ਮਿੰਨੀ ਕਹਾਣੀ – ਜੱਜ | judge

ਮੇਰੇ ਬੌਂਦਲੀ ਪਿੰਡ ਵਿੱਚ ਛੋਟਾ ਜਿਹਾ ਪੀੑਵਾਰ ਰਹਿ ਰਿਹਾ ਸੀ ਜਿਸ ਵਿੱਚ ਮਾਤਾ , ਪਿਤਾ ਅਤੇ ਉਹਨਾਂ ਦੀ ਗੋਦੀ ਦਾ ਸ਼ਿੰਗਾਰ ਇੱਕ ਲੜਕਾ , ਇੱਕ ਲੜਕੀ ਸੀ ‘ , ਜਿਨ੍ਹਾਂ ਨੂੰ ਮਾਤਾਪਿਤਾ ਬਹੁਤ ਪਿਆਰ ਕਰਦੇ ਸਨ ।ਆਰਥਿਕ ਪੱਖੋਂ ਪੑੀਵਾਰ ਬਹੁਤ ਹੀ ਗਰੀਬ ਸੀ , ਮਜ਼ਦੂਰੀ ਕਰਦੇ ਸਨ ਉਹਨਾਂ ਨੂੰ ਹੋਰ ਕੋਈ ਆਮਦਨ ਨਹੀਂ ਸੀ । ਉਹਨਾਂ ਦੋਹਾਂ ਬੱਚਿਆਂ ਨੂੰ ਸਕੂਲ ਵਿੱਚ ਪੜ੍ਹਣ ਪਾ ਦਿੱਤਾ । ਦਸਵੀਂ ਪਾਸ ਕਰਨ ਤੋਂ ਬਾਅਦ ਬੱਚਿਆਂ ਨੂੰ ਅਲੱਗ , ਅਲੱਗ ਕਾਲਜ ਵਿਚ ਦਾਖਲਾ ਲੈਣਾ ਪਿਆ । ਰੂਪ ਨੇ ਆਪਣੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ , ਪੀੑਤ ਆਪਣੇ ਨੇ ਕਾਲਜ ਜਾਣਾ ਸ਼ੁਰੂ ਕਰ ਦਿੱਤਾ ,
” ਪੀੑਤ ” ਪੜਣ ਵਿੱਚ ਬਹੁਤ ਹੁਸਿਆਰ ਸੀ ।
ਇੱਕ ਦਿਨ ਸ਼ਾਮ ਨੂੰ ਸਾਰਾ ਪੀੑਵਾਰ ਇਕੱਠਾ ਬੈਠਾ ਸੀ ਮੁੰਡਾ ਬੋਲਿਆ ਮਾਤਾ ਜੀ ਮੈਨੂੰ ਦੋ ਹੋਰ ਪੈਟ ਕਮੀਜ਼ ਲੈ ਦਿਓ ? ਇਹ ਅਵਾਜ਼ ਪਿਤਾ ਜੀ _ ਦੇ ਕੰਨਾਂ ਤੱਕ ਗਈ ਕਹਿਣ ਲੱਗੇ ਕੋਈ ਗੱਲ ਨੀ ਮੈ ਕੱਲ ਨੂੰ ਲਿਆ ਦਿਆਂਗਾ , ਬਸ ਤੂੰ ਪੜਣ ਵਿੱਚ ਧਿਆਨ ਰੱਖਣਾ । ਫਿਰ ਇੱਕ ਹਫਤੇ ਬਾਅਦ ਇਹੀ ਗੱਲ ਪੀੑਤ ਨੇ ਆਪਣੀ ਮਾਂ ਨੂੰ ਕਹਿ ਦਿੱਤੀ ਉਹ ਸੋਚਣ ਲੱਗ ਪਏ ਕਿਉਂਕਿ ਆਰਥਿਕ ਪੱਖੋਂ ਪੀੑਵਾਰ ਬਹੁਤ ਗਰੀਬ ਸੀ । ਪਿਤਾ ਜੀ ਮੰਝਾਂ ਨੂੰ ਪੱਠੇ ਪਾ ਰਿਹਾ ਸੀ , ਇਹ ਅਵਾਜ਼ ਉਸ ਦੇ ਕੰਨਾਂ ਤੱਕ ਵੀ ਗਈ । ਕੋਲ ਆ ਕੇ ਬੋਲੇ ਤੂੰ ਪੜ ਚਾਹੇ ਨਾ ਪੜ ਤੂੰ ਪੜ ਕੇ ਜੱਜ ਨੀ ਬਣਨਾ ? ਤੂੰ ਰੂਪ ਨੂੰ ਪੜ ਲੈਣਦੇ ? ਇਹ ਗੱਲ ਸੁਣ ਕੇ ਬਹੁਤ ਵੱਡਾ ਹੌਂਕਾ ਲਿਆ ਅਤੇ ਕਮਰੇ ਅੰਦਰ ਜਾ ਕੇ ਰੋਣ ਲੱਗ ਪਈ ਮਾਤਾ ਜੀ ਚੁੱਪ ਕਰੋਦੇ ਹੋਏ ਬੋਲੇ ਮੈ ਲਿਆ ਦਿਆਗੀ ਤੈਨੂੰ ਸੂਟ ਤੂੰ ਚੁੱਪ ਕਰ ਉਹ ਸਬਰ ਦਾ ਘੁੱਟ ਭਰ ਕੇ ਬੈਠ ਜਾਂਦੀ ਹੈ । ਲੈਕਿਨ ਜੱਜ ਬਣਨ ਵਾਲੀ ਗੱਲ ਉਸਦੇ ਦਿਮਾਗ਼ ਵਿਚ ਬੈਠ ਗਈ ਕਿ ਮੈ ਜੱਜ ਹੀ ਬਣਾਗੀ ।
ਉਸੇ ਤਰ੍ਹਾਂ ਕਾਲਜ ਜਾਂਦੀ ਰਹੀ , ਉਹ ਕੁੜੀਆਂ ਤੋਂ ਅਲੱਗ ਹੋ ਕੇ ਹੀ ਬੈਠ ਦੀ ਸੀ ਕਿਉਂਕਿ ਉਹ ਆਪਣੇ ਘਰ ਦੀ ਕਮਜ਼ੋਰੀ ਮਹਿਸੂਸ ਕਰਦੀ ਸੀ ।। ਪਰ ਕਾਲਜ ਦੀ ਟੋਪਰ ਹੋਣ ਕਰਕੇ ਉਸਨੂੰ ਕਾਲਜ ਦਾ ਸਾਰਾ ਸਟਾਫ ਅਤੇ ਉਸਦੀਆਂ ਸਹੇਲੀਆਂ ਬਹੁਤ ਪਿਆਰ ਕਰਦੀਆਂ ਸਨ ਉਸਨੂੰ ਕਦੇ ਉਸਦੇ ਘਰ ਕਮਜ਼ੋਰੀ ਮਹਿਸੂਸ ਨਹੀਂ ਹੋਣ ਦਿੰਦੇ ਸੀ । ਇੱਕ ਦਿਨ ਫਿਰ ਸ਼ਾਮ ਨੂੰ ਸਾਰਾ ਪੑੀਵਾਰ ਇਕੱਠਾ ਬੈਠਾ ਸੀ ਪਿਤਾ ਜੀ ਮੈਨੂੰ ਪੰਜ ਹਜ਼ਾਰ ਰੁਪਏ ਚਾਹੀਦੇ ਹਨ ਮੇਰਾ ਕਾਲਜ ਦਾ ਟੂਰ ਜਾਂ ਰਿਹਾ ਹੈ ਮੈ ਵੀ ਟੂਰ ਤੇ ਜਾਣਾ ਹੈਂ ਕੋਈ ਨੀ ਪੁੱਤਰ ਮੈ ਕੰਲ੍ਹ ਨੂੰ ਕਿਸੇ ਤੋਂ ਵਿਆਜ ਤੇ ਲੈਕੇ ਦੇ ਦਿਆਂਗਾ । ਬਸ ਤੂੰ ਪੜਈ ਵਿੱਚ ਧਿਆਨ ਰੱਖੀ । ਪੀੑਤ ਇੱਕ ਦਿਨ ਕਾਲਜ ਜਾਣ ਤੋਂ ਲੇਟ ਹੋ ਜਾਂਦੀ ਹੈਂ ਕਹਿਣ ਲੱਗੀ ਵੀਰ ਜੀ ਅੱਜ ਮੈਨੂੰ ਕਾਲਜ ਛੱਡ ਦੇਣਾ ਮੈ ਲੇਟ ਹੋ ਗਈ ਹਾਂ ? ਨਹੀਂ – ਨਹੀਂ ਮੈਨੂੰ ਬਹੁਤ ਜਰੂਰੀ ਕੰਮ ਹੈ ਮੈਂ ਜਲਦੀ ਜਾਣਾ ਹੈ ਫਿਰ ਪਿਤਾ ਜੀ ਕਹਿਣ ਲੱਗੇ ਰੂਪ ਨੂੰ ਜਾਣ ਦੇ ਤੂੰ ਬੱਸ ਚਲੀ ਜਾਣਾ ।
” ਉਹ ਬਹੁਤ ਉਦਾਸ ਹੋ ਜਾਂਦੀ ਹੈਂ ,,
ਬੱਸ ਵਿੱਚ ਬੈਠ ਕੇ ਕਾਲਜ ਜਾ ਰਹੀ ਹੈ ਤਾਂ ਕੀ ਦੇਖ ਰਹੀ ਹੈ ਕਿ ਵੀਰਾ ਇੱਕ ਮੁੰਡਿਆਂ ਦੀ ਢਾਹਣੀ ਵਿਚ ਖੜਾ ਸੀ ਜੋ ਇੱਕ ਨੰਬਰ ਦੇ ਬਦਮਾਸ ਅਤੇ ਨਸ਼ੇ ਦੇ ਤਕਸਰ ਸੀ , ਇਹ ਸਭ ਕੁੱਝ ਦੇਖ ਕੇ ਹੈਰਾਨ ਹੋ ਜਾਂਦੀ ਹੈਂ ਕਾਲਜ ਤੋ ਵਾਪਸ ਆ ਕੇ ਇਹ ਸਾਰੀ ਗੱਲਬਾਤ ਆਪਣੇ ਮਾਤਾਪਿਤਾ ਨੂੰ ਦੱਸੀ । ਤੂੰ ਕੁੜੀਏ ਰੂਪ ਵਾਰੇ ਐਵੇਂ ਨਾਂ ਪੁੱਠੀਆਂ ਸਿੱਧੀਆਂ ਗੱਲਾਂ ਕਰਿਆ ਕਰ ਮੁੰਡਿਆਂ ਦਾ ਕੰਮ ਹੀ ਹੁੰਦਾ ਹੈ ਮੁੰਡਿਆਂ ਵਿਚ ਖੜਨਾ ਐਵੇਂ ਫਾਲਤੂ ਨੀ ਬੋਲੀ ਦਾ ਮੈਂ ਤੈਨੂੰ ਪਹਿਲਾ ਵੀ ਕਹਿ ਚੁੱਕਿਆ ਹਾਂ ਤੂੰ ਪੜਣਾ ਹੈ ਤਾ ਪੜ ਨਹੀਂ ਤਾਂ ਘਰ ਬੈਠ ਜਾ ਤੂੰ ਜੱਜ ਨੀ ਬਣਨਾ । ਚੁੱਪ ਕਰ ਜਾਂਦੀ ਹੈ ਉਸੇ ਤਰ੍ਹਾਂ ਸ਼ਬਰ ਦਾ ਘੁੱਟ ਭਰ ਕੇ ਕਾਲਜ ਜਾਂਦੀ ਰਹੀ ।! ਕਾਲਜ ਤੋਂ ਵਾਪਸ ਆ ਰਹੀ ਸੀ ਤਾਂ ਕੀ ਦੇਖਦੀ ਹੈ ਕਿ ਡਾਕੀਆਂ ਚਿੱਠੀ ਲਈ ਉਹਨਾਂ ਦੇ ਦਰਵਾਜ਼ੇ ਵਿੱਚ ਖੜਾ ਸੀ ਅੱਗ ਆਈ ਡਾਕੀਆਂ ਬੋਲਿਆ ਬੀਬਾ ਤੁਹਾਡੀ ਚਿੱਠੀ ਆਈ ਹੈਂ ਚਿੱਠੀ ਦੇਖੀ ਜੋ ਰੂਪ ਦੇ ਕਾਲਜ ਵਿਚੋਂ ਆਈ ਹੁੰਦੀ ਹੈ । ਜਿਸ ਵਿੱਚ ਲਿਖਿਆ ਸੀ ਕਿ ਕਾਲਜ ਵਿਚੋਂ ਰੂਪ ਦਾ ਨਾਮ ਕੱਟ ਦਿੱਤਾ ਗਿਆ ਹੈਂ । ਇਹ ਸਾਰੀ ਗੱਲਬਾਤ ਆਪਣੇ ਪਿਤਾ ਜੀ ਨੂੰ ਦੱਸੀ ਉਹ ਗੁੱਸੇ ਨਾਲ ਲਾਲ ਪੀਲੇ ਹੁੰਦੇ ਹੋਏ ਦੂਜੇ ਦਿਨ ਕਾਲਜ ਜਾਦੇ ਹਨ ਤੇ ‘ ਪਿੰਸੀੑਪਲ ‘ ਨੂੰ ਮਿਲਦੇ ਹਨ “” ਪਿੰਸ਼ੀੑਪਲ ਬੋਲਿਆ ਤੁਹਾਡਾ ਮੁੰਡਾ ਕਾਲਜ ਨਹੀਂ ਆ ਰਿਹਾ ਹੈ ਇੱਕ ਮਹੀਨਾ ਹੋ ਗਿਆ ਹੈ ਨਹੀਂ ‘ ਪ੍ਰਿਸ਼ੀਪਲ ‘ ਜੀ ਉਹ ਤਾਂ ਕਾਲਜ ਦੇ ਟੂਰ ਤੇ ਗਿਆ ਹੈਂ ਘਰੋਂ ਪੰਜ ਹਜ਼ਾਰ ਰੁਪਏ ਲੈਕੇ ? ਪ੍ਰਿਸ਼ੀਪਲ ਨਹੀਂ , ਨਹੀਂ ਜਨਾਬ ਸਾਡੇ ਕਾਲਜ ਦਾ ਕੋਈ ਟੂਰ ਬਹਾਰ ਨਹੀਂ ਗਿਆ ।। ਘਰ ਵਾਪਸ ਆ ਕੇ ਸ਼ੋਚ ਰਿਹਾ ਸੀ ਉਹ ਕਿੱਥੇ ਗਿਆ ਹੈਂ । ਪਿਤਾ ਜੀ ਤੁਸੀਂ ਰੋਟੀ ਖਾ ਲਵੋ ਉਹ ਮੁੰਡਿਆਂ ਨਾਲ ਇੱਧਰ ਉੱਧਰ ਹੀ ਗਿਆ ਹੋਵੇਗਾ ਤੁਸੀਂ ਫਿਕਰ ਨਾ ਕਰੋ ਉਹ ਆ ਜਾਵੇਗਾ। ਕੁੜੀਏ ਤੂੰ ਨਹੀ ਬੋਲਣਾ ਉਹ ਰੋਂਦੀ – ਰੋਂਦੀ ਅੰਦਰ ਚਲੇ ਜਾਂਦੀ ਹੈਂ ਫਿਰਿ ਉਸ ਦੇ ਮਾਤਾ ਜੀ ਕਹਿਣ ਲੱਗੇ ਤੁਸੀਂ ਪ੍ਰੀਤ ਨੂੰ ਨਹੀਂ ਬੋਲਣਾ ਸੀ ਉੁਸਦਾ ਕੀ ਕਸੂਰ ਹੈ ਅਤੇ ਉਸ ਦਾ ਗੁੱਸਾ ਠੰਡਾ ਕੀਤਾ ।
ਫਿਰ ਪੀੑਤ ਕੋਲ ਗਈ ਉਸਨੂੰ ਸਮਝਿਆ ਤੂੰ ਕੋਈ ਗੁੱਸਾ ਨਹੀ ਕਰਨਾ ਤੇਰੇ ਪਿਤਾ ਜੀ ਦਾ ਸੁਭਾਅ ਹੀ ਗਰਮ ਹੈ ਤੂੰ ਆਪਣੀ ਪੜਾਈ ਯਾਰੀ ਰੱਖਣੀ ਹੈ ਕਾਲਜ ਦੀ ਪੜਾਈ ਖਤਮ ਕਰਨ ਤੋਂ ਬਾਅਦ ਘਰ ਵਿਚ ਹੀ ਬੈਠ ਕੇ ਪੜਦੀ ਰਹਿੰਦੀ ਸੀ ।ਫਿਰ ਦੋ ਦਿਨ ਬਾਅਦ ਉਸਦੇ ਚਾਚੇ ਦਾ ਮੁੰਡਾ ਦੌੜਦਾ – ਦੌੜਦਾ ਘਰ ਆਉਂਦਾ ਹੈ ਤਾਇਆ ਜੀ – ਤਾਇਆ ਜੀ ਆਹ ਦੇਖੋ ਰੂਪ ਵੀਰ ਜੀ ਦੀ ਫੋਟੋ ਅਖ਼ਬਾਰ ਵਿੱਚ ਆਈ ਹੈ , ਇਹ ਸੁਣਕੇ ਸਾਰੇ ਹੈਰਾਨ ਹੋ ਜਾਂਦੇ ਨੇ ਉਰੇ ਮੈਨੂੰ ਫੜਾ ਅਖ਼ਬਾਰ ਮੈ ਦੇਖਦੀ ਹਾ ਕੀ ਲਿਖਿਆ ਹੈ । ਕੀ ਦੇਖਿਆ ਕਿ ਪੁਲਿਸ ਨੇ ਨਸ਼ਾ ਤਕਸਰ ਦੇ ਕੇਸ ਵਿੱਚ ਗੑਿਫਤਾਰ ਕਰ ਲਿਆ ਹੈਂ ਇਹ ਗੱਲ ਸੁਣ ਕੇ ਸਾਰਿਆਂ ਦੇ ਹੋਸ ਉੱਡ ਗਏ ਪੈਂਰਾ ਥੱਲਿਓ ਜਮੀਨ ਨਿੱਕਲ ਗਈ। ” ਕਹਿਣ ਲੱਗਿਆ ਮੇਰੀ ਇਜ਼ਤ ਮਿੱਟੀ ਵਿੱਚ ਮਲਾਉਣੀ ਸੀ ਮਲਾ ਦਿੱਤੀ ।ਹੁਣ ਕੋਈ ਨਾਂ ਕੋਈ ਹੱਲ ਤਾਂ ਕਰਨਾ ਹੀ ਪੈਂਣਾ ਹੈ ਪਿਤਾ ਜੀ ਇੱਧਰ ਉੱਧਰ ਰੂਪ ਦੀ ਰਿਹਾਈ ਵਾਰੇ ਘੁੰਮ ਰਿਹਾ ਸੀ , ਕੋਈ ਹੱਲ ਨਹੀ ਲੱਭ ਰਿਹਾ ਸੀ । ਦੋ ਦਿਨ ਬਾਅਦ ਫਿਰ ਮੁੰਡਾ ਦੌੜਦਾ ਹੋਇਆ ਉਹਨਾਂ ਦੇ ਘਰ ਆਇਆ ” ਤਾਇਆ ਜੀ , ਤਾਇਆ ਜੀ ,, ਅੱਜ ਭੈਣ ” ਪੀੑਤ ” ਦੀ ਫੋਟੋ ਅਖ਼ਬਾਰ ਵਿੱਚ ਆਈ ਹੈਂ । ਪਿਤਾ ਜੀ ” ਇਹ ਗੱਲ ਸੁਣ ਕੇ ਗੁੱਸੇ ਨਾਲ ਪੀਲਾ ਹੋ ਗਿਆ ਪੈਰਾਂ ਥੱਲਿਉ ਜਮੀਨ ਨਿੱਕਲ ਗਈ । ਬਸ ਜਿਹਡ਼ੀ ਮਾੜੀ ਮੋਟੀ ਇੱਜ਼ਤ ਰਹਿੰਦੀ ਸੀ ਉਹ ਇਹ ” ਕੂੜੀ ” ਨੇ ਮਿੰਟੀ ਵਿੱਚ ਮਿਲਾ ਦਿੱਤੀ । ਪਿੱਛੇ ” ਪੀੑਤ ” ਦਾ ਚਾਚਾ ਜੀ ਆ ਰਿਹਾ ਸੀ ਨਹੀ ਵੀਰ ਨਹੀਂ ਆਪਣੇ ਖਾਨ – ਦਾਨ ਨੂੰ ਉੱਚਾ ਕੀਤਾ ਹੈ ਅਤੇ ਆਪਣੀ ਇੱਜ਼ਤ ਬਣਾਈ ਹੈ।
“ ਉੁਹ ਕਿਵੇਂ ”
ਆਹ ਦੇਖ ਅਖ਼ਬਾਰ ਵਿੱਚ ਫੋਟੋ ਆਈ ਹੈ , ਆਪਣੀ ਧੀ ਜੱਜ ਬਣਗੀ ਹੈ ਇਹ ਗੱਲ ਸੁਣ ਕੇ ਅੰਦਰ ਖੁਸ਼ੀ ਦੀ ਲਹਿਰ ਦੌਡ਼ ਗਈ ਅਤੇ ਖੁਸ਼ੀ ਦੇ ਹੰਝੂ ਅੱਖਾਂ ਵਿਚੋਂ ਬਹਿ ਤੁਰੇ ਜੋ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਸੀ । ਅੰਦਰ ਜਾ ਕੇ ” ਪੀੑਤ ” ਨੂੰ ਆਪਣਾ ਦੂਸਰਾ ਪੁੱਤਰ ਸਮਝ ਕੇ ਗਲ ਨਾਲ ਲਾਇਆ ਤੇ ਕਹਿਣ ਲੱਗਿਆ ਮੈਨੂੰ ਮੁਆਫ਼ ਕਰੀ ਪੁੱਤਰ ਮੈਂ ਕੁੱਝ ਹੋਰ ਸ਼ੋਚ ਰਿਹਾ ਸੀ ਪਰ ਤੂੰ ਕੁੱਝ ਹੋਰ ਸੀ ਜੋ ਮੈ ਸਮਝ ਨਹੀਂ ਸਕਿਆ ।।
ਪਹਿਲੀ ਡਿਊਟੀ ਤੇ “” ਰੂਪ ” ਦੀ ਪਹਿਲੀ ਪੇਸ਼ੀ ਆਪਣੇ ਵੀਰ ਨੂੰ ਕਟਹਿਰੇ ਵਿੱਚ ਖੜਾ ਦੇਖ ਕੇ ਕਹਿਣ ਲੱਗੀ ਇਹ ਮੇਰਾ ਵੀਰ ਦਾ ਕਸੂਰ ਨਹੀ ਹੈਂ ਇਹ ਸਾਡੇ ਸਮਾਜ ਦਾ ਕਸੂਰ ਹੈ, ਜਿੱਥੇ ਹਰ ਤਰ੍ਹਾਂ ਕੂੜੀਆਂ ਤੇ ਪਾਬੰਦੀਆਂ ਲਾਈਆਂ ਜਾਦੀਆਂ ਹਨ , ਉਸੇ ਤਰ੍ਹਾਂ ਮੁੰਡਿਆਂ ਉੁੱਤੇ ਵੀ ਪਾਬੰਦੀਆਂ ਲਾਈਆਂ ਜਾਣ , ਫਿਰ ਘਰ ਵਿਚ ਇਹੋ ਜਿਹਾ ਦਿਨ ਦੇਖਣ ਨੂੰ ਨਹੀਂ ਮਿਲੇਗਾ ,, ਜੇ ਘਰ ਵਿੱਚ ਅੱਜ ਮੇਰੇ “” ਪਿਤਾ ਜੀ ” ਮੁੰਡੇ , ਕੁੜੀ ‘ਚ ‘ ਫਰਕ ਨਾ ਸਮਝ ਦੇ ਤਾਂ ” ਰੂਪ ” ਵੀਰ ਨੇ ਵੀ ਅੱਜ ਮੇਰੇ ਨਾਲ ਜੱਜ ਦੀ ਕੁਰਸੀ ਉਪਰ ਬੈਠਾ ਹੋਣਾ ਸੀ।ਇਹ ਸਭ ਕੁੱਝ ਮੱਦ ਦੇ ਨਜ਼ਰ ਰੱਖ ਦੀ ਹੋਈ , ਤਿੰਨ ਦੀ ਸ਼ਜਾ ਦੇਣ ਤੋਂ ਬਾਅਦ ਰਿਹਾ ਕਰ ਦਿੰਦੀ ਹੈ ।।।
“” ਇੱਕ ਕਲੀ ਦੇ ਦੋ ਫੁੱਲ ਹਨ ਗੁਲਾਬ ਦੇ ਇਨ੍ਹਾਂ ਨੂੰ ਬਰਾਬਰ ਸਮਝੋ “”
ਹਾਕਮ ਸਿੰਘ ਮੀਤ ਬੌਂਦਲੀ
” ਮੰਡੀ ਗੋਬਿੰਦਗਡ਼੍ਹ ”
8288047637

Leave a Reply

Your email address will not be published. Required fields are marked *