ਕੰਧਾਂ ਬੋਲਦੀਆਂ ਹਨ | kandha boldiyan han

ਅਸੀ ਕੰਧਾਂ ਹਾਂ ਕੱਚਿਆਂ ਘਰ ਦੀਆਂ ਜਿਥੱੇ ਵੱਡੇ ਵੱਡੇ ਟੱਬਰ ਰਹਿੰਦੇ ਸਨ ਇੱਕੋ ਸਵਾਤ ਵਿੱਚ। ਭਾਰੇ ਭਾਰੇ ਸaਤੀਰਾਂ ਦਾ ਭਾਰ ਚੁੱਕਣਾ ਪੈੱਦਾ ਸੀ ਸਾਨੂੰ। ਕਦੇ ਮਹਿਸੂਸ ਨਹੀ ਸੀ ਹੋਇਆ ਸਾਨੂੰ। ਪਰ ਅਸੀ ਖੁਸa ਸਾਂ।ਜਦੋਂ ਘਰੇ ਸਾਰੇ ਹੀ ਖੁਸa ਹੁੰਦੇ ਸਨ ਅਸੀ ਵੀ ਖੁਸa ।ਸੁਣਿਆ ਹੈ ਕੰਧਾਂ ਦੇ ਵੀ ਕੰਨ ਹੁੰਦੇ ਹਨ। ਸੁਣਿਆਂ ਕੀ ? ਹੁੰਦੇ ਹੀ ਹਨ ਕੰਧਾਂ ਦੇ ਕੰਨ। ਅਸੀ ਕੰਨੋ ਬੋਲੀਆਂ ਥੋੜਾ ਹੀ ਹਾਂ।ਕੰਨ ਕੀ ਸਾਡੇ ਤਾਂ ਅੱਖਾਂ ਵੀ ਹਨ। ਜੋ ਸਭ ਕੁਝ ਦੇਖਦੀਆਂ ਹਨ।ਪਰ ਜੇ ਅਸੀ ਨਹੀ ਬੋਲਦੀਆਂ ਇਹਦਾ ਮਤਲਬ ਇਹ ਨਹੀ ਕਿ ਸਾਨੂੰ ਦਿੱਸਦਾ ਨਹੀ।ਜਾ ਅਸੀ ਬੋਲ ਨਹੀ ਸਕਦੀਆਂ। ਪਰ ਅਸੀ ਚੁੱਪ ਰਹਿੰਦੀਆਂ ਹਾਂ। ਕਿਉਂ ਕਿਸੇ ਦੇ ਪਰਦੇ ਚੱਕਣੇ ਹੈ। ਸਾਡਾ ਤੇ ਕੰਮ ਹੀ ਪਰਦਾ ਕੱਜਨਾ ਹੰਦਾ ਹੈ। ਫਿਰ ਅਸੀ ਆਪਣੇ ਮਾਲਕਾਂ ਦੇ ਪਰਦੇ ਚੁਕੀਏ ਕਿਉਂ। ਜੇ ਅਸੀ ਪਰਦੇ ਚੁਕਣ ਲੱਗ ਜਾਈਏ ਤਾਂ ਸਾਡਾ ਤੇ ਮਕਸਦ ਹੀ ਖਤਮ ਹੋ ਜੂਗਾ ਤੇ ਫਿਰ ਸਾਡੀ ਜਰੂਰਤ ਹੀ ਨਹੀ ਰਹਿਣੀ।ਕੋਈ ਕੰਧ ਨਹੀ ਬਣਾਵੇਗਾ ਤੇ ਸਾਡੀ ਹੋਂਦ ਹੀ ਖਤਮ ਹੋ ਜਾਵੇਗੀ।
