ਦੁਕਾਨਦਾਰੀ | dukandari

ਜਦੋ ਮੇਰੀ ਬੇਗਮ ਡੱਬਵਾਲੀ ਦੇ ਸਰਕਾਰੀ ਲੜਕੀਆਂ ਦੇ ਸਕੂਲ ਵਿੱਚ ਪੜ੍ਹਾਉਂਦੀ ਸੀ ਤਾਂ ਉਹ ਆਪਣੀ ਰੈਗੂਲਰ ਦਵਾਈ ਸਕੂਲ ਨੇੜੇ ਕਿਸੇ ਕੈਮਿਸਟ ਤੋਂ ਖਰੀਦਦੀ।
ਪਿਛਲੇ ਵਾਰੀ ਤੁਸੀਂ ਇਹ ਪੱਤੇ ਕਿੰਨੇ ਦੇ ਲੈਕੇ ਗਏ ਸੀ। ਹਰ ਵਾਰ ਪੈਸੇ ਲੈਣ ਵੇਲੇ ਉਹ ਪੁੱਛਦਾ। ਤੇ ਮੈਡਮ ਦੇ ਦੱਸਣ ਅਨੁਸਾਰ ਉਹ ਸੱਤਰ ਰੁਪਏ ਕੱਟ ਲੈਂਦਾ। ਜਦੋ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਤਾਂ ਮੈਂ ਮੈਡਮ ਨੂੰ ਹਰ ਵਾਰ ਦਸ ਰੁਪਏ ਘੱਟ ਦੱਸਣ ਲਈ ਮਨਾਇਆ। ਕਿਉਂਕਿ ਮੈਡਮ ਝੂਠ ਨਹੀਂ ਸੀ ਬੋਲਣਾ ਚਾਹੁੰਦੇ। ਇਸ ਤਰਾਂ ਅਸੀਂ ਉਹ ਦਵਾਈ ਉਸ ਤੋਂ ਪਹਿਲਾਂ ਸੱਠ ਫਿਰ ਪੰਜਾਹ, ਚਾਲੀ ਅਤੇ ਫਿਰ ਤੀਹ ਰੁਪਏ ਦੀ ਖਰੀਦੀ। ਮੈਡਮ ਬਹੁਤ ਹੈਰਾਨ ਹੋਏ। ਮੈਨੂੰ ਵੀ ਪਤਾ ਲੱਗ ਗਿਆ ਕਿ ਇਹ ਦਵਾਈ ਤਾਂ ਇਸ ਤੋਂ ਵੀ ਸਸਤੀ ਹੈ। ਫਿਰ ਅਸੀਂ ਉਹ ਦਵਾਈ ਤੇ ਦੁਕਾਨਦਾਰ ਦੋਨਾਂ ਨੂੰ ਹੀ ਛੱਡ ਦਿੱਤਾ। ਕਈ ਦੁਕਾਨਦਾਰ ਇਹ ਭੁੱਲ ਜਾਂਦੇ ਹਨ ਕਿ ਪਹਿਲਾਂ ਇਹਨਾਂ ਨਾਲ ਕਿੰਨੀ ਠੱਗੀ ਮਾਰੀ ਸੀ। ਇਸੇ ਤਰਾਂ ਹੀ ਮੀਨਾ ਬਜ਼ਾਰ ਦੇ ਇੱਕ ਕਰਾਰਕੀ ਵਿਕਰੇਤਾ ਨੇ ਮੈਨੂੰ ਇਹੀ ਸਵਾਲ ਪੁੱਛਿਆ।
ਜਿੰਨੀ ਇਸਦੀ ਅਸਲ ਕੀਮਤ ਹੈ ਓਨੀ ਲੈ ਲਵੋ। ਪਿਛਲੇ ਰੇਟ ਨਾਲ ਕੀ ਮਤਲਬ? ਮੈਂ ਕਿਹਾ ਤੇ ਉਹ ਢਿੱਲਾ ਪੈ ਗਿਆ।
ਫਬ ਤੇ ਵੀ ਕਈ ਮਸ਼ਹੂਰੀਆਂ ਆਉਂਦੀਆਂ ਹਨ। ਜਦੋਂ ਕੋਈ ਪਾਠਕ ਟਿਪਣੀ ਕਰਕੇ ਉਸਦਾ ਰੇਟ ਪੁੱਛਦਾ ਹੈ ਤਾਂ ਅੱਗੋਂ ਜਬਾਬ ਆਉਂਦਾ ਹੈ ਕਿ ਤੁਹਾਡੇ ਫੋਨ ਨੰਬਰ ਭੇਜੋ। ਇਨਬਕਸ ਦੇਖੋ। ਮਤਲਬ ਉਹ ਕੀਮਤ ਸਾਰਵਜਨਿਕ ਨਹੀਂ ਕਰਨਾ ਚਾਹੁੰਦੇ। ਯ ਇਓ ਕਹਿ ਲਵੋ ਕੀਮਤ ਫਿਕਸ ਨਹੀਂ ਹੁੰਦੀ। ਤੇ ਵਿੱਚ ਵਾਧੂ ਓਹਲਾ ਹੁੰਦਾ ਹੈ। ਲੋਕ ਸਾਫ਼ ਦੁਕਾਨਦਾਰੀ ਕਿਉਂ ਨਹੀਂ ਕਰਦੇ। ਰੇਟ ਫਿਕਸ ਹੋਣ ਤਾਂ ਗ੍ਰਾਹਕ ਦਾ ਵਿਸ਼ਵਾਸ ਵਧਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ।

Leave a Reply

Your email address will not be published. Required fields are marked *