ਮੈਂ ਸੱਸ ਹਾਂ ਨੌਕਰਾਣੀ ਨਹੀਂ | mein sass ha naukrani nahi

ਮਾਂ ਤੁਸੀ ਜਾਂਨਦੇ ਹੀ ਹੋ ਕਿ ਕੁਝ ਦਿਨਾਂ ਬਾਅਦ ਸਾਡੇ ਘਰ ਨਵਾਂ ਮੁਨਾ ਮਹਿਮਾਨ ਆਉਣ ਵਾਲਾ ਹੈ, ਸਾਡਾ ਬੱਚਾ “!ਪਰ ਇਸ ਟਾਈਮ ਸਾਡੀ ਫੂਲ ਟਾਈਮ ਕੰਮ ਕਰਨ ਵਾਲੀ ਨੌਕਰਾਣੀ ਵੀ ਆਪਣੇ ਪਿੰਡ ਚਲੀ ਗਈ ਹੈ!ਕਹਿ ਕਿ ਗਈ ਆ ਕਿ ਦੋ ਮਹੀਨਿਆਂ ਬਾਅਦ ਆਏਗੀ!ਹੁਣ ਏਨੀ ਜਲਦੀ ਕੋਈ ਹੋਰ ਕੰਮ ਵਾਲੀ ਨਹੀਂ ਲੱਭਣੀ!ਅਤੇ ਤੁਸੀ ਵੀ ਭਰਾਂ ਦੇ ਕੋਲ ਜਾ ਕਿ ਕਨੈਡਾ ਬਹਿ ਗਏ ਓ!ਕੁਦਰਤ ਨੇ ਪ੍ਰੇਸ਼ਾਨ ਹੁੰਦੇ ਹੋਏ ਆਪਣੀ ਮਾਂ ਨੂੰ ਕਿਹਾ!”ਤਾਂ ਮਾਂ ਬੋਲੀ,,,,ਤਾਂ ਇਸ ਵਿੱਚ ਪ੍ਰੇਸ਼ਾਨ ਹੋਣ ਵਾਲੀ ਕਿਹੜੀ ਗੱਲ ਆ??? ਕੋਈ ਨਵੀਂ ਨੌਕਰਾਣੀ ਲੱਭਣ ਦੀ ਜ਼ਰੂਰਤ ਨਹੀਂ ਤੈਨੂੰ!! ਤੇਰੀ ਸੱਸ ਹੈ ਨਾ,,,, ਉਹ ਕਿਸ ਦਿਨ ਕੰਮ ਆਵੇਗੀ। ਚੰਗੀ ਭਲੀ ਤਾਂ ਹੈ ਅਜੇ ਮੇਰੇ ਕੁੜਮਣੀ! ਤੂੰ ਵੀ ਤਾਂ ਉਹਨਾਂ ਨੂੰ ਦਾਦੀ ਬਣਾਉਣ ਜਾ ਰਹੀ ਏ! ਇੰਨਾ ਤਾਂ ਕਰ ਹੀ ਸਕਦੀਆ ਨਾ ਉਹ ਤੇਰੇ ਲਈ! ਜਦੋਂ ਤੱਕ ਤੈਨੂੰ ਜ਼ਰੂਰਤ ਆ ਉਦੋਂ ਤਕ ਤੂੰ ਕੰਮ ਕਰਵਾ ਲੈ।,,, ਫਿਰ ਉਹਨਾਂ ਨੂੰ ਭੇਜ ਦੇਈ ਆਪਣੇ ਘਰ!! ਆਪਣੀ ਮਾਂ ਦੀਆਂ ਗੱਲਾਂ ਸੁਣ ਕੇ ਕੁਦਰਤ ਦੇ ਅੱਖਾਂ ਵਿੱਚ ਚਮਕ ਆ ਗਈ। ਮਾਂ ਇਹ ਤਾਂ ਬਹੁਤ ਵਧੀਆ ਆਈਡੀਆ ਦਿਤਾ ਤੁਸੀਂ! ਸ਼ਾਮ ਨੂੰ ਜਦੋਂ ਕੁਦਰਤ ਦਾ ਘਰਵਾਲਾ ਘਰ ਆਇਆ ਤਾਂ ਕੁਦਰਤ ਭੋਲੀ ਜਿਹੀ ਬਣ ਕੇ ਉਸ ਨੂੰ ਚਾਅ ਦੇਣ ਲੱਗੀ!ਅਰੇ ਕੁਦਰਤ ਕੀ ਹੋਇਆ”ਇੰਨੀ ਉਦਾਸ ਕਿਉਂ ਏ??? ਮੈਂ ਸੋਚ ਰਹੀ ਸੀ ਕਿ ਆਪਾਂ ਮੰਮੀ ਪਾਪਾ ਨੂੰ ਕੁੱਝ ਸਮੇਂ ਲਈ ਇੱਥੇ ਬੁਲਾ ਲੈਂਦੇ,,,,ਪਰ ਉਹ ਜਦੋਂ ਪਿਛਲੀ ਵਾਰ ਜਦੋਂ ਅਵੀਰਾਜ ਹੋਇਆ ਸੀ, ਉਸ ਦੀ ਵਜਾ ਨਾਲ ਕਿਤੇ ਸੱਸੂ ਮਾਂ ਨਰਾਜ ਤਾਂ ਨਹੀਂ,,,,?ਅਰੇ ਨਹੀਂ ਮੈਂ ਆਪਣੇ ਮੰਮੀ ਪਾਪਾ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ! ਸਾਡੇ ਬਲਾਉਣ ਤੇ ਉਹੋ ਉਸੇ ਟਾਈਮ ਹੀ ਭੱਜੇ ਚੱਲੇ ਆਉਣਗੇ ਦੋਨੋ । ਓਦੋਂ ਹੀ ਕੁਦਰਤ ਦੇ ਘਰਵਾਲੇ ਨੇ ਆਪਣੀ ਮਾਂ ਨੂੰ ਫੋਨ ਲਗਾ ਲਿਆ!ਉਸ ਦੀ ਮਾਂ ਨੇ ਫੋਨ ਚੁਕਿਆ ਤਾਂ ਹੈਲੋ ਕਿਹਾ “ਆਪਣੇ ਪੁੱਤਰ ਦੀ ਆਵਾਜ ਸੁਣ ਕਿ ਪਰਮਜੀਤ ਖੁਸ਼ ਹੋ ਗਈ ਤੇ ਆਪਣੇ ਘਰਵਾਲੇ ਨਿਹਾਲ ਸਿੰਘ ਨੂੰ ਆਵਾਜਾ ਮਾਰਨ ਲਗੀ!ਆਜੀ ਸੁਣਦੇ ਹੋ,,,ਅੱਜ ਕਰਮਜੀਤ ਦਾ ਫੋਨ ਆਇਆ ਸੀ ਨਿਹਾਲ ਸਿੰਘ ਦਾ ਜਿਵੇ ਕੋਈ ਖੁਸ਼ੀ ਦਾ ਟਿਕਾਣਾ ਹੀ ਨਾ ਰਿਹਾ ਹੋਵੇ!ਅੱਛਾ ਇਨੇ ਦਿਨਾਂ ਬਾਅਦ ਜਾਦ ਤਾਂ ਕੀਤਾ ਉਸਨੇ! ਕੀ ਕਹਿੰਦਾ ਸੀ ਠੀਕ ਤਾਂ ਹੈ ਓਥੇ ਸਭ ??? ਦਰਅਸਲ ਨੂੰ ਦੀ ਡਿਲੀਵਰੀ ਦਾ ਟਾਈਮ ਨਜ਼ਦੀਕ ਆ ਰਿਹਾ ਹੈ ਨਾ ਤਾਂ ਕਰਕੇ ਆਪਣੇ ਘਰ ਬੁਲਾ ਰਿਹਾ ਸਾਨੂੰ ਦੋਹਾਂ ਨੂੰ! ਪਰ ਅਚਾਨਕ ਹੀ ਪਰਮਜੀਤ ਪਿਛਲੀਆਂ ਗੱਲਾਂ ਨੂੰ ਯਾਦ ਕਰਕੇ ਕੇ ਉਦਾਸ ਹੋ ਗਈ! ਪਿਛਲੇ ਸਾਲ ਹੀ ਪਰਮਜੀਤ ਅਤੇ ਨਿਹਾਲ ਸਿੰਘ ਆਪਣੇ ਨੂੰਹ ਪੁੱਤਰ ਦੇ ਘਰ ਕੁਝ ਦਿਨ ਗੁਜ਼ਾਰਨ ਲਈ ਗਏ ਸੀ। ਉਹਨਾਂ ਦੀਨ ਨੂੰ ਕੁਦਰਤ ਜਾਣ ਚੁੱਕੀ ਸੀ ਕਿ ਉਸ ਦੀ ਸਾੱਸ ਸਿੱਧੀ ਸਾਦੀ ਹੈ! ਤਾਂ ਉਸ ਨੇ ਇਸ ਗੱਲ ਦਾ ਫਾਇਦਾ ਚੁੱਕਣਾ ਸ਼ੁਰੂ ਕਰ ਦਿੱਤਾ। ਆਪ ਸਾਰਾ ਦਿਨ ਇਧਰ ਉਧਰ ਘੁੰਮਦੀ ਫਿਰਦੀ ਤੇ ਸਾਰਾ ਘਰ ਦਾ ਕੰਮ ਆਪਣੀ ਸੱਸ ਸਿਰ ਪਾ ਦੇਂਦੀ । ਪਰ ਨਿਹਾਲ ਸਿੰਘ ਨੂੰ ਇਹ ਸਭ ਕੁੱਝ ਚੰਗਾ ਨਾ ਲੱਗਿਆ ” ਤਾਂ ਉਸ ਨੇ ਆਪਣੀ ਨੂੰਹ ਕੁਦਰਤ ਨੂੰ ਕਿਹਾ ” ਤੇਰੀ ਮੰਮੀ ਦੀ ਉਮਰ ਵਡੇਰੀ ਆ ਉਹ ਕੰਮ ਕਰਦੀ ” ਥਕ ਜਾਂਦੀ ” ਥੋੜ੍ਹਾ ਬਹੁਤਾ ਕੰਮ ਤੂੰ ਵੀ ਨਾਲ ਕਰਵਾ ਲਿਆ ਕਰ। ਇੰਨਾ ਕਹਿਣ ਦੀ ਦੇਰ ਸੀ ਤਾਂ ਕੁਦਰਤ ਨੇ ਹੰਗਾਮਾ ਖੜ੍ਹਾ ਕਰ ਦਿੱਤਾ ” ਅਤੇ ਆਪਣੇ ਸਹੁਰੇ ਨੂੰ ਬਹੁਤ ਖਰੀਆ ਕੋਟੀਆਂ ਸੁਣਾਈਆਂ! ਪਰ ਪਰਮਜੀਤ ਤੇ ਨਿਹਾਲ ਸਿੰਘ ਚੁੱਪ-ਚਾਪ ਖੜ੍ਹੇ ਸਹਿਣ ਕਰਦੇ ਰਹੇ। ਅਤੇ ਕਰਮਜੀਤ ਆਪਣੀ ਪਤਨੀ ਦੇ ਸਾਹਮਣੇ ਕੁਝ ਵੀ ਬੋਲ ਨਾ ਸਕਿਆ। ਨਿਹਾਲ ਸਿੰਘ ਤੇ ਪਰਮਜੀਤ ਆਪਣੇ ਘਰ ਵਾਪਸ ਆ ਗਏ ਸੀ । ਪਰਮਜੀਤ ਪਿੱਛਲੀਆਂ ਯਾਦਾਂ ਵਿੱਚ ਗੁਮ ਸੀ,,,, ਇੰਨੇ ਵਿੱਚ ਨਿਹਾਲ ਸਿੰਘ ਬੋਲਿਆ ” ਅਰੇ ਪਰਮਜੀਤ ਕਿੰਨਾ ਗੱਲਾਂ ਵਿੱਚ ਹੋ ਗਈ ਤੂੰ ਅਜੇ ਤੱਕ ਸੋਚੀਂ ਹੀ ਜਾਣੀ ਏ ਤੂੰ ” ਜਲਦੀ ਕਰ ਸਮਾਨ ਪੈਕ ਕਰ ਨਿਹਾਲ ਸਿੰਘ ਨੇ ਕਿਹਾ “! ਠੀਕ ਹੈ ਜੀ” ਮੈਂ ਜਰਾ ਜੀਤਾ ਨੂੰ ਕਹਿ ਕੇ ਆਉਣੀ ਆ ਅਸੀਂ ਕੁੱਝ ਸਮੇ ਲਈ ਆਪਣੇ ਪੁੱਤਰ ਦੇ ਘਰ ਜਾ ਰਹੇ ਹਾਂ। ਜੀਤਾ ਅਤੇ ਵਿਸ਼ਾਲ ਆਪਣੇ ਗੋਲੂ ਪੁੱਤ ਨਾਲ ਨਿਹਾਲ ਸਿੰਘ ਦੇ ਘਰ ਕਿਰਾਏ ਤੇ ਰਹਿੰਦੇ ਸੀ। ਉਹ ਦੋਵੇਂ ਘਰ ਪਰ ਹੀ ਟਿਫਨ ਸਰਵ ਸਰਵਿਸ ਦਾ ਕੰਮ ਕਰਦੇ ਸੀ। ਨੇੜੇ ਹੀ ਕੁੜੀਆਂ ਦਾ ਹੋਸਟਲ ਸੀ ਇਸ ਕਰਕੇ ਉਹਨਾਂ ਦਾ ਕਾਰੋਬਾਰ ਬਹੁਤ ਵਧੀਆ ਚਲ ਰਿਹਾ ਸੀ। ਅਰੇ ਜੀਤਾ,,ਓ ਜੀਤਾ ਘਰ ਹੀ ਏ,,, ਪਰਮਜੀਤ ਨੇ ਉਹਨਾਂ ਦੇ ਦਰਵਾਜ਼ੇ ਤੇ ਜਾ ਕੇ ਆਵਾਜ਼ ਲਗਾਈ! ਜੀ ਅੰਟੀ ਜੀ ਜੀਤਾ ਰਸੋਈ ਵਿਚੋਂ ਬਾਹਰ ਆਈ” ਅਰੇ ਜੀਤਾ ਮੈਂ ਆਪਣੇ ਪੁੱਤਰ ਦੇ ਘਰ ਜਾ ਰਹੀ ਹਾਂ। ਮੈਂ ਦਾਦੀ ਬਣਨ ਵਾਲੀ ਹਾਂ। ਅਰੇ ਵਾਹ ਆਂਟੀ ਜੀ ਇਹ ਤਾਂ ਬਹੁਤ ਖੁਸ਼ੀ ਵਾਲੀ ਗੱਲ ਆ!ਜੀਤਾ ਬੋਲੀ ” ਹਾਂ ਜੀਤਾ ਸਾਡੇ ਪੁੱਤਰ ਨੇ ਪੂਰੇ ਛੇ ਮਹੀਨੇ ਦੀ ਤਿਆਰੀ ਕਰਕੇ ਆਉਣ ਕਿਹਾ ਏ। ਆਪਣੀ ਸਾਰੀ ਤਿਆਰੀ ਕਰਕੇ ਦੋਨੋਂ ਜਣੇ ਦੁਪਹਿਰ ਦੀ ਟ੍ਰੇਨ ਤੇ ਆਪਣੇ ਪੁੱਤਰ ਕੋਲ ਜਾਣ ਲਈ ਰਵਾਨਾ ਹੋ ਗਏ! ਓਧਰ ਕਰਮਜੀਤ ਵੀ ਉਹਨਾਂ ਨੂੰ ਸਟੇਸ਼ਨ ਤੋਂ ਗੱਡੀ ਵਿੱਚ ਬਿਠਾ ਕੇ ਘਰ ਲੈ ਗਿਆ। ਜਿਵੇਂ ਹੀ ਘਰ ਪਹੁੰਚੇ ਤਾਂ ਨੂੰਹ ਨਾਲ ਮਿਲ ਕੇ ਪਰਮਜੀਤ ਅਤੇ ਨਿਹਾਲ ਸਿੰਘ ਆਪਣੇ ਸਾਰੇ ਮਨ ਮੁਟਾਵ ਮਿਟਾ ਕੇ ਕੁਦਰਤ ਨੂੰ ਬਹੁਤ ਸਾਰੇ ਅਸ਼ੀਰਵਾਦ ਦਿਤੇ। ਪਰਮਜੀਤ ਨੇ ਘਰ ਪਹੁੰਚਦਿਆਂ ਹੀ ਸਾਰੇ ਘਰ ਦੇ ਕੰਮਾਂ ਦੀ ਜਿੰਮੇਵਾਰੀ ਲੈ ਲਈ। ਸਾਰਾ ਕੰਮ ਜੋ ਕੰਮ ਵਾਲੀ ਬਾਈ ਦੇ ਗੈਰ ਮੌਜੂਦਗੀ ਵਿੱਚ ਵਿੱਕ ਰਿਹਾ ਹੋਇਆ ਸੀ। ਪਰਮਜੀਤ ਨੇ ਉਹ ਕੰਮ ਸਾਰਾ ਫੁਰਤੀ ਨਾਲ ਮੁਕਾ ਲਿਆ! ਨੂੰਹ ਦੀਆਂ ਗੱਲਾਂ ਵਿੱਚ ਤਾਂ ਜਿਵੇਂ ਮਿਸ਼ਰੀ ਹੀ ਘੁਲ ਗਈ ਹੋਵੇ! ਸਾਰਾ ਦਿਨ ਮਾਂ ਜੀ ਮਾਂ ਜੀ ਕਹਿ ਕੇ ਉਹਨਾਂ ਤੋਂ ਸਾਰਾ ਕੰਮ ਕਰਵਾ ਲੈਂਦੇ ਸੀ। ਕੁਝ ਦਿਨਾਂ ਬਾਅਦ ਕੁਦਰਤ ਨੇ ਇਕ ਬੇਟੀ ਨੂੰ ਜਨਮ ਦਿੱਤਾ! ਦਾਦਾ-ਦਾਦੀ ਤੇ ਤਾਂ ਜਿਵੇਂ ਪੈਰ ਹੀ ਪੌਏ ਤੇ ਨਹੀਂ ਲੱਗ ਰਹੇ ਸਨ। ਪਰਮਜੀਤ ਆਪਣੀ ਪੋਤਰੀ ਨੂੰ ਦੇਖ ਕੇ ਬੋਲੀ ਹੈ ਜੀ ਇਹ ਤਾਂ ਜਮਾਂ ਮੇਰੇ ਤੇ ਹੀ ਗਈ ਆ! ਜੀ ਨਹੀਂ ਮੇਰੀ ਪੋਤੀ ਆਂ ਇਸ ਦੇ ਨੈਣ ਨਕਸ਼ ਤਾਂ ਮੇਰੇ ਤੇ ਨੇ ਨਿਹਾਲ ਸਿੰਘ ਬੋਲਿਆ “! ਇਸ ਨੇ ਤਾਂ ਮੈਨੂੰ ਗਿੱਲਾ ਕਰ ਦਿੱਤਾ ਨਿਹਾਲ ਸਿੰਘ ਆਪਣੀ ਪੋਤੀ, ਪਰਮਜੀਤ ਨੂੰ ਫੜਾਉਂਦੇ ਹੋਏ ਬੋਲੇ “! ਹਸਪਤਾਲ ਦੇ ਵਿੱਚ ਨੇੜੇ ਬੈਠੇ ਸਾਰੇ ਲੋਕ ਹੱਸਣ ਲੱਗ ਪਏ! ਬੇਟੀ ਹੋਣ ਤੋਂ ਬਾਅਦ ਪਰਮਜੀਤ ਨੇ ਆਪਣੀ ਨੂੰਹ ਕੁਦਰਤ ਦੀ ਬਹੁਤ ਸਾਂਭ ਸੰਭਾਲ ਕੀਤੀ। ਬੱਚੀ ਦਾ ਖਿਆਲ ਰੱਖਣਾ “ਰਸੋਈ ਦਾ ਕੰਮ ਕਰਨਾ” ਅਤੇ ਸਾਰਾ ਘਰ ਦਾ ਵੀ ਕੰਮ ਕਰਨਾ। ਅਤੇ ਨੂੰਹ ਲਈ ਅਲੱਗ ਤੋਂ ਖਾਣਾ ਪਕਾਉਣਾ! ਪਰਮਜੀਤ ਦੀ ਉਮਰ ਵੀ ਕਾਫੀ ਹੋ ਚੁਕੀ ਸੀ। ਫਿਰ ਵੀ ਨੂੰਹ ਨੂੰ ਕੋਈ ਤਕਲੀਫ਼ ਨਾ ਹੋਵੇ ” ਇਹ ਸੋਚ ਕੇ ਸਾਰਾ ਦਿਨ ਆਪਣੀ ਨੂੰਹ ਅਤੇ ਪੋਤੀ ਦੀ ਸੇਵਾ ਵਿੱਚ ਹਾਜ਼ਰ ਰਹਿੰਦੀ! ਪਰਮਜੀਤ ਤੇ ਗੋਡਿਆਂ ਵਿੱਚ ਬਹੁਤ ਰਹਿੰਦਾ ਏ। ਇਸ ਦੇ ਬਾਵਜੂਦ ਵੀ ਸਾਰਾ ਕੰਮ ਬੜੀ ਕੁਸ਼ਲਤਾ ਦੇ ਨਾਲ ਕਰ ਰਹੀ ਸੀ। ਦੇਖਦੇ ਹੀ ਦੇਖਦੇ ਦੋ ਮਹੀਨੇ ਬੀਤ ਗਏ। ਪੋਤੀ ਦੇ ਲਾਡ ਦੁਲਾਰ ਵਿੱਚ ਪਰਮਜੀਤ ਅਤੇ ਨਿਹਾਲ ਸਿੰਘ ਦਾ ਸਮਾਂ ਕਿਵੇਂ ਬੀਤਦਾ ਪਤਾ ਹੀ ਨਾ ਚਲਦਾ। ਹੌਲੀ-ਹੌਲੀ ਬੱਚੀ ਨੂੰ ਵੀ ਆਪਣੇ ਦਾਦਾ-ਦਾਦੀ ਦੇ ਹੱਥਾਂ ਦੀ ਪਹਿਚਾਣ ਹੋ ਗਈ! ਇਹ ਗੱਲ ਨੂੰ ਕੁਦਰਤ ਤੋ ਬਰਦਾਸ਼ਤ ਨਾ ਹੋਈ! ਕੁਝ ਦਿਨਾਂ ਬਾਅਦ ਕੁਦਰਤ ਦੇ ਕੰਮ ਵਾਲੀ ਆਪਣੇ ਪਿੰਡ ਤੋਂ ਵਾਪਸ ਆ ਗਈ! ਪਰਮਜੀਤ ਦੇ ਮਣਾਂ ਕਰਨ ਦੇ ਬਾਵਜੂਦ ਵੀ ਕੁਦਰਤ ਨੇ ਕਿਹਾ ਕਿ ਮੰਮੀ ਜੀ ਵੀ ਥੱਕ ਜਾਂਦੇ ਨੇ ਸਾਰਾ ਦਿਨ ਕੰਮ ਕਰ ਕਰਕੇ ਤੂੰ ਹੁਣ ਕੰਮ ਤੇ ਆ ਜਾਇਆ ਕਰ। ਇੱਕ ਦਿਨ ਪਰਮਜੀਤ ਕੁੜੀ ਨੂੰ ਬੋਤਲ ਨਾਲ ਦੁੱਧ ਪਿਲਾ ਰਹੇ ਸੀ। ਤਾਂ ਉਸਨੂੰ ਉੱਥੋਂ ਆ ਗਿਆ ਤੇ ਬੱਚੀ ਨੇ ਉਲਟੀ ਕਰ ਦਿੱਤੀ। ਬਸ ਫੇਰ ਕੀ ਸੀ ਕੁਦਰਤ ਨੂੰ ਜਿਵੇਂ ਬਹਾਨਾ ਮਿਲ ਗਿਆ ਆਪਣੀ ਸੱਸ ਤੇ ਬਰਸਨ ਦਾ। ਦੋਵਾਂ ਜਣਿਆਂ ਨੇ ਬੱਚੀ ਦੀ ਜ਼ਿੰਮੇਵਾਰੀ ਕੰਮ ਵਾਲੀ ਬਾਈ ਨੂੰ ਦੇ ਦਿੱਤੀ। ਪਰਮਜੀਤ ਮੋਹ ਆਪਣੀ ਪੋਤਰੀ ਨਾਲ ਬਹੁਤ ਜਿਆਦਾ ਸੀ” ਕਦੀ ਕਦੀ ਉਹ ਉਨ੍ਹਾਂ ਤੋਂ ਚੋਰੀ ਆਪਣੀ ਪੋਤਰੀ ਨੂੰ ਚੁੱਕ ਲੈਂਦੀ! ਇੱਕ ਦਿਨ ਜਦ ਨੂੰਹੂ ਤੇ ਪੁੱਤਰ ਕਿਸੇ ਕੰਮ ਲਈ ਬਾਹਰ ਗਏ। ਤਾਂ ਬੱਚੀ ਨੂੰ ਦੇ ਕੇ ਚਲੇ ਗਏ।ਬੱਚੀ ਇਨ੍ਹਾਂ ਜਾਦਾ ਰੋ ਰਹੀ ਸੀ ਕਿ ਕੰਮ ਵਾਲੀ ਬਾਈ ਬਹੁਤ ਕੋਸ਼ਿਸ਼ ਕਰਦੀ ਪਰ ਬੱਚੀ ਚੁੱਪ ਨਾ ਹੋਈ! ਪਰਮਜੀਤ ਦੇਵੀ ਦੇਵ ਨੂੰ ਕੁੱਛ ਹੋ ਰਿਹਾ ਸੀ ਆਪਣੀ ਪੋਤਰੀ ਨੂੰ ਰੋਂਦੇ ਹੋਏ ਦੇਖ-ਦੇਖ ਕੇ! ਪਰਮਜੀਤ ਨੇ ਜਾ ਕੇ ਬੱਚੇ ਕੰਮ ਵਾਲੀ ਬਾਈ ਦੇ ਹੱਥੋਂ ਖੋਹ ਲਈ ਤੇ ਉਸ ਨਾਲ ਲਾਡ ਦੁਲਾਰ ਕਰਨ ਲੱਗੀ। ਤਾਂ ਬੱਚੇ ਉਸ ਨੂੰ ਦੇਖ ਕੇ ਥੋੜਾ ਜਿਹਾ ਮੁਸਕੁਰਾਈ! ਜਦੋਂ ਪਰਮਜੀਤ ਦੇ ਨੂੰ ਪੁੱਤਰ ਘਰ ਆਏ ਤਾਂ ਕੰਮ ਵਾਲੀ ਬਾਈ ਨੇ ਉਨ੍ਹਾਂ ਦੇ ਕੰਨ ਭਰ ਦਿੱਤੇ! ਕਿ ਜਦੋਂ ਮੇਰੀ ਜ਼ਰੂਰਤ ਹੀ ਨਹੀਂ ਸੀ ਤਾਂ ਤੁਸੀਂ ਮੈਨੂੰ ਕੰਮ ਤੇ ਕਿਉਂ ਰੱਖਿਆ ਮੈਂ ਬੱਚੀ ਨੂੰ ਖੜਾ ਰਹੀ ਸੀ ਤੁਹਾਡੇ ਸੱਸ ਸੋਹਰੇ ਨੇ ਬੱਚੀ ਮੇਰੇ ਹੱਥੋਂ ਖੋਹ ਲਈ। ਦੋਨੋਂ ਪਤੀ-ਪਤਨੀ ਹੀ ਪਰਮਜੀਤ ਉੱਤੇ ਹੀ ਬਾਰਸ਼ ਗਏ ਤੇ ਆਪਣੀ ਨੌਕਰਾਣੀ ਨੂੰ ਮਨਾਉਣ ਲੱਗੇ। ਪਰਮਜੀਤ ਕਮਰੇ ਵਿੱਚ ਚਲੇ ਗਈ ਤਾਂ ਉੱਥੇ ਜਾ ਕੇ ਉੱਚੀ ਉੱਚੀ ਰੋਣ ਲੱਗ ਪਈ। ਉਸ ਦੇ ਦਿਲ ਵਿੱਚ ਖਿਆਲ ਆਉਣ ਲੱਗੇ ਕਿ ਨੂੰਹ ਤਾਂ ਪਰਾਏ ਘਰ ਤੋਂ ਆਈ ਪਰ ਪੁੱਤਰ ਤਾਂ ਮੇਰਾ ਆਪਣਾ ਹੀ ਸੀ! ਹੁਣ ਤਾਂ ਸ਼ਰਮ ਆਉਂਦੀ ਆ ਮੈਨੂੰ ਉਸ ਨੂੰ ਆਪਣਾ ਪੁੱਤਰ ਕਹਿੰਦੇ ਹੋਏ!ਪਰ ਪੋਤਰੀ ਦੇ ਮੋਹ ਕਰਕੇ ਇੱਥੇ ਰਹਿਣਾ ਪੈਣਾ ਸੀ ਅਸੀਂ ਇਹ ਘਰ ਵੀ ਨਹੀਂ ਛੱਡ ਸਕਦੇ ਸਾਂ! ਇੱਕ ਦਿਨੋਂ ਦੀਆਂ ਸਹੇਲੀਆਂ ਆਇਆ ਤੇ ਪਰਮਜੀਤ ਸਾਰਾ ਕੰਮ ਕਰ ਰਹੀ ਸੀ! ਸਹੇਲੀਆਂ ਕਹਿਣ ਲੱਗੀਆਂ ਕਿ ਕੁਦਰਤ ਤੈਨੂੰ ਇਸ ਤਰਾਂ ਦੀ ਨੌਕਰਾਣੀ ਕਿੱਥੋਂ ਮਿਲ ਗਈ ਇਹੋ ਜਿਹੀ ਇੱਕ ਨੌਕਰਾਣੀ ਇਸ ਦਾ ਹੱਥ ਤਾਂ ਕੰਮ ਕਰਨ ਵਿੱਚ ਬਹੁਤ ਸਾਫ਼ ਆ! ਨੂੰ ਅੱਗੋਂ ਕੁਝ ਨਾ ਬੋਲੀ ਤੇ ਹੱਸਣ ਲੱਗ ਪਈ! ਫੇਰ ਪਰਮਜੀਤ ਰਸੋਈ ਵਿਚੋਂ ਆਈ ਤੇ ਉਨ੍ਹਾਂ ਦੇ ਬਰਾਬਰ ਤੇ ਸੋਫੇ ਤੇ ਬੈਠ ਗਈ ਤਾਂ ਕਹਿਣ ਲੱਗੀ” ਪੁੱਤਰ ਜੀ ਮੈਂ ਤੁਹਾਡੀ ਸਹੇਲੀ ਦੀ ਨੌਕਰਾਣੀ ਨਹੀਂ ਸੱਸ ਆ! ਤਾਂ ਸਾਰੀਆਂ ਸਹੇਲੀਆਂ ਚੌਂਕ ਗਈਆਂ ਅਤੇ ਕੁਦਰਤ ਨੂੰ ਲਾਹਨਤਾਂ ਪਾਉਣ ਲੱਗ ਪਈਆਂ! ਜਦੋਂ ਉਸ ਦੀਆਂ ਸਹੇਲੀਆਂ ਚਲੀਆਂ ਗਈਆਂ ਤਾਂ ਕੁਦਰਤ ਨੇ ਕਾਫੀ ਸਾਰਾ ਹਗਾਮਾ ਖੜਾ ਕਰ ਦਿੱਤਾ। ਤੇ ਪੁੱਤਰ ਵੀ ਮਾਂ ਦੀ ਸਾਇਡ ਲੈਣ ਦੀ ਬਜਾਏ ਆਪਣੇ ਘਰਵਾਲੀ ਦੀ ਸਾਈਡ ਲੈ ਰਿਹਾ ਸੀ ਤੇ ਕਹਿ ਰਿਹਾ ਸੀ ਫਿਰ ਕੀ ਹੋਇਆ ਮਾਂ ਤੈਨੂੰ ਕੀ ਲੋੜ ਸੀ ਆ ਇੱਕ ਨਿੱਕੀ ਜਿਹੀ ਗੱਲ ਦਾ ਤੁਸੀਂ ਕਿੱਡਾ ਵੱਡਾ ਇਸ਼ੂ ਬਣਾ ਲਿਆ। ਫੇਰ ਨਿਹਾਲ ਸਿੰਘ ਤੋ ਬਰਦਾਸ਼ਤ ਨਾ ਹੋਇਆ ਤੇ ਉਸ ਨੂੰ ਬਹੁਤ ਕ੍ਰੋਧ ਆਇਆ ” ਉਸ ਨੇ ਆਪਣੇ ਪੁੱਤਰ ਨੂੰ ਕਿਹਾ ਵਾਹ ਬਈ ਵਾਹ ਪੁੱਤਰ ਜੀ। ਤੇਰੀ ਮਾਂ ਨੂੰ ਨੌਕਰਾਣੀ ਬਣਾ ਦਿੱਤਾ ਗਿਆ ਤੇ ਤੇਰੇ ਲਈ ਇਹ ਇੱਕ ਨਿੱਕੀ ਜਿਹੀ ਗੱਲ ਆ! ਮਾਫ਼ ਕਰਿਓ ਪੁੱਤਰ ਜੀ। ਹੁਣ ਤੱਕ ਸਭ ਕੁਝ ਚੁੱਪ-ਚਾਪ ਸਹਿਣ ਕਰ ਰਹੇ ਸਾਂ ਪਰ ਹੁਣ ਇਹ ਸਭ ਕੁਝ ਸਹਿਣ ਨਹੀਂ ਹੁੰਦਾ। ਜੇਕਰ ਹੁਣ ਅਸੀਂ ਇੱਕ ਪਲ ਵੀ ਇਸ ਘਰ ਵਿੱਚ ਰੁਕੇ ਤਾਂ ਇਸ ਨਾਲ ਮੇਰੀ ਪਤਨੀ ਦਾ ਅਪਮਾਨ ਹੋਵੇਗਾ” ਕਹਿੰਦੇ ਹੋਏ ਨੇ ਆਪਣੀ ਪਤਨੀ ਨਾਲ ਕਰਵਾਉਣ ਲੱਗਾ” ਇਹ ਸੋਚ ਕੇ ਕਿ ਬੱਚੀ ਦਾ ਮੋਹ ਉਨ੍ਹਾਂ ਨੂੰ ਰੋਕ ਨਾ ਲਵੇ” ਉਸ ਨੂੰ ਦੂਰ ਤੋਂ ਦੇਖ ਕੇ ਹੀ ਚੁੱਪ ਚਾਪ ਘਰੋਂ ਚਲੇ ਗਏ। ਜਿਸ ਨੂੰ ਦੀ ਉਸ ਨੇ ਇੰਨੀ ਸੇਵਾ ਕੀਤੀ ਸੀ ਉਸ ਸਮੇਂ ਬੇਇਜ਼ਤੀ ਦਾ ਇਨਾਮ ਦੇ ਕੇ ਉਹਨਾਂ ਨੂੰ ਘਰੋਂ ਰਿਵਾਣਾ ਕਰ ਦਿੱਤਾ! ਅਤੇ ਉਹਨਾਂ ਦੇ ਆਪਣੇ ਪੁੱਤਰ ਨੇ ਉਨ੍ਹਾਂ ਨੂੰ ਰੋਕਿਆ ਤੱਕ ਨਹੀਂ। ਘਰ ਆ ਕੇ ਉਹਨਾਂ ਨੂੰ ਇਕ ਹੀ ਪਰੇਸ਼ਾਨੀ ਤੰਗ ਕਰ ਰਹੀ ਸੀ। ਉਮਰ ਦੇ ਇਸ ਪੜਾਅ ਦੇ ਜਨ ਬੱਚਿਆਂ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਆ ਉਹ ਕਿਵੇਂ ਗੁਜ਼ਾਰਾ ਕਰਨਗੇ! ਉਹਨਾਂ ਨੇ ਤਾਂ ਆਪਣੀ ਸਾਰੀ ਜਮ੍ਹਾਂ ਪੂੰਜੀ ਆਪਣੇ ਪੁੱਤਰ ਦੀ ਪੜਾਈ ਤੇ ਉਸਨੂੰ ਸੈਟਲ ਕਰਨ ਵਿੱਚ ਲਗਾ ਦਿੱਤੀ ਸੀ। ਨਿਹੰਗ ਸਿੰਘ ਬਾਹਰੋਂ ਉਠ ਕੇ ਆਪਣੇ ਕਮਰੇ ਵਿੱਚ ਜਾਣ ਲੱਗਾ ਤਾਂ ਅਚਾਨਕ ਹੀ ਉਸਦੇ ਦਿਲ ਵਿੱਚ ਦਰਦ ਹੋਣ ਲੱਗਿਆਂ ਤਾਂ ਉਹ ਥੱਲੇ ਡਿੱਗ ਪਿਆ ” ਪਰਮਜੀਤ ਨੇ ਘਬਰਾ ਕਿ ਜਲਦੀ ਜਲਦੀ ਵਿਸ਼ਾਲ ਨੂੰ ਆਵਾਜ਼ ਮਾਰੀ ਜਦ ਤੱਕ ਉਹ ਆਏ ਤੱਦ ਤੱਕ ਨਿਹਾਲ ਸਿੰਘ ਬੇਜਾਨ ਹੋ ਚੁਕਿਆ ਸੀ! ਪਰਮਜੀਤ ਤੇ ਤਾਂ ਜਿਵੇਂ ਦੁਖਾ ਦਾ ਪਹਾੜ ਹੀ ਟੁੱਟ ਪਿਆ ਸੀ! ਜੀਤਾ ਹੁਣ ਉਹਨਾਂ ਦੇ ਨੂੰ ਪੁੱਤਰ ਨੂੰ ਫੋਨ ਲਗਾ ਕੇ ਦੱਸ ਦਿੱਤਾ। ਦੋਨੋਂ ਜਣੇ ਆਏ ਤੇ ਅੰਤਿਮ ਸੰਸਕਾਰ ਤੇ ਲੋਕਾਂਚਾਰੀ ਨਿਭਾ ਕੇ ਚਲੇ ਗਏ। ਆਪਣੀ ਮਾਂ ਦਾ ਹਾਲ ਚਾਲ ਪੁੱਛਣਾ ਵੀ ਜ਼ਰੂਰੀ ਨਹੀਂ ਸਮਝਿਆ। ਤੇ ਉਹ ਉਥੋਂ ਚਲੇ ਗਏ! ਪਰਮਜੀਤ ਬਿਲਕੁਲ ਇਕੱਲੀ ਰਹਿ ਗਈ ਸੀ ਕਿਉਂਕਿ ਜੀਤਾਂ ਤੇ ਵਿਸ਼ਾਲ ਵੀ ਆਪਣੇ ਘਰ ਚਲੇ ਗਏ ਉਹਨਾਂ ਨੇ ਆਪਣਾ ਘਰ ਖਰੀਦ ਲਿਆ ਸੀ! ਪਰ ਪਰਮਜੀਤ ਸੋਚ ਰਹੀ ਸੀ ਕਿ ਘਰ ਦਾ ਖਰਚ ਕਰਾਏ ਤੋ ਚੱਲਦਾ ਸੀ ਤੇ ਜੀਤਾ ਹੁਣੀ ਆਪਣੇ ਘਰ ਚਲੇ ਗਏ ਹੁਣ ਮੇਰਾ ਖਰਚ ਕਿਸ ਤਰ੍ਹਾਂ ਚੱਲੇਗਾ। ਇਸ ਤਰ੍ਹਾਂ ਸੋਚ ਰਹੇ ਸੀ ਨਾਲੇ ਅੰਦਰ ਹੀ ਅੰਦਰ ਰੋ ਰਹੀ ਸੀ! ਨੇੜੇ ਹੋਸਟਲ ਤੋਂ ਪੰਜ ਸੱਤ ਕੁੜੀਆਂ ਆਈਆਂ ਤੇ ਪਰਮਜੀਤ ਨੂੰ ਕਹਿਣ ਲਗੀਆਂ ਆਂਟੀ ਜੀ ਤੁਸੀਂ ਸਾਡਾ ਰਿਫ਼ਨ ਬਣਾ ਲਿਆ ਕਰੋ, ਤੁਹਾਡੇ ਹੱਥ ਦਾ ਖਾਣਾ ਬਹੁਤ ਸਵਾਦ ਹੁੰਦਾ ਏ! ਪਰ ਪਰਮਜੀਤ ਕੱਲੀ ਇਨ੍ਹਾਂ ਬੋਜ ਨਹੀਂ ਸੀ ਚੁੱਕ ਸਕਦੀ। ਉਸ ਨੇ ਜੀਤਾ ਤੋਂ ਮਦੱਦ ਮੰਗੀ, ਦੋ ਚਾਰ ਦਿਨ ਤਾਂ ਜੀਤਾ ਉਸ ਨਾਲ ਕੰਮ ਕਰਾਉਂਦੀ ਰਹੀ। ਤੇ ਉਸ ਦਾ ਕੰਮ ਕਾਫੀ ਚਲ ਗਿਆ। ਫਿਰ ਉਸ ਨੇ ਦੋ ਕੁੜੀਆਂ ਰੱਖ ਲਈਆਂ! ਉਸ ਦਾ ਮਕਾਨ ਜਿਹੜਾ ਖਾਲੀ ਸੀ ਉੱਥੇ ਵੀ ਉਹ ਕੌਲਸ ਦੀਆਂ ਕੁੜੀਆਂ ਰਹਿਣ ਲੱਗ ਪਈਆਂ! ਉਹਨਾਂ ਨੇ ਇੱਕ ਦਿਨ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਤੇ ਵੀਡੀਓ ਅੱਗ ਦੀ ਤਰ੍ਹਾਂ ਵਾਈਰਲ ਹੋ ਗਈ। ਪਰਮਜੀਤ ਦਾ ਕੰਮ ਬਹੁਤ ਜਿਆਦਾ ਚੱਲ ਪਿਆ ਸੀ ਉਹ ਵੀਡੀਓ ਨੂੰ ਦੇਖ ਕੇ ਉਸ ਦੇ ਘਰ ਮੂਹਰੇ ਲਾਈਨਾਂ ਹੀ ਲੱਗੀਆਂ ਰਹਿੰਦੀਆਂ ਸੀ ਟਿਫਣ ਵਾਲਿਆਂ ਦੀਆਂ ਇੱਕ ਦਿਨ ਉਹ ਵੀਡੀਓ ਉਸਦੀ ਨੂੰਹ ਨੇ ਦੇਖ ਲਈ ਉਸਦੇ ਘਰ ਮੂਹਰੇ ਲਾਈਨਾਂ ਲੱਗੀਆਂ ਦੇਖ ਕੇ ਉਸ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਹੀ ਰਹਿ ਗਈਆਂ! ਵੀਡੀਓ ਉਸ ਨੇ ਆਪਣੇ ਘਰ ਵਾਲੇ ਨੂੰ ਦਿਖਾਈ” ਕਹਿਣ ਲੱਗੀ ਤੁਹਾਡੀ ਤਾਂ ਤਨਖਾਹ ਹੀ ਬਹੁਤ ਘੱਟ ਆ ਆਪਣੇ ਘਰ ਦਾ ਗੁਜ਼ਾਰਾ ਚੱਲਦਾ ਏ ਤੇ ਮੰਮੀ ਜੀ ਤਾਂ ਬਹੁਤ ਕਮਾ ਰਹੇ ਨੇ ਉਨ੍ਹਾਂ ਕੋਲ ਤਾਂ ਬਹੁਤ ਪੈਸਾ ਏ” ਕਿਉਂ ਨਾ ਆਪਾਂ ਮੰਮੀ ਜੀ ਕੋਲ ਚਲੇ ਜਾਈਏ ਹੁਣ ਕਿਹੜਾ ਪਾਪਾ ਜੀ ਹੈਗੇ ਨੇ! ਨਾਲੇ ਉਹਨਾਂ ਦਾ ਇਕੱਲਾਪਨ ਦੂਰ ਹੋ ਜਾਉ! ਕਰਮਜੀਤ ਵੀ ਆਪਣੇ ਘਰਵਾਲੀ ਦੇ ਪਿੱਛੇ ਲੱਗ ਅਗਲੇ ਦਿਨ ਹੀ ਟ੍ਰੇਨ ਚੜੇ ਤਾਂ ਆਪਣੀ ਮਾਂ ਦੇ ਘਰ ਚਲੇ ਗਏ। ਉਥੇ ਜਾ ਕੇ ਧੀ ਦੇਖਦੇ ਨੇ ਕਿ ਇੰਟਰਵਿਊ ਵਾਲੇ ਆਏ ਹੋਏ ਨੇ। ਉਸਦੀ ਮਾਂ ਦੇ ਘਰ ਤੇ ਲਾਈਨਾਂ ਲੱਗੀਆਂ ਹੋਈਆਂ ਨੇ ਟਿਫਨ ਵਾਲਿਆਂ ਦੀਆਂ! ਬਹੁਤ ਭੀੜ ਸੀ ਓਥੇ ਤੇ ਉਹ ਇੱਕ ਪਾਸੇ ਹੋ ਕੇ ਖਲੋ ਗਏ। ਪਰਮਜੀਤ ਨੇ ਉਹਨਾਂ ਨੂੰ ਦੇਖ ਤਾਂ ਲਿਆ ਸੀ ਪਰ ਦੇਖ ਕੇ ਵੀ ਨਜ਼ਰ ਅੰਦਾਜ਼ ਕੀਤਾ। ਜਦੋਂ ਥੋੜ੍ਹੀ ਪੀਡ ਘੱਟ ਹੋਈ ਤਾਂ ਉਹਨਾਂ ਨੇ ਜਾ ਕੇ ਆਪਣੀ ਮਾਂ ਦੇ ਪੈਰੀ ਹੱਥ ਲਾਏ। ਤੇ ਸਾਹਿਬ ਸ਼੍ਰੀ ਅਕਾਲ ਬੁਲਾਈ! ਪਰਮਜੀਤ ਨੇ ਚੁੱਪ ਚਾਪ ਦੋਨਾਂ ਨੂੰ ਅਸ਼ੀਰਵਾਦ ਦਿੱਤਾ” ਤੇ ਆਪਣੀ ਪੋਤਰੀ ਨੂੰ ਚੁੱਕ ਕੇ ਪਿਆਰ ਕੀਤਾ! ਬਾਅਦ ਵਿੱਚ ਚੁੱਪ ਚਾਪ ਆਪਣੇ ਕੰਮ ਵਿੱਚ ਲੱਗ ਗਈ! ਪਿੱਛੋਂ ਕਰਮਜੀਤ ਨੇ ਅਵਾਜ ਮਾਰੀ ਮਾਂ ਅਸੀਂ ਤੇਰੇ ਕੋਲ ਰਹਿਣ ਵਾਸਤੇ ਆਏ ਹਾਂ, ਸਾਨੂੰ ਮਾਫ਼ ਕਰ ਦਿਓ ! ਪਰ ਪਰਮਜੀਤ ਨੇ ਬਹੁਤ ਕ੍ਰੋਧ ਨਾਲ ਉਹਨਾਂ ਵੱਲ ਦੇਖਿਆ ਤੇ ਕਿਆ “ਅੱਛਾ,,, ਪਰ ਮੈਂ ਤੁਹਾਡੇ ਨਾਲ ਨਹੀ ਰਹਿਣਾ ਚਾਉਂਦੀ ” ਰਹਿਣਾ ਚਾਹੁੰਦੀ ਹਾਂ। ਤੁਹਾਡੀ ਨੌਕਰਾ ਨਹੀਂ ਬਣ ਕੇ ਨਹੀਂ। ਇਸ ਬੁਢਾਪੇ ਵਿੱਚ ਮੈਂ ਇਸ਼ਤਦਾਰ ਲੋਕਾਂ ਵਾਂਗ ਰਹਿਣਾ ਚਾਹੁੰਦੀ ਹਾਂ ਕਿਸੇ ਦੇ ਘਰ ਦੀ ਕੰਮ ਵਾਲੀ ਬਾਈ ਬਣ ਕੇ ਨਹੀਂ। ਹੁਣ ਇਹ ਲੋਕ ਹੀ ਮੇਰਾ ਪਰਿਵਾਰ ਹਨ! ਪਰ ਮਾਂ ਇਸ ਘਰ ‘ਤੇ ਸਾਡਾ ਵੀ ਕੁਝ ਹੱਕ ਹੈ। ਨੂੰ ਕੁਦਰਤ ਨੇ ਕਿਹਾ ” ਅਸੀਂ ਤੁਹਾਡੇ ਲਈ ਉਸ ਦਿਨ ਹੀ ਮਰ ਗਏ ਸਾਂ “ਜਿਸ ਦਿਨ ਤੁਸੀਂ ਸਾਨੂੰ ਬੇਇੱਜਤ ਕਰਕੇ ਆਪਣੇ ਘਰੋਂ ਜਾਣ ਲਈ ਕਿਹਾ ਸੀ! ਤੁਸੀਂ ਬਹੁਤ ਦੂਰੋਂ ਆਏ ਹੋ ਥੱਕ ਗਏ ਹੋਵੋਗੇ ਥੋੜਾ ਬਹੁਤਾ ਅਰਾਮ ਕਰੋ ਤੇ ਕੁਝ ਖਾ ਪੀ ਲਓ ਤੁਹਾਨੂੰ ਭੁੱਖ ਲੱਗੀ ਹੋਵੇਗੀ! ਰਸਤੇ ਦੇ ਲਈ ਵੀ ਤੁਹਾਡੇ ਲਈ ਟਿਫਨ ਪੈਕ ਕਰਵਾ ਦਿੰਦੀ ਹਾਂ! ਇਨ੍ਹਾਂ ਕਹਿ ਪਰਮਜੀਤ ਆਪਣੇ ਕੰਮ ਵਿਚ ਮਸਤ ਹੋ ਗਈ!ਪਰ ਨੂੰਹ ਪੁੱਤਰ ਪਰਮਜੀਤ ਦੇ ਪੈਰਾਂ ਵਿੱਚ ਡਿੱਗ ਗਏ। ਤੇ ਉਹਨਾਂ ਦੀਆਂ ਅੱਖਾਂ ਵਿੱਚ ਅਜੇ ਵੀ ਲਾਲਚ ਦੀ ਪੱਟੀ ਬੱਜੀ ਹੋਈ ਸੀ! ਪਰ ਪਰਮਜੀਤ ਇੱਕ ਨਾ ਸੁਣੀ ਉਨ੍ਹਾਂ ਦੀ ਤੇ ਉਹ ਚੁੱਪ ਚਾਪ ਉਥੋਂ ਚਲੇ ਗਏ! ਅੱਜ ਪਰਮਜੀਤ ਦੇ ਚਿਹਰੇ ਤੇ ਸੰਤੁਸ਼ਟੀ ਦੇ ਭਾਵ ਅਤੇ ਮਾਣ ਭਰੀ ਮੁਸਕੁਰਾਹਟ ਸੀ!

ਲੇਖਕ – ਗੁਰਿੰਦਰ ਕੌਰ |

One comment

Leave a Reply

Your email address will not be published. Required fields are marked *