ਦੂਜਾ ਪਿਆਰ | duja pyar

ਪਰਮਿੰਦਰ ਸਰਕਾਰੀ ਨੌਕਰੀ ਕਰਦਾ ਹੈ ।ਉਹ ਆਪਣੇ ਮਾਂ ਪਿਓ ਦਾ ਇਕਲੌਤਾ ਪੁੱਤ ਹੈ । ਉਸ ਦਾ ਵਿਆਹ ਹਰਜੀਤ ਨਾਲ ਹੋ ਜਾਂਦਾ ਹੈ ।ਹਰਜੀਤ ਪੜ੍ਹੀ ਲਿਖੀ ਤੇ ਸਮਝਦਾਰ ਕੁੜੀ ਹੈ।ਹਰਜੀਤ ਆਪਣੇ ਮਿਲਾਪੜੇ ਸੁਭਾਅ ਕਰਕੇ ਸਹੁਰੇ ਘਰ ਆਉਦਿਆਂ ਹੀ ਸਭ ਦਾ ਦਿਲ ਜਿੱਤ ਲੈਦੀ ਹੈ ।

ਕਈ ਵਰ੍ਹੇ ਬੀਤ ਜਾਣ ਤੇ ਵੀ ਹਰਜੀਤ ਮਾਂ ਨਾ ਬਣ ਸਕੀ ।ਤਾਂ ਪਰਮਿੰਦਰ ਅਤੇ ਹਰਜੀਤ ਦੋਵੇਂ  ਡਾਕਟਰੀ ਸਹਾਇਤਾ ਲੈਂਦੇ ਹਨ ਤਾਂ ਕੁਝ ਸਮੇਂ ਬਾਦ ਹਰਜੀਤ ਉਮੀਦ ਤੋਂ ਹੁੰਦੀ ਹੈ ।ਤਾਂ ਸਾਰੇ ਪਰਿਵਾਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ।

ਫਿਰ ਹਰਜੀਤ ਘਰ ਨੰਨ੍ਹੀ ਪਰੀ ਦਾ ਜਨਮ ਹੁੰਦਾ ।ਪਰਮਿੰਦਰ ਧੀ ਦੇ ਜਨਮ ਦੀ ਖੁਸ਼ੀ ਧੂਮ ਧਾਮ ਨਾਲ ਮਨਾਉਦਾ ਹੈ । ਉਸ ਦਾ ਨਾਮ ਆਸੀਸ ਰੱਖਿਆ ਜਾਂਦਾ ਹੈ । ਜਾਣੋ ਆਸੀਸ ਆਪਣੇ ਨਾਲ ਹੀ ਇਸ ਪਰਿਵਾਰ ਲਈ  ਖੁਸ਼ੀਆ ਦੀ ਸੌਗਾਤ ਲੈ ਆਈ ਹੋਵੇ ।

ਪਰਮਿੰਦਰ ਦੀ ਪਰਮੋਸ਼ਨ ਹੋ ਜਾਂਦੀ ਹੈ । ਹੁਣ ਸਭ ਦਾ ਸਮਾਂ ਆਸੀਸ ਨਾਲ ਖੇਡਦੇ ਗੁਜ਼ਰਦਾ ।ਜਦ ਆਸੀਸ ਦੋ ਸਾਲ ਦੀ ਹੁੰਦੀ ਹੈ ਤਾਂ  ਹਰਜੀਤ ਉਦੋ ਫਿਰ ਤੋਂ ਮਾਂ ਬਣਨ ਵਾਲੀ ਹੁੰਦੀ ਹੈ ।ਸਭ ਕਹਿੰਦੇ ਇਹ ਕੁੜੀ ਕਰਮਾ ਵਾਲੀ ਆਈ ਐ  ਆਪਣੇ ਘਰ ,ਸੁੱਖ ਨਾਲ ਭਾਗ ਲੱਗ ਗਏ ਘਰ ਨੂੰ।

ਹੁਣ ਆਸੀਸ ਨਾਲ ਖੇਡਣ ਲਈ ਨੰਨ੍ਹਾ ਮਹਿਮਾਨ ਵੀ ਆ ਗਿਆ  ਸੀ ।ਸਭ ਦੇ ਚਿਹਰਿਆਂ ਤੇ ਰੌਣਕ ਸੀ ।ਹੁਣ ਦੋਹਾਂ  ਭੈਣ ਭਰਾਵਾਂ ਦੀ ਹਰ ਜਿੱਦ ਪੂਰੀ ਹੋਣ ਲੱਗੀ ।ਕੁਝ ਸਾਲਾਂ ਬਾਦ ਇਕ ਸੜਕ ਹਾਦਸੇ ਵਿਚ ਪਰਮਿੰਦਰ ਦੀ ਮੌਤ ਹੋ ਜਾਂਦੀ ਹੈ ।

