਆਪਣੀ ਜਮੀਨ ਵਾਹੁੰਦਾ ਰਿਹਾ। ਸ਼ਾਮ ਨੂੰ ਅਸੀਂ ਉਸਦੇ ਭੋਲੇਪਣ ਤੇ ਖੂਬ ਹੱਸੇ।
#ਰਮੇਸ਼ਸੇਠੀਬਾਦਲ
9876627233

Leave a Reply

Your email address will not be published. Required fields are marked *