“ਅਗਰਵਾਲ ਹੋ?”
“ਨਹੀਂ ਅਰੋੜਾ।”
ਓਹਨਾਂ ਦੋਹਾਂ ਨੇ ਗੇਟ ਅੰਦਰ ਵੜਦੀਆਂ ਨੇ ਮੈਥੋਂ ਪੁੱਛਿਆ ਤੇ ਉਹ ਦੋਨੇ ਜੈਨ ਸਾਧਵੀਆਂ ਅੰਦਰ ਆ ਗਈਆਂ। ਮੂੰਹ ਤੇ ਬੰਨੀ ਪੱਟੀ ਤੇ ਹੱਥ ਵਿਚ ਫੜੇ ਟਿਫ਼ਨ ਨੁਮਾ ਡਿੱਬੇ ਅਤੇ ਬਗਲੀ ਤੋਂ ਸਾਫ ਜਾਹਿਰ ਸੀ ਉਹ ਗਜਾ ਕਰਨ ਆਈਆਂ ਸਨ। ਜਿਸ ਨੂੰ ਜੈਨ ਧਰਮ ਦੀ ਭਾਸ਼ਾ ਵਿਚ #ਗੋਚਰੀ ਯ ਆਹਰ ਕਹਿੰਦੇ ਹਨ।
“ਆਪਕੀ ਜੇਬ ਮੇੰ ਤੋੰ ਮੋਬਾਈਲ ਹੈ।
ਔਰ ਕੋਈ?” ਫਿਰ ਉਹਨਾਂ ਮੇਰੀ ਬੇਟੀ ਵੱਲ ਵੇਖਿਆ ਉਹ ਲੇਪਟੋਪ ਤੇ ਕੰਮ ਕਰ ਰਹੀ ਸੀ। ਉਹ ਮੁੜਨ ਹੀ ਲੱਗੀਆਂ ਸਨ ਕਿ ਬੇਗਮ ਵੀ ਬਾਥਰੂਮ ਚੋ ਬਾਹਰ ਆ ਰਹੀ ਸੀ। ਸਾਧਵੀਆਂ ਨਾਹ ਵਿੱਚ ਸਿਰ ਹਿਲਾਉਂਦੀਆਂ ਵਾਪਿਸ ਮੁੜ ਗਈਆਂ ਖਾਲੀ ਹੱਥ । ਮਨ ਨਿਰਾਸ਼ਾ ਜਿਹੀ ਫੜ੍ਹ ਗਿਆ।
ਪਿਛਲੇ ਸਾਲ ਦੀ ਗੱਲ ਹੈ। ਇਸੇ ਤਰਾਂ ਦੋ ਜੈਨ ਸਾਧਵੀਆਂ ਸਿੱਧੀਆਂ ਰਸੋਈ ਵਿਚ ਆਈਆਂ। ਸਾਡੀ ਸਹਿਮਤੀ ਨਾਲ ਦੋ ਫੁਲਕੇ ਤੇ ਕੁਝ ਹੋਰ ਜੋ ਰਸੋਈ ਵਿਚ ਪਿਆ ਸੀ ਆਪੇ ਲ਼ੈ ਗਈਆਂ। ਸਾਰੀ ਗਲੀ ਵਿਚੋਂ ਉਹ ਸਿਰਫ ਸਾਡੇ ਹੀ ਘਰ ਵੜੀਆਂ ਸਨ। ਅਸੀਂ ਆਪਣੇ ਆਪ ਨੂੰ ਬੜਾ ਖੁਸ਼ਨਸੀਬ ਸਮਝਿਆ। ਸਾਰਾ ਦਿਨ ਮਨ ਪ੍ਰਸੰਨ ਰਿਹਾ। ਹਵਾ ਚ ਹੀ ਉੱਡਦੇ ਰਹੇ।
ਪਰ ਅੱਜ ਮੋਬਾਈਲ ਲੇਪਟੋਪ ਬਾਥਰੂਮ ਸਭ ਬਹਾਨਾ ਹੀ ਬਣ ਗਏ ।ਤੇ ਮਨ ਵੀ ਪ੍ਰੇਸ਼ਾਨ ਹੈ ਕੋਈ ਹਰੇ ਭਰੇ ਘਰ ਵਿਚੋਂ ਖਾਲੀ ਮੁੜ ਜਾਂਵੇ। ਮਨ ਦਾ ਉਚਾਟ ਹੋਣਾ ਲਾਜ਼ਮੀ ਹੈ।
#ਰਮੇਸ਼ਸੇਠੀਬਾਦਲ
ਸਾਬਕਾ ਸੂਪਰਡੈਂਟ