“ਅੰਕਲ ਜੀ ਪਲੀਜ ਮੇਰੀ ਫੋਟੋ ਨਾ ਖਿਚਿਓ।” ਅਵਾਰਾ ਕੁੱਤਿਆਂ ਨੂੰ ਬ੍ਰੈਡ ਖਵਾਉਂਦੇ ਨੇ ਮੈਨੂੰ ਰੋਕਿਆ। ਉਸਦਾ ਨਾਮ ਅਮਿਤ ਹੈ। ਉਹ ਹਮੇਸ਼ਾ ਆਪਣੇ ਭਾਰਤੀ ਨਸਲ ਦੇ ਕੁੱਤੇ ਸੁਲਤਾਨ ਨਾਲ ਆਉਂਦਾ ਹੈ। 29 30 ਸਾਲਾ ਦਾ ਟੈਕਨੀਕਲ ਇੰਜੀਨੀਅਰ ਅਮਿਤ ਅਜੇ ਕੁਆਰਾ ਹੈ। ਕੁੱਤਿਆਂ ਪ੍ਰਤੀ ਉਸਦਾ ਪ੍ਰੇਮ ਲਾਜਬਾਬ ਹੈ। ਕਈ ਦਿਨ ਉਹ ਸੱਜਰੀ ਸੂਈ ਕਾਲੀ ਕੁੱਤੀ ਅਤੇ ਉਸਦੇ ਨਵਜੰਮੇ ਪਿਲਿਆਂ ਲਈ ਘਰੋਂ ਹਲਵਾ ਬ੍ਰੈਡ ਬਿਸਕੁਟ ਲਿਆਉਂਦਾ ਰਿਹਾ ਹੈ। ਉਹ ਅਕਸ਼ਰ ਹੀ ਜਖਮੀ ਯ ਬਿਮਾਰ ਕੁੱਤਿਆਂ ਦਾ ਇਲਾਜ਼ ਕਰਾਉਂਦਾ ਹੈ। ਜਖਮਾਂ ਤੇ ਕੀੜੇ ਪਏ ਹੋਣ ਤੇ ਉਹਨਾਂ ਦੀ ਮਲ੍ਹਮ ਪੱਟੀ ਕਰਦਾ ਹੈ। ਬਾਰਾਂ ਸੈਕਟਰ ਵਾਲੇ ਵੈਟ ਪੈਟ ਕਲੀਨਿਕ ਤੋਂ ਬਕਾਇਦਾ ਇਲਾਜ ਕਰਵਾਉਂਦਾ ਹੈ। “ਐਂਕਲ ਜੀ ਇਹ ਸੁਲਤਾਨ ਵੀ ਮੈਨੂੰ ਜਖਮੀ ਹਾਲਤ ਵਿੱਚ ਮਿਲਿਆ ਸੀ। ਅਵਾਰਾ ਕੁੱਤਿਆਂ ਦੀ ਦੇਖ ਰੇਖ ਕਰਨਾ ਚੰਗਾ ਲਗਦਾ ਹੈ। ਲੋਕ ਆਪਣੇ ਵਿਦੇਸ਼ੀ ਨਸਲ ਦੇ ਪਾਲਤੂ ਕੁੱਤਿਆਂ ਤੇ ਹਜ਼ਾਰਾਂ ਰੁਪਏ ਖਰਚ ਦਿੰਦੇ ਹਨ। ਮਹਿੰਗਾ ਇਲਾਜ ਕਰਾਉਂਦੇ ਹਨ। ਮਹਿੰਗੀ ਖੁਰਾਕ ਪੈਡੀਗਰੀ ਖਵਾਉਂਦੇ ਹਨ। ਨਾਨ ਵੇਜ ਵੀ। ਪਰ ਦੇਸੀ ਕੁੱਤੇ ਨੂੰ ਬੇਹੀ ਰੋਟੀ ਤਾਂ ਕੀ ਪਾਉਣੀ ਉਲਟਾ ਡੰਡਾ ਮਾਰਦੇ ਹਨ। ਕਈ ਤਾਂ ਗੱਡੀ ਦੇ ਟਾਇਰ ਥੱਲੇ ਦੇ ਕੇ ਪਿੱਛੇ ਮੁੜਕੇ ਨਹੀਂ ਦੇਖਦੇ। ਕੁੱਤੇ ਸਮੇਤ ਹਰ ਜੀਵ ਨੂੰ ਵਸ ਲਗਦਾ ਭੋਜਨ ਕਰਾਉਣਾ ਚਾਹੀਦਾ ਹੈ। ਕੁੱਤਾ ਭਾਵੇ ਕਾਲਾ ਹੋਵੇ ਚਿੱਟਾ ਹੋਵੇ ਰੱਬ ਦੇ ਬਣਾਏ ਜੀਵ ਹਨ। ਮੈਨੂੰ ਇਸ ਦੀ ਪ੍ਰੇਰਨਾ ਮੇਰੀ ਮਾਂ ਤੋਂ ਮਿਲੀ। ਉਹ ਅੱਜ ਵੀ ਰੋਜ ਸੱਤ ਅੱਠ ਕੁੱਤਿਆਂ ਨੂੰ ਰੋਟੀ ਪਕਾਕੇ ਖਵਾਉਂਦੀ ਹੈ। ਇਹ੍ਹਨਾਂ ਲਈ ਪੰਦਰਾਂ ਵੀਹ ਕਿੱਲੋ ਆਟਾ ਅਲੱਗ ਤੋਂ ਆਉਂਦਾ ਹੈ। ਪਰਮਾਤਮਾ ਨੇ ਵਧੀਆ ਜੌਬ ਦਿੱਤੀ ਹੈ ਚੰਗੀ ਸੈਲਰੀ ਹੈ। ਇਸ ਲਈ ਇਸ ਸ਼ੋਂਕ ਨੂੰ ਪਾਲ ਰਿਹਾ ਹਾਂ।”
ਅਮਿਤ ਦੀਆਂ ਗੱਲਾਂ ਮੈਨੂੰ ਚੰਗੀਆਂ ਲਗੀਆਂ। ਓਹ ਵਿਸ਼ਕੀ ਸਮੇਤ ਦੂਜੇ ਪਾਲਤੂ ਕੁੱਤਿਆਂ ਨੂੰ ਵੀ ਪ੍ਰੇਮ ਕਰਦਾ ਹੈ।
ਬੇਟਾ ਚਲੋ ਤੁਹਾਡੀ ਫੋਟੋ ਨਹੀਂ ਖਿੱਚਦਾ ਪਰ ਸ਼ੋਸ਼ਲ ਮੀਡੀਆ ਤੇ ਪੋਸਟ ਜਰੂਰ ਪਾਊਂਗਾ। ਤਾਂਕਿ ਕੋਈ ਨਾ ਕੋਈ ਤੁਹਾਡੇ ਤੋਂ ਪ੍ਰੇਰਨਾ ਲੈਕੇ ਅਵਾਰਾ ਕੁੱਤਿਆਂ ਨੂੰ ਪ੍ਰੇਮ ਕਰਨ ਲੱਗ ਜਾਵੇ। ਮੇਨਕਾ ਗਾਂਧੀ ਵਾਂਗੂ ਨਾਮ ਕਮਾਉਣ ਵਾਲੇ ਨਹੀਂ ਕਾਮ ਕਰਨ ਵਾਲੇ ਪਸ਼ੂ ਪ੍ਰੇਮੀ ਪੈਦਾ ਹੋ ਸਕਣ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ
9876627233