ਹਰਜੀਤ ਦੀ ਸੱਸ ਸਹੁਰਾ ਉਸ ਨੂੰ ਬਹੁਤ ਤੰਗ ਕਰਨਾ ਸ਼ੁਰੂ  ਕਰ ਦਿੰਦੇ ਹਨ। ਪਤੀ ਦੀ ਮੌਤ ਮਗਰੋਂ ਹਰਜੀਤ ਲਈ ਉਸ ਘਰ ਵਿੱਚ ਪਲ ਕੱਟਣਾ ਵੀ ਔਖਾ ਹੋ ਗਿਆ ਸੀ ।ਪਰ ਫਿਰ ਵੀ ਹਰਜੀਤ ਸਭ ਸਹਿ ਰਹੀ ਸੀ ਕਿਉਂਕਿ ਹਰਜੀਤ ਨੂੰ ਆਪਣੀ ਮਾਂ ਤੇ ਪਤੀ ਨਾਲ ਕੀਤਾ ਵਚਨ ਯਾਦ ਆ ਜਾਂਦਾ ਸੀ ।

ਫਿਰ ਹਰਜੀਤ ਦੋਹਾਂ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਔਖਾ ਹੋ ਗਿਆ ਸੀ ਕਿਉਂਕਿ ਮਹਿੰਗਾਈ ਕਰਕੇ ਸਾਰਾ ਖਰਚਾ ਕੱਢਣਾ ਮੁਸ਼ਕਿਲ ਹੋ ਰਿਹਾ ਸੀ  । ਹਰਜੀਤ ਨੇ ਨੌਕਰੀ ਕਰਨ ਦਾ ਮਨ ਬਣਾਇਆ ਤੇ ਸ਼ਹਿਰ ਵਿੱਚ ਇਕ ਚੰਗੀ ਨੌਕਰੀ ਲੱਭ ਕੇ ਨੌਕਰੀ ਕਰਨ ਲੱਗੀ ।
ਸੱਸ ਸਹੁਰਾ ਕੁਝ ਬੋਲਦੇ ਵੀ ਤਾਂ ਹਰਜੀਤ ਕੋਈ ਜਵਾਬ ਨਾ ਦਿੰਦੀ ।ਬਸ ਆਪਣ ਫਰਜ਼ ਨਿਭਾ ਰਹੀ ਸੀ ।

ਹੁਣ ਆਸੀਸ ਦੀ ਪੜ੍ਹਾਈ ਪੂਰੀ ਹੋ ਜਾਣ ਕਰਕੇ ਉਸ ਲਈ ਰਿਸ਼ਤੇ ਆਉਣੇ ਸ਼ੁਰੂ  ਹੋ ਜਾਂਦੇ ਹਨ ।ਹਰਜੀਤ ਇਕ ਵਧੀਆ ਰਿਸ਼ਤਾ ਦੇਖ ਕੇ ਵਿਆਹ ਪੱਕਾ ਕਰ ਦਿੰਦੀ ਹੈ ।ਉਹ ਵਿਆਹ ਸਮੇਂ ਆਸੀਸ ਦੀ ਹਰ ਰੀਝ ਪੂਰੀ ਕਰਨ ਦੀ ਕੋਸ਼ਿਸ਼ ਕਰਦੀ ਹੈ  ।
ਫਿਰ ਵੀ ਵਿਆਹ ਤੋਂ ਕੁਝ ਦਿਨ ਪਹਿਲਾਂ ਭਾਨੀ ਮਾਰ ਰਿਸ਼ਤਾ ਤੁੜਵਾਉਣ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਰਹਿੰਦੇ ਹਨ ।ਮੁੰਡੇ ਵਾਲੇ ਭਾਰੇ ਪੈਂਦੇ ਦਾਜ ਅਤੇ ਨਗਦੀ ਦੀ ਮੰਗ ਕਰਦੇ ।ਹੁਣ ਰਿਸ਼ਤਾ ਟੁੱਟਣਾ ਬੇਇਜਤੀ ਵਾਲੀ ਗੱਲ ਸੀ ਕਿਉਂਕਿ ਹੁਣ ਤੇ ਸਭ ਤਿਆਰੀਆਂ ਹੋ ਗਈਆ ਸਨ ।
ਹਰਜੀਤ ਆਪਣੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਕੱਢਵਾ ਕੇ ਆਸੀਸ ਦਾ ਰਿਸ਼ਤਾ ਟੁੱਟਣ ਤੋਂ ਬਚਾ ਲੈਂਦੀ ਹੈ ।ਵਿਆਹ ਦਾ ਦਿਨ ਕਰੀਬ ਆ ਜਾਂਦਾ ਹੈ ।
ਹਰਜੀਤ ਧੀ ਦੇ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਵੀ ਬੜੀ ਧੂਮ ਧਾਮ ਨਾਲ ਕਰਦੀ ਹੈ । ਵਿਆਹ ਵਿੱਚ ਵੀ  ਰਿਸ਼ਤੇਦਾਰ ਦਾਰੂ ਨਾਰ ਰੱਜ ਖੱਲੜ ਪਾਉਦੇ ਤੇ ਹਰਜੀਤ ਨੂੰ ਗੱਲਾਂ ਕਰਦੇ ਕਿ ਇਹ ਕਮੀ ਰਹਿੰਦੀ ਹੈ ਅਜੇ  । ਹਰਜੀਤ ਨੂੰ ਗੁੱਸਾ ਤੇ ਬਹੁਤ ਆਉਂਦਾ ਪਰ ਉਹ ਸਾਰਾ ਗੁੱਸਾ ਪੀ ਜਾਂਦੀ ਹੈ ਕਿਉਂਕਿ ਉਹ ਆਪਣੀ ਧੀ ਦੇ ਵਿਆਹ ਦੇ ਸ਼ਗਨਾ ਵਿਚ ਲੜਾਈ ਕਰਕੇ ਕੋਈ ਅਪਸ਼ਗਨੀ ਨਹੀਂ ਕਰਨੀ ਚਾਹੰਦੀ ਸੀ ।