ਅਸੀ ਕੱਚੀਆਂ ਸਾਂ। ਮੋਟੀਆਂ ਸਾਂ। ਹਰ ਸਾਲ ਸਾਡੀ ਸਾਂਭ ਸੰਭਾਲ ਹੁੰਦੀ। ਮੀਂਹ ਕਣੀ ਦੀ ਰੁੱਤ ਤੋਂ ਪਹਿਲਾ ਸਾਨੂੰ ਲਿੱਪਿਆ ਪੋਚਿਆ ਜਾਂਦਾ। ਸਾਡੀ ਮਾਲਕਣ ਸਾਡੀ ਸੇਵਾ ਸੰਭਾਲ ਕਰਦੀ। ਅੋਖੀ ਹੋ ਕੇ ਛੱਪੜ ਚੋ ਗਾਰਾ ਲਿਆਉਂਦੀ ਤੇ ਫਿਰ ਸਾਨੂੰ ਲਿੱਪਦੀ।ਸਾਰਾ ਟੱਬਰ ਨਾਲ ਲੱਗਦਾ। ਸਾਡੇ ਨਾਲ ਛੱਤਾਂ ਵੀ ਲਿੱਪੀਆਂ ਜਾਂਦੀਆਂ।ਕਿਉੱਕਿ ਅਸੀ ਛੱਤਾਂ ਨੂੰ ਸਹਾਰਾ ਦਿੰਦੀਆਂ ਸੀ। ਬਿਲਕੁਲ ਆਪਣੇ ਮਾਲਕਣ ਦੀ ਤ੍ਹਰਾਂ। ਅਸੀ ਵੇਖਿਆ ਉਹ ਸਾਡੀ ਹੀ ਸੰਭਾਲ ਨਹੀ ਸੀ ਕਰਦੀ।ਆਪਣੇ ਬੁੱਢੇ ਸੱਸ ਸਹੁਰੇ ਨੂੰ ਵੀ ਸੰਭਾਲਦੀ। ਸੇਵਾ ਕਰਦੀ।ਸੱਸ ਦਾ ਗੂੰਹ ਮੂਤਰ ਕਈ ਸਾਲ ਚੱਕਿਆ ਉਸ ਨੇ। ਪਿੰਜਰ ਬਣੀ ਸੱਸ ਨੂੰ ਨਹਾਉਣਾ ਤੇ ਫਿਰ ਵਲਚਾ ਵਲਚਾ ਕੇ ਖਵਾਉਣਾ ਬੱਚਿਆਂ ਵਾਂੰਗੂ ਤੇ ਕਦੇ ਨਾ ਖਿੱਝਣਾ। ਇਹ ਜਨਾਨੀ ਹੈ ਕਿ ਦੇਵੀ? ਅਸੀ ਸੋਚਦੀਆਂ। ਫਿਰ ਵੀ ਸੱਸ ਅਵਾ ਤਵਾ ਬੋਲਦੀ।ਨਨਾਣਾਂ ਮਾਂ ਦਾ ਪਤਾ ਲੈਣ ਆਉਦੀਆਂ ਲੈਕਚਰ ਝਾੜਦੀਆਂ ਤੇ ਤੁਰ ਜਾਂਦੀਆਂ। ਦੇਵਰਾਣੀਆਂ ਜੇਠਾਣੀਆਂ ਨੇ ਕਦੇ ਸੁਧ ਨਹੀ ਸੀ ਲਈ ਬੀਮਾਰ ਸੱਸ ਸਹੁਰੇ ਦੀ। ਪੋਤਰੇ ਪੋਤਰੀਆਂ ਭੱਜ ਭੱਜ ਕੇ ਦਾਦਾ ਦਾਦੀ ਨੂੰ ਰੋਟੀ ਖਵਾਉਂਦੇ। ਤੇ ਦਾਦਾ ਏਨਾ ਭਗਤ ਰੋਟੀ ਮੂਹਰੇ ਹੱਥ ਜੋੜ ਕੇ ਮਾਲਿਕ ਦਾ ਸaੁਕਰਾਨਾ ਕਰਦਾ।ਜਿਸ ਨੇ ਰਹਿਣ ਨੂੰ ਕੁੱਲੀ ਤੇ ਖਾਣ ਨੂੰ ਗੁੱਲੀ ਦਿੱਤੀ।ਤੇ ਅੱਧੀ ਰੋਟੀ ਤੋੜ ਕੇ ਜਨੋਰਾ ਨੁੰ ਪਾ ਦਿੰਦਾ।ਮਾਲਕ ਦਾ ਸੁਕਰਾਨਾ ਕਰਣ ਦੀ ਮੱਤ ਦਿੰਦਾ।
