ਮੇਰੀ ਅਭੁੱਲ ਯਾਦ – ਪਾਣੀ
ਮੈਂ ਰਾਹ ਰਸਤੇ ਤੁਰਿਆ ਜਾਂਦਾ ਦੇਖਦਾ ਕਿ ਸਾਡੇ ਘਰ ਨੇੜੇ ਇੱਕ ਕੋਠੀ ਦੀ ਟੈਂਕੀ ਪਾਣੀ ਨਾਲ ਭਰ ਜਾਂਦੀ ਸੀ ਪਰ ਉਹਨਾਂ ਦਾ ਪਾਣੀ ਟੈਂਕੀ ਤੋਂ ਬਾਹਰ ਡੁੱਲਦਾ ਰਹਿੰਦਾ ਸੀ ਤੇ ਉਹ ਪਾਣੀ ਲਗਾਤਾਰ ਡੁੱਲਦਾ ਹੋਇਆ ਗਲੀ ਦੀ ਨਾਲੀ ਵਿੱਚ ਪਈ ਜਾਂਦਾ ਸੀ,ਮੈਨੂੰ ਇਹ ਦੇਖ ਕੇ ਦੁੱਖ ਲੱਗਦਾ ਸੀ
ਕੁਝ ਦਿਨ ਤੱਕ ਤਾਂ ਮੈਂ ਦੇਖੀ ਗਿਆ ਸੀ ਪਰ ਮੈਥੋਂ ਰਹਿ ਨਹੀਂ ਹੋਇਆ, ਇੱਕ ਦਿਨ ਮੈਂ ਉਹਨਾਂ ਦੀ ਕੋਠੀ ਦੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਉਸ ਘਰ ਦੀ ਔਰਤ ਬਾਹਰ ਨਿਕਲ ਆਈ, ਮੈਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੈਂ ਕਾਫੀ ਦਿਨਾਂ ਤੋਂ ਦੇਖ ਰਿਹਾ ਹਾਂ ਜੀ, ਤੁਹਾਡੀ ਕੋਠੀ ਦੀ ਟੈਂਕੀ ਭਰ ਜਾਂਦੀ ਹੈ ਪਰ ਸ਼ਾਇਦ ਤੁਹਾਨੂੰ ਨਹੀਂ ਪਤਾ ਲੱਗਦਾ ਤੇ ਪਾਣੀ ਟੈਂਕੀ ਭਰਨ ਜਾਣ ਕਰਕੇ ਲਗਾਤਾਰ ਕਾਫੀ ਮਿੰਟਾਂ ਤੱਕ ਬਾਹਰ ਡੁੱਲਦਾ ਹੋਇਆ..ਗਲੀ ਦੀ ਨਾਲੀ ਵਿੱਚ ਆਈ /ਪਈ ਜਾਂਦਾ ਹੈ
.ਉਸ ਔਰਤ ਦਾ ਜਵਾਬ ਦਿਲ ਤੌੜਨ ਵਾਲਾ ਸੀ,ਉਸਦੀ ਗੱਲ ਸੁਣਕੇ ਮੈਨੂੰ ਇਹ ਸਮਝਣ ਲੱਗੇ ਬਹੁਤਾ ਸਮਾਂ ਨਹੀਂ ਲੱਗਿਆ ਕਿ ਪੰਜਾਬ ਦਾ ਹਾਲ ਬੇਹਾਲ ਕਿਉਂ ਹੋਈ ਜਾ ਰਿਹਾ ਹੈ ? ਉਸ ਔਰਤ ਦਾ ਜਵਾਬ ਸੀ ਕਿ ਕੋਠੀ ਸਾਡੀ ਹੈ ਤੇ ਟੈਂਕੀ ਸਾਡੀ ਹੈ,ਪਾਣੀ ਸਾਡਾ ਹੈ,ਉਹ ਚਾਹੇ ਡੁੱਲੇ ਚਾਹੇ ਨਾ ਡੁੱਲੇ ਤੈਂ ਕੀ ਲੈਣਾਂ ਹੈ??ਉਸਦੀ ਗੱਲ ਸੁਣਕੇ ਮੈ ਮਨ ਮਾਰ ਕੇ ਚੁੱਪ ਹੋ ਗਿਆ ਸੀ
ਕਿਸੇ ਸ਼ਾਇਰ ਦਾ ਲਿਖਿਆ ਹੋਇਆ ਯਾਦ ਆ ਰਿਹਾ ਸੀ ਕਿ
ਸੱਚੇ ਸੁੱਚੇ ਬੋਲ ਨਾ ਬੋਲੀ,
ਸਿੱਧੀਆਂ ਸੋਚਾਂ ਸੋਚੀ ਨਾ
.. ਚਮਗਿੱਦੜਾਂ ਦੀ ਬਸਤੀ ਵਿੱਚ ਪੁੱਠਾ ਟੰਗਿਆ ਜਾਵੇਗਾ( ਪ੍ਰੋ : ਦੀਦਾਰ) .
ਰੁਪਿੰਦਰ ਸਿੰਘ ਝੱਜ