ਹਰਜੀਤ ਵਿਆਹ ਵਾਲੇ ਦਿਨ ਥੋੜਾ ਭਾਵੁਕ ਹੋ ਜਾਂਦੀ ਹੈ ਪਰ ਫਿਰ ਖੁਦ ਨੂੰ ਸੰਭਾਲ ਲੈਂਦੀ ਹੈ ।ਸਾਰੀਆਂ ਰਸਮਾਂ ਪੂਰੀਆਂ ਕਰਨ ਉਪਰੰਤ ਡੋਲੀ ਤੁਰਨ ਲੱਗਦੀ ਹੈ ਤਾਂ ਹਰਜੀਤ ਆਪਣੀ ਧੀ ਨੂੰ ਸਿੱਖਿਆ ਦਿੰਦੀ ਕਹਿੰਦੀ ਹੈ ,ਦੇਖ ਧੀਏ ਤੂੰ ਜਿਨ੍ਹੀ ਸ਼ਿਦਤ ਨਾਲ ਆਪਣੇ ਇਸ ਪਰਿਵਾਰ ਨੂੰ  ਪਹਿਲਾ ਪਿਆਰ ਕੀਤਾ ਹੈ ਹੁਣ ਓਨੀ ਹੀ ਸ਼ਿਦਤ ਨਾਲ ਆਪਣਾ ਦੂਜਾ ਪਿਆਰ ਉਸ ਪਰਿਵਾਰ ਨੂੰ ਕਰਨਾ ਹੈ ਜਿਸ ਘਰ ਜਾ ਰਹੀ ਹੈ ਹੁਣ ਤੇਰੇ ਤੇ ਸਾਡਾ ਨਹੀਂ ਉਹਨਾਂ ਦਾ ਹੱਕ ਹੈ ।ਦੋਵੇਂ ਮਾਂ ਧੀ ਇਕ ਦੂਜੇ ਦੇ ਗੱਲ ਲੱਗ ਰੋਣ ਲੱਗਦੀਆਂ ਹਨ ।ਫਿਰ ਆਸੀਸ ਆਪਣੀ ਮਾਂ ਦੀ ਸਿਖਿਆ ਨੂੰ ਆਪਣੇ ਨਾਲ ਲੈ ਡੋਲੀ ਵਿਚ ਬੈਠ ਵਿਦਾ ਹੋ ਜਾਂਦੀ ਹੈ।

ਮਾਂ ਧੀ ਨੂੰ ਤੋਰ  ਖੁਦ ਨੂੰ ਸਾਰੀਆਂ ਜਿੰਮੇਵਾਰੀਆ ਤੋਂ ਸੁਰਖਰੂ ਹੋਇਆ ਮਹਿਸੂਸ  ਕਰਦੀ ਹੈ

Leave a Reply

Your email address will not be published. Required fields are marked *