ਪੰਜ ਪੰਜ ਨਨਾਣਾ ਸੀ। ਤੇ ਕੋਈ ਨਾ ਕੋਈ ਆਇਆ ਹੀ ਰਹਿੰਦਾ। ਆਏ ਗਏ ਦੀ ਖੇਚਲ , ਘਰੇ ਤੰਗੀ ਤੁਰਸaੀ ਪਰ ਕੋਈ ਮੱਥੇ ਤੇ ਤਿਉੜੀ ਨਾ ਪਾਉਂਦਾ।ਦੋ ਤਿੰਨ ਨਨਾਣਾ ਦੇ ਤਾਂ ਵਿਆਹ ਉਸ ਨੇ ਹੱਥੀ ਕੀਤੇ।ਵਿਆਹ ਹੀ ਨਹੀ ਕੀਤੇ ਬਲਕਿ ਆਪਣੀ ਮੁਕਲਾਵੇ ਵਾਲੀ ਪੇਟੀ ਵੀ ਖੋਲ ਦਿੱਤੀ ਤਾਂ ਕਿ ਘਰ ਚਲਦਾ ਰਹੇ। ਭਲਾਂ ਦੀ ਕਿੰਨੀ ਕੁ ਤਨਖਾਹ ਹੁੰਦੀ ਸੀ ਉਦੋ ਜੇ ਬੀ ਟੀ ਮਾਸਟਰ ਦੀ। ਕਿਰਸ ਨਾਲ ਘਰ ਚਲਾਉਣਾ ਪੈਂਦਾ। ਪਰ ਕਦੇ ਮੱਥੇ ਵੱਟ ਨਾ ਪਾਇਆ। ਸਾਰਾ ਈਲਾ ਕਬੀਲਾ ਸaਰੀਕਾ ਨਾਲ ਨਾਲ ਹੀ ਸਨ ਰਹਿੰਦੇ। ਮਾਸਟਰ ਜੀ ਨੂੰ ਬਾਈ ਜੀ ਆਖਦੇ ਸਨ ਸਾਰੇ। ਤੇ ਮਾਸਟਰਨੀ ਨੂੰ ਭਾਬੀ। ਪਰ ਬਹੁਤ ਕਦਰ ਕਰਦੇ ਸਾਰੇ ।ਇਕੱਠੇ ਮਿਲਕੇ ਬਹਿੰਦੇ। ਸਾਰੇ ਜੋਰ ਜੋਰ ਦੀ ਹੱਸਦੇ, ਕਮਲਿਆਂ ਦੀਤਰਾਂ।ਖੁਸaੀਆਂ ਡੁੱਲ ਡੁੱਲ ਪੈਂਦੀਆਂ।ਬਸ ਬਜੁਰਗਾਂ ਦੀ ਸੇਵਾ ਜਿਵੇ ਰੱਬ ਦੀ ਹੀ ਸੇਵਾ ਸੀ।ਮਾਸਟਰ ਜੀ ਸਾਇਕਲ ਤੇ ਜਾਂਦੇ ਨੋਕਰੀ ਤੇ। ਬਿਨਾ ਚੈਨ ਕਵਰ ਆਲਾ ਸਾਇਕਲ ਤੇ ਮਾਸਟਰ ਜੀ ਪਜਾਮਾਂ ਵੀ ਮੂਹਰੇ ਟੰਗ ਲੈਂਦੇ । ਮਤੇ ਗਰੀਸ ਨਾਲ ਇਹ ਖਰਾਬ ਨਾ ਹੋ ਜਾਏ।ਤੇ ਇਹ ਕਈ ਦਿਨ ਪਾਉਣਾ ਹੁੰਦਾ ਸੀ। ਬਹੁਤ ਹੀ ਗਰੀਬੀ ਭਰੇ ਦਿਨ ਸਨ ਉਹ। ਪਰ ਫਿਰ ਵੀ ਕੋਈ ਸਿaਕਨ ਨਹੀ ਸੀ ਹੰਦੀ ਮੱਥੇ ਤੇ। ਬਸ ਦਿਲ ਖੁੱਲ੍ਹਾ ਸੀ।
ਭੈਣਾਂ ਦੀ ਕਬੀਲਦਾਰੀ ਸਮੇਟਣ ਤੋ ਬਾਅਦ ਆਪਣੇ ਜੁਆਕਾ ਦਾ ਭਵਿੱਖ ਬਣਾਉਣ ਦੀ ਚਿੰਤਾ ਸਿਰ ਚੁਕਣ ਲੱਗੀ। ਸੋਝੀ ਤੇ ਸਿਆਣਪ ਨਾਲ ਗੱਡੀ ਲੀਹ ਤੇ ਆਉਣ ਲੱਗੀ। ਪੜ੍ਹਾਈ ਨੂੰ ਹੀ ਪੂੰਜੀ ਸਮਝਦੇ ਹੋਏ ਕਿਸੇ ਨੂੰ ਮਾਸਟਰ ਕਿਸੇ ਨੂੰ ਪਟਵਾਰੀ ਤੇ ਕਿਸੇ ਨੂੰ ਕਿਸੇ ਹੋਰ ਮਹਿਕਮੇ ਵਿੱਚ ਆਹਰੇ ਲਾ ਕੇ ਦੋਨੇ ਜੀਅ ਕੁਝ ਕੁਝ ਸੁਰਖਰੂ ਹੋਣ ਲੱਗੇ। ਧੀ ਦੇ ਕਾਰਜ ਸੰਪੂਰਨ ਕਰਨ ਤੋ ਪਹਿਲਾ ਸਾਡੀ ਵੀ ਸੁਣੀ ਗਈ। ਹੁਣ ਅਸੀ ਕੱਚੀਆਂ ਤੋ ਪੱਕੀਆਂ ਚ ਤਬਦੀਲ ਹੋ ਗਈਆਂ ਸੀ। ਮਾੜਾ ਮੋਟਾ ਟੀਪ ਟੱਲਾ ਕਰਕੇ ਸਾਡਾ ਰੂਪ ਸੰਵਾਰਿਆ ਗਿਆ।ਅਸੀ ਉਸੇ ਘਰ ਦੀਆਂ ਕੰਧਾਂ ਸੀ ਪਰ ਘਰ ਦੇ ਜੀਆਂ ਦੀ ਤਰ੍ਹਾਂ ਸਾਡੀ ਸੋਚ ਵੀ ਬਦਲਣ ਲੱਗੀ। ਹੁਣ ਅਸੀ ਉਹ ਮੋਟੀਆਂ ਕੰਧਾਂ ਨਹੀ ਸੀ ਰਹੀਆਂ ਖੜੇਪੜਾ ਵਾਲੀਆ। ਹੁਣ ਅਸੀ ਵੀ ਬਾਕੀਆਂ ਦੀ ਤਰ੍ਹਾਂ ਜਲਦੀ ਤਪਣ ਲੱਗੀਆਂ ।ਸਾਡੀ ਸੋਚ ਜਲਦੀ ਗਰਮ ਤੇ ਜਲਦੀ ਠੰਡੀ ਹੋਣ ਲੱਗੀ। ਤੇ ਸਾਡੇ ਤੇ ਪਿਆ ਗਾਡਰਾਂ ਦਾ ਭਾਰ ਵੀ ਸਾਨੂੰ ਬੋਝ ਲੱਗਦਾ ਸੀ।ਸਾਈਕਲ ਦੇ ਨਾਲ ਨਾਲ ਹੁਣ ਪੁਰਾਣੇ ਸਕੂਟਰ ਦੀ ਘੂਕ ਵੀ ਘਰ ਵਿੱਚ ਗੂੰਜਣ ਲੱਗੀ। ਘਰ ਵਿੱਚ ਚਾਰ ਪੈਸੇ ਆਉਣ ਦਾ ਹੀਲਾ ਬਨਣ ਲੱਗਿਆ।ਪਰ ਆ ਕੀ ਹੁਣ ਤਾਂ ਗੋਝੀਆਂ ਵੀ ਅੱਡ ਅੱਡ ਬਨਣ ਲੱਗੀਆਂ।
ਇਹ ਪੱਕੀਆਂ ਟੀਪ ਵਾਲੀਆਂ ਕੰਧਾਂ ਹੁਣ ਸaਹਿਰ ਵੱਲ ਨੂੰ ਝਾਕਣ ਲੱਗੀਆਂ ਤੇ ਆਖਿਰ ਮੰਡੀ ਆ ਕੇ ਹੀ ਦਮ ਲਿਆ। ਕਿਰਾਏ ਦੀਆਂ ਕੰਧਾਂ ਨੇ ਕਦੋ ਕੋਠੀ ਦਾ ਰੂਪ ਲੈ ਲਿਆ ਪਤਾ ਹੀ ਨਹੀ ਲੱਗਿਆ।ਕੋਠੀ ਦੀਆਂ ਕੰਧਾਂ ਦੇ ਨਾਲ ਨਾਲ ਦਿਲਾਂ ਦੀਆਂ ਕੰਧਾਂ ਵੀ ਖੜ੍ਹੀਆਂ ਹੋਣ ਲੱਗੀਆਂ। ਖੁਸaੀਆਂ ਅਜੇ ਖੰਭ ਖਿਲਾਰ ਹੀ ਰਹੀਆਂ ਸਨ ਕਿ ਆਜਾਦੀ ਦੀ ਆਪੋ ਧਾਪੀ ਵਿੱਚ ਸਭ ਨੇ ਮਹਾਂ ਨਗਰ, ਤੇ ਕੋਠੀਆਂ ਤੇ ਕਾਰਾਂ ਦੇ ਸੁਫਨੇ ਵੇਖਣੇ ਸaੁਰੂ ਕਰ ਦਿੱਤੇ। ਭਰੇ ਭਰੁੰਨੇ ਘਰ ਚੋ ਘਰ ਦੀਆਂ ਰੋਣਕਾਂ ਮਹਾਂ ਨਗਰ ਨੂੰ ਚਾਲੇ ਪਾ ਗਈਆ। ਘਰ ਦੇ ਚਾਰੇ ਚਿਰਾਗ ਆਪੋ ਆਪਣੇ ਘਰ ਰੁਸaਨਾਉਣ ਲੱਗੇ।ਮਾਲਕ ਤੇ ਮਾਲਕਣ ਦਾ ਬੁੱਢਾ ਹੁੰਦਾ ਸਰੀਰ ਤੇ ਸੇਵਾ ਮੁਕਤੀ ਦੀ ਬਿਮਾਰੀ ਸਭ ਲਈ ਭਾਰ ਬਣਦੇ ਗਏ।ਤੇ ਬੁੱਢੀਆਂ ਤੇ ਡੂੰਘੀਆਂ ਅੱਖਾਂ ਹੁਣ ਅਲੱਗ ਅਲੱਗ ਥਾਂ ਤੇ ਬਲਦੇ ਚਿਰਾਗਾਂ ਨੂੰ ਦੇਖਦੀਆਂ ਪਰ ਚੁੱਪ ਰਹਿੰਦੀਆਂ ਤੇ ਸਾਨੂੰ ਸਾਡੇ ਪੱਕੇ ਹੋਣ ਤੇ ਸaਰਮ ਆਉਂਦੀ।
ਹੁਣ ਅਸੀ ਕੰਧਾ ਤੋਂ ਦੀਵਾਰਾਂ ਬਣ ਗਈਆਂ। ਸਰੀਕੇ ਕਬੀਲੇ ਨੂੰ ਇਕੱਠਾ ਵੇਖਣ ਵਾਲੀਆਂ ਇਹ ਕੰਧਾਂ ਹੁਣ ਰਿਸaਤਿਆਂ ਨੂੰ ਵਰੋਲੇ ਵਾਂਗੂ ਉੱਡਦਿਆਂ ਦੇਖਦੀਆ। ਸਕਿਆ ਨੂੰ ਵੀ ਚਾਹ ਦੀ ਘੁੱਟ ਤੋ ਸੱਖਣੇ ਜਾਂਦੇ ਦੇਖਦਾ ਕਪਾਲ ਭਾਤੀਆਂ ਕਰਦਾ ਉਹ ਪਰਿੰਦਾ ਵੀ ਉੱਡ ਗਿਆ।ਉੱਚੀ ਉੱਚੀ ਹੱਸਣ ਵਾਲਾ ਉਹ ਸaਖਸ ਪਤਾ ਨਹੀ ਕੀ ਕੀ ਗਮ ਲੈ ਗਿਆ ਆਪਣੇ ਨਾਲ। ਬਸ ਫਿਰ ਕੀ ਸੀ। ਹੁਣ ਚਾਰੇ ਹੀ ਮਰਜੀ ਦੇ ਮਾਲਿਕ ਸਨ। ਹੁਣ ਘਰ ਦੀਆਂ ਜੰਮੀਆ ਧੀਆਂ ਭੂਆ ਭੈਣਾਂ ਭਾਰ ਲੱਗਣ ਲੱਗ ਪਈਆਂ।ਸaਰੀਕੇ ਕਬੀਲੇ ਚ ਨੱਕ ਉੱਚਾ ਕਰਨ ਦੀ ਹੋੜ ਨੇ ਆਪਣਿਆਂ ਤੋਂ ਦੂਰ ਕਰ ਦਿੱਤਾ । ਸਾਡੀ ਵੀ ਕੋਈ ਇੱਜਤ ਹੈ ਦਾ ਫਲਸਫਾ ਦੂਸਰਿਆਂ ਦੀ ਜਿੰਦਗੀ ਤੇ ਭਾਰੂ ਹੋ ਗਿਆ।ਸਕੂਟਰਾਂ ਦੀ ਟੀਂ ਟੀਂ ਹੁਣ ਕਾਰਾਂ ਦੀ ਪੌਂ ਪੌਂ ਚ ਬਦਲ ਗਈ। ਊੱਚੇ ਲੋਗ ਊੱਚੀ ਪਸੰਦ ਨੇ ਹੋਲੀ ਹੋਲੀ ਖੂਨ ਨੂੰ ਸਫੈਦ ਕਰਨਾ ਸੂਰੂ ਕਰ ਦਿੱਤਾ।
ਕਿਉਂਕਿ ਹੁਣ ਇਹ ਕੰਧਾਂ ਮਿੱਟੀ ਦੀਆਂ ਨਹੀ। ਗਾਰੇ ਦੀਆਂ ਨਹੀ। ਇਹ ਪਲਸਤਰ ਕੀਤੀਆਂ ਮਹਾਂਨਗਰ ਦੀਆਂ ਕੋਠੀਆਂ ਦੀਆਂ ਕੰਧਾ ਸਨ। ਇਹਨਾ ਕੰਧਾਂ ਨੇ ਸੱਸ ਦੀ ਅਣਥੱਕ ਸੇਵਾ ਕਰਨ ਵਾਲੀ ਨੂੰ ਨੂੰਹਾਂ ਦੇ ਦਰਸaਨਾਂ ਨੂੰ ਤਰਸਦੀ ਦੇਖਿਆ। ਧੀਆਂ ਨੂੰ ਬੂਹੇ ਤੇ ਰੋਂਦੇ ਦੇਖਿਆ।ਭੈਣਾਂ ਨਾਲ ਬਦਸਲੂਕੀ ਹੁੰਦੀ ਦੇਖੀ।ਸਕੇ ਸਬੰਧੀ ਬੋਝ ਬਣ ਗਏ। ਇਹਨਾਂ ਕੰਧਾਂ ਨੇ ਨਹੀ ਸੱਚ ਦੀਵਾਰਾਂ ਨੇ ਮਾਲਕਿਣ ਨੂੰ ਬੇਵੱਸ ਦੇਖਿਆ। ਧੀ ਦੇ ਹੰਝੂਆਂ ਨੂੰ ਆਂਂਈ ਜਾਂਦੇ ਦੇਖਿਆ। ਕੱਚੇ ਤੋ ਪੱਕੇ ਤੇ ਕੰਧਾਂ ਤੋਂ ਦੀਵਾਰਾਂ ਦੇ ਸਫਰ ਨੇ ਰਿਸaਤਿਆਂ ਨੂੰ ਕੱਚ ਵਾਂਗੂ ਟੁੱਟਦੇ ਦਿਲਾ ਵਿੱਚ ਖੜੀਆਂ ਦੀਵਾਰਾਂ ਨੂੰ ਬਹੁਤ ਨੇੜੇ ਤੋਂ ਵੇਖਿਆ ਹੈ।ਇਹਨਾ ਕੁਸa ਵੇਖ ਕੇ ਵੀ ਜੇ ਅਸੀ ਨਾ ਬੋਲੀਏ ਤਾਂ ਕੰਧਾਂ ਦੇ ਕੰਨ ਕਿਸ ਕੰਮ ਦੇ। ਤੇ ਹੁਣ ਤੇ ਲੋਕੀ ਕਹਿਣਗੇ ਹੀ ਕਿ ਕੰਧਾਂ ਵੀ ਬੋਲਦੀਆਂ ਹਨ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *