ਸੇਵਾਮੁਕਤ ਬੰਦਾ | sewamukat banda

#ਭਾਵੇਂ_ਇਹ_ਮੇਰੀ_ਰਚਨਾ_ਨਹੀਂ_ਪਰ_ਹਾਲਤ_ਜਰੂਰ_ਹੈ।
ਰਿਟਾਇਰੀ ਪੈਨਸ਼ਨਰ ਕਰੇ ਤਾਂ ਕੀ ਕਰੇ।
1. ਰਿਟਾਇਰੀ ਬੰਦਾ ਜੇਕਰ ਦੇਰ ਤੱਕ ਸੁੱਤਾ ਰਹੇ ਤਾਂ…….
ਪਤਨੀ:- ਹੁਣ ਉੱਠ ਵੀ ਜਾ । ਤੇਰੇ ਵਾਂਗ ਕੋਈ ਸੌਂਦਾ ਵੀ ਹੈ। ਰਿਟਾਇਰ ਹੋ ਗਏ ਹੋ ਤਾਂ ਇਹਦਾ ਮਤਲਬ ਇਹ ਨਹੀਂ ਕਿ ਸੁੱਤੇ ਹੀ ਰਹੋ…!
2. ਰਿਟਾਇਰੀ ਜੇਕਰ ਜਲਦੀ ਉੱਠ ਜਾਵੇ ਤਾਂ…….
ਪਤਨੀ:- ਆਪਨੂੰ ਬੁਢਾਪੇ ਵਿੱਚ ਨੀਂਦ ਨਹੀਂ ਆਂਉਦੀ ? ਇੱਕ ਦਿਨ ਵੀ ਕਿਸੇ ਨੂੰ ਚੈਨ ਨਾਲ ਨਹੀ ਦਿੰਦੇ। 5.30 ਵਜੇ ਉੱਠ ਕੇ ਬੜ ਬੜ ਕਰੀ ਜਾਂਦੇ ਹੋ।ਹੁਣ ਤਾਂ ਕਿਸੇ ਦਫ਼ਤਰ ਵੀ ਨਹੀਂ ਜਾਣਾ,ਚੁੱਪਚਾਪ ਸੌਂ ਜਾਵੋ ਅਤੇ ਸਾਰਿਆਂ ਨੂੰ ਸੌਣ ਦਿਓ…..
3. ਰਿਟਾਇਰੀ ਜੇਕਰ ਘਰੇਂ ਹੀ ਰਹੇ ਤਾਂ…..
ਪਤਨੀ:- ਸਵੇਰ ਹੁੰਦੇ ਮੋਬਾਇਲ ਲੈ ਕੇ ਬਹਿ ਜਾਂਦੇ ਹੋ ਅਤੇ ਚਾਹ ਲਿਆਓ…ਚਾਹ ਲਿਆਓ ਦਾ ਰੌਲਾ ਪਾਉਣਾ ਸੁਰੂ ਕਰ ਦਿੰਦੇ ਹੋ..ਕੁੱਝ ਕੰਮ ਆਪਣੇ ਆਪ ਵੀ ਕਰ ਲਿਆ ਕਰੋ…ਸਾਰਿਆਂ ਲੋਕਾਂ ਨੂੰ ਕੁੱਝ ਨਾ ਕੁੱਝ ਕੰਮ ਜਰੂਰ ਹੁੰਦਾ ਹੈ..ਤੈਨੂੰ ਵਿਹਲੜ੍ਹ ਨੂੰ ਪੰਜਾਹ ਵਾਰ ਕਿਹੜਾ ਚਾਹ ਬਣਾ ਕੇ ਦੇਵੇ…ਜਲਦੀ ਉੱਠ ਕੇ ਨਹਾਂ ਧੋ ਕੇ ਨਾਸ਼ਤਾ ਵਗੈਰਾ ਕਰ ਲਵੇ ਬੰਦਾ..ਦੱਸੋ ਇਹਦੇ ਲਈ ਸਾਰੇ ਬੈਠੇ ਰਹਿਣ……
4. ਰਿਟਾਇਰੀ ਜੇਕਰ ਘਰ ਚੋਂ ਜਿਆਦਾ ਬਾਹਰ ਰਹੇ ਤਾਂ……
ਪਤਨੀ:- ਕਿੱਥੇ ਸੀ ਤੁਸੀ ਅੱਜ..?..ਹੁਣ ਨੌਕਰੀ ਵੀ ਨਹੀ, ਘਰ ਬੈਠ ਕੇ ਕਦੇ ਪ੍ਰਮਾਤਮਾ ਦਾ ਨਾਮ ਹੀ ਲੈ ਲਿਆ ਕਰੋ…..
