ਜਖ਼ਮ | zakham

” ਮਾਲਕ ਮੇਰੀ ਉਂਗਲ ਦਾ ਜ਼ਖ਼ਮ ਦੇਖੋ ਪਕ ਗਿਆ ! ਇਕ ਪੰਜ ਸੋ ਰੁਪਏ ਦਿਓ ਮੈ ਦਵਾਈ ਲੈਕੇ ਆਉਣੀ ਹੈ ” ਰੋਹਿਤ ਆਪਣੀ ਉਂਗਲ ਦਿਖਾਉਂਦਾ ਕਹਿ ਰਿਹਾ ਸੀ! ਉਸਦੀ ਉਂਗਲ ਵੱਲ ਦੇਖਦਾ ਮਾਲਕ ਕਹਿਣ ਲੱਗ ਪਿਆ ” ਕੁਝ ਨਹੀਂ ਹੋਇਆ ਇਸ ਤਰਾਂ ਕਰ ਸਰਸੋ ਦੇ ਤੇਲ ਚ ਹਲਦੀ ਗਰਮ ਕਰਕੇ ਲਗਾ ਠੀਕ ਹੋ ਜਾਣਾ ਪੰਜ ਸੌ ਰੁਪਏ ਕੀ ਕਰਨੇ ਤੂੰ ” ! ” ਮਾਲਕ ਇਹ ਸਭ ਮੈ ਕਰਕੇ ਦੇਖ ਲਿਆ ਤਾਂ ਤਾ ਹੀ ਆਪ ਕੋਲ ਆਇਆ ਨਾਲ ਉਂਗਲ ਤੇ ਛਲਾ ਵੀ ਤਾਂ ਭੱਠੀ ਚੋ ਗਰਮ ਸਰੀਆ ਕਢਦੇ ਹੋਇਆ ਜੀ” ! ਮਾਲਕ ਉਸ ਵੱਲ ਦੇਖ ਕੇ ਮਸ਼ਕਰੀ ਹਾਸਾ ਹਸ ਰਿਹਾ ਸੀ!
ਮੇਰੀ ਉਂਗਲ ਦਾ ਜਖਮ ਦੇਖੋ ਪਕ ਗਿਆ ! ਇਕ ਪੰਜ ਸੋ ਰੁਪਏ ਦਿਓ ਮੈ ਦਵਾਈ ਲੈਕੇ ਆਉਣੀ ਹੈ ” ਰੋਹਿਤ ਆਪਣੀ ਉਂਗਲ ਫਿਰ ਦਿਖਾਉਂਦਾ ਕਹਿ ਰਿਹਾ ਸੀ! ਉਸਦੀ ਉਂਗਲ ਵੱਲ ਦੇਖਦਾ ਮਾਲਕ ਕਹਿਣ ਲੱਗ ਪਿਆ। ” ਚੰਗਾ ਆ ਫੜ੍ਹ ਸੋ ਰੁਪਏ”
ਰੋਣ ਵਰਗੀ ਅਵਾਜ਼ ਕਢਦਾ ਰੋਹਿਤ ਬੋਲਿਆ ” ਮਾਲਕ ਕਿਉ ਮਜ਼ਾਕ ਕਰ ਰਹੇ ਹੋ ਮੈ ਆਪਣੀ ਤਨਖਾਹ ਚੋ ਹੀ ਏਡਵਾਂਸ ਮੰਗ ਰਿਹਾ ”
ਮਾਲਕ ਫਿਰ ਉਸਦਾ ਮਜ਼ਾਕ ਉਡਾਉਂਦਾ ਬੋਲਿਆ ” ਹੋਰ ਮੇਰੇ ਕੋਲ ਵੀ ਨਹੀਂ ਹੋਰ ਪੈਸੇ ”
ਫਿਰ ਉਸਦੇ ਦਿਮਾਗ ਚ ਪਤਾ ਨਹੀਂ ਕੀ ਆਇਆ ਦੋ ਸੌ ਦਾ ਨੋਟ ਕੱਢ ਦੇਂਦਾ ਲੈ ਤਿੰਨ ਸੌ ਹੋ ਗਿਆ ਬਸ ਹੋਰ ਨਾ ਮੰਗੀ ਚਲ ਜਾ ਭੱਜ ਜਾ ਹੁਣ ਏਥੋਂ ”
ਰੋਹਿਤ ਕਦੇ ਉਂਗਲ ਵੱਲ ਦੇਖਦਾ ਤੇ ਕਦੀ ਰੁਪਿਆ ਵੱਲ ਦੇਖਦਾ ਬਾਹਰ ਚਲਾ ਗਿਆ!
ਉਸਦੇ ਜਾਣ ਮਗਰੋਂ ਕੋਲ ਬੈਠੈ ਇਕ ਆਪਣੇ ਜਾਣਕਾਰ ਨੂੰ ਮਾਲਕ ਕਹਿ ਰਿਹਾ ਸੀ ” ਦਵਾਈ ਸਵਾਹ ਲੈਣੀ ਕੁਤੀ ਲੇਬਰ ਸ਼ਰਾਬ ਪੀਣੀ ਜਾ ਕੇ ਏ ਬਹਾਨੇ ਸਭ ਇਨ੍ਹਾਂ ਦੇ”
ਡਾਕਟਰ ਕੋਲ ਜਾਂਦਾ ਰੋਹਿਤ ਸੋਚ ਰਿਹਾ ਸੀ ਟੀਕਾ ਲਾਉਣ ਨੂੰ ਮਨਾ ਕਰ ਦੀਆ ਗਾ ਤੇ ਇੱਕਲੀ ਦਵਾਈ ਹੀ ਲੇ ਲੈਣਾ !
ਰੋਹਿਤ ਨੂੰ ਉਂਗਲ ਦਾ ਜ਼ਖ਼ਮ ਇੰਝ ਲੱਗ ਰਿਹਾ ਸੀ ਜਿਵੇਂ ਮਾਲਕ ਨੇ ਇਕ ਜ਼ਖ਼ਮ ਹੋਰ ਉਸਨੂੰ ਜਲਾਲਤ ਦੇ ਦਿੱਤਾ ਹੋਵੇ
ਸਮਾਪਤ
ਗੁਰਨਾਮ ਬਾਵਾ

Leave a Reply

Your email address will not be published. Required fields are marked *