ਨਿੱਕੀ ਉਮਰੇ ਬਾਪੂ ਨਾ ਕਿਸੇ ਦਾ ਮੁਕੇ | nikki umre baapu na kise da mukke

ਕਾਕੇ ਕੰਮ ਔਖਾ ਤਾਂ ਨਹੀਂ।
11 ਸਾਲ਼ੇ ਕਾਕੇ ਨੂੰ ਕੰਮ ਤੇ ਜਾਂਦੀ ਮਾਂ ਪੂਛੇ।
ਨਹੀਂ ਮੰਮੀ ਬੁਹਤ ਸੌਖਾ ਕੰਮ ਹੈ ।
ਜਾਂਦਾ ਜਾਂਦਾ ਕਾਕਾ ਕਹਿ ਕੇ ਕੰਮ ਤੇ ਚਲਾ ਗਿਆ
ਪਰ ਮਾਂ ਤੇ ਮਾ ਹੁੰਦੀ ਹੈ ਉਸਨੂੰ ਫ਼ਿਕਰ ਨਿੱਕੀ ਉਮਰੇ ਪਿਓ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ ਘਰ ਦੀ ਸਾਰੀ ਜਿੰਮੇਦਾਰੀ ਨਿੱਕੇ ਕਾਕੇ ਦੇ ਸਿਰ ਉਤੇ ਪੇ ਗਈ।
6ਵੀ ਕਲਾਸ ਪੜਦਾ ਸੀ ਕਾਕਾ ਜਦੋਂ ਉਸਦੇ ਪਿਓ ਦੀ ਮੌਤ ਹੋ ਗਈ ।
ਮਾਂ ਨੂੰ ਨਿੱਕੇ ਪੁੱਤਰ ਦੀ ਚਿੰਤਾ ਵਡ ਵਡ ਖਾਈ ਜਾਵੇ।
ਇਕ ਦਿਨ ਕਾਕਾ ਘਰੋ ਰੋਟੀ ਘਰ ਹੀ ਭੁੱਲ ਗਿਆ ।
ਮਾਂ ਨੇ ਗੁਵਾਂਦੀਆ ਦੇ ਮੁੰਡੇ ਨੂੰ ਕਿਹਾ ਪੁੱਤ ਰੋਟੀ ਕਾਕਾ ਅੱਜ ਘਰੇ ਹੀ ਭੁੱਲ ਗਿਆ ਜਾ ਕੇ ਦੇ ਆਏਂਗਾ।
ਮੁੰਡਾ ਕਹਿੰਦਾ ਆਂਟੀ ਜੀ ਤੁਸੀ ਨਾਲ ਹੀ ਚਲੋ।
ਮੰਮੀ ਤਿਆਰ ਹੋਕੇ ਮੁੰਡੇ ਨਾਲ ਉਸਦੇ ਸਾਈਕਲ ਤੇ ਬੈਠ ਕੇ ਕਾਕੇ ਦੀ ਕੰਮ ਵਾਲੀ ਥਾਂ ਪੁਹੰਚ ਗਈ ।
ਜਦੋਂ ਮਾ ਨੇ ਕਾਕੇ ਨੂੰ ਕੰਮ ਕਰਦੇ ਦੇਖਿਆ ਤਾਂ ਮਾ ਦਾ ਕਾਲਜਾ ਬਾਹਰ ਨੂੰ ਆਣ ਵਾਲਾ ਹੋ ਗਿਆ ।
11 ਸਾਲਾਂ ਨਿਕਾ ਕਾਕਾ ਗਰਮ ਲੋਹੇ ਨੂੰ ਹਥੌੜੇ ਨਾਲ ਕੁੱਟ ਜੌ ਰਿਹਾ ਸੀ

Leave a Reply

Your email address will not be published. Required fields are marked *