ਕਮਾਲ ਦਾ ਜਵਾਬ | kmaal da jvaab

ਇੱਕ ਲੜਕੀ ਦੇ ਉੱਤਰ ਨੇ ਝੰਝੋੜ ਕੇ ਰੱਖ ਦਿੱਤਾ। ਅੱਜ ਪੱਲਸ ਟੂ ਦੀ ਵਿਦਾਇਗੀ ਪਾਰਟੀ ਵਿੱਚ ਇੱਕ ਲੜਕੀ ਨੂੰ ਸਵਾਲ ਪੁੱਛਿਆ ਗਿਆ। “ਤੁਸੀਂ ਆਪਣੇ ਵਿਆਹ ਵਿੱਚ ਦੂਸਰਿਆਂ ਨਾਲੋਂ ਵੱਖਰਾ ਕੀ ਕਰਨਾ ਚਾਹੋਗੇ।” ਮਤਲਬ ਉਹ ਆਪਣੇ ਵਿਆਹ ਵਿੱਚ ਆਮ ਲੋਕਾਂ ਨਾਲੋਂ ਵੱਖਰਾ ਕੀ ਕਰਨਾ ਚਾਹੁੰਦੀ ਹੈ। ਮੇਰੇ ਸਮੇਤ ਬਾਕੀ ਦੇ ਪੜ੍ਹਿਆ ਲਿਖਿਆ ਨੂੰ ਵੀ ਲਗਿਆ ਕਿ ਕੀ ਫਜ਼ੂਲ ਸਵਾਲ ਪੁੱਛਿਆ ਹੈ। ਇਹ ਸਵਾਲ ਹੀ ਬੇਕਾਰ ਤੇ ਗਲਤ ਹੈ। ਲੜਕੀ ਨੇ ਮੌਕੇ ਤੇ ਹੀ ਉੱਤਰ ਦੇਣਾ ਸੀ। ਸਾਰੇ ਉਸ ਵੱਲੋਂ ਕਿਸੇ ਊਟ ਪਟਾਂਗ ਜਵਾਬ ਦੀ ਉਮੀਦ ਕਰ ਰਹੇ ਸਨ।
“ਮੈਂ ਚਾਹੁੰਦੀ ਹਾਂ ਕਿ ਮੇਰੇ ਵਿਆਹ ਦਾ ਸਾਰਾ ਖਰਚਾ ਮੈਂ ਖੁਦ ਆਪਣੀ ਕਮਾਈ ਵਿਚੋਂ ਹੀ ਕਰਾਂ। ਕਿਉਂਕਿ ਮੈਂ ਆਪਣੇ ਮਾਪਿਆਂ ਤੇ ਬੋਝ ਨਹੀਂ ਬਣਨਾ ਚਾਹੁੰਦੀ। ਸੋ ਮੈਂ ਆਪਣੇ ਮਾਪਿਆਂ ਦੀ ਇੱਕ ਪਾਈ ਵੀ ਆਪਣੇ ਵਿਆਹ ਤੇ ਖਰਚ ਨਹੀਂ ਕਰਵਾਉਣਾ ਚਾਹੁੰਦੀ।” ਇਸਦਾ ਜਬਾਬ ਸੁਣ ਕੇ ਪੰਡਾਲ ਤਾੜੀਆਂ ਨਾਲ ਗੂੰਜ ਉਠਿਆ।
ਧੀਆਂ ਮਾਪਿਆਂ ਦਾ ਕਿੰਨਾ ਖਿਆਲ ਰੱਖਦੀਆਂ ਹਨ। ਤਾਹੀਓਂ ਤਾਂ ਧੀਆਂ ਨੂੰ ਦੁੱਖ ਦਾ ਸਾਥੀ ਕਹਿੰਦੇ ਹਨ।
ਅਜਿਹੀ ਬੇਟੀ ਦਾ ਬਾਪ ਹੋਣ ਤੇ ਗਰਵ ਹੋਣਾ ਚਾਹੀਦਾ ਹੈ।
#ਰਮੇਸ਼ਸੇਠੀਬਾਦਲ
9876627233

Leave a Reply

Your email address will not be published. Required fields are marked *