ਦਰਿੰਦਗੀ ਹੱਥੋਂ ਮਜਬੂਰ | darindgi hatho majboor

ਅੱਜ ਜਦੋਂ ਮੈ ਉਸ ਨੂੰ ਟੀ: ਵੀ: ਵਿੱਚ ਦੇਖਿਆ ਤਾਂ ਪੁਰਾਣੇ ਦਿਨ ਆਪ ਮੁਹਾਰੇ ਮੇਰੇ ਅੱਗੇ ਆਉਣ ਲੱਗੇ ਨਾਲ ਹੀ ਰੂਪ ਦੀ ਲਾਸ਼ ਦਿਸਣ ਲੱਗ ਪਈ। ਇੰਨੀ ਪੁਰਾਣੀ ਨਫਰਤ ਫਿਰ ਜਾਗ ਪਈ। ਪਰ ਅੱਜ ਉਸ ਦਾ ਨਾਮ ਉੱਚੇ ਅਹੁਦਿਆ ਵਾਲੇ ਅਫਸਰਾਂ ਵਿਚ ਗਿਣ ਹੁੰਦਾ ਹੈ। ਕਈ ਲੋਕੀ ਉਸਨੂੰ ਬਹੁਤ ਪਿਆਰ ਤੇ ਮਾਣ ਦਿੰਦੇ ਹਨ। ਲੋਕਾਂ ਤੇ ਸਰਕਾਰ ਲਈ ਅੱਜ ਉਹ ਇੱਕ ਸੁਪਰ ਹੀਰੋ ਹੈ।ਪਰ ਮੇਰੀ ਉਸ ਪ੍ਤੀ ਆਪਣੀ ਨਫਰਤ ਬਿਲਕੁਲ ਵੀ ਨਹੀ ਘਟੀ। ਮੈਨੂੰ ਤਾਂ ਉਸ ਦਾ ਚਿਹਰਾ ਰੂਪ ਦੀ ਯਾਦ ਕਰਉਦਾਂ ਹੈ। ਰੂਪ ਦੀ ਯਾਦ ਮੈਨੂੰ ਕਾਲਜ ਦੇ ਦਿਨਾਂ ਵਿੱਚ ਲੈ ਗਈ। ਜਦੋਂ ਉਹ ਕਾਲਜ ਦਾ ਵਿਦਿਆਰਥੀ ਸੀ।

ਸਾਡੇ ਕਾਲਜ਼ ਵਿਚ ਆਇਆ ਉਸ ਨੂੰ ਅਜੇ ਥੌੜੇ ਦਿਨ ਹੀ ਹੋਏ ਸਨ ਕਿ ਉਹ ਰੂਪ ਅੱਗੇ ਪਿੱਛੇ ਪੈਲਾਂ ਪਾਉਣ ਲੱਗਾ। ਪਰ ਰੂਪ ਉਸ ਦੀ ਕੋਈ ਪਰਵਾਹ ਨਾ ਕਰਦੀ। ਰੂਪ ਨੂੰ ਉਸ ਦੇ ਤੌਰ-ਤਰੀਕੇ ਫੁੱਟੀ ਅੱਖ ਵੀ ਨਾ ਭਾਉਂਦੇ। ਰੂਪ ਆਪਣੇ ਨਾਲ ਵਾਂਗ ਹੀ ਬਹੁਤ ਹੀ ਸੁੰਦਰ ਰੂਪ ਦੀ ਮਾਲਕ ਸੀ। ਸੋਹਣੀ ਸਨੁੱਖੀ , ਸੁੱਚੱਜੀ ਨਾਰ ਪੜਾਈ ਵਿੱਚ ਅੱਵਲ ਸਾਦਗੀ ਦੀ ਮੂਰਤ ਸੀ। ਸਾਰਾ ਕਾਲਜ ਰੂਪ ਦੀ ਸੁੰਦਰਤਾ ਤੇ ਪੜਾਈ ਵਿੱਚ ਅੱਵਲ ਹੋਣ ਦੀਆ ਗੱਲਾਂ ਕਰਦਾ। ਰੂਪ ਮੇਰੀ ਕਲਾਸ ਮੇਟ ਹੋਣ ਤੇ ਨਾਲ ਨਾਲ ਮੇਰੀ ਤੇ ਸੰਗੀਤ ਦੀ ਰੂਮ ਮੇਟ ਵੀ ਸੀ। ਰੂਪ ਨੂੰ ਆਪਣੇ ਜਾਲ ਵਿੱਚ ਕਰਨ ਲਈ, ਉਸ ਨੇ ਸੰਗੀਤ ਨਾਲ ਦੋਸਤੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਸੰਗੀਤ ਉਸ ਦੀ ਇੱਕ ਵਧੀਆ ਦੋਸਤ ਬਣ ਗਈ ਸੀ, ਸੰਗੀਤ ਸਾਡੇ ਨਾਲ ਅਕਸਰ ਉਸਦੀਆਂ ਗੱਲਾਂ ਕਰਦੀ ਰਹਿੰਦੀ।
ਇੱਕ ਦਿਨ ਤਾਂ ਹੱਦ ਹੀ ਹੋ ਗਈ ਸੰਗੀਤ ਰੂਪ ਨੂੰ, ਕਹਿੰਦੀ ਰੂਪ ਤੇਰੇ ਨਾਲ ਗੱਲ ਕਰਨੀ ਹੈ ਮਾਈਂਡ ਨਾ ਕਈ। ਰੂਪ ਨੇ ਸੰਗੀਤ ਨੂੰ, ਕਿਹਾ ਤੂੰ ਮੇਰੀ ਭੈਣ ਹੈ ਜੋ ਵੀ ਗੱਲ ਹੈ ਕਰ ਮੈਂ ਕਿਉਂ ਮਾਈਡ ਕਰਨਾ ਹੈ। ਸੰਗੀਤ ਨੇ ਰੂਪ ਨੂੰ, ਕਿਹਾ ਕੀ ਸ਼ਮਸ਼ੇਰ ਗਿੱਲ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹੈ ਤੈਨੂੰ ਬਹੁਤ ਪਿਆਰ ਕਰਦਾ ਹੈ, ਉਹ ਤੈਨੂੰ ਪਾਉਣ ਲਈ ਕੁੱਝ ਵੀ ਕਰ ਸਕਦਾ ਹੈ। ਬਹੁਤ ਹੀ ‘ਨਾਈਸ ਹੈ।” “ਰੂਪ ਨੇ ਸੰਗੀਤ ਨੂੰ ਕਿਹਾ ਤੂੰ ਮੇਰੀ ਦੋਸਤ ਹੈ ਇਹ ਗੱਲ ਅੱਜ ਕਰ ਦਿੱਤੀ ਮੁੜ ਕੇ ਨਾ ਕਰੀ ਮੈਨੂੰ ਉਹ ਬਿਲਕੁਲ ਪੰਸਦ ਨਹੀ ਹੈ
ਮੈਨੂੰ ਉਸ ਦੇ ਰੰਗ-ਢੰਗ ਬਿਲਕੁਲ ਚੰਗੇ ਨਹੀ ਲੱਗਦੇ, ‘ਪਲੀਜ਼’ ਮੁੜ ਕੇ ਉਸ ਦਾ ਨਾਮ ਮੇਰੇ ਸਾਹਮਣੇ ਨਾ ਲਈ।” ਰੂਪ ਨੇ ਗੁੱਸੇ ਨਾਲ ਕਿਹਾ।
ਉਸ ਨੇ ਹੋਰ ਵੀ ਇਸ ਤਰਾਂ ਦੇ ਬਹੁਤ ਯਤਨ ਕੀਤੇ। ਪਰ ਸਭ ਬੇਕਾਰ। ਉਸ ਨੇ ਦੋ ਚਾਰ ਮੁੰਡਿਆ ਨੂੰ ਲੈ ਕੇ ਇਕ ਗੁੱਰਪ ਬਣਾ ਲਿਆ। ਲੀਡਰ ਬਣ ਕੇ ਉਹਨਾ ਦੇ ਅੱਗੇ ਅੱਗੇ ਹੋ ਤੁਰਦਾ। ਕਦੀ ਮੋਟਰਸਾਈਕਲ, ਕਦੀ ਸਕੂਟਰ ਅਤੇ ਕਦੀ ਕਾਰ ਜਾਂ ਜੀਪ ਲੈ ਕੇ ਕਾਲਜ਼ ਪੜ੍ਹਨ ਆਉਂਦਾ। ਕਈ ਵਾਰੀ ਸ਼ਰਾਬ ਪੀ ਕੇ ਕਾਲਜ਼ ਵਿਚ ਹੱਲਾ-ਗੁੱਲਾ ਕਰਦਾ। ਕਾਫੀ ਮੁੰਡੇ ਉਸ ਦੇ ਦੁਆਲੇ ਇਕੱਠੇ ਹੋਏ ਰਹਿੰਦੇ। ਉਹਨਾ ਨੂੰ ਖਾਣ-ਪੀਣ ਨੂੰ ਖੁੱਲ੍ਹਾ ਜਿਉਂ ਮਿਲ ਜਾਂਦਾ।
ਰੂਪ ਨੇ ਉਸ ਨੂੰ ਜ਼ਰਾ ਵੀ ਭਾਅ ਨਾ ਦਿੱਤਾ, ਉਸ ਨੂੰ ਇਸ ਗੱਲ ਦਾ ਬਹੁਤ ਗੁੱਸਾ ਰਹਿੰਦਾ, ਪਰ ਉਹ ਰੂਪ ਦਾ ਰਾਹ ਹਰ ਰੋਜ਼ ਰੋਕਦਾ ਰਹਿੰਦਾ, ਰੂਪ ਨੇ ਅੱਕ ਕੇ ਕਾਲਜ ਦੇ ਪਿ੍ੰਸੀਪਲ ਨੂੰ ਲਿਖਤੀ ਸ਼ਿਕਾਇਤ ਦਿੱਤੀ, ਪਰ ਰੂਪ ਦੀ ਸ਼ਿਕਾਇਤ ਤੇ ਕੋਈ ਵੀ ਕਾਰਵਾਈ ਨਹੀਂ ਕੀਤੀ। ਕਾਲਜ਼ ਦਾ ਸਟਾਫ ਅਤੇ ਕਮੇਟੀ ਸਭ ਉਸ ਦੀ ਮੰਨਦੇ ਹਨ।”ਉਸ ਦੇ ਪਿਉ ਦੇ ਪੈਸੇ ਨਾਲ ਇਹ ‘ਪਰਾਈਵੇਟ, ਕਾਲਜ਼ ਚੱਲਦਾ ਹੈ। ਸਭ ਪੈਸੇ ਦੀ ਹੀ ਖੇਡ ਹੈ।”ਇਸ ਸ਼ਿਕਾਇਤ ਤੋਂ ਬਾਅਦ ਉਹ ਹੋਰ ਵੀ ਜ਼ਿਆਦਾ ਰੂਪ ਨੂੰ ਤੰਗ ਕਰਨ ਲੱਗ ਪਿਆ। ਕਿਉਕਿ ਉਸ ਨੂੰ ਪਤਾ ਸੀ, ਉਸਦਾ ਕੋਈ ਵੀ ਕੁਝ ਨਹੀ ਵਿਗਾੜ ਸਕਦਾ।
ਕਾਲਜ ਦੀ ਅਲਵਿਦਾ ਪਾਰਟੀ ਵਾਲਾ ਦਿਨ ਸੀ, ਉਸ ਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਸੀ, ਉਸਨੇ ਨਸ਼ੇ ਵਿੱਚ ਰੂਪ ਦੀ ਬਾਹ ਫੜ ਲਈ ਅਤੇ ਲਵ ਯੂ ਰੂਪ, ਲਵ ਯੂ ਰੂਪ ਉੱਚੀ ਉੱਚੀ ਕਹਿਣ ਲੱਗ ਪਿਆ। ਰੂਪ ਨੇ ਗੁੱਸੇ ਵਿੱਚ ਉਸ ਦੇ ਮੂੰਹ ਤੇ ਚਪੇੜ ਮਾਰ ਦਿੱਤੀ।ਬਾਹ ਛੜਾ ਕੇ ਹੋਸਟਲ ਦੇ ਕਮਰੇ ਵਿੱਚ ਆ ਗਈ। ਮੈਂ ਵੀ ਰੂਪ ਨਾਲ ਕਮਰੇ ਵਿੱਚ ਆ ਗਈ ਰੂਪ ਬਹੁਤ ਰੋਂਦੀ ਸੀ । ਮੈ ਆਪਣਾ ਹੱਥ ਉਸ ਦੇ ਮੋਢੇ ਤੇ ਰੱਖਿਆ।ਉਸ ਨੇ ਆਪਣਾ ਸਿਰ ਮੇਰੇ ਮੋਢੇ ਤੇ ਰੱਖ ਦਿੱਤਾ। ਰੂਪ ਨੂੰ ਹੌਸਲਾਂ ਦਿੱਤਾ ਤੇ ਕਿਹਾ ਚੱਲ ਰੂਪ ਕੋਈ ਗੱਲ ਨਹੀ ਪੇਪਰ ਤੋਂ ਬਾਅਦ ਉਸ ਦੀ ਸ਼ਕਲ ਦੇਖਣ ਨੂੰ ਨਹੀ ਮਿਲਣੀ।
ਹੁਣ ਉਹ ਕੁਝ ਦਿਨਾਂ ਤੋਂ ਕਾਲਜ ਨਹੀਂ ਸੀ ਆਉਦਾ, ਉਸ ਦੇ ਕਾਲਜ ਨਾ ਆਉਣ ਕਾਰਨ ਰੂਪ ਵੀ ਕੁਝ ਠੀਕ ਮਹਿਸੂਸ ਕਰਨ ਲੱਗ ਪਈ ਸੀ। ਕਾਲਜ ਵਿੱਚ ਪੇਪਰ ਹੋਣ ਲੱਗ ਪਏ ਸੀ, ਪੇਪਰਾਂ ਵਿੱਚ ਵੀ ਉਸ ਦਾ ਚਿਹਰਾ ਦੇਖਣ ਨੂੰ ਨਹੀਂ ਮਿਲਿਆ। ਹੁਣ ਕਾਲਜ ਵਿੱਚ ਸ਼ਾਂਤੀ ਹੀ ਸੀ। ਕੁਝ ਵਿਦਿਆਰਥੀਆਂ ਦੇ ਪੇਪਰ ਹੋ ਚੁੱਕੇ ਸੀ ਤੇ ਵਿਦਿਆਰਥੀ ਘਰਾਂ, ਨੂੰ ਚੱਲੇ ਗਏ ਸੀ, ਹੁਣ ਉਹ ਹੀ ਵਿਦਿਆਰਥੀ ਕਾਲਜ ਤੇ ਹੋਸਟਲ ਵਿੱਚ ਜਿਹਨਾਂ ਦੇ ‘ ਪਰੈਕਟੀਕਲ’ ਚੱਲ ਰਹੇ ਸਨ। ਸਾਡੇ ਹੋਸਟਲ ਵਿੱਚ ਵੀ ਮੇਰੇ ਤੇ ਰੂਪ ਸੰਗਤ ਤੋਂ, ਬਿਨਾਂ ਹੋਰ ਦੱਸ ਕੁ ਕੁੜੀਆਂ ਹੀ ਰਹਿ ਗਈਆਂ ਸਨ। ਇਸ ਦਾ ਪਤਾ ਸ਼ਾਇਦ ਉਸ ਨੂੰ ਲੱਗ ਗਿਆ ਸੀ , ਉਹ ਰੂਪ ਤੋਂ ਚੁਪੇੜ ਦਾ ਬਦਲਾ ਲੈਣ ਲਈ ਮੌਕਾ ਭਾਲਦਾ ਸੀ ਤੇ ਉਸ ਨੂੰ ਸਾਇਦ ਇਹ ਮੌਕਾ ਮਿਲ ਗਿਆ। ਉਹ ਫਿਰ ਕਾਲਜ ਵਿੱਚ ਆਉਣ ਲੱਗ ਪਿਆ, ਰੂਪ ਕਿਸੇ ਕੰਮ ਕਰਨ ਕਾਲਜ ਦੀ ਲਾਇਬ੍ਰੇਰੀ ਵਿੱਚ ਗਈ, ਉੱਥੇ ਉਸ ਨੇ ਰੂਪ ਨੂੰ ਘੇਰ ਲਿਆ ਤੇ ਉਸ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਰੂਪ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਹੋਸਟਲ ਰੂਮ ਵਿੱਚ ਆਈ ਤੇ ਬਹੁਤ ਘਬਰਾਈ ਹੋਈ ਨੇ ਰੂਮ ਦਾ ਦਰਵਾਜ਼ਾ ਬੰਦ ਕੀਤਾ ਮੈਂ ਰੂਪ ਨੂੰ ਪੁੱਛਿਆ ਰੂਪ ਕੀ ਗੱਲ ਹੈ ਤਾਂ ਉਸ ਨੇ ਮੈਨੂੰ ਦੱਸਿਆ ਕੀ ਉਹ ਫਿਰ ਤੋਂ, ਕਾਲਜ ਆ ਗਿਆ ਹੈ, ਉਸਨੇ ਮੇਰੀ ਫਿਰ ਤੋਂ ਬਾਹ ਫੜੀ ਰੂਪ ਨੇ ਮੈਨੂੰ ਕਿਹਾ। ਮੈਂ ਰੂਪ ਨੂੰ ਕਿਹਾ ਕੀ ਰੂਪ ਤੂੰ ਘਬਰਉਦੀ ਕਿਉਂ ਹੈ ਕੁਝ ਨਹੀ ਹੁੰਦਾ, ਤੂੰ ਕਮਰੇ ਵਿੱਚ ਰਹੀ ਮੇਰਾ ਦਰਵਾਜ਼ਾ ਅੰਦਰੋਂ ਬੰਦ ਕਰ ਲਈ। ਰੂਪ ਨੂੰ ਇੱਕਲੇ ਛੱਡਣ ਨੂੰ ਦਿਲ ਤਾਂ ਨਹੀ ਸੀ ਕਰਦਾ ਪਰ ਪਰੈਕਟੀਕਲ ਹੋਣਾ ਸੀ। ਇਸ ਕਾਰਨ ਮੈਨੂੰ ਆਉਣਾ ਪਿਆ। ਪਰੈਕਟੀਕਲ ‘ ਦੇ ਤਿੰਨ- ਚਾਰ ਘੰਟੇ ਪਿਛੋ ਮੈ ਸਿੱਧੀ ਉਸ ਦੇ ਕਮਰੇ ਵੱਲ ਗਈ। ਕਮਰੇ ਦਾ ਦਰਵਾਜ਼ਾ ਖੋਲਿਆ ਤਾਂ ਮੇਰੀਆਂ ਚੀਕਾਂ, ਨਿਕਲ ਗਈਆ, ਰੂਪ ਦੀ ਲਾਸ਼ ਸਾਹਮਣੇ ਪਈ ਸੀ , ਉਸ ਦੇ ਜਿਸਮ ਦੇ ਕੱਪੜੇ ਫਟੇ ਹੋਏ ਸੀ। ਮੇਰੀਆਂ ਚੀਕਾਂ ਸੁਣ ਹੋਸਟਲ ਦੀਆਂ ਕੁੜੀਆਂ ਤੇ ਬਾਰਡਨ ਵੀ ਆ ਗਈ। ਬਾਰਡਨ ਨੇ ਬੈੱਡ ਤੋਂ ਚਾਦਰ ਲਾ ਕੇ ਰੂਪ ਦੇ ਉੱਤੇ ਦਿੱਤੀ। ਪੁਲਿਸ ਨੂੰ ਫੋਨ ਕੀਤਾ ਗਿਆ ਪੁਲਿਸ ਨੇ ਰੂਪ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ। ਪੁਲਿਸ ਨੇ ਹੋਸਟਲ ਬਾਰਡਨ ਤੇ ਮੇਰੇ ਤੋਂ ਬਾਕੀ ਕੁੜੀਆਂ ਨਾਲ ਗੱਲ ਬਾਤ ਕੀਤੀ ਸਾਡੇ ਬਿਆਨ ਦਰਜ ਕੀਤੇ। ਮੈਂ ਤੇ ਇੱਕ ਦੋ ਕੁੜੀਆਂ ਨੇ ਸ਼ਮਸ਼ੇਰ ਗਿੱਲ ਦੇ ਵਾਰੇ ਦੱਸਿਆ। ਰੂਪ ਦੇ ਘਰਦਿਆਂ ਨੇ ਵੀ ਸ਼ਮਸ਼ੇਰ ਗਿੱਲ ਦੇ ਖਿਲਾਫ ਕੇਸ ਦਰਜ ਕੀਤਾ। ਮੇਰੇ ਪਰਿਵਾਰ ਨੇ ਮੈਨੂੰ ਇਸ ਮਾਮਲੇ ਵਿੱਚ ਬੋਲਣ ਨੂੰ ਰੋਕ ਦਿੱਤਾ ਕਿਉਕਿ ਸ਼ਮਸ਼ੇਰ ਗਿੱਲ ਦੇ ਪਿਤਾ ਨੇ ਮੇਰੇ ਪਰਿਵਾਰ ਨੂੰ ਡਰਾ ਦਿੱਤਾ ਸੀ, ਮਜਬੂਰਨ ਮੈਨੂੰ ਚੁੱਪ ਰਹਿਣਾ ਪਿਆ। ਸ਼ਮਸ਼ੇਰ ਗਿੱਲ ਦੇ ਖਿਲਾਫ ਕੇਸ ਅਾਦਲਤ ਵਿੱਚ ਲੱਗਿਆ। ਪੈਸੇ ਨੇ ਜੱਜ ਨੂੰ ਵੀ ਖਰੀਦ ਲਿਆ ਤੇ ਪੁਲਿਸ ਨੂੰ ਵੀ ਖਰੀਦ ਲਿਆ ਸੀ, ਕੋਈ ਵੀ ਸਬੂਤ ਸ਼ਮਸ਼ੇਰ ਗਿੱਲ ਦੇ ਖਿਲਾਫ ਪੇਸ਼ ਨਹੀ ਕੀਤਾ ਗਿਆ। ਪਹਿਲਾ ਪਹਿਲਾ ਤਾਂ ਅਦਾਲਤ ਤਾਰੀਖ ਤੇ ਤਾਰੀਖ ਦੇਣ ਲੱਗ ਪਈ, ਫਿਰ ਕੋਈ ਸਬੂਤ ਨਾ ਹੋਣ ਕਰਨ ਸ਼ਮਸ਼ੇਰ ਗਿੱਲ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਰੂਪ ਦੇ ਕਤਲ ਤੇ ਜਬਰਦਸਤੀ ਨੂੰ ਆਤਮ ਹੱਤਿਆ ਦਾ ਨਾਮ ਦੇ ਦਿੱਤਾ ਗਿਆ।

ਕਈ ਵਾਰੀ ਰੂਪ ਦੀ ਯਾਦ ਉਸ ਦਰਿੰਦੇ ਲਈ ਨਫਰਤ ਦਾ ਤੂਫਾਨ ਬਣ ਕੇ ਆਉਂਦੀ। ਪਰ ਸਭ ਬੇਕਾਰ, ਕਿਉਂਕਿ ਮੈ ਕੁੱਝ ਵੀ ਨਹੀ ਸਾਂ ਕਰ ਸਕਦੀ।
ਜਦੋਂ ਮੈ ਉਸ ਦੇ ਵੱਡੇ ਆਫੀਸਰ ਬਣੇ ਬਾਰੇ ਸੁਣਿਆ ਤਾਂ ਹੈਰਾਨ ਰਹਿ ਗਈ। ਉਹ ਲਫੰਗਾ ਆਫੀਸਰ ਕਿਵੇ ਬਣ ਗਿਆ? ਮੇਰੇ ਦਿਮਾਗ ਵਿਚੋਂ ਆਪ ਹੀ ਜ਼ਵਾਬ ਆਇਆ। ਇਹ ਸਾਡਾ ਮਹਾਨ ਭਾਰਤ ਦੇਸ਼ ਹੈ ਪੈਸੇ ਦੇ ਕੇ ਕੁਝ ਵੀ ਹੋ ਸਕਦਾ ਹੈ। ਸਾਡੇ ਦੇਸ਼ ਦਾ ਕਾਨੂੰਨ ਕਹਿਣ ਨੂੰ ਅੰਨੵਾਂ ਕਾਨੂੰਨ ਨਹੀਂ ਇਹ ਕਾਨੂੰਨ ਅਸਲ ਵਿੱਚ ਵੀ ਅੰਨੵਾਂ ਹੈ।ਸਾਡੇ ਦੇਸ਼ ਵਿੱਚ ਪੈਸੇ ਨਾਲ ਕੁਝ ਵੀ ਹੋ ਸਕਦਾ ਹੈ।ਅੱਜ ਰੂਪ ਦੀ ਉਹ ਲਾਸ਼ ਦਾ ਸੀਨ ਮੇਰੀਆਂ ਅੱਖਾਂ ਸਾਮਣੇ ਫਿਰ ਤੋਂ ਘੁੰਮਣ ਲੱਗ ਗਿਆ ਤੇ ਪਤਾ ਨੀ ਹੁਣ ਹੋਰ ਕਿੰਨੀਆਂ ਹੀ ਰੂਪ ਵਰਗੀਆਂ ਕੁੜੀਆਂ ਦੇ ਇਹੋ ਜਹੇ ਦਰਿੰਦੇ ਜਿਸਮ ਨੋਚਦੇ ਰਹਿਣਗੇ।

ਰਵਨਜੋਤ ਕੌਰ ਸਿੱਧੂ ਰਾਵੀ

Leave a Reply

Your email address will not be published. Required fields are marked *