5. ਰਿਟਾਇਰੀ ਜੇਕਰ ਘਰੇ ਬੈਠਾ ਪੂਜਾ ਹੀ ਕਰੀ ਜਾਵੇ ਤਾਂ….
ਪਤਨੀ:- ਇਹ ਪੂਜਾ-ਵੂਜਾ ਕਰਨ ਨਾਲ ਕੁੱਝ ਨਹੀਂਓ ਹੋਣਾ ਜੇਕਰ ਇਸ ਤਰਾਂ ਹੁੰਦਾ ਤਾਂ ਅਮੀਰਾਂ ਚ, ਅਡਾਨੀ,ਅਬਾਨੀ,ਟਾਟਾ ਜਾਂ ਬਿਲਗੇਟਸ ਦਾ ਨਾਮ ਨਹੀਂ ਹੁੰਦਾ ਬਲਕਿ ਕਿਸੇ ਪੁਜਾਰੀ ਦਾ ਦਾ ਨਾਮ ਹੁੰਦਾ……
6. ਜੇਕਰ ਰਿਟਾਇਰੀ ਵਿਹਲੇ ਸਮੇਂ ਵਿੱਚ ਪੈਸਾ ਕਮਾਉਣ ਲਈ ਕੋਈ ਕੰਮ ਕਰੇ ਤਾਂ…..
ਪਤਨੀ:- ਇਸ ਬੰਦੇ ਨੂੰ ਹਰ ਸਮੇਂ ਕੰਮ..ਕੰਮ, ਹੁਣ ਤੁਹਾਡੇ ਪਾਸ ਨੌਕਰੀ ਵੀ ਨਹੀ ਹਰ ਸਮੇਂ ਸਿਰਫ਼ ਕੰਮ ਦਾ ਨਾਟਕ ਕਰਦੇ ਰਹਿੰਦੇ ਹੋ,ਕੰਮ ਨਾਲ ਹੀ ਵਿਆਹ ਕਰਵਾ ਲੈਂਦੇ..ਅਸੀ ਵੀ ਨੌਕਰਾਂ ਵਾਂਗ ਸਾਰਾ ਦਿਨ ਕੰਮ ਕਰੀਏ ਤੇ ਰਾਤ ਨੂੰ ਤੁਹਾਡਾ ਇੰਤਜਾਰ ਕਰੀਏ……..
7. ਰਿਟਾਇਰੀ ਜੇਕਰ ਪਤਨੀ ਨੂੰ ਕਿਧੱਰੇ ਘੂੰਮਣ ਲੈ ਜਾਵੇ ਤਾਂ….
ਪਤਨੀ:- ਦੇਖੋ ਜੀ ਭੱਟੀ ਸਾਹਿਬ ਆਪਣੀ ਪਤਨੀ ਨੂੰ ਕਦੇ ਕੈਨੇਡਾ, ਅਮਰੀਕਾ,ਸਵਿਸ਼ਜਲੈਂਡ ਕਦੇ ਦਾਰਜੀਲਿੰਗ ਘਮਾਉਣ ਲਈ ਲੈਂ ਜਾਂਦੇ ਹਨ..ਆਪ ਵਾਂਗ ਸੰਗਰਾਂਦ,ਪੰਚਮੀ ਜਾਂ ਪੂਰਨਮਾਸੀ ਤੇ ਹੀਲੈ ਕੇ ਜਾਂਦੇ ਹੋ……
8. ਰਿਟਾਇਰੀ ਜੇਕਰ ਆਪਣੀ ਕਰੀ ਹੋਈ ਬਚਤ ਨਾਲ ਨੈਨੀਤਾਲ,ਮਸੂਰੀ, ਗੋਆ, ਮਾਂਊਟ ਆਬੂ,ਓਟੀ ਜਿਹੀਆਂ ਥਾਵਾਂ ਤੇ ਘਮਾਉਣ ਲਈ ਲੈ ਜਾਵੇ ਤਾਂ….
ਪਤਨੀ:- ਜੋ ਸੁੱਖ ਛੱਜੂ ਦੇ ਚੁਬਾਰੇ ,ਓਹ ਬਲ਼ਖ ਨਾ ਬੁਖਾਰੇ ਦੇ ਕਹਿਣ ਮੁਤਾਬਕ ਜੋ ਸੁੱਖ ਆਪਣੇ ਘਰ ਵਿੱਚ ਹੈ,ਓਹ ਹੋਰ ਕਿਧੱਰੇ ਵੀ ਨਹੀਂ,ਤੁਸੀ ਤਾਂ ਐਵੇਂ ਪੈਸ਼ੇ ਦੀ ਬਰਬਾਦੀ ਕਰੀ ਜਾਂਦੇ ਹੋ….ਇਸੇ ਪੈਸ਼ੇ ਨਾਲ ਘਰਦੇ ਹੋਰ ਕਈ ਕੰਮ ਸੰਵਾਂਰਦੇ….
9. ਰਿਟਾਇਰੀ ਜੇਕਰ ਪੁਰਾਣੇ ਗੀਤਾਂ ਦਾ ਸ਼ੁਕੀਨ ਹੋਵੇ ਤਾਂ….
ਪਤਨੀ:- ਦੇਖ ਇਹਨੂੰ ਬੁਢਾਪੇ ਚ, ਗੀਤ ਭਾਂਉਦੇ ਨੇ.. ਕੋਈ ਸਬਦ ਜਾਂ ਪ੍ਰਮਾਤਮਾ ਦਾ ਨਾਮ ਹੀ ਲੈ ਲਿਆ ਕਰੋ।
10. ਰਿਟਾਇਰੀ ਜੇਕਰ ਮਨ ਪਰਚਾਉੰਣ ਲਈ ਫੋਨ ਦੀ ਜਿਆਦਾ ਵਰਤੋਂ ਕਰੇ ਤਾਂ।
ਪਤਨੀ :- ਦਿਨ ਭਰ ਫੋਨ ਨਾਲ ਚੰਬੜੇ ਰਹਿੰਦੇ ਹੋ…ਕਦੇ ਇਹਨੂੰ ਵੀ ਛੱਡ ਦਿਆ ਕਰੋ।
11. ਰਿਟਾਇਰੀ ਜੇ ਕਰ ਤਿਆਰ-ਬਿਆਰ ਹੋਕੇ ਘਰੇਂ ਰਹੇ ਜਾਂ ਬਾਹਰ ਨਿਕਲੇ ਤਾਂ।
ਪਤਨੀ:- ਬੁਢਾਪੇ ਚ, ਤਿਆਰ ਹੋ ਕੇ ਕਿੱਥੇ ਜਾ ਰਹੇ ਹੋ..ਕਦੇ ਸਾਦਗੀ ਵਿੱਚ ਵੀ ਰਿਹਾ ਕਰੋ।
ਵਾਹ ਓਏ !! ਰਿਟਾਇਰੀ ਬੰਦੇ।
ਵਿਚਾਰਾ ਰਿਟਾਇਰੀ ਬੰਦਾ।
ਤੁਸੀ ਹੀ ਦੱਸੋ ਕਿ ਰਿਟਾਇਰੀ ਬੰਦੇ ਕਰਨ ਤਾਂ ਕੀ ਕਰਨ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *