ਪੈਂਡੂ ਜੇਹਾ ਨਾ ਹੋਵੇ ਤਾਂ | pendu jeha na hove ta

“ਕਾਹਦਾ ਅਪ੍ਰੇਸ਼ਨ ਕਰਵਾਇਆ ਹੈ ਵੀਰੇ ਤੂੰ?
“ਪੱਥਰੀ ਦਾ।” ਮੈ ਦੱਸਿਆ।
“ਪੱਥਰੀ ਦਾ ਅਪ੍ਰੇਸਨ ਕਰਾਉਣ ਦੀ ਕੀ ਲੋੜ ਸੀ। ਇੱਕ ਪੇਟੀ ਲਿਆਉਂਦਾ ਬੀਅਰ ਦੀ ਪੀ ਲੈਂਦਾ ਤੇ ਪੱਥਰੀ ਬਾਹਰ।” ਉਸਨੇ ਸਿਆਣਿਆ ਵਾਂਗੂੰ ਪਟਾਕ ਦਿਨੇ ਆਖਿਆ।ਚਹਿਲ ਹਸਪਤਾਲ ਦੇ 103 ਨੰਬਰ ਕਮਰੇ ਚ ਅਪ੍ਰੇਸਨ ਤੋ ਬਾਅਦ ਮੈਨੂੰ ਮਿਲਣ ਆਏ ਦਸ ਕੁ ਸਾਲਾਂ ਦੇ ਗੋਰੇ ਨਿਛੋਹ ਮੁੰਡੇ ਦੀ ਗੱਲ ਸੁਣ ਕੇ ਮੈ ਹੈਰਾਨ ਹੀ ਹੋ ਗਿਆ ਤੇ ਉਸ ਵੱਲ ਮੇਰੀ ਦਿਲਚਸਪੀ ਵੱਧ ਗਈ
“ਤੂੰ ਪੇਸੈਂਟ ਹੈ ਕਿ ਅਟੈਂਡੈਂਟ?” ਮੈਂ ਪੁੱਛਿਆ।
“ਅਟੈਂਡੈਂਟ ਹਾਂ।ਮੈਂ ਤਾਂ । ਪੇਸੈਂਟ ਤਾਂ ਮੇਰੀ ਭੂਆ ਹੈ ਮੁੰਡਾ ਹੋਇਆ ਹੈ ਉਹਦੇ। ਮੈਂ ਤਾਂ ਮੇਰੀ ਮਾਂ ਨਾਲ ਆਇਆ ਹਾਂ।” ਉਸਨੇ ਵਿਸਥਾਰ ਨਾਲ ਮੈਨੂੰ ਦੱਸਿਆ।
“ਕਿਹੜੀ ਕਲਾਸ ਵਿੱਚ ਪੜ੍ਹਦਾ ਹੈਂ ਤੇ ਕਿੱਥੇ।” ਮੈਂ ਹੋਰ ਜਾਣਕਾਰੀ ਲੈਣ ਲਈ ਉਸ ਨੂੰ ਪੁੱਛਿਆ। “ਦਿਉਣ ਸਰਕਾਰੀ ਸਕੂਲ ਚ ਪੜ੍ਹਦਾ ਹਾਂ ਮੈ, ਪੰਜਵੀ ਚ। ਪਹਿਲਾ ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਸੀ ਉੱਥੇ ਪੜ੍ਹਾਈ ਹੈਣੀ ਸੀ ਫਿਰ ਮੇਰਾ ਡੈਡੀ ਕਹਿੰਦਾ ਆਹ ਸਰਕਾਰੀ ਸਕੂਲ ਹੀ ਵਧੀਆ ਹੈ। ਆਪਾਂ ਕਿਹੜਾ ਡਾਕਟਰ ਬਨਣਾ ਹੈ। ਬੀਏ ਕਰਲਾਂਗੇ ਜਮੀਨ ਹੈਗੀ ਹੈ। ਕੋਈ ਕੰਮ ਵੱਡਾ ਕਰਲਾਗੇ। ਨਾਲੇ ਅੱਜ ਕੱਲ ਤਾਂ ਸਰਕਾਰੀ ਸਕੂਲਾਂ ਚ ਵੀ ਅੰਗਰੇਜੀ ਪੜਾਉਂਦੇ ਹਨ।” ਉਸ ਨੇ ਦੱਸਿਆ।
“ਤੂੰ ਫਿਰ ਪੜ੍ਹਦਾ ਹੀ ਹੈ ਕਿ ਹੋਰ ਵੀ ਕੁਝ ਕਰਦਾ ਹੈ ।” ਮੈ ਮਜਾਕ ਨਾਲ ਪੁਛਿਆ।
“ ਮੈਂ ਹੋਰ ਕੀ ਕਰਨਾ ਹੈ । ਮੈਨੂੰ ਕਬੱਡੀ ਖੇਡਣ ਦਾ ਸੌਕ ਹੈ। ਵੱਡਾ ਹੋ ਕੇ ਕਬੱਡੀ ਖੇਡਿਆ ਕੰਰੂ।ਕਬੱਡੀ ਤਾਂ ਹਰਜੀਤ ਬਾਜੇਖਾਨੇ ਆਲਾ ਖੇਡਦਾ ਸੀ ਬਹੁਤ ਵਧੀਆ। ਵਿਚਾਰਾ ਮਰ ਗਿਆ।” ਮੈਂ ਵੇਖਿਆ ਹੁਣ ਉਸ ਦੇ ਮੂੰਹ ਤੋਂ ਲਾਲੀ ਗਾਇਬ ਸੀ। ਤੇ ਕੁਝ ਉਦਾਸ ਜਿਹਾ ਨਜਰ ਆਇਆ।
“ਹੋਰ ਸੋਡੇ ਪਿੰਡ ਦਿਉਣ ਦਾ ਕੀ ਮਸਹੂਰ ਹੈ?” ਮੈਂ ਉਸ ਦੇ ਮਨ ਚੌ ਉਦਾਸੀ ਕੱਢਣ ਲਈ ਪੁਛਿਆ।
“ਸਾਡੇ ਪਿੰਡ ਦੇ ਇੱਕ ਦੋ ਗੀਤਕਾਰ ਹਨ। ਬਹੁਤ ਵਧੀਆ ਗਾਣੇ ਲਿਖਦੇ ਹਨ। ਚੰਗੇ ਗੀਤਕਾਰਾਂ ਨੇ ਗਾਏ ਹਨ।ਂ ਮੈਂ ਉਸ ਦੀ ਜਾਣਕਾਰੀ ਵੇਖਕੇ ਹੈਰਾਨ ਸੀ।
“ਤੂੰ ਕਰਮਜੀਤ ਕੰਮੋ ਨੂੰ ਜਾਣਦਾ ਹੈ ਸੋਡੇ ਪਿੰਡ ਆਲੀ ਨੁੰ।ਸੁਣਿਆ ਹੈ ਤੂੰ ਉਸਦਾ ਨਾਂ? ਮੈਂ ਫਿਰ ਉਸਨੂੰ ਛੇੜਿਆ। “ਹਾਂ ਸੁਣਿਆ ਤਾਂ ਹੈ ਸਇਦ ਕਹਾਣੀਆਂ ਕਹੁਣੀਆ ਲਿਖਦੀ ਹੈ। ਨਾਲੇ ਉਹ ਸਾਡੇ ਪਿੰਡ ਨਹੀ ਰਹਿੰਦੀ ।ਉਹ ਤੇ ਵਿਆਹੀ ਗਈ ਹੈ ਪਰਾਂ ਹਰਿਆਣੇ ਚ। ਟੀਚਰ ਹੈ ਸਾਇਦ।” ਉਸ ਦੀ ਗੱਲ ਸੁਣ ਕੇ ਮੈa ਹੱਸ ਪਿਆ। ਉਸਨੂੰ ਸਾਰੀ ਜਾਣਕਾਰੀ ਸੀ ਹਰ ਵਿਸ਼ੇ ਦੀ।
“ਮੈਂ ਫਿਰ ਆਊਂਗਾ।” ਕਹਿਕੇ ਉਹ ਚਲਾ ਗਿਆ ਤੇ ਮੈਂ ਆਪਣਾ ਦਰਦ ਭੁੱਲ ਗਿਆ ਤੇ ਉਸ ਬਾਰੇ ਹੀ ਸੋਚਦਾ ਰਿਹਾ। ਇਹ ਲੋਕ ਇੰਨਾ ਕੁਝ ਕਿਵੇ ਸਿੱਖ ਜਾਂਦੇ ਹਨ।
“ਆਂਟੀ ਦੁੱਧ ਲਿਆਮਾਂ ਘਰੋ ਆਇਆ ਹੈ। ਇੱਕ ਬੋਤਲ ਚ ਚਾਹੇ ਇੱਕ ਬੋਤਲ ਪਾਣੀ ਦੀ ਪਾ ਲਿਉ। ਫਿਰ ਵੀ ਸੋਡੇ ,ਮੁੱਲ ਦੇ ਦੁੱਧ ਨਾਲੋ ਗਾੜ੍ਹਾ ਹੀ ਹੋਵੇਗਾ। ਇੱਥੇ ਸਹਿਰ ਚ ਤਾਂ ਜਮਾਂ ਪਾਣੀ ਵਰਗਾ ਮਿਲਦਾ ਹੈ। ਹਾਂ ਸੱਚ ਲੱਸੀ ਵੀ ਆਈ ਹੈ ਪਿੰਡੋਂ । ਬੇਬੇ ਕਹਿੰਦੀ ਸੀ ਤੇਰੀ ਆਂਟੀ ਨੂੰ ਪੁੱਛ ਲਈ। ਜੇ ਪੀਣੀ ਹੋਵੇ ਤਾਂ? ਉਹ ਇਕੋ ਸਾਹੇਂ ਕਈ ਗੱਲਾਂ ਕਰ ਗਿਆ। ਮੇਰੀ ਮੰਮੀ ਨਾਲ।
“ਨਹੀ ਬੇਟਾ ਦੁੱਧ ਤਾਂ ਤੇਰੇ ਅੰਕਲ ਲੈ ਆਏ ਇੱਕ ਪੈਕਟ। ਹਾਂ ਲੱਸੀ ਲੈ ਆਈ ਜੇ ਘਰੋਂ ਆਈ ਹੈ ਤਾਂ। ਮੇਰੀ ਮੰਮੀ ਨੇ ਨਿਮਰਤਾ ਨਾਲ ਕਿਹਾ।
“ਵੀਰੇ ਤੇਰੀ ਫੇਸ ਬੁੱਕ ਤੇ ਆਈ ਡੀ ਹੈਗੀ ਆ। ਕੀ ਨਾ ਤੇ ਹੈ ਮੈਂ ਤੈਨੂੰ ਐਡ ਕਰਾਂਗਾ।ਮੇਰੀ ਵੀ ਹੈਗੀ। ਉਸਨੇ ਅੱਪਨੱਤ ਜਿਹੀ ਦਿਖਾਉਦੇ ਨੇ ਪੁੱਛਿਆ। ਤੇ ਮੈਂ ਆਪਣੀ ਆਈ ਡੀ ਦੱਸ ਦਿੱਤੀ।
“ਤੇਰੇ ਕੋਲ ਕੰਮਪਿਊਟਰ ਹੈਗਾ ਹੈ? ਮੈਂ ਪੁਛਿਆ।
“ਹਾਂ ਸਾਡੇ ਘਰੇ ਕੰਮਪਿਊਟਰ ਵੀ ਹੈਗਾ ਹੈ ਤੇ ਮੇਰੇ ਮੋਬਾਇਲ ਤੇ ਵੀ ਨੈਟ ਚਲਦਾ ਹੈ। ਪਰ ਬੇਬੇ ਮੋਬਾਇਲ ਸਕੂਲ ਨਹੀ ਲਿਜਾਣ ਦਿੰਦੀ। ਅਖੇ ਤੂੰ ਪੜਦਾ ਤਾਂ ਹੈਣੀ ਇਸ ਤੇ ਹੀ ਉਂਗਲਾਂ ਮਾਰੀ ਜਾਂਦਾ ਹੈ ਸਾਰਾ ਦਿਨ।ਂ ਉਸ ਨੇ ਮੋਕਾ ਮਿਲਦੇ ਹੀ ਬੇਬੇ ਦੀ ਸਿਕਾਇਤ ਵੀ ਜੜ੍ਹ ਦਿੱਤੀ।
“ਮੈਂ ਲੱਸੀ ਲਿਆਵਾਂ ਆਂਟੀ ਖਾਤਿਰ। ਕਹਿ ਕੇ ਉਹ ਭੱਜ ਗਿਆ।ਮੈa ਅਜੇ ਉਸ ਬਾਰੇ ਸੋਚਦਾ ਹੀ ਪਿਆ ਸੀ ਤੇ ਉਹ ਅੱਧੀ ਬੋਤਲ ਦੁੱਧ ਦੀ ਤੇ ਲੱਸੀ ਆਲਾ ਡੋਲੂ ਲੈ ਆਸ਼ਇਆ।ਦੂਜੇ ਹੱਥ ਵਿੱਚ ਦੋ ਲੰਬੀਆਂ ਲੰਬੀਆਂ ਮੂਲੀਆਂ ਸਨ। ਤੇ ਨਾਲੇ ਇੱਕ ਕੋਲ੍ਹਾ ਫੜਿਆ ਸੀ।
“ਬੇਬੇ ਕਹਿੰਦੀ ਮੂਲੀਆਂ ਵੀ ਲੈ ਜਾ ਪਿੰਡੋਂ ਆਈਆ ਹਨ ਨਾਲੇ ਤੇਰੀ ਆਂਟੀ ਨੂੰ ਆਹ ਸਾਗ ਦੇ ਦੇਵੀ। ਇਹ ਸaਹਿਰੀਏ ਕਿੱਥੇ ਰਿੰਨਦੇ ਹੋਣੇ ਹਨ।ਂ ਉਸ ਨੇ ਪਿੰਡਾਂ ਆਲਿਆਂ ਵਰਗੀ ਦਰਿਆ ਦਿਲੀ ਦਿਖਾਈ। ਤੇ ਮੰਮੀ ਦੇ ਵਾਰ ਵਾਰ ਨਾ ਕਰਨ ਦੇ ਬਾਵਜੂਦ ਵੀ ਉਸ ਨੇ ਸਾਰਾ ਸਮਾਨ ਸਲੈਬ ਤੇ ਰੱਖ ਦਿੱਤਾ।
“ਵੀਰੇ ਬਸ ਹੁਣ ਮੈਂ ਕਾਰ ਚਲਾਉਣੀ ਸਿੱਖ ਲੈਣੀ ਹੈ। ਪਾਪਾ ਕਹਿੰਦਾ ਸੀ ਪਹਿਲਾ ਤੂੰ ਮਾਰੂਤੀ ਸਿੱਖ ਲੈ ਤੇ ਫਿਰ ਹੋਲੀ ਹੋਲੀ ਸਵਿਫਟ ਵੀ ਚਲਾ ਲਿਆ ਕਰੀ। ਟਰੈਕਟਰ ਤਾਂ ਮੈਂ ਆਪੇ ਹੀ ਸਿੱਖ ਗਿਆ। ਇੱਕ ਦਿਨ ਮੈਂ ਇਕੱਲੇ ਨੇ ਸਟਾਰਟ ਕੀਤਾ ਗੇਅਰ ਪਾਇਆ ਤੇ ਦੋ ਤਿੰਨ ਗੇੜੇ ਦੇ ਦਿੱਤੇ। ਸਾਡੇ ਘਰੇ ਪੰਜ ਤਾਂ ਲਵੇਰੀਆਂ ਹਨ। ਦੋ ਗਊਆਂ, ਇੱਕ ਘੋੜੀ ਵੀ ਹੈ। ਮੇਰੇ ਚਾਚੇ ਨੇ ਇੱਕ ਲਿਬਰਾ ਪਾਲਿਆ ਹੈ ਤੇ ਮੈਂ ਵੀ ਅੜੀ ਨਾਲ ਇੱਕ ਕਾਲੇ ਰੰਗ ਦਾ ਪਗ ਲੈ ਆਇਆ।ਂ ਉਸ ਨੇ ਆਪਣੇ ਘਰ ਬਾਰੇ ਜਾਣਕਾਰੀ ਦਿੱਤੀ।ਉਸ ਦੀਆਂ ਗੱਲਾਂ ਤੋ ਇਉ ਲੱਗਦਾ ਸੀ ਉਹ ਆਪਣੀ ਉਮਰ ਨਾਲੋ ਕਾਫੀ ਵੱਡਾ ਤੇ ਸਿਆਣਾ ਸੀ। ਮੈਂ ਉਸ ਅਂਗੇ ਆਪਣੇ ਆਪ ਨੁੰ ਬੋਣਾ ਜਿਹਾ ਮਹਿਸੂਸ ਕੀਤਾ। ਅਸੀ ਸਹਿਰ ਵਾਲੇ ਹੋਕੇ ਵੀ ਉਸ ਅਮੀਰ ਵਿਰਸੇ ਨਾਲੋ ਕਿੰਨਾ ਪਿੱਛੇ ਹਾਂ। ਕੀ ਸਾਡੀ ਸੋਚ ਬਸ ਪੈਸaੇ ਤੇ ਹੀ ਸੀਮਤ ਹੈ। ਅਸੀ ਸaਹਿਰੀਏ ਕਿਸ ਗੱਲ ਦਾ ਮਾਨ ਕਰਦੇ ਹਾਂ।ਪਤਾ ਨਹੀ ਕੀ ਸੋਚ ਕੇ ਅਸੀ ਕਹਿ ਦਿੰਦੇ ਹਾਂ ਪੈਂਡੂ ਜਿਹੇ ਨਾ ਹੋਣ ਤਾਂ।
ਰਮੇਸ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *