ਵਿਆਹ ਅਤੇ ਤਲਾਕ | vyah ate talaak

ਮੈਂ ਆਪਣੇ ਘਰ ਨੇੜੇ ਰਾਹ ਰਸਤੇ ਤੁਰਿਆ ਜਾ ਰਿਹਾ ਸੀ ਕਿ ਦੇਖਿਆ ਇੱਕ ਘਰ ਦੇ ਬਾਹਰ ਕੁਝ ਬੰਦੇ ਗਲੀ ਵਿੱਚ ਟਾਟਾ 407 ਮਿੰਨੀ ਟੈਂਪੂ ਵਿੱਚ ਸਮਾਨ ਲੱਦ ਰਹੇ ਸਨ ਤੇ ਕੋਲ ਇੱਕ ਔਰਤ ਆਪਣੇ ਤਿੰਨ ਕੁ ਸਾਲ ਦੇ ਜੁਆਕ ਮੁੰਡੇ ਨਾਲ ਖੜ ਕੇ ਰੋ ਰਹੀ ਸੀ….ਉਸ ਔਰਤ ਦਾ ਇਹ ਦੂਜਾ ਵਿਆਹ ਸੀ ਤੇ ਜਿਸ ਘਰ ਵਿੱਚ ਉਹ ਆਈ ਸੀ ਉਹਨਾਂ ਦੇ ਮੁੰਡੇ ਦਾ ਵੀ ਦੂਜਾ ਵਿਆਹ ਸੀ……………………..ਉਹ ਬੱਚਾ ਉਸ ਔਰਤ ਦੇ ਪਹਿਲੇ ਵਿਆਹ ਦਾ ਸੀ……………………………….
……….ਮੇਰੀ ਹੈਰਾਨੀ ਦੀ ਹੱਦ ਨਹੀਂ ਰਹੀ ਜਦੋਂ ਮੈਂ ਇਹ ਦੇਖਿਆ ਕਿ ਸਾਰੇ ਕੋਲ ਖੜ੍ਹੇ ਮਰਦ ਉਸ ਔਰਤ ਨੂੰ ਪੁੱਠਾ ਸਿੱਧਾ ਬੋਲ ਰਹੇ ਸਨ ਪਰ ਉਹ ਵਿਚਾਰੀ ਚੁੱਪ ਚਾਪ ਰੋ ਰਹੀ ਸੀ………..ਉਹ ਸਾਰੇ ਉਸ ਔਰਤ ਦੇ ਜਾਂ ਤਾਂ ਰਿਸ਼ਤੇਦਾਰ ਜਾਂ ਫਿਰ ਸਕੇ ਸੰਬੰਧੀ ਸਨ……….
………. ਮੈਥੋਂ ਇਹ ਸਭ ਕੁਝ ਦੇਖਕੇ ਚੁੱਪ ਨਹੀਂ ਰਹਿ ਹੋਇਆ, ਮੈਂ ਬੋਲਿਆ ਬਾਈ ਜੀ 🙏 ਮੈਨੂੰ ਮਾਫ਼ ਕਰਿਓ,ਗੁੱਸਾ ਨਾ ਕਰਿਓ ਪਰ ਇਸ ਵਿਚਾਰੀ ਦਾ ਕੋਈ ਵੀ ਕਸੂਰ ਨਹੀਂ ਹੈ,ਇਹ ਭੈਣ ਤਾਂ ਦੋ ਕੁ ਮਹੀਨੇ ਪਹਿਲਾਂ ਵਿਆਹ ਕਿ ਇਸ ਘਰ ਵਿੱਚ ਆਈ ਸੀ ਪਰ ਘਰ ਦੇ ਸਾਰੇ ਕੰਮ ਕਰਦੀ ਸੀ,ਇਹ ਇੱਕ ਦਿਨ ਵੀ ਵਿਹਲੀ ਨਹੀਂ ਰਹੀ, ਤੁਸੀਂ ਇਸ ਭੈਣ ਨੂੰ ਤਾਅਨੇ ਮੇਹਣੇ ਦੇਣੇ ਬੰਦ ਕਰ ਕੇ ਉਸ ਘਰ ਦੀ ਬੇਬੇ ਨੂੰ ਇੱਕ ਸਵਾਲ ਪੁੱਛੋ ਕਿ ਉਸਨੂੰ ਉਸਦੀ ਪਹਿਲੀ ਬਹੂ ਕਿਉਂ ਛੱਡ ਕੇ ਚਲੇ ਗਈ ਸੀ!??
……..ਘਰ ਦੇ ਵਿੱਚ ਸੱਸ ਤੇ ਬਹੂ ਹੀ ਰਹਿੰਦੀਆਂ ਹਨ,ਇਸ‌ ਬੇਬੇ ਦਾ ਘਰਵਾਲਾ ਕਦੋਂ ਦਾ ਮਰ ਚੁੱਕਿਆ ਹੈ ਤੇ ਉਸ ਦਾ ਇੱਕੋ ਇੱਕ ਮੁੰਡਾ ਬਾਹਰਲੇ ਮੁਲਕ ਵਿੱਚ ਹੈ, ਇੱਕ ਧੀ ਹੈ ਉਹ ਦੂਰ ਵਿਆਹੀ ਹੋਈ ਹੈ ……………
ਸੱਚ ਸੁਣੋਗੇ ਤਾਂ ਤੁਸੀਂ ਹੈਰਾਨ ਰਹਿ ਜਾਓਗੇ,ਇਸ ਔਰਤ ਦੀ ਸੱਸ ਨੂੰ ਚੁਗਲੀਆਂ ਦਾ ਚਸਕਾ ਹੈ,ਸਾਰਾ ਦਿਨ ਜਾਂ ਤਾਂ ਟੀ ਵੀ ਦੇਖੀ ਜਾਣਾ ਹੈ, ਜਾਂ ਫਿਰ ਆਂਢੀ ਗੁਆਂਢੀ ਨਾਲ ਗੱਪਾਂ ਮਾਰੀ ਜਾਣੀਆਂ ਹਨ ਜਾਂ ਫਿਰ ਸੁੱਤੇ ਰਹਿਣਾ ਹੈ ਜਾਂ ਫਿਰ ਮੋਬਾਇਲ ਤੇ ਰਿਸ਼ਤੇਦਾਰਾਂ ਨਾਲ ਤੇ ਧੀ ਨਾਲ ਗੱਪਾਂ ਮਾਰੀ ਜਾਣੀਆਂ ਹਨ,ਡੱਕਾ ਦੂਹਰਾ ਨਹੀ ਕਰਨਾ,ਇਸ ਬੇਬੇ ਦੀ ਪਹਿਲੀ ਬਹੂ ਵਿਚਾਰੀ ਬੀਮਾਰ ਹੋ ਗਈ ਸੀ ਪਰ ਇਸਨੇ ਉਸਨੂੰ ਪਿੰਡ ਦੇ ਡਾਕਟਰ ਕੋਲੋਂ ਦਵਾਈ ਨਹੀਂ ਦੁਆਈ ਤੇ ਨਾ ਹੀ ਰਿਕਸ਼ਾ ਸੱਦ ਕੇ ਉਸਨੂੰ ਨੇੜੇ ਦੇ ਸ਼ਹਿਰ ਤੋਂ ਦਵਾਈ ਦੁਆਈ,ਉਹ ਵਿਚਾਰੀ ਕਈ ਦਿਨ ਬੀਮਾਰ ਰਹਿਣ ਕਰਕੇ ਆਪ ਖੁਦ ਹੀ ਨੇੜੇ ਦੇ ਸ਼ਹਿਰ ਤੋਂ ਦਵਾਈ ਲੈਣ ਤੁਰ ਕੇ ਗਈ ਸੀ ਪਰ ਉਹ ਬਹੁਤ ਔਖੀ ਹੋ ਕੇ, ਪਿੰਡ ਤੋਂ ਸ਼ਹਿਰ ਸਿਰਫ ਦੋ ਕਿਲੋਮੀਟਰ ਦੂਰ ਸਥਿਤ ਹੈ ਪਰ ਉਹ ਵਿਚਾਰੀ ਚਾਰ ਕੁ ਕਦਮ ਤੁਰ ਕਿ ਫਿਰ ਥੱਕ ਜਾਂਦੀ ਸੀ ਫਿਰ ਪੰਜ ਮਿੰਟ ਰੁਕ ਕੇ ਫਿਰ ਤੁਰ ਪੈਂਦੀ ਸੀ, ਇਸੇ ਤਰ੍ਹਾਂ ਹੀ ਉਹ ਗਈ ਅਤੇ ਇਸੇ ਤਰ੍ਹਾਂ ਹੀ ਉਹ ਸ਼ਹਿਰ ਤੋਂ ਵਾਪਸ ਪਿੰਡ ਆਈ ਸੀ, ਮੈਂ ਆਪ ਨਹੀਂ ਸਭ ਦੇਖਿਆ ਪਰ ਮੈਨੂੰ ਦੱਸਿਆ ਕਾਫੀ ਨੇ ਹੈ ………
……… ਮੇਰੀਆਂ ਗੱਲਾਂ ਸੁਣ ਕੇ ਉਹ ਚੁੱਪ ਹੋ ਗਏ ਸਨ ਤੇ ਉਹ ਭੈਣ ਆਪਣੇ ਜੁਆਕ ਨੂੰ ਚੁੱਕ ਕੇ ਗੱਡੀ ਵਿੱਚ ਬੈਠ ਗਈ ਸੀ, ਮੈਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ ਸਭ ਨੂੰ ਤੇ ਮਾਫੀ ਵੀ ਮੰਗੀ, ਮੈਂ ਕਿਹਾ ਉੱਚਾ ਨੀਵਾਂ ਬੋਲਿਆ ਮਾਫ ਕਰਿਓ,ਇਸ ਘਰ ਵਿੱਚ ਅੱਜ ਦੂਜਾ ਤਲਾਕ ਹੋ ਗਿਆ ਹੈ ਪਰ ਨਾ ਤਾਂ ਇਸ ਘਰ ਦੇ ਮੁੰਡੇ ਜਾਂ ਧੀ ਦਾ ਕੋਈ ਕਸੂਰ ਹੈ?ਤੇ ਨਾ ਹੀ ਇਸ ਘਰ ਦੀਆਂ ਦੋਵੇਂ ਬਹੂਆਂ ਦਾ ਕੋਈ ਕਸੂਰ ਹੈ, ਸਾਰੇ ਪੁਆੜੇ ਦੀ ਜੜ੍ਹ ਇਸ ਘਰ ਦੀ ਉਹ ਬੜਬੋਲੀ ਬੇਬੇ ਹੈ,ਇਹ ਵਿਚਾਰੀ ਦੋ ਮਹੀਨੇ ਪਹਿਲਾਂ ਵਿਆਹ ਕਿ ਜਦੋਂ ਆਈ ਸੀ ਤਾਂ ਹਫ਼ਤੇ ਬਾਅਦ ਗਲੀ ਵਿੱਚ ਸਕੂਟਰੀ ਸਿੱਖਣ ਲੱਗ ਪਈ ਸੀ ਕਿ ਅਚਾਨਕ ਇਸ ਕੋਲੋਂ ਪਹਿਲੇ ਦਿਨ ਅਣਜਾਣਤਾ ਵਿੱਚ ਸਕੂਟਰੀ ਸਿਖਦੇ ਹੋਏ ਗਲੀ ਵਿੱਚ ਨਾਲੇ ‘” ਚ’ ਵੜ ਗਈ ਤਾਂ ਫਿਰ ਉਹ ਬੜਬੋਲੀ ਬੇਬੇ ਨੇ ਸਭ ਦੇ ਸਾਹਮਣੇ ਇਸਨੂੰ ਤਾਅਨੇ ਮੇਹਣੇ ਮਾਰਨੇ ਸ਼ੁਰੂ ਕਰ ਦਿੱਤੇ ਸਨ………….
……..…ਗੱਡੀ ਤੁਰ ਪਈ ਸੀ ਮੈਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾ ਦਿੱਤੀ ਸੀ
——— ਰੁਪਿੰਦਰ ਸਿੰਘ ਝੱਜ —-

Leave a Reply

Your email address will not be published. Required fields are marked *