ਕੌਫ਼ੀ ਵਿਦ ਪ੍ਰਿੰਸੀਪਲ ਮਲਕੀਤ ਸਿੰਘ ਗਿੱਲ | coffee with principal

#ਕੌਫ਼ੀ_ਵਿਦ_ਮਲਕੀਤ_ਸਿੰਘ_ਗਿੱਲ
ਮੇਰੀ ਅੱਜ ਦੀ ਕੌਫ਼ੀ ਦੇ ਮਹਿਮਾਨ ਬਠਿੰਡੇ ਦੇ ਸਿੱਖਿਆ ਸ਼ਾਸਤਰੀ ਅਤੇ ਸਾਬਕਾ ਪ੍ਰਿੰਸੀਪਲ ਸ਼੍ਰੀ Malkit Singh Gill ਸਨ। ਸਰਕਾਰੀ ਰਾਜਿੰਦਰਾ ਕਾਲਜ ਵਿੱਚ ਅਰਥ ਸ਼ਾਸ਼ਤਰ ਦੇ ਪ੍ਰੋਫ਼ਸਰ ਰਹੇ ਸ਼੍ਰੀ ਗਿੱਲ ਬਤੌਰ ਪ੍ਰਿੰਸੀਪਲ ਸੇਵਾਮੁਕਤ ਹੋਏ। ਸਰਕਾਰੀ ਕਾਲਜ ਦਾ ਪ੍ਰਿੰਸੀਪਲ ਹੋਣਾ ਕੋਈਂ ਮਾਮੂਲੀ ਗੱਲ ਨਹੀਂ ਹੁੰਦਾ। ਬਾਕੀ ਗਿੱਲ ਸਾਹਿਬ ਨੇ ਕੋਈਂ ਤੀਹ ਸਾਲ ਸਰਕਾਰੀ ਕਾਲਜਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। ਇਹਨਾਂ ਦੀ ਸੰਘਣੀ ਛਾਂ ਨੂੰ ਇਲਾਕੇ ਨੇ ਬਹੁਤ ਲੋਕਾਂ ਨੇ ਮਾਣਿਆ। ਅੱਜ ਕਿਸੇ ਸਕੂਲ, ਕਾਲਜ, ਦਫਤਰ, ਠਾਣੇ, ਚੌਂਕੀ ਚਲੇ ਜਾਓ। ਕੋਈਂ ਨਾ ਕੋਈਂ ਗਿੱਲ ਸਾਹਿਬ ਦਾ ਪੜ੍ਹਾਇਆ ਮਿਲ ਹੀ ਜਾਂਦਾ ਹੈ ਤੇ ਆ ਸਿਆਣੀ ਔਲਾਦ ਵਾੰਗੂ ਮੋਢਾ ਨਿਵਾਉਂਦਾ ਹੈ। ਸਾਸਰੀ ਕਾਲ ਦੀ ਬਰਸਾਤ ਹੁੰਦੀ ਹੀ ਰਹਿੰਦੀ ਹੈ। ਇੱਕ ਅਧਿਆਪਕ, ਪ੍ਰੋਫ਼ਸਰ ਤੇ ਪ੍ਰਿੰਸੀਪਲ ਦੀ ਇਹ ਸਭ ਤੋਂ ਵੱਡੀ ਪ੍ਰਾਪਤੀ ਹੁੰਦੀ ਹੈ। ਅੱਜ ਸੇਵਾ ਮੁਕਤੀ ਤੋਂ ਬਾਅਦ ਵੀ ਗਿੱਲ ਸਾਹਿਬ ਮੁਲਾਜਮਾਂ ਅਤੇ ਪੈਨਸ਼ਨ ਭੋਗੀਆਂ ਨੂੰ ਕਨੂੰਨੀ ਰਾਇ ਮਸ਼ਵਰੇ ਦੇ ਕੇ ਨਿਹਾਲ ਕਰਦੇ ਰਹਿੰਦੇ ਹਨ। ਇਹ ਸਭ ਨੂੰ ਆਪਣੀਆਂ ਸੇਵਾਵਾਂ ਫ੍ਰੀ ਦਿੰਦੇ ਹਨ। ਸਰਕਾਰੀ ਆਦੇਸ਼ਾਂ, ਕੋਰਟ ਦੇ ਫੈਸਲਿਆਂ ਦੀ ਨਵੀਤਮ ਜਾਣਕਾਰੀ ਗਿੱਲ ਸਾਹਿਬ ਕੋਲ ਹੁੰਦੀ ਹੈ। ਇੱਥੇ ਮੁਲਾਜਮਾਂ ਦੀਆਂ ਫਸੀਆਂ ਘੁੰਡੀਆਂ, ਰੁਕੀਆਂ ਹੋਈਆਂ ਇੰਕਰੀਮੈਂਟਸ, ਤਰੱਕੀਆ ਅਤੇ ਹੋਰ ਝਮੇਲਿਆਂ ਦਾ ਤੱਸਲੀਬਖਸ਼ ਇਲਾਜ ਕੀਤਾ ਜਾਂਦਾ ਹੈ। ਇਹ ਬਹੁਤ ਵੱਡਮੁੱਲੀ ਸੇਵਾ ਹੈ।
ਇਸ ਤੋਂ ਇਲਾਵਾ ਅੰਦਰਲੀ ਗੱਲ ਇਹ ਹੈ ਕਿ ਗਿੱਲ ਸਾਹਿਬ ਬਹੁਤ ਵਧੀਆ ਕੁੱਕ ਵੀ ਹਨ। ਸਾਰਾ ਟੱਬਰ ਗਿੱਲ ਸਾਹਿਬ ਦੀ ਬਣਾਈ ਚਾਹ ਬੜਾ ਖੁਸ਼ ਹੋ ਕਿ ਪੀਂਦਾ ਹੈ। ਉਂਜ ਗਿੱਲ ਸਾਹਿਬ ਨੂੰ ਜਿਹੋ ਜਿਹਾ ਮਿਲ ਜਾਵੇ, ਜੈਸਾ ਮਿਲ ਜਾਵੇ ਖਾਕੇ ਖੁਸ਼ ਰਹਿੰਦੇ ਹਨ। ਗਿੱਲ ਸਾਹਿਬ ਬਚਪਨ ਤੋਂ ਹੀ ਸ਼ੁੱਧ ਵੈਸ਼ਨੂੰ ਹਨ। ਇਹ ਪ੍ਰਿੰਸੀਪਲੀ ਇਹਨਾਂ ਦੀਆਂ ਹੱਥਾਂ ਦੀਆਂ ਲਕੀਰਾਂ ਵਿੱਚ ਲਿਖੀ ਹੋਈ ਸੀ। ਇਹਨਾਂ ਨੇ ਦੋ ਵਾਰੀ ਪੜ੍ਹਾਈ ਛੱਡੀ ਫਿਰ ਸ਼ੁਰੂ ਕਰ ਲਈ। ਛੇਵੀਂ ਵਿੱਚ ਪੜ੍ਹਾਈ ਛੱਡੀ ਤੇ ਫਿਰ ਖੇਤ ਜਾਕੇ ਹਲ ਵਹਿਆ । ਫਿਰ ਪੜ੍ਹਾਈ ਸ਼ੁਰੂ ਕਰ ਲਈ। ਇਸ ਤਰਾਂ ਗਿੱਲ ਸਾਹਿਬ ਪੜ੍ਹਕੇ ਪ੍ਰਿੰਸੀਪਲ ਬਣੇ। ਇੰਨੇ ਪਾਪੂਲਰ ਹੋਣ ਦੇ ਬਾਵਜੂਦ ਵੀ ਸਭਾ ਸੁਸਾਇਟੀਆਂ ਕਲੱਬਾਂ ਦੀ ਪ੍ਰਧਾਨੀ ਯ ਚੋਧਰਦਾਰੀ ਤੋਂ ਦੂਰ ਰਹਿਕੇ ਖੁਸ਼ ਹਨ। ਉਹ ਆਜ਼ਾਦ ਪੰਛੀ ਵਾੰਗੂ ਵਿਚਰਨਾ ਪਸੰਦ ਕਰਦੇ ਹਨ। ਸਰਦਾਰ ਮਲਕੀਤ ਸਿੰਘ ਗਿੱਲ ਇੱਕ ਮਿਲਣਸਾਰ ਸਖਸ਼ੀਅਤ ਹਨ। ਸੰਸਕਾਰੀ ਅਤੇ ਅਦਬੀ। ਘੱਟ ਸਮੇਂ ਵਿੱਚ ਵੱਧ ਗੱਲਾਂ ਕਰਨ ਦੇ ਨਾਲ ਨਾਲ ਮੈਨੂੰ ਮੇਰੇ ਕਹਾਣੀ ਸੰਗ੍ਰਹਿ “ਕਰੇਲਿਆਂ ਵਾਲੀ ਅੰਟੀ” ਦਾ ਇੱਕ ਵਧੀਆ ਪਾਠਕ ਵੀ ਮਿਲ ਗਿਆ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *